5 December 2025

ਸੰਤੋਖ ਸਿੰਘ ਧੀਰ ਨੂੰ ਯਾਦ ਕਰਦਿਆਂ: (ਪੁਰਾਣੀਆਂ ਫਾਈਲਾਂ ‘ਚੋਂ) ‘ਧੀਰ’ ਦਾ ਕਾਵਿ ਸੰਗ੍ਰਹਿ ‘ਪੱਤ ਝੜੇ ਪੁਰਾਣੇ!’—–ਗੁਰਦਿਆਲ ਸਿੰਘ ਰਾਏ (1960)

ਸੰਤੋਖ ਸਿੰਘ ਧੀਰ ਨੂੰ ਯਾਦ ਕਰਦਿਆਂ:
(ਪੁਰਾਣੀਆਂ ਫਾਈਲਾਂ ‘ਚੋਂ)

‘ਧੀਰ’ ਦਾ ਕਾਵਿ ਸੰਗ੍ਰਹਿ ‘ਪੱਤ ਝੜੇ ਪੁਰਾਣੇ!’—–ਗੁਰਦਿਆਲ ਸਿੰਘ ਰਾਏ (1960)

ਸਾਹਿਤ ਜੀਵਨ ਦਾ ਸੂਖਮ ਪ੍ਰਤੀਬਿੰਬ ਹੈ? ਸਾਹਿਤ ਜੀਵਨ ਦੀ ਵਿਆਖਿਆ ਤਾਂ ਹੈ ਹੀ ਪਰ ਇਹ ਜੀਵਨ ਦੀ ਅਗਵਾਈ ਵੀ ਕਰਦਾ ਹੈ। ਪਰ ਸਾਹਿਤ ਜੀਵਨ ਦੀ ਹੂ-ਬਹੂ ਤਸਵੀਰ ਨਹੀਂ, ਇਕ ਫੋਟੋਗ੍ਰਾਫਰ ਦੀ ਤਸਵੀਰ ‘ਵਾਂਗਰ-ਸਗੋਂ ਇਕ ਚਿਤਕਾਰ ਦੀ ਕਿਰਤ ਹੈ, ਜਿਹੜਾ ਆਪਣੇ ਕੋਮਲ ਬੁਰਸ਼ ਨਾਲ ਆਪਣੇ ਨਿੱਜੀ ਵਿਅੱਕਤੀਤਵ ‘ ਤੇ ਉਸਦੇ ਪ੍ਰਤੀਕਰਮ ਨੂੰ ਵੀ ਕ੍ਰਿਤ ਵਿਚ ਭਰ ਦਿੰਦਾ ਹੈ। ਸਾਹਿਤ ਜ਼ਿੰਦਗੀ ਦਾ ਪ੍ਰਛਾਵਾਂ ਤਾਂ ਹੈ ਹੀ ਪਰ ਇਸਦੇ ਨਾਲ ਨਾਲ ਜੀਵਨ ਦੀਆਂ ਅਟੱਲ ਸਚਿਆਈਆਂ, ਇਸਦੇ ਵਿਕਾਸ ਦਾ ਖਾਕਾ, ਇਸਦੇ ਕੌੜੇ ਤੇ ਕੁਸੈਲੇ ਤਜ਼ਰਬੇ ਸਾਹਿਤ ਦਾ ਆਧਾਰ ਹਨ। ਕੋਈ ਵੀ ਕਲਾਕਾਰ ਜੀਵਨ ਦੇ ਅਥਾਹ ਸੋਮੇਂ ਤੋਂ ਬਿਨਾਂ ਆਪਣੇ ਸਾਹਿਤ ਨੂੰ ਅਮਰ ਪਦਵੀ ਨਹੀਂ ਦਿਲਵਾ ਸਕਦਾ। ਇਕ ਸਾਹਿਤਕਾਰ ਵਿਚ ਜੀਵਨ ਨੂੰ ਜਾਚਣ ਤੇ ਘੋਖਣ ਦੀ ਸੂਝ ਹੋਣੀ ਹੀ ਚਾਹੀਦੀ ਹੈ। ਜਿਤਨਾਂ ਉਹ ‘ ਅਧਿਕ ਸੂਝਵਾਨ ਹੋਵੇਗਾ ਉਤਨਾਂ ਹੀ ਉਸਦੀ ਸਾਹਿਤ ਰਚਨਾ ਦਾ ਘੇਰਾ ਵਿਸ਼ਾਲ ਹੋਵੇਗਾ। ਜੀਵਨ ਦੀ ਮਹਾਨਤਾ ਨੂੰ ਸਮਝੇ ਬਿਨਾਂ ਕੋਈ ਵੀ ਮਹਾਨ ਸਾਹਿਤਕਾਰ ਨਹੀਂ ਹੋ ਸਕਦਾ ਉਸ ਵਿਚ ਸਮਾਜਕ ਚੇਤਨਤਾ ਜ਼ਰੂਰੀ ਹੈ- ਤੇ ਸੰਤੋਖ ਸਿੰਘ ਧੀਰ ਵੀ ਚੇਤੰਨ ਹੈ, ਜੜ੍ਹ ਨਹੀਂ। ਵੇਖੀਏ ‘ਪੱਤ ਝੜੇ ਪੁਰਾਣੇ’: 

