![]() ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਅਪ੍ਰੈਲ 21 ਨੂੰ ਇਕਬਾਲ ਖ਼ਾਨ ਨੂੰ ਸ਼ਰਧਾਜਲੀ ਸਮਾਗਮ ਟੈਂਪਲ ਕਮਿਉਨਟੀ ਹਾਲ ਵਿਚ ਡਾ. ਜੋਗਾ ਸਿੰਘ, ਡਾ. ਸੁਰਿੰਦਰ ਧੰਜਲ ਅਤੇ ਬੀਬੀ ਮੁਹਿੰਦਰ ਕੌਰ ਕਾਲੀਰਾਏ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸ਼ਰਧਾਂਜਲੀ ਸਮਾਗਮ ਤੇ ਆਏ ਸਾਹਿਤਕਾਰਾਂ, ਕਮਿਊਨਟੀ ਮੈਂਬਰਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਆਏ ਹੋਏ ਮੈਂਬਰਾਂ ਨੂੰੰ ਜੀ ਆਇਆ ਆਖਿਆ।ਨਾਲ ਹੀ ਇਕਬਾਲ ਖ਼ਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਇਕ ਕਵਿਤਾ ਨਾਲ ਸਮਾਗਮ ਦਾ ਅਗਾਜ਼ ਕੀਤਾ। ਉਪਰੰਤ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਇਕਬਾਲ ਖ਼ਾਨ ਬਾਰੇ ਭਾਵਪੂਰਤ ਜਾਣਕਾਰੀ ਦੇ ਨਾਲ ਆਪਣੀਆਂ ਪਿਛਲੇ ਅੱਠਈ ਸਾਲਾਂ ਤੋਂ ਸਾਂਝ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਉਨ੍ਹਾਂ ਇਕ ਕਵਿਤਾ ਇਕਬਾਲ ਖ਼ਾਨ ਨੂੰ ਸਮਰਪਿਤ ਕੀਤੀ।ਡਾ. ਜੋਗਾ ਸਿੰਘ ਨੇ ਇਕ ਗੀਤ ਅਤੇ ਇਕ ਗ਼ਜ਼ਲ ਪੇਸ਼ ਕਰਕੇ ਇਕਬਾਲ ਖ਼ਾਨ ਨੂੰ ਯਾਦ ਕੀਤਾ। ਡਾ. ਸੁਰਿੰਦਰ ਧੰਜਲ ਨੇ ਇਕਬਾਲ ਖ਼ਾਨ ਦੇ ਪਰਿਵਾਰਕ ਫੁਲਵਾੜੀ ਬਾਰੇ ਗੱਲ ਕਰਦਿਆਂ ਆਖਿਆ ਕਿ ਇਕਬਾਲ ਨੂੰ ਸ਼ਰਧਾਜਲੀ ਦੇਣ ਲਈ ਕਾਲੀਰਾਏ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ (ਕਾਕਾ ਦੇਵਰਾਜ ਸਿੰਘ ਕਾਲੀਰਾਏ) ਵੀ ਪਹੁੰਚਿਆ ਹੈ।ਇਕਬਾਲ ਖ਼ਾਨ ਦੇ ਸੰਘਰਸ਼ੀ ਜੀਵਨ ਦੀ ਸ਼ੁਰੂਆਤ ਤੇ ਜੇਲ੍ਹਾਂ ਦੇ ਤਸੀਹਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਕਬਾਲ ਖ਼ਾਨ ਦੁਆਬੇ ਖੇਤਰ ਦੇ ਨਕਸਲੀ ਕਾਰਕੁਨਾਂ ਵਿਚੋਂ ਪਹਿਲਾ ਕਾਰਕੂਨ ਸੀ, ਜਿਸ ਨੇ ਪਾਸ਼ ਨਾਲ ਜੇਲ੍ਹ ਵਿਚ ਰਹਿੰਦਿਆਂ ਆਪਣੇ ਜਜ਼ਬਾਤਾਂ ਨਾਲ ਯਥਾਰਥ ਨੂੰ ਕਵਿਤਾ ਰਾਹੀਂ ਲੋਕਾਂ ਦੇ ਸਾਹਮਣੇ ਰੱਖਿਆ। ਲੋਕਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕੀਤਾ। ਉਸ ਦੀਆਂ ਰਚਨਾਵਾਂ ਬਾਰੇ ਵਿਸਥਾਰ ਨਾਲ ਚਰਚਾ ਵੀ ਕੀਤੀ।ਜਰਨੈਲ ਸਿੰਘ ਤੱਗੜ ਨੇ ਬਹੁਤ ਹੀ ਸੰਖੇਪ ਅਤੇ ਭਾਵਪੂਰਤ ਸ਼ਬਦਾਂ ਵਿਚ ਇਕਬਾਲ ਖ਼ਾਨ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ। ਸਤਨਾਮ ਸਿੰਘ ਢਾਅ ਨੇ ਆਪਣੇ ਵੱਲੋਂ ਸ਼ਰਧਾਂਜਲੀ ਦੇਣ ਤੋਂ ਪਹਿਲਾਂ ਦੇਸ਼-ਬਿਦੇਸ਼ਾਂ ਤੋਂ ਆਏ ਸ਼ੋਕ ਸੰਦੇਸ਼ ਸਟੇਜ ਤੋਂ ਪੜ੍ਹ ਕੇ ਸੁਣਾਏ। ਢਾਅ ਨੇ ਆਖਿਆ ਕਿ ਇਕਬਾਲ ਖ਼ਾਨ ਦੀ ਯਾਰੀ ਤੂਤ ਦੇ ਮੋਛੇ ਵਰਗੀ ਸੀ। ਉਹ ਸਾਡੀ ਸਭਾ ਦਾ ਧੰਮ ਸੀ।ਉਹ ਨਿਧੜਕ ਬੁਲਾਰਾ ਸੀ ਆਪਣੀ ਗੱਲ ਸਿੱਧੀ ਤੇ ਸਪਸ਼ਟ ਸ਼ਬਦਾਂ ਵਿਚ ਕਹਿੰਦਾ ਸੀ।ਕੈਲਗਰੀ ਤੋਂ ਬਾਹਰੋਂ ਆਏ ਸੁਨੇਹਿਆਂ, ਜਿਨ੍ਹਾਂ ਵਿਚ ਸਭਾ ਦੇ ਬਹੁਤ ਹੀ ਸੁਹਿਰਦ ਮੈਂਬਰ ਅਤੇ ਇਕਬਾਲ ਦੇ ਬਹੁਤ ਹੀ ਪਿਆਰੇ ਅਤੇ ਕਰੀਬੀ ਦੋਸਤ ਜਗਦੇਵ ਸਿੰਘ ਸਿੱਧੂ ਦਾ ਇੰਡੀਆ ਤੋਂ ਭੇਜਿਆ ਸ਼ੋਕ ਸੰਦੇਸ਼ ਜਿਸ ਵਿਚ ਉਨ੍ਹਾਂ ਲਿਖਿਆ ਕਿ ਇਕਬਾਲ ਖ਼ਾਨ ਹੱਕਾਂ ਅਤੇ ਬਰਾਬਰੀ ਲਈ ਲੜੀ ਗਈ ਜੰਗ ਦਾ ਸਿਰਲੱਥ ਯੋਧਾ ਸੀ। ਉਹ ਉਸ ਇਨਕਲਾਬੀ ਲੋਕ ਲਹਿਰ ਦਾ ਲੋਕ-ਨਾਇਕ ਸੀ। ਨਾਲ ਹੀ ਇਕ ਹੋਰ ਸ਼ੋਕ ਸ਼ੰਦੇਸ਼ ਜੋ ਕਿ ਬੀਬੀ ਜਸਵੀਰ ਮੰਗੂਵਾਲ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਇਕਬਾਲ ਖ਼ਾਨ ਆਪਣੇ ਅਕੀਦੇ ਪ੍ਰਤੀ ਸਮਰਪਿਤ ਅਤੇ ਸਿਰੜ ਦੇ ਪੱਕੇ ਕਰਕੇ ਪੁਲੀਸ ਦਾ ਤਸ਼ਦੱਦ ਉਸ ਨੂੰ ਕਿਸੇ ਵੀ ਤਰ੍ਹਾਂ ਡੁਲਾ ਨਾ ਸਕਿਆ।ਦੇਸ਼ ਭਗਤ ਯਾਦਗਾਰ ਹਾਲ ਤੋਂ ਅਮੋਲਕ ਸਿੰਘ ਨੇ ਆਪਣੀ ਸੋਸਾਇਟੀ ਵੱਲੋਂ ਸ਼ੋਕ ਸੰਦੇਸ਼ ਭੇਜਿਆ। ਇਕਬਾਲ ਦੇ ਪਿੰਡ ਖ਼ਾਨਖਾਨਾ ਤੋਂ ਪਿੰਡ ਦੀ ਪੰਚਾਇਤ, ਪਿੰਡ ਦੇ ਸਕੂਲ ਦੇ ਸਟਾਫ਼ ਦੇ ਮੈਂਬਰਾਂ ਅਤੇ ਪਿੰਡ ਦੇ ਪੰਤਵਤੇ ਸਜਨਾਂ ਵੱਲੋਂ ਪਿੰਡ ਦੇ ਸਕੂਲ ਦੇ ਗਰਾਂਉਡ ਲਈ ਦਿੱਤੀ ਜ਼ਮੀਨ ਬਾਰੇ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਕੂਲ ਨੂੰ ਜ਼ਮੀਨ ਦੇਣ ਅਤੇ ਸਮਾਜ ਸੇਵੀ ਕੰਮਾਂ ਨਾਲ ਇਕਬਾਲ ਕਾਲੀਰਾਏ ਨੇ ਇਲਾਕੇ ਵਸੀਆਂ ਦਾ ਦਿਲ ਜਿੱਤ ਲਿਆ ਹੈ, ਇਹ ਸ਼ੋਕ ਸੰਦੇਸ਼ ਪੜ੍ਹੇ ਤਾਂ ਸਰੋਤੇ ਭਾਵੁਕ ਹੋ ਗਏ। ਵੈਨਕੋਵਰ ਤੋਂ ਐਡਮਿੰਟਨ ਤੋਂ ਸਾਰੀਆਂ ਸੰਸਥਾਵਾਂ ਨੇ ਆਪਣੇ ਸ਼ੋਕ ਸੰਦੇਸ਼ ਭੇਜ ਕੇ ਇਕਬਾਲ ਖ਼ਾਨ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ।
ਸਤਨਾਮ ਸਿੰਘ ਸ਼ੇਰਗਿੱਲ ਨੇ ਇਕਬਾਲ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਆਖਿਆ ਕਿ ਇਕਬਾਲ ਨੂੰ ਆਪਣੇ ਪਿਤਾ ਕਾਮਰੇਡ ਅਜੀਤ ਸਿੰਘ ਤੋਂ ਲੋਕ-ਹਿਤਾਂ ਲਈ ਲੜਨ ਦੀ ਗੁੜ੍ਹਤੀ ਮਿਲ਼ੀ। ਉਨ੍ਹਾਂ ਆਖਿਆ ਕਿ ਪਿੰਡਾਂ ਵਿਚ ਨਕਸਲੀ ਲਹਿਰ ਸਮੇਂ ਪੁਲੀਸ ਤੇ ਟਾਉਟ ਕਿਸਮ ਦੇ ਬੰਦੇ ਗ਼ਲਤ ਕੰਮ ਕਰਨ ਤੋਂ ਡਰਨ ਲੱਗ ਪਏ ਸਨ। ਬੀਬੀ ਗੁਰਚਰਨ ਕੌਰ ਥਿੰਦ ਨੇ ਇਕ ਕਵਿਤਾ ਰਾਹੀਂ ਆਪਣੀ ਹਾਜ਼ਰੀ ਲਗਵਾਈ ਅਤੇ ਦੱਸਿਆ ਕਿ ਕਿਵੇਂ ਉਸ ਸਮੇਂ ਕਾਲਜਾਂ ਵਿਚ ਨਕਸਲੀ ਵਿਚਾਰਾਂ ਦਾ ਪ੍ਰਭਾਵ ਸੀ।ਇੰਜੀ. ਗੁਰਦਿਆਲ ਸਿੰਘ ਖਹਿਰਾ ਨੇ ਕੈਲਗਰੀ ਸਾਹਿਤ ਸਭਾ ਵੱਲੋਂ ਹਾਜ਼ਰੀ ਲੱਗਵਾਉਂਦੇ ਹੋਏ ਇਕ ਕਵਿਤਾ ਰਾਹੀਂ ਇਕਬਾਲ ਖ਼ਾਨ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ। ਕੈਲਗਰੀ ਤਰਕਸ਼ੀਲ ਸੋਸਾਇਟੀ ਵੱਲੋਂ ਵੀ ਇਕਬਾਲ ਖ਼ਾਨ ਦੇ ਤਰਕਵਾਦੀ ਹੋਣ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਨਾਲ ਹੀ ਕਿਹਾ ਕਿ ਆਉ ਸਾਰੇ ਰਲ ਕੇ ਉਸ ਦੀ ਸੋਚ ਤੇ ਪਹਿਰਾਂ ਦਿੰਦੇ ਹੋਏ ਉਸ ਦੇ ਅਧੂਰੇ ਕੰਮਾਂ ਨੂੰ ਪੂਰਾ ਕਰੀਏ। ਬੁਲੰਦ ਅਵਾਜ਼ ਵਾਲੇ ਹਰਜੀਤ ਗਿੱਲ ਨੇ ਗੁਰਦਾਸ ਮਾਨ ਦਾ ਗੀਤ ‘ਪੀੜ ਤੇਰੇ ਜਾਣ ਦੀ ਕਿਸ ਤਰ੍ਹਾਂ ਜਰਾਂਗਾ ਮੈਂ’ ਸੁਣਾ ਕੇ ਸ਼ਰਧਾਜਲੀ ਭੇਂਟ ਕੀਤੀ। ਕੈਲਗਰੀ ਦੇ ਬਹੁਤ ਹੀ ਸੁਰੀਲੇ ਗਾਇਕ ਸੁਖਵਿੰਦਰ ਸਿੰਘ ਤੂਰ ਨੇ ਇਕਬਾਲ ਖ਼ਾਨ ਦੀ ਫ਼ਿਰੋਜ਼ਦੀਨ ਸ਼ਰਫ਼ ਨੂੰ ਸੰਬੋਧਿਤ ਕਰਕੇ ਲਿਖੀ ਕਵਿਤਾ ਗਾ ਕੇ ਸ਼ਰਧਾ ਦੇ ਫੱੁਲ਼ ਭੇਟ ਕੀਤੇ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਰੈੱਡ ਐੱਫ਼ ਤੋਂ ਰਿਸ਼ੀ ਨਾਗਰ, ਸਿੱਖ ਵਿਰਸਾ ਤੋਂ ਹਰਚਰਨ ਸਿੰਘ ਪਰਹਾਰ, ਰੇਡੀਓ ਸੁਰ ਸੰਗਮ ਤੋਂ ਮੈਡਮ ਥਿੰਦ, ਪੰਜਾਬੀ ਆਖ਼ਬਾਰ ਤੋਂ ਹਰਬੰਸ ਬੁੱਟਰ, ਕੈਲਗਰੀ ਦੇ ਪੰਜਾਬੀ ਮੀਡੀਆ ਦੇ ਮੈਂਬਰਾਂ ਨੇ ਭਰਪੂਰ ਹਾਜ਼ਰੀ ਭਰੀ।ਇੰਡੋ-ਕਨੇਡੀਅਨ ਕਮਿਉਨਟੀ ਐਸੋਸੀਏਸ਼ਨ ਤੋਂ ਸੇਵਾ ਸਿੰਘ ਪ੍ਰੇਮੀਂ ਸਮੇਤ ਮੈਂਬਰਾਂ ਨੇ ਹਾਜ਼ਰੀ ਭਰੀ।ਇੰਡੀਆ ਤੋਂ ਕਵੀਸ਼ਰ ਜਗਦੇਵ ਸਿੰਘ ਸਾਹੋਕੇ ਵਾਲ਼ਿਆਂ ਦੇ ਜਥੇ ਵੱਲੋਂ ਭੇਜਿਆਂ ਸ਼ੋਕ ਸੰਦੇਸ਼ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਸਾਂਝਾ ਕੀਤਾ।ਇਸ ਸਮਾਗਮ ਵਿਚ ਹਰਬੰਸ ਬੁੱਟਰ ਅਤੇ ਦਲਜੀਤ ਹੁੰਝਣ ਨੇ ਫ਼ੋਟੋਗ੍ਰਾਫੀ ਦੀਆਂ ਸੇਵਾਵਾਂ ਨਿਭਾਈਆਂ। ਚਾਹ ਪਾਣੀ ਦੀ ਸੇਵਾ ਬੀਬੀ ਸ਼ਰਨਜੀਤ ਕੌਰ ਹੇਅਰ, ਬੀਬੀ ਸੁਖਦੇਵ ਕੌਰ ਢਾਅ ਅਤੇ ਬੀਬੀ ਅਵਤਾਰ ਕੌਰ ਤਗੱੜ ਨੇ ਨਿਰਵਿਗਨ ਨਿਭਾਈ। ਅਖ਼ੀਰ ਤੇ ਡਾ. ਜੋਗਾ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਮਾਪਤੀ ਕੀਤੀ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com