ਆ ਨੀ ਵਿਸਾਖੀਏ, ਤੂੰ ਆ ਨੀ ਵਿਸਾਖੀਏ। ਖਾਲਸੇ ਦੀ ਬਾਤ ਕੋਈ, ਸੁਣਾ ਨੀ ਵਿਸਾਖੀਏ। ਪੰਜੇ ਨੇ ਪਿਆਰੇ ਵਿੱਚੋਂ, ਵੱਖ ਵੱਖ ਜਾਤਾਂ ਦੇ। ਆਪੇ ਗੁਰੂ ਆਪੇ ਹੀ ਉਹ, ਬਣ ਬੈਠਾ ਚੇਲਾ ਏ। ਸੀਸ ਭੇਟ ਕਰ ਜਿਹਨਾਂ, ਆਪਾ ਏ ਮਿਟਾ ਲਿਆ। ਗੋਬਿੰਦ ਗੁਲਾਮੀ ਵਾਲਾ, ਜੂਲਾ ਗਲੋਂ ਲਾਹ ਗਿਆ। ਸਿੰਘ ਸਜ ਗੁਰੂ ਦੀਆਂ, ਖੁਸ਼ੀਆਂ ਨੂੰ ਮਾਣੀਏਂ। ਖ਼ਾਲਸਾ ਸਾਜਨਾ ਦਿਵਸ ਤੇ ਵਿਸ਼ੇਸ਼—ਖ਼ਾਲਸੇ ਦੀ ਮਹਿਮਾ ਖ਼ਾਲਸਾ ਕੌਮ ਹੈ ਖ਼ਾਲਸ ਬਹਾਦਰਾਂ ਦੀ, ਇਹਨੂੰ ਸੋਭਦੇ ਪੰਜ ਕਕਾਰ ਭਾਵੇਂ, ਜਦੋਂ ਸਾਜਿਆ ਸ੍ਰੀ ਦਸ਼ਮੇਸ਼ ਇਹਨੂੰ, ਅੰਮ੍ਰਿਤ ਛੱਕ ਕੇ ਖ਼ਾਲਸਾ ਪੰਥ ਉਦੋਂ, ਇਹਦੇ ਵਿੱਚ ਹੈ ਜਜ਼ਬਾ ਸ਼ਹਾਦਤਾਂ ਦਾ, ਇਹ ਤਾਂ ਖੜ੍ਹਦਾ ਹੈ ਨਾਲ ਨਿਮਾਣਿਆਂ ਦੇ, ਇਹ ਤਾਂ ਰੈਡ ਕਰਾਸ ਦੀ ਨੀਂਹ ਰੱਖੇ, ਸਦਾ ਕੌਮ ਲਈ ਜਿੰਦ ਤੇ ਜਾਨ ਵਾਰੇ, ਬੰਦ ਬੰਦ ਕਟਵਾਇਆ ਸੀ ਖ਼ਾਲਸੇ ਨੇ ਜਦੋਂ ਕਦੇ ਵੀ ਕੌਮ ਤੇ ਬਣੇ ਬਿਪਤਾ ਇਹ ਤਾਂ ਮੌਤ ਨੂੰ ਕਰੀ ਮਖੌਲ ਜਾਵੇ ਔਰੰਗਜ਼ੇਬ ਅਬਦਾਲੀ ਤੇ ਮੀਰ ਮੰਨੂ, ਇਹਦੇ ਵਿੱਚ ਹੈ ਰੂਹ ਪੰਜਾਬੀਆਂ ਦੀ, ਬਾਣੀ ਬਾਣੇ ਨੂੰ ਕਰੇ ਪਿਆਰ ਜਿਹੜਾ, ਅੱਜ ਖਾਲਸੇ ਦੇ ਇਸ ਜਨਮ ਦਿਹਾੜੇ, ਖ਼ਾਲਸਾ ਸਾਜਨਾ ਦਿਵਸ ਤੇ ਵਿਸ਼ੇਸ਼ : ਖ਼ਾਲਸੇ ਦਾ ਰੁਤਬਾ ਬੜਾ ਮਹਾਨ ਹੈ। ਖੰਡੇ ਵਾਲੀ ਧਾਰ ਤੇ ਸਜਾਇਆ ਏਸ ਨੂੰ ਪਰਮਾਤਮ ਕੀ ਮੌਜ ਪ੍ਰਗਟਿਆ ਖਾਲਸਾ ਚੇਲਿਆਂ ਨੂੰ ਗੁਰੂ ਹੈ ਬਣਾਇਆ ਗੁਰਾਂ ਨੇ ਪਾਣੀ ਦੁਸ਼ਮਣਾਂ ਨੂੰ ਪਿਲਾਉਂਦਾ ਖ਼ਾਲਸਾ ‘ਜਬ ਤਕ ਰਹੇਗਾ ਨਿਆਰਾ ਖ਼ਾਲਸਾ’ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
8. ਆ ਨੀ ਚਿੜੀਏ (ਬਾਲ ਕਵਿਤਾਵਾਂ)-2023
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488