 

ਰਾਜਿਆ ਰਾਜ ਕਰੇਂਦਿਆ,
ਤੇਰੇ ਚਾਰੇ ਪਾਸੇ ਹਨੇਰ
ਤੇਰੇ ਦੱਖਣ ਫਾਹੀਆਂ ਗੱਡੀਆਂ,
ਤੇਰੇ ਉਤਰ ਜੇਲਾਂ ਢੇਰ।
ਤੇਰੇ ਪੱਛਮ ਕੰਡੇ ਖਿਲਰੇ,
ਤੇਰਾ ਪੂਰਬ ਬਿਨਾਂ ਸਵੇਰ।

‘ਪੂਰਬ ਬਿਨਾਂ ਸਵੇਰ।’ ਕਿਆ ਬਾਤ ਹੈ! ਧੀਰ ਜੀ-ਜੀਵਨ ਕੀ ਹੈ ? “ਜੀਵਨ ਸੰਘਰਸ਼ ਦਾ ਹੀ ਦੂਜਾ ਨਾਂ ਹੈ? ਜੀਵਨ ਹੈ ਤੁਰੀ ਜਾਣਾ, ਆਪਣੀ ਚਾਲੇ, ਹੌਲੀ ਜਾਂ ਤੇਜ਼ ਪਰ ਇਕ ਚਾਲੇ ਆਪਣੇ ਨਿਸ਼ਾਨੇ ਵੱਲੀਂ। ਜੀਵਨ, ਕਦੇ ਹਨੇਰਾ ਵੀ ਹੈ ਤੇ ਠਰੇ ਚੰਨ ਦੀ ਚਾਨਣੀ ਵੀ ਪਰ ਚਾਨਣੀ ਬਹੁਤ ਘਟ ਤਲੱਖੀ ਹੀ ਤਲੱਖੀ ਬਹੁਤੀ।

ਕਵੀ ਦੀ ਸੋਚ ਉਡਾਰੀ ਤੇ ਉਸਦੀ ਕਲਪਨਾ ਕਵਿਤਾ ਰਚਨਾ ਵਿਚ ਸਹਾਇਕ ਤਾਂ ਹਨ ਪਰ ਆਧਾਰ ਨਹੀਂ। ਇਸ ਦੇ ਉਲਟ ਅਸਲੀਅਤ ਇਹ ਹੈ ਕਿ ਸੋਚ ਉਡਾਰੀ ਤੇ ਕਲਪਨਾ ਜਿੰਦਗੀ ਦੇ ਚਮਕੀਲੇ ਤੇ ਅਨਮੈਲੇ ਅਨੁਭਵ ਪੱਖ ਦੀ ਹੀ ਇਕ ਝਲਕ ਹੈ — 

