|
ਪਤਾ ਚੱਲਿਆ ਹੈ ਕਿ ਮਹਾਰਾਸ਼ਟਰ ਦੇ ਵੱਡੇ ਹਸਪਤਾਲਾਂ ਵਿੱਚ ਸੀਨੀਅਰ ਡਾਕਟਰਾਂ ਦੀ ਮਹੀਨੇ ਦੀ ਤਨਖਾਹ 1 ਕਰੋੜ ਤੱਕ ਹੈ ਕਿਉਂਕਿ ਜਿੰਨੇ ਜ਼ਿਆਦਾ ਬੇਲੋੜੇ ਟੈਸਟ, ਭਰਤੀ ਤੇ ਸਰਜਰੀਆਂ ਕਰਾਉਂਦੇ ਨੇ, ਓਨੀ ਹੀ ਜ਼ਿਆਦਾ ਤਨਖਾਹ। (ਸਰੋਤ: BMJ Global Health) ਟਾਈਮਜ਼ ਆਫ਼ ਇੰਡੀਆ ਮੁਤਾਬਕ ਮਰ ਚੁੱਕੇ ਮਰੀਜ਼ਾਂ ਨੂੰ ਜਿੰਦਾ ਦੱਸ ਕੇ ਮਹੀਨੇ ਭਰ ਵੈਂਟੀਲੇਟਰ ਤੇ ਰੱਖਿਆ, ਲੱਖਾਂ ਰੁਪਏ ਲੁੱਟੇ, ਫਿਰ ਮੌਤ ਐਲਾਨ ਦਿੱਤੀ। ਇੱਕ 14 ਸਾਲ ਦੇ ਮੁੰਡੇ ਨਾਲ ਵੀ ਅਜਿਹਾ ਹੀ ਹੋਇਆ। ਮਰੇ ਹੋਏ ਮਰੀਜ਼ਾਂ ਤੇ ਵੀ ਤੁਰੰਤ ਸਰਜਰੀ ਦਾ ਡਰਾਮਾ, ਪੈਸੇ ਲਏ ਤੇ ਬੋਲੇ “ਆਪ੍ਰੇਸ਼ਨ ਦੌਰਾਨ ਮੌਤ ਹੋ ਗਈ”। (ਕਿਤਾਬ: Dissenting Diagnosis) ਮੈਡੀਕਲ ਕਲੈਮ ਇੰਸ਼ੋਰੈਂਸ ਦਾ ਘਪਲਾ: 68% ਲੋਕਾਂ ਨੇ ਪਾਲਿਸੀ ਲਈ ਪਰ ਕਲੇਮ ਆਉਣ ਤੇ ਬਹਾਨੇ। 3000+ ਹਸਪਤਾਲ ਬਲੈਕਲਿਸਟ ਹਨ। ਕੋਰੋਨਾ ਵਿੱਚ ਨਕਲੀ ਕੋਵਿਡ ਮਰੀਜ਼ ਬਣਾ ਕੇ ਕਰੋੜਾਂ ਲੁੱਟੇ। ਤਸਕਰੀ: ਫੋਰਟਿਸ ਵਰਗੇ ਵੱਡੇ ਹਸਪਤਾਲਾਂ ਨਾਲ ਜੁੜੇ ਗਿਰੋਹ ਫੜੇ ਗਏ। ਇੱਕ ਔਰਤ ਨੂੰ ਨੌਕਰੀ ਦੇ ਲਾਰੇ ਵਿੱਚ ਫਸਾ ਕੇ ਕਿੱਡਨੀ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਰੈਫਰਲ ਘਪਲਾ: ਅਪੋਲੋ, ਫੋਰਟਿਸ, ਕੋਕਿਲਾਬੈਨ ਵਰਗੇ ਹਸਪਤਾਲ ਡਾਕਟਰਾਂ ਨੂੰ ਮਰੀਜ਼ ਭੇਜਣ ਤੇ ਲੱਖਾਂ ਦਾ ਕਮਿਸ਼ਨ ਦਿੰਦੇ ਨੇ। 