4 December 2022

ਪੰਜਾਬੀ/ਅੰਗਰੇਜ਼ੀ ਦੇ ਨਾਮਵਰ ਲੇਖਕ ਜੋਗਿੰਦਰ ਸ਼ਮਸ਼ੇਰ ਜੀ ਸਦਾ ਸਦਾ ਲਈ ਵਿਦਾ ਹੋ ਗਏ

ਇਹ ਸੂਚਨਾ ਬਹੁਤ ਹੀ ਦੁੱਖੀ ਹਿਰਦੇ ਨਾਲ ਦੇ ਰਹੇ ਹਾਂ ਕਿ ਪੰਜਾਬੀ/ਅੰਗਰੇਜ਼ੀ ਦੇ ਉੱਘੇ ਤੇ ਹਰਮਨ ਪਿਆਰੇ ਵਿਦਵਾਨ ਲੇਖਕ ਜੋਗਿੰਦਰ ਸ਼ਮਸ਼ੇਰ 24 ਅਗਸਤ 2021 ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਇਸ ਫ਼ਾਨੀ ਸੰਸਾਰ ਤੋਂ ਸਦਾ ਸਦਾ ਲਈ ਵਿਦਾ ਹੋ ਗਏ ਹਨ। ਲੇਖਕ ਜੋਗਿੰਦਰ ਸ਼ਮਸ਼ੇਰ ਜੀ ਪਹਿਲਾਂ ਸਾਊਥਾਲ, ਬਰਤਾਨੀਅਾ ਵਿੱਚ ਰਹਿੰਦੇ ਸਨ। ਉਹਨਾਂ ਦਾ ਜਨਮ 19 ਮਾਰਚ 1928 ਨੂੰ ਪਿਤਾ ਸੁਰਾਇਣ ਸਿੰਘ ਦੇ ਘਰ ਮਾਤਾ ਬਸੰਤ ਕੌਰ ਜੀ ਦੀ ਕੁੱਖੋਂ ਮਸ਼ਹੂਰ ਪਿੰਡ ਲਖਣ ਕੇ ਪੱਡਾ (ਜ਼ਿਲਾ ਕਪੂਰਥਲਾ) ਵਿੱਚ ਹੋਇਅਾ ਸੀ।

ਜੋਗਿੰਦਰ ਸ਼ਮਸ਼ੇਰ ਜਿੱਥੇ ਬਹੁਤ ਵਧੀਅਾ ਵਿਦਵਾਨ ‘ਤੇ ਸੁਲਝੇ ਹੋਏ ਲੇਖਕ ਸਨ ਉੱਥੇ ਹੀ ਉਹ ਬਹੁਤ ਵਧੀਅਾ ਸਾਊ ਸ਼ਖਸ਼ੀਅਤ ਦੇ ਮਾਲਕ ਵੀ ਸਨ। ਉਹ ਆਪਣੀ ਸਮੁੱਚੀ ਸਿਰਜਣਾ ਕਾਰਨ ਪਰ ਵਿਸ਼ੇਸ਼ ਤੌਰ ‘ਤੇ The Overtime People ਅਤੇ ‘1919 ਦਾ ਪੰਜਾਬ’ ਵਰਗੀਅਾਂ ਮੁੱਲਵਾਨ ਰਚਨਾਵਾਂ ਲਈ ਪੰਜਾਬੀ ਸਾਹਿਤਕ ਜਗਤ-ਅਕਾਸ਼ ਵਿੱਚ ਸਦਾ ਹੀ ਚਮਕਦੇ ਰਹਿਣਗੇ।

‘ਲਿਖਾਰੀ’ ਅਰਦਾਸੀ ਹੈ ਕਿ ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਾਰੇ ਪਰਵਾਰ, ਮਿੱਤਰਾਂ/ਸਨੇਹੀਅਾਂ ਨੂੰ ਭਾਣਾ ਮੰਨਣ ਦਾ ਬਲ ਅਤਾ ਕਰਨ।
***
292
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