ਛੱਤਾਂ ਚੋਂਦੀਆਂ, ਕੰਧਾਂ ਦੀ ਭਰੀ ਮਿੱਟੀ,
ਜਾਲੇ ਲਟਕਦੇ, ਢਠੀਆਂ ਕੁਲੀਆਂ ਜੀ। 

ਚੁਲ੍ਹੇ ਅੱਗ ਨਾ, ਮੰਜੇ ਨੂੰ ਬਾਣ ਜੁੜਦਾ,
ਖਾਲੀ ਤੌੜੀਆਂ ਨੂੰ ਪਈਆਂ ਉਲੀਆਂ ਜੀ।

ਇੱਕ ਕਵੀ, ਸਗੋਂ ਹਰ ਕਲਾ ਦੇ ਕਰਤਾ ਲਈ ਜ਼ਿੰਦਗੀ ਦੇ ਇਕ ਇਕ ਪਹਿਲੂ ਦਾ ਨਖੇੜ ਕਰਕੇ ਉਸਨੂੰ ਸਮਝਣਾ ਜ਼ਰੂਰੀ ਹੈ। ਜੀਵਨ ਘੋਖਣ ਜਾਚਣ ਤੇ ਸਮਝਣ ਲਈ ਸਾਨੂੰ ਆਪਣੀ ਸੂਝ  ਦੀ ਇਕ ਪੱਧਰ ਮਿੱਥਣੀ ਹੀ ਪਵੇਗੀ। ਇਕ ਪਕੇਰਾ ਦ੍ਰਿਸ਼ਟੀਕੋਨ ਬਨਾਣਾ ਪਵੇਗਾ, ਇਕ ਜਾਚ-ਕੱਸਵਟੀ ਕਾਇਮ ਕਰਨੀ ਪਵੇਗੀ ਤਾਂ ਜੋ ਅਸੀਂ ਚੰਗੇ ਸਾਹਿਤ ‘ ਤੇ ਚੰਗੇ ਜੀਵਨ ਨੂੰ ਸਮਝ ਸਕਣ  ਵਿਚ ਸਮੱਰਥ ਹੋ ਸਕੀਏ। 

ਪਹਿਲੀ ਗਲ ਇਹ ਹੈ ਕਿ ਸਾਹਿਤ ਜੀਵਨ ਦੀ ਅਗਵਾਈ ਤਾਂ ਕਰੇ, ਪਰ ਪੂਰਨ ਮੰਜ਼ਲ ਬਣਕੇ ਨਾ ਰਹਿ ਜਾਏ। ਕਈ ਵਾਰੀ ਤਾਂ ਸਾਹਿਤ ਪ੍ਰਚਾਰ ਲਈ ਰਚਿਆ ਜਾਂਦਾ ਹੈ ਪਰ ਕਈ ਵਾਰੀ ਉਂਝ ਵੀ ਕੋਈ ਸਾਹਿਤ ਕਿਰਤ ਪ੍ਰਚਾਰ ਲਗ ਸਕਦੀ ਹੈ ਜਾਂ ਲੱਗਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਅਗਾਂਹਵਧੂ ਵਿਚਾਰ-ਧਾਰਾ ਸਮੇਂ ਦੀ ਇਕ ਆਵਾਜ਼ ਹੈ, ਇਕ ਲੋੜ ਹੈ। ਜੋ ਇਸ ਅਵਾਜ਼ ਨੂੰ ਸਹਿ ਨਹੀਂ ਸਕਦੇ, ਸਹਿਣ ਦੀ ਸ਼ਕਤੀ ਨਹੀਂ ਰਖਦੇ, ਉਹ ਕਲਾ ਕਲਾ ਲਈ ਦੀ ਅਵਾਜ਼ ਉਠਾਂਦੇ ਹਨ। ਕਲਾ ਕਲਾ ਲਈ ਦੇ ਆਸ਼ੇ ਦੀ ਜੇ ਜ਼ਰਾ ਚੀਰ ਫਾੜ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਇਹ ਸਿਧਾਂਤ ਕੋਈ ਪੱਕੀਆਂ ਨੀਹਾਂ ਤੇ ਨਹੀਂ ਖੜਾ—ਇਸ ਲਈ ਕਿ ਉਕਤ ਅਵਾਜ਼ ਵਾਲੇ ਮਨੋ- ਰੰਜਨ ਦੇ ਸਿਵਾ ਸਾਹਿਤ ਦਾ ਕੋਈ ਆਸ਼ਾ ਹੀ ਨਹੀਂ ਸਮਝਦੇ। ਪਰ ਇਹ ਕੋਈ ਠੀਕ ਵਿਚਾਰ ਧਾਰਾ ਨਹੀਂ ਲੱਗਦੀ। ਸਾਹਿਤਕਾਰ ਮਨੁਖ ਹੈ ਤੇ ਇਕ ਮਨੁੱਖ ਸਮਾਜੀ ਜਾਨਵਰ ਹੈ। ਉਸਦੀਆਂ ਕੁਝ ਵਿਅਕਤੀਗਤ ਲੋੜਾਂ ਹਨ, ਆਪਣੇ ਆਲੇ ਦੁਆਲੇ ਨਾਲ ਮਿਲਦੀਆਂ ਜੁਲਦੀਆਂ, ਸਾਂਝੇ ਦੁਖ ਸੁਖ ਹਨ, ਸਾਂਝੀਆਂ ਪੀੜਾਂ ਹਨ, ਉਹ ਇਹਨਾਂ ਸਭ ਤੋਂ ਕਿਉਂ ਨਾ ਤੇ ਕਿਵੇਂ ਨਾ ਪ੍ਰਭਾਵਿਤ ਹੋਵੇ? ਜੇ ਸਹੁਜ ਸੁਆਦ ਵਿਚ ਫਰਕ ਪਾਏ ਬਿਨਾਂ ਸਾਹਿਤ ਦੈਨਿਕ ਜੀਵਨ ਦੀਆਂ ਔਕੜਾਂ ਨੂੰ ਦੂਰ ਕਰਨ ਵਿਚ ਸਹਾਈ ਸਿੱਧ ਹੋ ਸਕਦਾ ਹੈ ਤਾਂ ਕਿਉਂ ਨਾ ਸਾਹਿਤ ਇਸ ਪਾਸੇ ਵਲ ਵਧੇ ? ਪਿਛਾਂਹ ਖਿਚੂ ਲੋਕ ਹੀ ਅਜੇਹੇ ਕਲਾਕਾਰ ਨੂੰ ਭੰਡਦੇ ਹਨ। ਧੀਰ ਦੀਆਂ ਇਹ ਸੱਤਰਾਂ ਪ੍ਰਚਾਰ ਹੀ ਤਾਂ ਲਗਣਗੀਆਂ- 