40 ਮਰੀਜ਼ = 1 ਲੱਖ, 75 ਮਰੀਜ਼ = 2.5 ਲੱਖ! ਡਾਇਗਨੋਸਿਸ ਘਪਲਾ: ਬੈਂਗਲੁਰੂ ਦੀਆਂ ਲੈਬਾਂ ਤੋਂ 100 ਕਰੋੜ ਨਕਦ ਤੇ 3.5 ਕਿਲੋ ਸੋਨਾ ਬਰਾਮਦ। ਸਾਰਾ ਪੈਸਾ ਡਾਕਟਰਾਂ ਨੂੰ ਕਮਿਸ਼ਨ ਦੇਣ ਲਈ। ਦੇਸ਼ ਵਿੱਚ 2 ਲੱਖ ਲੈਬਾਂ, ਸਿਰਫ਼ 1000 ਸਰਟੀਫਾਈਡ। ਕੰਪਨੀਆਂ: ਹਰ ਸਾਲ 1000 ਕਰੋੜ ਡਾਕਟਰਾਂ ਤੇ ਖਰਚ। ਡੋਲੋ ਵਾਲੀ ਕੰਪਨੀ ਨੇ 1000 ਕਰੋੜ ਰੁਪਏ ਵੰਡੇ। ਵਿਦੇਸ਼ ਟੂਰ, 5-ਸਟਾਰ ਠਹਿਰਨਾ, ਲੱਖਾਂ ਨਕਦ। ਕਈ ਦਵਾਈਆਂ ਹਸਪਤਾਲ ਨੂੰ 2,000 ਵਿੱਚ ਦੇ ਕੇ ਮਰੀਜ਼ ਤੋਂ 18-20 ਹਜ਼ਾਰ ਵਸੂਲਦੇ ਨੇ।MCI (ਮੈਡੀਕਲ ਕੌੰਸਲ) ਖੁਦ ਭ੍ਰਿਸ਼ਟ। ਨਿਯਮ ਬਣੇ ਨੇ ਪਰ ਕੋਈ ਪਾਲਣਾ ਨਹੀਂ। ਜਨਰਿਕ ਦਵਾਈ ਲਿਖਣੀ ਚਾਹੀਦੀ, ਫੀਸ ਪਹਿਲਾਂ ਦੱਸਣੀ ਚਾਹੀਦੀ, ਰਿਕਾਰਡ 3 ਸਾਲ ਰੱਖਣਾ ਚਾਹੀਦਾ – ਸਭ ਟੁੱਟ ਰਹੇ ਨੇ। ਸਰਕਾਰੀ ਸਕੀਮਾਂ ਵਿੱਚ ਵੀ ਘਪਲੇ – ਸਾਧਾਰਨ ਜ਼ੁਕਾਮ ਵਾਲੇ ਨੂੰ ਭਰਤੀ ਕਰੋ, ਈਐੱਸਆਈ/ਆਯੁਸ਼ਮਾਨ ਕਾਰਡ ਤੇ ਲੱਖਾਂ ਦਾ ਫਰਜ਼ੀ ਬਿੱਲ ਬਣਾਓ, 8-10 ਦਿਨ ਬਾਅਦ ਛੁੱਟੀ। ਇਹ ਸੰਦੇਸ਼ ਹਰ ਘਰ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਆਪਣੇ ਪਰਿਵਾਰ ਨੂੰ, ਦੋਸਤਾਂ ਨੂੰ, ਵਟਸਐਪ-ਫੇਸਬੁੱਕ ਗਰੁੱਪਾਂ ਵਿੱਚ ਸ਼ੇਅਰ ਕਰੋ। ਜਾਗੋ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਸਾਵਧਾਨ ਮੈਡੀਕਲ ਦੇ ਸਿਕੰਜੇ ਵਿੱਚੋ ਬਾਹਰ ਨਿਕਲਣ ਦੀ ਕੋਸਿਸ ਕਰੀਏ। ਪਹਿਲਾਂ ਲੋਕ ਹਕੀਮਾਂ ਤੇ ਵੈਦਾਂ ਕੋਲੋਂ ਦੋ ਪੁੜੀਆਂ ਲੈ ਕੇ ਤੰਦਰੁਸਤ ਹੋ ਜਾਂਦੇ ਸਨ। ਹੁਣ ਲੱਖਾਂ ਰੁਪਏ ਖਰਚਣ ਤੋਂ ਬਾਅਦ ਮਰਨ ਤਕ ਦਵਾਈਆਂ ਹੀ ਖਾਂਦੇ ਰਹਿੰਦੇ ਹਨ। ਸੰਸਦੀ ਕਮੇਟੀ ਨੇ ਵੀ ਇਸ ਗੱਲ ਨੂੰ ਮੰਨ ਲਿਆ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501

by
ਭਾਰਤ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ, ਮਿਲਾਵਟੀ ਖਾਣ ਪਾਨ, ‘ਤੇ ਜ਼ਹਿਰੀਲੀਆਂ ਸਬਜ਼ੀਆਂ ਵਰਤਣ ਕਰਕੇ ਬਹੁਤ ਨੁਕਸਾਨ ਹੋ ਚੁਕਾ ਹੈ। ਹਰ ਤੀਸਰਾ ਬੰਦਾ ਬੀਪੀ, ਸ਼ੁਗਰ ਤੇ ਮੋਟਾਪੇ ਦਾ ਸ਼ਿਕਾਰ ਹੋ ਚੁੱਕਾ ਹੈ। ਜਿਸ ਦਾ ਫਾਇਦਾ ਪ੍ਰਾਈਵੇਟ ਹਸਪਤਾਲਾਂ ਦੇ ਮਾਲਕ ਤੇ ਡਾਕਟਰ ਡਾਕੂ ਬਣਕੇ ਉਠਾ ਰਹੇ ਹਨ। ਹਾਲ ਹੀ ਵਿੱਚ ਜ਼ੀ ਨਿਊਜ਼ ਤੇ ਛਪੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਹੋਣ ਵਾਲੀਆਂ 44% ਮਨੁੱਖੀ ਸਰਜਰੀਆਂ ਨਕਲੀ, ਫਰਜ਼ੀ ਜਾਂ ਬਿਲਕੁਲ ਬੇਲੋੜੀਆਂ ਹੁੰਦੀਆਂ ਨੇ। ਯਾਨੀ ਅੱਧੀਆਂ ਤੋਂ ਵੱਧ ਸਰਜਰੀਆਂ ਸਿਰਫ਼ ਮਰੀਜ਼ਾਂ ਤੇ ਸਰਕਾਰ ਤੋਂ ਪੈਸੇ ਲੁੱਟਣ ਲਈ ਕੀਤੀਆਂ ਜਾਂਦੀਆਂ ਨੇ। ਰਿਪੋਰਟ ਅਨੁਸਾਰ 55% ਦਿਲ ਦੀਆਂ ਸਰਜਰੀਆਂ ਨਕਲੀ, 48% ਬੱਚੇਦਾਨੀ ਹਟਾਉਣ ਦੀਆਂ ਸਰਜਰੀਆਂ ਫਰਜ਼ੀ, 47% ਕੈਂਸਰ ਸਰਜਰੀਆਂ, 48% ਗੋਡੇ ਬਦਲਣ ਦੀਆਂ ਸਰਜਰੀਆਂ, 45% ਸੀਜ਼ੇਰੀਅਨ ਡਿਲੀਵਰੀ, ਕੰਧੇ ਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ ਵੀ ਬਹੁਤ ਹੱਦ ਤੱਕ ਫਰਜ਼ੀ ਕੀਤੀਆਂ ਜਾਂਦੀਆਂ ਹਨ।