|
ਜਗਦੇਵ ਸਿੰਘ ਸਿੱਧੂ ਨੇ 22 ਸਤੰਬਰ ਨੂੰ ਫ਼ਸਟਨੇਸ਼ਨ ਟਰੀਟੀ ਸੈਵਨ ਅਤੇ 30 ਸਤੰਬਰ ਨੂੰ ਸੁਲਾਹ-ਸਫ਼ਾਈ ਦਿਵਸ(ਰੀਕਨਸੀਲੀਏਸ਼ਨ ਡੇ) ਦੀ ਅਹਿਮੀਅਤ ਯਾਦ ਕਰਾਈ। ਜਗਦੇਵ ਸਿੱਧ ਨੇ ਅਤੇ ਸਤਨਾਮ ਢਾਅ ਨੇ ਅਵਤਾਰ ਪਾਸ਼ ਬਾਰੇ ਬਹੁ-ਪੱਖੀ ਜਾਣਕਾਰੀ ਸਾਂਝੀ ਕਰਦਿਆਂ ਉਸ ਦੀਆਂ ਕਵਿਤਾਵਾਂ ਦਾ ਉਚਾਰਨ ਕਰ ਕੇ ਇਨਕਲਾਬੀ ਮਾਹੌਲ ਸਿਰਜਿਆ। ਪਾਸ਼ ਅੰਤਰਰਾਸ਼ਟਰੀ ਮੈਮੋਰੀਅਲ ਟਰਸਟ ਦੇ ਕਨਵੀਨਰ ਡਾ. ਸੁਰਿੰਦਰ ਧੰਜਲ ਅਤੇ ਹੋਰ ਸੰਸਥਾਵਾਂ ਦੁਆਰਾ ਪਾਸ਼ ਦਾ 9 ਸਤੰਬਰ ਨੂੰ ਜਨਮ ਦਿਨ ਮਨਾਉਣ ਸੰਬੰਧੀ ਹੋਏ ਸਮਾਗਮਾਂ ਦਾ ਜ਼ਿਕਰ ਵੀ ਕੀਤਾ। ਲੋਕ-ਲਹਿਰਾਂ ਦੇ ਕਾਰਕੁਨ ਸਤਨਾਮ ਸ਼ੇਰਗਿੱਲ ਨੇ ਪਾਸ਼ ਅਤੇ ਇਕਬਾਲ ਖ਼ਾਨ ਨਾਲ਼ ਬਿਤਾਏ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਪਰਮਜੀਤ ਭੰਗੂ ਨੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਦੀਆਂ ਕੁਝ ਸਤਰਾਂ ਸੁਣਾਈਆਂ ਅਤੇ ਪਾਸ਼ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਜ਼ੀਰ ਸਿੰਘ ਬਰਾੜ ਨੇ ਵੀ ਇਸੇ ਵਿਸ਼ੇ ਤੇ ਵਿਚਾਰ ਰੱਖੇ। ਲਖਵਿੰਦਰ ਸਿੱਧੂ, ਸੋਹਣ ਸਿੰਘ ਭੁੱਚੋ, ਮਾਸਟਰ ਹਰਭਜਨ ਸਿੰਘ, ਸਵਰਨ ਸਿੰਘ ਸੰਧੂ, ਪ੍ਰਿੰਸੀਪਲ ਚਰਨਦੀਪ ਕੌਰ, ਮੋਹਨ ਸਿੰਘ ਪਪਰਾਲ਼ਾ, ਗੁਰਰਾਜ ਸਿੰਘ ਵਿਰਕ, ਗੁਰਦੀਪ ਧਾਲ਼ੀਵਾਲ਼ ਅਤੇ ਜਰਨੈਲ ਤੱਗੜ ਨੇ ਕਵਿਤਾਵਾਂ ਸੁਣਾਈਆਂ। ਜਸਵੰਤ ਰਾਏ ਸ਼ਰਮਾ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਬਾਰੇ ਗੱਲ ਕਰਦਿਆਂ ਗੁਰਬਾਣੀ ਦੀਆਂ ਤੁਕਾਂ ਦੇ ਹਵਾਲੇ ਦੇ ਕੇ ਇਸ ਨੂੰ ਸਭ ਧਰਮਿਕ ਗ੍ਰੰਥਾਂ ਤੋਂ ਆਧੁਨਿਕ, ਨਿਵੇਕਲਾ ਅਤੇ ਸਮੁੱਚੀ ਮਾਨਵਤਾ ਦੇ ਕਲਿਆਣ ਦਾ ਸ੍ਰੋਤ ਦੱਸਿਆ। ਇਨਕਲਾਬੀ ਯੋਧਿਆਂ ਦੀਆਂ ਕਰਬਾਨੀਆਂ ਨੂੰ ਸਿਜਦਾ ਕਰਦਿਆਂ ਸਤਨਾਮ ਸਿੰਘ ਢਾਅ ਨੇ ਸੋਹਨ ਸਿੰਘ ਭਕਨਾ ਅਤੇ ਕਰਤਾਰ ਸਿੰਘ ਸਰਾਭਾ ਦਰਮਿਆਨ ਹੋਈ ਵਾਰਤਾਲਾਪ ਨੂੰ ਕਵੀਸ਼ਰੀ ਰਾਹੀਂ ਸਨਮੁਖ ਕੀਤਾ। ਉਸ ਨੇ ਪਾਸ਼ ਦੇ ਸਮਕਾਲੀ, ਜੇਲ਼੍ਹ ਵਿਚ ਰਹੇ ਸਾਥੀ, ਨਕਸਲੀ ਯੋਧੇ ਅਤੇ ਇਸ ਸਭਾ ਦੇ ਮੁੱਢਲੇ ਮੈਂਬਰ ਇਕਬਾਲ ਸਿੰਘ ਕਾਲੀਰਾਏ ਉਰਫ਼ ਇਕਬਾਲ ਖ਼ਾਨ ਦੀ ਦੇਣ ਨੂੰ ਯਾਦ ਕੀਤਾ। ਢਾਅ ਨੇ ਸੂਚਨਾ ਦਿੱਤੀ ਕਿ ਅਗਲੀ 10 ਅਕਤੂਬਰ ਨੂੰ ਹੋਣ ਵਾਲ਼ੀ ਮੀਟਿੰਗ ਦਰਮਿਆਨ ਸਭਾ ਦੇ ਮੋਢੀ ਮੈਂਬਰ, ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਬਾਰੇ ਸਭਾ ਵੱਲੋਂ ਤਿਆਰ ਕੀਤੇ ਗਏ ਸਿਮਰਤੀ ਗ੍ਰੰਥ ਨੂੰ ਲੋਕ-ਅਰਪਣ ਕਰਨ ਦੀ ਰਸਮ ਕੀਤੀ ਜਾਵੇਗੀ। ਇਨ੍ਹਾਂ ਤੋ ਇਲਾਵਾ ਗੁਰਦੀਪ ਧਾਲ਼ੀਵਾਲ਼, ਸੁਖਦੇਵ ਕੌਰ ਢਾਅ ਨੇ ਇਸ ਇਕੱਤਰਤਾ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਅਖੀਰ ਵਿਚ ਜਰਨੈਲ ਤੱਗੜ ਨੇ ਸਭ ਦਾ ਧੰਨਵਾਦ ਕੀਤਾ ਅਤੇ ਆ ਰਹੇ ਰਿਫਰੈਂਡਮ ਸਮੇਂ ਅਲਬਰਟਾ ਨੂੰ ਕੈਨੇਡਾ ਵਿਚ ਰੱਖਣ ਦੇ ਹੱਕ ਵਿਚ ਵੋਟ ਪਉਣ ਦੀ ਜ਼ੋਰਦਾਰ ਅਪੀਲ ਕੀਤੀ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਰੰਗ ਆਪੋ ਆਪਣੇ (ਮੁਲਾਕਾਤਾਂ)
ਪੰਜਾਬ ਦੇ ਅਨਮੋਲ ਹੀਰੇ