ਰੱਤ ਪੀਣੇ ਦੈਂਤ ਫਿਰਦੇ ਬੁਕਦੇ,
ਮਾੜਿਆਂ, ਦੁਖੀਆਂ ਦੇ ਉਤੇ ਥੁੱਕਦੇ।
ਮਾੜਿਆਂ ਦੁਖੀਆਂ ਨੂੰ ਐਵੇਂ ਜਾਣ ਨਾ,
 ਹੋਣ ਇਕ ਤਾਂ ਇਹਨਾਂ ਜਿਉਂ ਬਲਵਾਨ ਨਾ,
 ਅੰਤ ਹੱਥ ਜਨਤਾ ਦੇ ਆਉਣਾ ਜ਼ੋਰ ਹੈ

‘ਹੱਥ ਜਨਤਾ ਦੇ ਆਉਣਾ ਜ਼ੋਰ ਹੈ।‘ ਕਿੱਡੀ ਵੱਡੀ ਗਲ ? ਕਿੱਡਾ ਵੱਡਾ ਪਰਚਾਰ? ਪਰ ਸੂਖਮ ਦ੍ਰਿਸ਼ਟੀ ਨਾਲ ਵਿਚਾਰਿਆਂ ਪਤਾ ਲਗੇਗਾ ਕਿ ਇਹ ਕੋਈ ਪਰਚਾਰ ਨਹੀਂ ਪਰ ਫਿਰ ਵੀ ਇਹ ਪ੍ਰਚਾਰ  ਕਿਉਂ ਲਗਦਾ ਹੈ? ਖਰਾਬੀ ਸਾਰੇ ਢਾਂਚੇ ਕਰਕੇ ਹੈ—ਢਾਂਚਾ ਹੀ ਬਦਲਣਾ ਜ਼ਰੂਰੀ ਹੈ—ਜਿਸ ਵਾਯੂਮੰਡਲ ਵਿਚ ਹਾਲੇ ਅਸੀਂ ਰਹਿ ਰਹੇ ਹਾਂ, ਉਸ ਵਿਚ ਸਭ ਪਰਾਪੇਗੰਡਾ ਲਗੇਗਾ-ਜ਼ਰੂਰ ਲਗੇਗਾ, ਸੁਭਾਵਿਕ ਹੈ। 

ਦੂਜੀ ਗਲ: ਨਵੇਂ ਸਮਾਜ, ਨਵੇਂ ਲੋਕ, ਨਵੇਂ ਜੀਵਨ ਦੀ ਲੋੜ–ਪਰ ਲੋੜ ਹੈ ਕਿਉਂ ? ਕੀ ਇਸ ਲਈ ਨਹੀਂ ਕਿ ਪੁਰਾਣਾ ਸਭ ਕੁਝ ਗੰਦਾ ਹੈ ਤੇ ਬਦਬੂ, ਦੇ ਰਿਹਾ ਹੈ ?  ਪਰ ਇਸ ਨੂੰ ਬਦਲਣ ਲਈ ਸਮਾਜ ਨੂੰ, ਜੀਵਨ ਨੂੰ, ਤੁਲਨਾਤਮਕ ਅਧਿਯੈਨ ਰਾਹੀਂ ਸਮਝਣਾ ਅਤਿ ਲੋੜੀਂਦਾ ਹੈ। ਕਵੀ ਨੂੰ ਸਮਾਜ ਵਿਚ ਪਲ ਪਲ ਘੱਟ ਵਧ ਰਹੀਆਂ ਕੀਮਤਾਂ ਦਾ ਗਿਆਨ ਹੋਣਾ ਜ਼ਰੂਰੀ  ਹੈ। ਉਸਨੂੰ ਪਤਾ ਹੋਵੋ, ਵਿਸਵਾਸ਼ ਹੋਵੇ ਪੁਰਾਣਾ ਕੁਝ ਵੀ ਨਹੀਂ। ਨਵਾਂ ਸਭ ਕੁਝ ਹੈ, ਨਵੀਂ ਭਲਕ ਵਿਚ ਉਸਦਾ ਨਿਸਚਾ ਪੱਕਾ ਹੋਵੇ। ‘ਧੀਰ’ ਨੂੰ ਬੀਤ ਚੁਕੇ ਤੇ ਬੀਤ ਰਹੇ ਬਾਰੇ ਕਿੰਨਾ ਗਿਆਨ ਹੈ? ‘ਪੰਜਾਬ ਦੀ ਜਾਗ ਵਿਚ’ ਪੰਜਾਬ, ਕਿੰਨਾ ਚੇਤੰਨ ਹੈ- 

ਰਿਹਾ ਮੁਢ ਤੋਂ ਹੇਰਵੇ ਝਲਦਾ ਮੈਂ,
ਦੋ ਘੜੀਆਂ ਨਾ ਸੁਖੀ ਬਿਤਾਈਆਂ ਨੇ।
ਕਲ-ਕਾਤੀਆਂ ਫੇਰ ਕੇ ਜੜ੍ਹੀਂ ਮੇਰੇ
ਪੁਟ ਸੁੱਟਿਆਂ ਰਾਜੇ ਕਸਾਈਆਂ ਨੇ।

 ਉਸਨੂੰ ‘ਆਉਣ ਵਾਲੇ ਕਲ੍ਹ’ ਤੇ ਕਿੰਨਾ ਭਰੋਸਾ ਹੈ:

ਹੁੰਦੀਆਂ ਨੇ ਸਰਘੀਆਂ ਨਿੱਤ,
ਹਨੇਰਿਆਂ ਦੀ ਕੁਖ ਵਿਚੋਂ।
ਜਾਗਣਾ ਹੈ  ਕ੍ਰਾਂਤੀ ਨੇ, 
ਹਰ ਕਿਸੇ ਦੀ ਭੁਖ ਵਿਚੋਂ। 

ਸਿਰਜਣਾ ਨਵਜੁਗ ਦੀ ਹੋਣੀ,
ਸਰਬ ਸਾਂਝੇ ਦੁਖ ਵਿਚੋਂ।
ਜਿੰਦਗੀ ਦੀ ਮਸਿਆ ਤੇ ਚੰਨ
ਨਜ਼ਰੀਂ ਆਣ ਮੈਨੂੰ।

ਨਹੀਂ ਧੀਰ ਜੀ! ਹਾਲੇ ਨਹੀਂ, ਹਾਲੇ ਨਹੀਂ, ਉਫ ਤੁਸੀਂ ਇਹ ਕੀ ਕਹਿ ਦਿੱਤਾ? 

ਪਛਤਾ ਰਹੇ ਹੈਂ, ਖੂਨ ਮੇਰਾ ਕਰਕੇ ਕਿਉਂ ਹਜ਼ੂਰ। 
ਅਬ ਇਸ ਪੈ ਖਾਕ ਡਾਲੀਏ, ਜੋ ਕੁਛ ਹੂਆ ਹੂਆ। (ਅਮੀਰ, ਮਿਨਾਈ) 

ਪਰ ਧੀਰ ਨਹੀਂ ਪਛਤਾਂਦਾ: 

ਨਾ ਢੋਂਦੇ ਸਦਾ ਤੋਂ ਹੀ ਫਰਹਾਦ ਪੱਥਰ,
ਜੇ ਨੱਖਰੇ ਹੁਸੀਨਾਂ ਦੇ ਭਾਰੇ ਨਾ ਹੁੰਦੇ । 

ਵਾਹ ਧੀਰ ਜੀ! ਤੋੜ ਨਿਭਾਣੀ ਤੁਸਾਂ:

ਅੱਧੀ ਅੱਧੀ ਰਾਤੀਂ ਵਗਦੇ ਪਾਣੀ, 
ਵਗਦੇ ਪਾਣੀ ਹੋ, 
ਜਿਹਨਾਂ ਨੇ ਲਗੀ ਤੋੜ ਨਿਭਾਣੀ, 
ਤੁਰਦੇ ਰਹਿੰਦੇ ਉਹ । 

ਪਰ ਧੀਰ ਜੀ ! ਕਿੱਥੇ ਤੋੜ ਨਿਭਾਣੀ ਤੇ ਕਿੱਥੇ ਹੰਭ ਗਿਆ ਵੱਸ!

