3 November 2026

ਪ੍ਰਦੂਸ਼ਨ ਹੀ ਪ੍ਰਦੂਸ਼ਨ— ਰਮਿੰਦਰ ਰੰਮੀ

ਪ੍ਰਦੂਸ਼ਨ ਹੀ ਪ੍ਰਦੂਸ਼ਨ

ਸੁਣਿਆ ਸੀ ਕਿ 
ਭਾਰਤ ਵਿੱਚ ਬਹੁਤ ਪ੍ਰਦੂਸ਼ਨ ਹੈ
ਜਿਧਰ ਦੇਖੋ, ਚਾਰੇ ਪਾਸੇ
ਪ੍ਰਦੂਸ਼ਨ ਹੀ ਪ੍ਰਦੂਸ਼ਨ ਫੈਲਿਆ
ਕਿਤੇ ਪੌਣ ਪਾਣੀ ਦਾ ਪ੍ਰਦੂਸ਼ਨ
ਕਿਤੇ ਗੰਧਲੀ ਗੈਸ ਤੇ ਜ਼ਹਿਰੀਲੇ ਧੂੰਏਂ ਦਾ
ਪ੍ਰਦੂਸ਼ਨ ਹੀ ਪ੍ਰਦੂਸ਼ਨ
ਕਿਤੇ ਅਵਾਜ਼ਾਂ ਦੇ ਸ਼ੋਰ ਦਾ
ਪ੍ਰਦੂਸ਼ਨ ਫੈਲਿਆ
ਗੱਲ ਕੀ ਹਰ ਜਗਹ
ਪ੍ਰਦੂਸ਼ਨ ਹੀ ਪ੍ਰਦੂਸ਼ਨ ਹੈ
ਸਾਰਾ ਚੌਗਿਰਦਾ ਹੋਇਆ
ਪਿਆ ਹੈ ਗੰਧਲਾ
ਪਰ ਇਹ ਵੀ ਸੁਣਿਆ ਸੀ ਕਿ
ਬਾਹਰਲੇ ਮੁਲਕਾਂ ਵਿੱਚ
ਪ੍ਰਦੂਸ਼ਨ ਦਾ ਨਾਮੋ ਨਿਸ਼ਾਨ ਨਹੀਂ
ਸਾਫ਼ ਸੁਥਰਾ ਮਾਹੌਲ ਹਰ ਪਾਸੇ
ਇੱਥੇ ਆ, ਸਮਾਜ ਵਿੱਚ ਵਿਚਰਦੇ
ਦੇਖਿਆ ਕਿ ਇੱਥੇ ਤਾਂ ਭਾਰਤ ਤੋਂ ਵੀ
ਜ਼ਿਆਦਾ ਪ੍ਰਦੂਸ਼ਨ ਫ਼ੈਲਿਆ ਹੋਇਆ ਹੈ
ਦੇਖਣ ਨੂੰ ਤਾਂ ਬੇਸ਼ਕ ਪ੍ਰਦੂਸ਼ਨ ਕਿਤੇ
ਦਿਖਾਈ ਨਹੀਂ ਦਿੰਦਾ
ਕਹਿੰਦੇ ਨੇ ਨਾ ਕਿ
ਵਾਹ ਪਿਆ ਜਾਣੀਏ ਜਾਂ
ਰਾਹ ਪਿਆ ਜਾਣੀਏ
ਬੇਸ਼ਕ ਚੌਗਿਰਦੇ ਪ੍ਰਦੂਸ਼ਨ ਨਹੀਂ ਦਿਖਦਾ
ਪਰ ਗਹੁ ਨਾਲ ਦੇਖੀਏ ਤਾਂ
ਇਨਸਾਨ ਦੇ ਮਨਾਂ ਅੰਦਰ
ਪ੍ਰਦੂਸ਼ਨ ਹੀ ਪ੍ਰਦੂਸ਼ਨ ਭਰਿਆ ਪਿਆ
ਕਿਸੇ ਅੰਦਰ ਰੁਤਬੇ ਦਾ ਪ੍ਰਦੂਸ਼ਨ
ਕਿਸੇ ਅੰਦਰ ਪੈਸੇ ਦਾ ਪ੍ਰਦੂਸ਼ਨ
ਕਿਸੇ ਅੰਦਰ ਈਰਖਾ ਦਾ ਪ੍ਰਦੂਸ਼ਨ
ਕਿਸੇ ਅੰਦਰ ਵੱਡਾ ਲੇਖਕ ਹੋਣ ਦਾ
ਰਿਸ਼ਤਿਆਂ ਵਿੱਚ ਪਿਆਰ ਦੀ ਜਗਹ
ਪ੍ਰਦੂਸ਼ਨਤਾ ਨੇ ਲਈ ਹੋਈ ਹੈ
ਇਨਸਾਨ ਕੌਲ ਕਰਾਰ ਨਿਭਾਉਣਾ ਵੀ
ਭੁੱਲ ਗਏ ਨੇ
ਇਕ ਦੂਸਰੇ ਨੂੰ ਮਾਣ ਸਤਿਕਾਰ ਤਾਂ ਕੀ ਦੇਣਾ
ਹਰ ਕੋਈ ਇਕ ਦੂਸਰੇ ਨੂੰ
ਨੀਵਾਂ ਦਿਖਾਉਣ ਤੇ ਲੱਗਾ ਹੈ
ਸਮਝ ਨਹੀਂ ਆਉਂਦੀ ਇਨਸਾਨਾਂ
ਦੇ ਅੰਦਰ ਐਨਾ ਪ੍ਰਦੂਸ਼ਨ ਕਿਉਂ ਹੈ
ਚਿੰਤਾ ਵਿਚ ਗ਼ਰਕ ਹੁੰਦੀ
ਜਾ ਰਹੀ ਹਾਂ
ਇਹ ਸੋਚ ਸੋਚ ਕੇ
ਕਿ ਬਾਹਰਲੇ ਪ੍ਰਦੂਸ਼ਨ ਨੂੰ ਤਾਂ ਕਿਸੇ
ਨਾ ਕਿਸੇ ਤਰਾਂ ਕੰਟਰੋਲ ਕੀਤਾ ਜਾਏਗਾ
ਪਰ ਇਨਸਾਨਾਂ ਦੇ ਅੰਦਰ ਫ਼ੈਲੇ
ਪ੍ਰਦੂਸ਼ਨ ਨੂੰ ਕਿਸ ਤਰਾਂ
ਕੰਟਰੋਲ ਕੀਤਾ ਜਾ ਸਕੇਗਾ
ਸੋਚਦੀ ਕਿਸ ਮੁਹੱਬਤ ਦਾ ਤੇਲ
ਲੈ ਜੋਤ ਜਗਾਵਾਂ ਕਿ ਇਨਸਾਨਾਂ ਦੇ
ਅੰਦਰ ਫ਼ੈਲੀ ਪ੍ਰਦੂਸ਼ਨਤਾ ਨੂੰ
ਮੈਂ ਦੂਰ ਕਰ ਸਕਾਂ
ਆਓ ਮਿਲ ਕੇ ਸਾਰੇ ਇਨਸਾਨਾਂ ਦੇ
ਮਨਾਂ ਅੰਦਰ ਪਸਰੇ ਹਨੇਰ ਨੂੰ
ਦੂਰ ਕਰਨ ਦਾ ਯਤਨ ਕਰੀਏ
ਸ਼ਾਇਦ ਲੋਕ ਮਨਾਂ ਦੀ ਪ੍ਰਦੂਸ਼ਨਤਾ
ਇਸ ਤਰਾਂ ਕੁਝ ਕੰਟਰੋਲ ਹੋ ਸਕੇ।
**
( ਰਮਿੰਦਰ ਰੰਮੀ )

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1968
***

+1 647 919 9023 | raminderwalia213@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜੀਵਨ ਬਿਉਰਾ:
ਪੂਰਾ ਨਾਮ:ਰਮਿੰਦਰ ਕੌਰ ਵਾਲੀਆ
ਕਲਮੀ ਨਾਮ: ਰਮਿੰਦਰ ਰਮੀ
ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ
ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ
ਜਨਮ ਸਥਾਨ: ਜਲੰਧਰ
ਜਨਮ ਤਰੀਕ: 23 ਮਾਰਚ 1954
ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ

ਸਿਖਿਆ:ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ
ਪੱਕਾ ਪਤਾ: 213 Vodden Street WestL6X 2W8,Ontario, Brampton
Mobile: +1 (647) 919-9023
E-mail: raminderwalia213@gmail.com

ਸ਼ੌਕ:ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ।

* ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ।

* ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ।

* ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ।
ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ
ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ

ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ।
***

ਰਮਿੰਦਰ ਰੰਮੀ

ਜੀਵਨ ਬਿਉਰਾ: ਪੂਰਾ ਨਾਮ: ਰਮਿੰਦਰ ਕੌਰ ਵਾਲੀਆ ਕਲਮੀ ਨਾਮ: ਰਮਿੰਦਰ ਰਮੀ ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ ਜਨਮ ਸਥਾਨ: ਜਲੰਧਰ ਜਨਮ ਤਰੀਕ: 23 ਮਾਰਚ 1954 ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ ਸਿਖਿਆ: ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ ਪੱਕਾ ਪਤਾ: 213 Vodden Street West L6X 2W8, Ontario, Brampton Mobile: +1 (647) 919-9023 E-mail: raminderwalia213@gmail.com ਸ਼ੌਕ: ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ। * ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ। * ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ । * ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ। ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ। ***

View all posts by ਰਮਿੰਦਰ ਰੰਮੀ →