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mail:satnam.dhah@gmail.com

by
ਕੈਲਗਰੀ ( ਸਤਨਾਮ ਸਿੰਘ ਢਾਅ):- ਅਰਪਨ ਲਿਖਾਰੀ ਸਭਾ ਦੀ 12 ਸਤੰਬਰ ਨੂੰ ਕੋਸੋਹਾਲ ਵਿਚ ਭਰਵੀਂ ਹਾਜ਼ਰੀ ਵਿਚ ਹੋਈ ਮੀਟਿੰਗ ਪਾਸ਼ ਨੂੰ ਸਮਰਪਿਤ ਕੀਤੀ ਗਈ। ਇਸ ਦੀ ਪ੍ਰਧਾਨਗੀ ਜਰਨੈਲ ਤੱਗੜ ਅਤੇ ਸਟੇਜ ਦੇ ਧਨੀ ਜਸਵੰਤ ਰਾਏ ਸ਼ਰਮਾ ਨੇ ਕੀਤੀ। ਸਕੱਤਰ ਦਰਸ਼ਨ ਸਿੰਘ ਬਰਾੜ ਨੇ ਸਟੇਜ ਦੀਆਂ ਜ਼ਿੰਮੇਵਾਰੀਆਂ ਨਿਭਾਉਦਿਆਂ ਸਤੰਬਰ ਮਹੀਨੇ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ ਸਭਾ ਵੱਲੋਂ ਨਿਪਾਲ ਵਿਚ ਕੁਦਰਤੀ ਆਫ਼ਤ ਨਾਲ ਮਾਰੇ ਗਏ ਲੋਕਾਂ, 9/11 ਦੇ ਹਮਲੇ ਦੁਰਾਨ ਮਾਰੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅਤੇ ਅਮਰੀਕਾ/ ਇਰਾਨ, ਯੂਕਰੇਨ / ਰੂਸ/ ਵੱਲੋਂ ਆਪਣੀ ਧੌਸ ਜਮਾਉਂਣ ਦੇ ਨਾਲ ਨਿਹੱਥੇ ਨਿਰਦੋਸ਼ ਲੋਕਾਂ ਨੂੰ ਮਾਰਨ ਦੀ ਸਖ਼ਤ ਸ਼ਬਦਾ ਵਿਚ ਨਿੰਦਾ ਕੀਤੀ ਗਈ। ੳਪਰੰਤ ਕੁੱਝ ਇਤਿਹਾਸਕ ਦਿਨਾਂ ਬਾਰੇ ਦੱਸਿਆ: ਅਧਿਆਪਕ ਦਿਵਸ, ਮਜ਼ਦੂਰ ਦਿਵਸ, ਪਾਸ਼ ਦਾ ਜਨਮ ਦਿਨ, ਬਾਬਾ ਫ਼ਰੀਦ ਦਾ ਜਨਮ ਦਿਹਾੜਾ, ਆਦਿ ਗ੍ਰੰਥ ਦਾ 422ਵਾਂ ਪ੍ਰਕਾਸ਼-ਪੁਰਬ। ਡਾ. ਮਨਮੋਹਨ ਬਾਠ, ਜਤਿੰਦਰ ਸਿੰਘ ਕੈਂਥ, ਗੁਰਚਰਨ ਸਿੰਘ ਹੇਹਰ, ਸਰੂਪ ਸਿੰਘ ਮੰਡੇਰ, ਸੁਖਮੰਦਰ ਗਿੱਲ, ਪ੍ਰਸਿੱਧ ਗੀਤਕਾਰ ਅਲਬੇਲ ਬਰਾੜ, ਉਸਤਾਦ ਗਾਇਕ ਡਾ. ਜੋਗਾ ਸਿੰਘ ਸਿਹੋਤਾ, ਗਾਇਕ ਅਵਤਾਰ ਬਰਾੜ, ਸੁਖਵਿੰਦਰ ਤੂਰ ਅਤੇ ਦਰਸ਼ਨ ਬਰਾੜ ਨੇ ਗੀਤਾਂ ਦੀ ਪੇਸ਼ਕਾਰੀ ਰਾਹੀਂ ਵੰਨ-ਸੁਵੰਨੀ ਗਾਇਕੀ ਦੀ ਮਹਿਕ ਬਿਖੇਰੀ।