ਸਾਉਣ ਦੇ ਸਰਾਟੇ, 
ਚੋਵੇ ਅੰਬੀਆਂ ਚੋਂ ਰਸ ਵੇ।
ਛੁਪਦਾ ਨਾ ਭੇਤ, 
ਮੇਰਾ ਹੰਭ ਗਿਆ, ਵੱਸ ਵੇ। 

‘ਦਾਗ਼’ ਨੂੰ ਦਗਾਬਾਜ਼ ਮਿਲਿਆ:

ਲੜ ਜਾਤੀ ਹੈਂ ਗ਼ੈਰ ਸੇ ਭੀ ਆਂਖ, 
ਔਰ ਮੁਝ ਸੇ ਭੀ ਬਾਤ ਕਰਤੇ ਜਾਤੇ ਹੈਂ।  

ਧੀਰ ਜੀ ! 

ਚੂਸ ਗਏ ਲਹੂ ਮੇਰਾ ਫੋਕੇ ਇਕਰਾਰ ਤੇਰੇ
ਛਡ ਦੇਹ ਵੇ ਗਲਾਂ ਇਹ ਜਿੰਦੜੀ ਨੂੰ ਲੂਹਣੀਆਂ । 

ਪੀੜ ਦੀ ਹੱਦ ਵੇਖੋ ਤੇ ਨਾਲ ਹੀ ਸਬਰ ਤੇ ਵਿਸ਼ਵਾਸ਼- 

ਇਹ ਨਾ ਸਮਝੀਂ ਵਧੀਆ ਦੁਨੀਆਦਾਰੀਆਂ,
ਹਾਨਣੇ, ਇਹ ਗੱਲ ਨਾ ਕੋਈ ਦੋਸ਼ ਹੈ।
ਜਿੰਨੇ ਪੱਤ ਬਿਰਛਾਂ ਨੂੰ ਭਰਕੇ ਲਗਦੇ,
ਉਨਾਂ ਹੀ ਜੋਬਨ ਉਹਨਾਂ ਦਾ ਸ਼ੋਖ ਹੈ।

ਹੋਵੇਗਾ ਸ਼ੋਖ—ਚੰਗਾ :

ਝੂਠੇ ਵਾਦੇ ਕਾ ਭੀ ਯਕੀਂ ਆ ਜਾਏ,
ਕੁਛ ਵੁਹ ਇਨ ਤੇਵਰੋਂ ਸੇ ਕਹਿਤੇ ਹੈਂ।
                      (ਆਰਜੂ ਲਖਨਵੀ) 

ਤੇ ਬਸ। ਆਮੀਨ!
***
(ਪ੍ਰੀਤਮ ਮਾਸਿਕ, ਦਿੱਲੀ –ਸਤੰਬਰ 1960)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1667
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦਿਆਲ ਸਿੰਘ ਰਾਏ
ਮੁੱਖ-ਸੰਪਾਦਕ,
‘ਲਿਖਾਰੀ’
(www.likhari.net)
ਜਨਮ : 1 ਮਈ 1937
ਜਨਮ ਸਥਾਨ: ਤਿੰਨਸੁਖੀਆ, (ਆਸਾਮ)
ਪਿਤਾ ਦਾ ਨਾਮ : ਸ. ਬਿਸ਼ਨ ਸਿੰਘ
ਮਾਤਾ ਦਾ ਨਾਮ: ਸਰਦਾਰਨੀ ਗੁਰਬਚਨ ਕੌਰ
ਵਿੱਦਿਆ:
ਐਮ.ਏ. (ਪੰਜਾਬੀ), ਐਮ.ਐਸਸੀ (ਨੀਊਟਰੀਸ਼ੀਅਨ), ਪੀ.ਐਚ-ਡੀ(ਨੀਊਟਰੀਸ਼ੀਅਨ)
Three Years Teaching Certificate in Education(Univ. Of London)
Dip. In Teaching in a Multi-Ethnic School (CNAA)
Dip. In Language Teaching (RSA)
D. Hom, D.I.Hom (British Institute of Homeopathy
Reflex Zone Therapy (ITEC)
Fellow British Institute of Homeopathy
Fellow Institute of Holistic Health

