|
ਇਸਤ੍ਰੀਆਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਨਾਲ ਸੰਬੰਧਤ ਡੇਢ ਦਰਜਨ ਤੋਂ ਵੱਧ ਕਵਿਤਾਵਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ‘ਰੂੜੀ ਤੇ ਰੁਲ਼ਦੀ ਧੀ’, ‘ਔਰਤ ਦੇ ਹੱਕਾਂ ਦੀ ਹਾਮੀ’, ‘ਛੱਡ ਮਨਾ’, ‘ਮਾਂ ਦਾ ਪਿਆਰ’ ‘ਮਜ਼ਬੂਰੀ’, ‘ਲੋਕੋ’, ‘ਜ਼ੀਰੋ ਦਾ ਵਜੂਦ’, ‘ਧੀ ਦਾ ਅਕਸ ਤੇ ਹਸ਼ਰ’, ‘ਅਜੋਕਾ ਪਿਆਰ’, ‘ਮੇਰੀ ਇੱਛਾ’, ‘ਸੱਚ ਦੱਸੀਂ ਮਾਏ ਮੇਰੀਏ’, ‘ਨੂੰਹ-ਸੱਸ ਦਾ ਰਿਸ਼ਤਾ’, ‘ਨੂੰਹ-ਸੱਸ ਦੀ ਲੜਾਈ’, ‘ਧੀ ਦੀ ਪੁਕਾਰ’, ‘ਪੰਜਾਬਣ’, ‘ਪੈਸਾ’, ਪਰਦੇਸੀ ਢੋਲਾ’ ਅਤੇ ‘ਮਨੀਸ਼ਾ ਕਾਂਡ’ ਸ਼ਾਮਲ ਹਨ। ਔਰਤਾਂ ਦੀ ਸਮਾਜ ਵਿੱਚ ਹੋ ਰਹੀ ਦੁਰਗਤੀ ਦੀ ਮੂੰਹ ਬੋਲਦੀ ਤਸਵੀਰ ਬਲਵਿੰਦਰ ਕੌਰ ਥਿੰਦ ਨੇ ਆਪਣੀ ਕਵਿਤਾ ‘ਔਰਤ ਦੇ ਹੱਕਾਂ ਦੀ ਹਾਮੀ’ ਵਿੱਚ ਲਿਖ ਦਿੱਤੀ ਹੈ: ਨਿੱਤ-ਨਿੱਤ ਹੁੰਦੇ ਕਹਿਰ ਧੀਆਂ ‘ਤੇ ਇੱਕ ਹੋਰ ਕਵਿਤਾ ‘ਧੀ ਦਾ ਅਕਸ ਤੇ ਹਸ਼ਰ’ ਵਿੱਚ ਕਵਿਤਰੀ ਔਰਤ ਦੀ ਤ੍ਰਾਸਦੀ ਦਾ ਵਿਵਰਣ ਕਰਦੀ ਲਿਖਦੀ ਹੈ : ਕੁਆਰੀ, ਵਿਆਹੀ, ਅਣਭੋਲ, ਨਵਜੰਮੀ ਇਸੇ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਕਰਕੇ ਨੌਜਵਾਨੀ ਗ਼ਲਤ ਰਸਤੇ ‘ਤੇ ਪੈ ਕੇ ਆਪਣਾ ਭਵਿਖ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਦੁੱਭਰ ਕਰ ਰਹੀ ਹੈ। ਨਸ਼ਿਆਂ ਬਾਰੇ ਲਿਖੀਆਂ ਕਵਿਤਾਵਾਂ ਤੋਂ ਸ਼ਾਇਰਾ ਦੀ ਚਿੰਤਾ ਜ਼ਾਹਰ ਹੁੰਦੀ ਹੈ, ਜਦੋਂ ਉਹ ‘ਨਸ਼ਿਆਂ ਨੇ ਜ਼ਿੰਦ ਰੋਲ਼ਤੀ’ ਸਿਰਲੇਖ ਵਾਲੀ ਆਪਣੀ ਕਵਿਤਾ ਵਿੱਚ ਲਿਖਦੀ ਹੈ: