1 December 2022

ਪੰਜਾਬੀ ਦੇ ਹਰਮਨ ਪਿਅਾਰੇ ਲੇਖਕ ਐਸ. ਬਲਵੰਤ ਵਿਛੋੜਾ ਦੇ ਗਏ

ਇਹ ਸੂਚਨਾ ਬੜੇ ਹੀ ਦੁੱਖੀ ਹਿਰਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਪੰਜਾਬੀ ਦੇ ਉੱਘੇ ਲੇਖਕ/ਪ੍ਰਕਾਸ਼ਕ ਅਤੇ ਪੰਜਾਬੀਆਂ ਦੇ ਹਰਮਨ ਪਿਆਰੇ ਸਾਹਿਤਕਾਰ ਐਸ.ਬਲਵੰਤ (ਇੰਗਲੈਂਡ ਵਾਲੇ) 17 ਅਗਸਤ 2021 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਵਿਛੋੜਾ ਦੇ ਗਏ ਹਨ। ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਸਾਹਿਤਿਕ ਤੇ ਸੱਭਿਆਚਾਰਿਕ ਵਿਸ਼ਿਆਂ ਉੱਪਰ ਦਰਜਨ ਤੋਂ ਵੱਧ ਪੁਸਤਕਾਂ ਦੇ ਲੇਖਕ ਐਸ.ਬਲਵੰਤ ਦੇ ਜਾਣ ਨਾਲ ਪੰਜਾਬੀ ਸਾਹਿਤਕ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

‘ਲਿਖਾਰੀ’ ਪਰਮਾਤਮਾ ਅੱਗੇ ਅਰਦਾਸੀ ਹੈ ਕਿ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਸਾਰੇ ਪਰਵਾਰ ਅਤੇ ਸਾਹਿਤਕ ਮਿੱਤਰਾਂ-ਪ੍ਰੇਮੀਅਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

 

***
271
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