ਕਿੱਤਾ:
ਡਾਕੀਆ, ਅਧਿਆਪਨ, ਸੰਪਾਦਨਾ (ਅਤੇ ਕਈ ਛੋਟੇ-ਮੋਟੇ ਹੋਰ ਕੰਮ)
ਪ੍ਰਮੁੱਖ ਰਚਨਾਵਾਂ:
1. ਅੱਗ (ਕਾਵਿ ਸੰਗ੍ਰਹਿ)
2. ਮੋਏ ਪੱਤਰ (ਕਹਾਣੀ ਸੰਗ੍ਰਹਿ)
3. ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ)
4. ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
5. ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
6. ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
7. ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
8. ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
ਮਾਣ/ਸਨਮਾਨ:
1. ਆਲ ਇੰਡੀਆ ਲਿਟਰੇਰੀ ਕੌਂਸਲ, (ਸ਼ਿਮਲਾ) ਵਲੋਂ ‘ਕਹਾਣੀ’ ਲਈ ਸਨਮਾਨ—-1959
2. ਅੰਤਰ ਰਾਸ਼ਟਰੀ ਸੈਮੀਨਾਰ (27 ਮਾਰਚ-31 ਮਾਰਚ 1989) ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਸ਼ਵ ਪੰਜਾਬੀ ਸਾਹਿਤ ਤੇ ਰਾਸ਼ਟਰੀ ਜਾਗਰੂਕਤਾ ਸਮੇਂ ਬਦੇਸ਼ੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ
2. ਈਸਟ ਮਿਡਲੈਂਡਜ਼ ਆਰਟਸ ਕੌਂਸਲ ਵਲੋਂ ‘ਕਹਾਣੀ’ ਲਈ ਇਨਾਮ/ਸਨਮਾਨ
3. ਪੰਜਾਬੀ ਰਾਈਟਰਜ਼ ਫੋਰਮ, ਸਾਊਥੈਂਪਟਨ ਵਲੋਂ ਸਾਹਿਤਕ ਐਵਾਰਡ ਆਫ ਆਨਰ
4. ਪੰਜਾਬੀ ਕਵੀ ਦਰਬਾਰ ਵਾਲਥਮਸਟੋ ਵਲੋਂ ‘ਲਿਖਾਰੀ’ ਅਤੇ ਸਾਹਿਤਕ ਘਾਲਣਾ ਲਈ ਸਨਮਾਨ
5. ਆਲਮੀ ਪੰਜਾਬੀ ਕਾਨਫਰੰਸ ਲੰਡਨ ਵਲੋਂ ‘ਵਾਰਸ ਸ਼ਾਹ ਐਵਾਰਡ’
6. ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਵਲੋਂ ਸਰਵੋਤਮ ਸਾਹਿਤਕਾਰ ਸਨਮਾਨ ਚਿੰਨ੍ਹ

Before migrating to the U.K. in 1963:
(a) Worked as a School Teacher/Lecturer/Sub-Editor/Editor
(b) Editted a literary Punjabi Monthly Magazine PATTAN (Adampur, Jalandhar)
(c) Worked as Sub-Editor in the Daily Akali Patrika (Jalandhar)

Upon arrival in the U.K.
Worked as a postman. Then after acquiring Three Years Teaching Certificate in Education from the University of London worked as a teacher in different Education Authorities in the U.K…… Newham, Sandwell, Wolverhampton and the City of Birmingham.
In the U.K. also edited various papers and magazines such as: Mamta (weekly/Monthly), Punjabi Post(weekly), Asian Post and Likhari.
His literary work appeared in well known monthlies, weeklies and daily News-papers such as Des Perdase, Sirnawaan, Mehram, Kahani Punjab, Punjabi Digest, Akaas, Nwaan Jamana, Akali Patrika, Punjabi Tribune, Ajit, Des Pardes, Punjab Times Weekly, Punjab Mail International, Meri Boli Mera Dharam etc.
His work in Hindi has also appeared in Mukta, Man-Mukta, Naya Akaash and Ira India. His work in Urdu has appeared in Ravi, Lehraan, Daily Front.
***