ਇਹ ਨਸ਼ਿਆਂ ਦੀ ਵਾਦੀ ਰਿਸ਼ਤੇ-ਨਾਤੇ ਸਭ ਬਨਾਉਟੀ ਰਹਿ ਗਏ ਹਨ, ਲੋਕ ਮਖੌਟੇ ਪਾਈ ਫਿਰਦੇ ਹਨ, ਕਿਸੇ ‘ਤੇ ਇਤਬਾਰ ਕਰਨ ਨੂੰ ਦਿਲ ਨਹੀਂ ਕਰਦਾ, ਕਿਉਂਕਿ ਲੋਕ ਧੋਖੇ ਤੇ ਫ਼ਰੇਬ ਕਰਨ ਨੂੰ ਪਹਿਲ ਦਿੰਦੇ ਹਨ। ਅਜਿਹੇ ਹਾਲਾਤ ਵਿੱਚ ਕਵਿਤਰੀ ਆਪਣੀ ਕਵਿਤਾ ‘ਤੇਜ਼ ਰਫ਼ਤਾਰ ਜ਼ਿੰਦਗੀ’ ਵਿੱਚ ਲਿਖਦੀ ਹੈ: ਨਵੇਂ ਸਮੇਂ ਦੀਆਂ ਨਵੀਂਆਂ ਰੀਤਾਂ ਮਖੌਟਿਆਂ ਬਾਰੇ ‘ਝੂਠ ਦਾ ਸਾਇਆ’ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ : ਇਹ ਦੁਨੀਆਂ ਨਗਰੀ ਮੁਖੌਟਿਆਂ ਦੀ ਵਰਤਮਾਨ ਸਮਾਜ ਵਿੱਚ ਬੇਈਮਾਨੀ ਪ੍ਰਧਾਨ ਹੈ। ਹਰ ਪਾਸੇ ਜਿਧਰ ਵੀ ਜਾਵੋ ਬੇਈਮਾਨੀ ਦਾ ਪ੍ਰਕੋਪ ਹੈ। ‘ਬੇਈਮਾਨਾ ਜੱਗ’ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰਾ ਲਿਖਦੀ ਹੈ: ਚਿਹਰੇ ‘ਤੇ ਨਕਾਬ ਪੰਜਾਬੀਆਂ ਦੇ ਸਿਰ ਕਰਜ਼ੇ ਦੀ ਪੰਡ ਚੜ੍ਹੀ ਪਈ ਹੈ, ਮਹਿੰਗਾਈ ਨੇ ਜੀਣਾ ਦੁੱਭਰ ਕੀਤਾ ਹੋਇਆ, ਪਾਪੀ ਪਾਪ ਕਰ ਰਹੇ ਹਨ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ‘ਤੇ ਜ਼ੋਰ ਹੈ ਅਤੇ ਖੁਦਕਸ਼ੀਆਂ ਹੋ ਰਹੀਆਂ ਹਨ, ਇਨ੍ਹਾਂ ਸੰਬੰਧੀ ‘ਬੇ-ਟਾਈਮੇ ਸੁਰ’ ਕਵਿਤਾ ਵਿੱਚ ਲਿਖਿਆ ਹੈ: ਅੰਨ ਦਾਤੇ ਰੁੱਖੀਂ ਟੰਗੇ ਇਸੇ ਤਰ੍ਹਾਂ ‘ਮਜ਼ਬੂਰ’ ਕਵਿਤਾ ਵਿੱਚ ਲੋਕਾਈ ਦੀ ਜ਼ਿੰਦਗੀ ਬਸਰ ਕਰਨ ਦੇ ਰਾਹ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੀ ਕਵਿਤਰੀ ਲਿਖ ਰਹੀ ਹੈ : ਮਜ਼ਦੂਰ, ਵਿਚਾਰੇ ਮਜ਼ਦੂਰ ਮਹਿੰਗਾਈ ਦਾ ਦਾਨਵ ਚੰਦਰਾ ਸ਼ਾਇਰਾ ਨੇ ਇੰਟਰਨੈਟ ਤੇ ਸ਼ੋਸ਼ਲ ਮੀਡੀਆ ਵਧੇਰੇ ਵਰਤਣ ਨਾਲ ਹੋ ਰਹੇ ਨੁਕਸਾਨ ਖਾਸ ਤੌਰ ‘ਤੇ ਬੱਚਿਆਂ ਦੇ ਭਵਿਖ ਧੁੰਧਲੇ ਹੋਣ ਬਾਰੇ ਵੀ ਲਿਖਿਆ ਹੈ। ਪੰਜਾਬੀ ਬੋਲੀ ਦੀ ਪ੍ਰਫ਼ੁਲਤਾ ਬਾਰੇ ਚਿੰਤਾ ਕੀਤੀ ਗਈ ਹੈ। ਸਮਾਜ ਵਿਰੋਧੀ ਅਨਸਰ ਸਮਾਜ ਦਾ ਨੁਕਸਾਨ ਕਰਕੇ ਜੇਲ੍ਹਾਂ ਵਿੱਚ ਜਾਂਦੇ ਹਨ, ਪ੍ਰੰਤੂ ਉਥੇ ਵੀ ਮਿਲੀਭੁਗਤ ਨਾਲ ਮੌਜਾਂ ਕਰਦੇ ਹਨ। ਰਾਜਨੀਤਕ ਲੋਕਾਂ ਦੀਆਂ ਕੂੜ ਚਾਲਾਂ ਬਾਰੇ ਉਹ ‘ਵੋਟਾਂ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ : ਸਭ ਦੀ ਚਾਲ ਇੱਕੋ ਇਨ੍ਹਾਂ ਸਾਰੀਆਂ ਅਲਾਮਤਾਂ ਬਾਰੇ ਲਿਖਣ ਤੋਂ ਬਾਅਦ ਸ਼ਾਇਰਾ ਇਹ ਵੀ ਕਹਿੰਦੀ ਹੈ ਕਿ ਨਿਰਾਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਪੰਜਾਬੀ ਦਲੇਰ, ਮਿਹਨਤੀ ਤੇ ਉਦਮੀ ਹਨ। ਭਗਤ ਸਿੰਘ ਦੀ ਪ੍ਰਸੰਸਾ ਵਿੱਚ ਕਵਿਤਾ ਵੀ ਲਿਖੀ ਹੈ, ਗ਼ੁਲਾਬ ਕੰਡਿਆਂ ਵਿੱਚ ਰਹਿਣ ਦੇ ਬਾਵਜੂਦ ਖ਼ੁਸ਼ਬੂ ਦੇਣ ਤੋਂ ਹਟਦਾ ਨਹੀਂ, ਇਸੇ ਤਰ੍ਹਾਂ ਸਾਨੂੰ ਵੀ ਹਮੇਸ਼ਾ ਸਫਲਤਾ ਲਈ ਕਾਰਜ਼ ਕਰਦੇ ਰਹਿਣਾ ਚਾਹੀਦਾ ਹੈ ਤੇ ਗੁਲਾਬ ਤੋਂ ਸਿਖਿਆ ਲੈਣ ਦੀ ਲੋੜ ਹੈ। ਨੂੰਹ ਸੱਸ ਦੇ ਰਿਸ਼ਤੇ ਬਾਰੇ ਵੀ ਦੋ ਕਵਿਤਾਵਾਂ ਲਿਖੀਆਂ ਹਨ, ਦੋਵਾਂ ਨੂੰ ਅਡਜਸਟ ਕਰਨਾ ਚਾਹੀਦਾ ਹੈ ਕਿਉਂਕਿ ਨੂੰਹ ਨੇ ਇੱਕ ਦਿਨ ਸੱਸ ਬਣਨਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਬਲਵਿੰਦਰ ਕੌਰ ਥਿੰਦ ਭਵਿਖ ਵਿੱਚ ਹੋਰ ਬਿਹਤਰੀਨ ਕਾਵਿ-ਸੰਗ੍ਰਹਿ ਲੈ ਕੇ ਆਵੇਗੀ। 