1 December 2022

‘ਪਰਵਾਸ’ ਬਰਤਾਨੀਆ: ਯੂਰਪੀ ਵਿਸ਼ੇਸ਼ ਅੰਕ-2

ਇਹ ਦੱਸਦਿਅਾਂ ਬੇਹੱਦ ਪਰਸੰਨਤਾ ਹੋ ਰਹੀ ਹੈ ਕਿ ਪਰਵਾਸੀ ਪੰਜਾਬੀ ਸਾਹਿਤ ਨੂੰ ਸਮਰਪਿਤ ਅਕਤੂਬਰ-ਦਸੰਬਰ 2022 ਦਾ ਅੰਕ 30, ‘ਪਰਵਾਸ’ ਬਰਤਾਨੀਆ (ਯੂਰਪੀ ਵਿਸ਼ੇਸ਼ ਅੰਕ-2) ਹੁਣੇ ਹੁਣੇ ਹੀ ਪ੍ਰਕਾਸ਼ਿਤ ਹੋਇਅਾ ਹੈ ਅਤੇ ਪੀਡੀਐਫ ਦੇ ਰੂਪ ਵਿਚ ਸਾਡੇ ਪਾਸ ਵੀ ਪੁੱਜਿਆ ਹੈ।


124 ਪੰਨਿਆਂ ਦੀ ਪੁਸਤਕ ਲੜੀ ‘ਪਰਵਾਸ’ ਨੂੰ ਤਿਆਰ ਕਰਨ ਲਈ ‘ਪਰਵਾਸ’ ਦੇ ਮੁੱਖ ਸੰਪਾਦਕ ਡਾ. ਸ. ਪ. ਸਿੰਘ (ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ), ਸੰਪਾਦਕ ਡਾ. ਤੇਜਿੰਦਰ ਕੌਰ, ਪ੍ਰੋ ਸ਼ਰਨਜੀਤ ਕੌਰ ਅਤੇ ਉਹਨਾਂ ਦੇ ਸਾਰੇ ਹੀ ਪ੍ਰਬੰਧਕਾਂ ਅਤੇ ਸਹਿਯੋਗੀਅਾਂ ਨੂੰ ‘ਲਿਖਾਰੀ’ ਵਲੋਂ ਹਾਰਦਿਕ ਵਧਾਈਅਾਂ ਜਿਹਨਾਂ ਦੀ ਅਣਥਕ ਮਿਹਨਤ ਦਾ ਸਦਕਾ ਇਹ ਅੰਕ ਇੰਨੇ ਸੁੰਦਰ ਰੂਪ ਵਿਚ ਪ੍ਰਕਾਸ਼ਿਤ ਹੋਇਆ।


ਇਹ ‘ਦਸਤਾਵੇਜ਼ੀ’ ਅੰਕ ਪੜ੍ਹਨ, ਵਿਚਾਰਨ ਅਤੇ ਸੰਭਾਲਣ ਯੋਗ ਹੈ। ਡਾ. ਸ. ਪ. ਸਿੰਘ ਨੇ ਇਸ ਅੰਕ ਦੀ ਮਹੱਤਤਾ ਬਾਰੇ ਆਪਣੇ ਸੰਪਾਦਕੀ ਵਿਚ ਅੰਕਿਤ ਕੀਤਾ ਹੈ: ‘ ਇਹ ਵਿਸ਼ੇਸ਼ ਅੰਕ ਇਸ ਕਾਰਣ ਵੀ ਮਹੱਤਵਪੂਰਨ ਹੈ ਕਿਉਂਕਿ ਪਰਵਾਸੀ ਪੰਜਾਬੀ ਸਾਹਿਤ ਦਾ ਆਰੰਭ1960 ਵਿਚ ਬਰਤਾਨੀਆ ਵਿਚ ਆਰੰਭ ਹੋਇਆ।’


6 ਪੰਨੇ ਤੋਂ ਲੈ ਕੇ 53 ਪੰਨੇ ਤੱਕ ਬਰਤਾਨੀਆ ਦੇ ਪੰਜਾਬੀ ਲੇਖਕਾਂ ਦੇ ਜੀਵਨ ਬਿਓਰੇ, ਪ੍ਰਕਾਸ਼ਨਵਾਂ ਦਾ ਵੇਰਵਾ ਅਤੇ ਤਸਵੀਰਾਂ ਦਿੱਤੀਅਾਂ ਗਈਅਾਂ ਹਨ। ‘ਪਰਵਾਸ’ ਦੇ ਅਗਲੇ ਭਾਗ ਵਿਚ ਬਰਤਾਨੀਅਾ ਦੇ ਜਾਣੇ ਪਹਿਚਾਣੇ ਵਿਦਵਾਨ ਲੇਖਕਾਂ ਦੇ ਲੇਖ ਦਰਜ ਕੀਤੇ ਗਏ ਹਨ ਜਿਵੇਂ ਕਿ— ਪ੍ਰੋ. ਰਣਜੀਤ ਧੀਰ, ਡਾ. ਸਜਿੰਦਰ ਸਿੰਘ ਸੰਘਾ, ਡਾ. ਦੇਵਿੰਦਰ ਕੌਰ, ਹਰਜੀਤ ਅਟਵਾਲ, ਕੁਲਵੰਤ ਕੌਰ ਢਿੱਲੋਂ, ਬਲਵਿੰਦਰ ਸਿੰਘ ਚਾਹਲ, ਡਾ. ਸ. ਪ. ਸਿੰਘ ਅਤੇ ਕੰਵਰ ਬਰਾੜ।


‘ਲਿਖਾਰੀ’ ਦੇ ਪਾਠਕਾਂ ਲਈ ‘ਪਰਵਾਸ’ ਦਾ ਇਹ ਬਰਤਾਨਵੀ ਅੰਕ-2 ਹਾਜ਼ਰ ਕਰਦਿਅਾਂ ਬਹੁਤ ਹੀ ਖੁਸ਼ੀ ਦਾ ਅਨੁਭੱਵ ਹੋ ਰਿਹਾ ਹੈ। ਪੂਰਨ ਆਸ ਹੈ ਕਿ ਪਾਠਕ ਪਸੰਦ ਕਰਨਗੇ।

-‘ਲਿਖਾਰੀ’

ਨੋਟ: ‘ਪਰਵਾਸ’ ਦੇ ਪੰਨਿਆ ਤ ਜਾਣ ਲਈ  ਹੇਠਾਂ Page ਦੇ ਨਾਲ ਖੱਬੇ ਪਾਸੇ ਲੱਗੇ ਹੇਠਾਂ/ਅਗ੍ਹਾਂ ਲੱਗੇ ਨਿਸ਼ਾਨ ‘ਤੇ ਕਰਸਰ ਲੈ ਜਾ ਕੇ ਕਲਿੱਕ ਕਰਦਿਅਾਂ ਅਗਲੇ ਸਾਰੇ ਪੰਨਿਆ ਤੇ ਇਕ ਇਕ ਕਰਕੇ ਜਾਇਆ ਜਾ ਸਕਦਾ ਹੈ।

Parvas Oct-Dec 2022 (UK-2)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
**
932
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