ਡਾ. ਗੁਰਦਿਆਲ ਸਿੰਘ ਰਾਏ

ਡਾ. ਗੁਰਦਿਆਲ ਸਿੰਘ ਰਾਏ ਮੁੱਖ-ਸੰਪਾਦਕ, ‘ਲਿਖਾਰੀ’ (www.likhari.net) ਜਨਮ : 1 ਮਈ 1937 ਜਨਮ ਸਥਾਨ : ਤਿੰਨਸੁਖੀਆ, (ਆਸਾਮ) ਪਿਤਾ ਦਾ ਨਾਮ : ਸ. ਬਿਸ਼ਨ ਸਿੰਘ ਮਾਤਾ ਦਾ ਨਾਮ: ਸਰਦਾਰਨੀ ਗੁਰਬਚਨ ਕੌਰ ਵਿੱਦਿਆ: ਐਮ.ਏ. (ਪੰਜਾਬੀ), ਐਮ.ਐਸਸੀ (ਨੀਊਟਰੀਸ਼ੀਅਨ), ਪੀ.ਐਚ-ਡੀ(ਨੀਊਟਰੀਸ਼ੀਅਨ) Three Years Teaching Certificate in Education(Univ. Of London) Dip. In Teaching in a Multi-Ethnic School (CNAA) Dip. In Language Teaching (RSA) D. Hom, D.I.Hom (British Institute of Homeopathy Reflex Zone Therapy (ITEC) Fellow British Institute of Homeopathy Fellow Institute of Holistic Health ਕਿੱਤਾ: ਡਾਕੀਆ, ਅਧਿਆਪਨ, ਸੰਪਾਦਨਾ (ਅਤੇ ਕਈ ਛੋਟੇ-ਮੋਟੇ ਹੋਰ ਕੰਮ) ਪ੍ਰਮੁੱਖ ਰਚਨਾਵਾਂ: 1. ਅੱਗ (ਕਾਵਿ ਸੰਗ੍ਰਹਿ) 2. ਮੋਏ ਪੱਤਰ (ਕਹਾਣੀ ਸੰਗ੍ਰਹਿ) 3. ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ) 4. ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ) 5. ਗੁਆਚੇ ਪਲਾਂ ਦੀ ਤਲਾਸ਼ (ਨਿਬੰਧ) 6. ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ) 7. ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ) 8. ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ) ਮਾਣ/ਸਨਮਾਨ : 1. ਆਲ ਇੰਡੀਆ ਲਿਟਰੇਰੀ ਕੌਂਸਲ, (ਸ਼ਿਮਲਾ) ਵਲੋਂ ‘ਕਹਾਣੀ’ ਲਈ ਸਨਮਾਨ—-1959 2. ਅੰਤਰ ਰਾਸ਼ਟਰੀ ਸੈਮੀਨਾਰ (27 ਮਾਰਚ-31 ਮਾਰਚ 1989) ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਸ਼ਵ ਪੰਜਾਬੀ ਸਾਹਿਤ ਤੇ ਰਾਸ਼ਟਰੀ ਜਾਗਰੂਕਤਾ ਸਮੇਂ ਬਦੇਸ਼ੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ 2. ਈਸਟ ਮਿਡਲੈਂਡਜ਼ ਆਰਟਸ ਕੌਂਸਲ ਵਲੋਂ ‘ਕਹਾਣੀ’ ਲਈ ਇਨਾਮ/ਸਨਮਾਨ 3. ਪੰਜਾਬੀ ਰਾਈਟਰਜ਼ ਫੋਰਮ, ਸਾਊਥੈਂਪਟਨ ਵਲੋਂ ਸਾਹਿਤਕ ਐਵਾਰਡ ਆਫ ਆਨਰ 4. ਪੰਜਾਬੀ ਕਵੀ ਦਰਬਾਰ ਵਾਲਥਮਸਟੋ ਵਲੋਂ ‘ਲਿਖਾਰੀ’ ਅਤੇ ਸਾਹਿਤਕ ਘਾਲਣਾ ਲਈ ਸਨਮਾਨ 5. ਆਲਮੀ ਪੰਜਾਬੀ ਕਾਨਫਰੰਸ ਲੰਡਨ ਵਲੋਂ ‘ਵਾਰਸ ਸ਼ਾਹ ਐਵਾਰਡ’ 6. ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਵਲੋਂ ਸਰਵੋਤਮ ਸਾਹਿਤਕਾਰ ਸਨਮਾਨ ਚਿੰਨ੍ਹ Before migrating to the U.K. in 1963: (a) Worked as a School Teacher/Lecturer/Sub-Editor/Editor (b) Editted a literary Punjabi Monthly Magazine PATTAN (Adampur, Jalandhar) (c) Worked as Sub-Editor in the Daily Akali Patrika (Jalandhar) Upon arrival in the U.K. Worked as a postman. Then after acquiring Three Years Teaching Certificate in Education from the University of London worked as a teacher in different Education Authorities in the U.K…… Newham, Sandwell, Wolverhampton and the City of Birmingham. In the U.K. also edited various papers and magazines such as: Mamta (weekly/Monthly), Punjabi Post(weekly), Asian Post and Likhari. His literary work appeared in well known monthlies, weeklies and daily News-papers such as Des Perdase, Sirnawaan, Mehram, Kahani Punjab, Punjabi Digest, Akaas, Nwaan Jamana, Akali Patrika, Punjabi Tribune, Ajit, Des Pardes, Punjab Times Weekly, Punjab Mail International, Meri Boli Mera Dharam etc. His work in Hindi has also appeared in Mukta, Man-Mukta, Naya Akaash and Ira India. His work in Urdu has appeared in Ravi, Lehraan, Daily Front. ***

View all posts by ਡਾ. ਗੁਰਦਿਆਲ ਸਿੰਘ ਰਾਏ →