122 ਪੰਨਿਆਂ, 200 ਰੁਪਏ ਕੀਮਤ ਵਾਲਾ ਕਾਵਿ-ਸੰਗ੍ਰਹਿ ਗੋਸਾਈਂਆਂ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਸੰਪਰਕ : ਬਲਵਿੰਦਰ ਕੌਰ ਥਿੰਦ : 8872144600 |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਆਮ ਤੌਰ ‘ਤੇ ਇਸਤਰੀ ਕਵਿਤਰੀਆਂ ਰੋਮਾਂਸਵਾਦ ਨਾਲ ਲਬਰੇਜ਼ ਕਵਿਤਾਵਾਂ ਲਿਖਦੀਆਂ ਹਨ, ਪ੍ਰੰਤੂ ਬਲਵਿੰਦਰ ਕੌਰ ਥਿੰਦ ਨੇ ਸਮਾਜ ਦੀ ਦੁੱਖਦੀ ਰਗ ਨਾਲ ਸੰਬੰਧਤ ਕਵਿਤਾਵਾਂ ਲਿਖੀਆਂ ਹਨ। ਕਿੱਸਿਆਂ ਤੋਂ ਸ਼ੁਰੂ ਹੋ ਕੇ ਪ੍ਰੋ.ਮੋਹਨ ਸਿੰਘ ਤੱਕ ਬਹੁਤੀ ਕਵਿਤਾ ਰੁਮਾਂਸਵਾਦ ਵਾਲੀ ਲਿਖੀ ਜਾਂਦੀ ਰਹੀ ਹੈ। ਸਮੇਂ ਦੀ ਤਬਦੀਲੀ ਵਿਕਾਸ ਦਾ ਪ੍ਰਤੀਕ ਹੁੰਦੀ ਹੈ। ਫਿਰ ਇੱਕ ਸਮਾਂ ਆਇਆ ਕਿ ਅਗਾਂਵਧੂ ਕਵਿਤਾ ਦਾ ਬੋਲ ਬਾਲਾ ਹੋ ਗਿਆ। ਰੁਮਾਂਸਵਾਦ ਦੇ ਨਾਲ ਹੀ ਇਹ ਮਹਿਸੂਸ ਕੀਤਾ ਜਾਣ ਲੱਗ ਪਿਆ ਕਿ ਅਜਿਹੇ ਸਾਹਿਤ ਦਾ ਕੋਈ ਮਤਲਬ ਨਹੀਂ ਜਿਹੜਾ ਸਮਾਜਿ ਦੇ ਹਿੱਤਾਂ ‘ਤੇ ਪਹਿਰਾ ਨਹੀਂ ਦਿੰਦਾ, ਭਾਵ ਸਮਾਜ ਦੀਆਂ ਮੁਸ਼ਕਲਾਂ, ਦੁੱਖ ਤਕਲੀਫਾਂ ਅਤੇ ਇਨਸਾਫ ਦੀ ਗੱਲ ਕਰਨ ਵਾਲੇ ਸਾਹਿਤ ਨੂੰ ਹੀ ਸੰਪੂਰਨ ਰੂਪ ਵਿੱਚ ਸਾਰਥਿਕ ਸਾਹਿਤ ਮੰਨਿਆਂ ਜਾਣ ਲੱਗ ਪਿਆ। ਇਸ ਕਰਕੇ ਹੁਣ ਲੋਕ ਹਿੱਤਾਂ ਦੀ ਵਕਾਲਤ ਕਰਨ ਵਾਲਾ ਸਾਹਿਤ ਰਚਿਆ ਜਾ ਰਿਹਾ ਹੈ। ‘ਵਲਵਲਿਆਂ ਦੀ ਦੁਨੀਆਂ’ ਬਲਵਿੰਦਰ ਕੌਰ ਥਿੰਦ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿੱਚ 63 ਕਵਿਤਾਵਾਂ ਹਨ। ਭਾਵੇਂ ਇਹ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ, ਪ੍ਰੰਤੂ ਇਸ ਕਾਵਿ-ਸੰਗ੍ਰਹਿ ਵਿੱਚ ਰੁਮਾਂਟਿਕ ਕਵਿਤਾਵਾਂ ਵੀ ਸ਼ਾਮਲ ਹਨ, ਮੁੱਖ ਤੌਰ ‘ਤੇ ਬਹੁਤੀਆਂ ਕਵਿਤਾਵਾਂ ਹੀ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਕਵਿਤਰੀ ਨੇ ਆਮ ਬੋਲਚਾਲ ਵਿੱਚ ਬੋਲੀ ਜਾਂਦੀ ਸਰਲ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ। ਕਵਿਤਰੀ ਦੀਆਂ ਕਵਿਤਾਵਾਂ ਸਮਾਜ ਦੇ ਦੋਗਲੇ ਕਿਰਦਾਰ ਦਾ ਪਰਦਾ ਫਾਸ਼ ਕਰਦੀਆਂ ਹਨ। ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੇ ਹਰ ਮੁੱਦੇ ‘ਤੇ ਕਵਿਤਰੀ ਨੇ ਕਵਿਤਾ ਲਿਖੀ ਹੈ। ਇੱਥੋਂ ਤੱਕ ਕਿ ਕਈ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਕਈ ਵਿਸ਼ੇ ਛੋਹੇ ਗਏ ਹਨ। ਕਹਿਣ ਤੋਂ ਭਾਵ ਹੈ ਕਿ ਸ਼ਾਇਰਾ ਸਮਾਜ ਦੀ ਬਿਹਤਰੀ ਲਈ ਚਿੰਤਾਤੁਰ ਲੱਗਦੀ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਦੇ ਵਿਸ਼ੇ ਵੀ ਵੰਨ-ਸਵੰਨੇ, ਬਹੁ-ਰੰਗੀ ਤੇ ਭਾਂਤ-ਸੁਭਾਂਤੀ ਹਨ, ਜਿਨ੍ਹਾਂ ਵਿੱਚ ਨਸ਼ੇ, ਦਾਜ-ਦਹੇਜ, ਇਸਤਰੀਆਂ ਨਾਲ ਜ਼ਿਆਦਤੀਆਂ, ਬਲਾਤਕਾਰ, ਭਰੂਣ ਹੱਤਿਆਵਾਂ, ਧੋਖ਼ੇ, ਹੇਰਾਫੇਰੀਆਂ, ਖੁਦਗਰਜ਼ੀ, ਕਰਜ਼ੇ, ਬੇਰੋਜ਼ਗਾਰੀ, ਮਹਿੰਗਾਈ, ਗੁਰਬਤ, ਖ਼ੁਦਕਸ਼ੀਆਂ ਆਦਿ ਸ਼ਾਮਲ ਹਨ। ਇਹ ਵਿਸੰਗਤੀਆਂ ਸਮਾਜਿਕ ਤਾਣੇ-ਬਾਣੇ ਨੂੰ ਖੋਖਲਾ ਕਰਦੀਆਂ ਹਨ, ਜਿਸ ਕਰਕੇ ਸਮਜਿਕ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਹੈ। ਕਵਿਤਰੀ ਨੇ ਇਨ੍ਹਾਂ ਸਾਰੀਆਂ ਸਮਾਜਿਕ ਕੁਰੀਤੀਆਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਇਨ੍ਹਾਂ ਨੂੰ ਕਵਿਤਾਵਾਂ ਦਾ ਰੂਪ ਦੇ ਕੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।