4 December 2022

ਸਭ ਕੁਝ ਹੀ ਲੌਕ ਡਾਊਨ ਨਹੀਂ!’—–ਡਾ. ਗੁਰਦਿਆਲ ਸਿੰਘ ਰਾਏ

‘ਚਿੰਤਾ ਕਿਉਂ ਕਰ ਰਹੇ ਹੋ? ਸਭ ਕੁਝ ਹੀ ਲੌਕ ਡਾਊਨ ਨਹੀਂ!’
ਦੂਜਾ ਲੌਕ ਡਾਊਨ ਆ ਗਿਆ——

ਹਾਲਾਂ ਪਹਿਲਾਂ ਤੋਂ ਚੱਲੇ ਆ ਰਹੇ ਤੇ ਜਾਂਦੇ ਜਾਂਦੇ ਲੌਕ ਡਾਊਨ ਤੋਂ ਹੀ ਨਜਾਤ ਨਹੀਂ ਸੀ ਹਾਸਲ ਹੋਈ ਕਿ ਹੁਣ ਇਕ ਹੋਰ ਭਾਵ ਦੂਜੇ ਲੌਕ ਡਾਊਨ ਦਾ ਐਲਾਨ ਕਰ ਦਿੱਤਾ ਗਿਆ। ਮਨ ਮਸੋਸਿਆ ਗਿਆ। ਮਨ ਨੂੰ ਹੋਰ ਪਾਸੇ ਪਾਉਣ ਲਈ ‘ਵਟਸਅੱਪ’ ਤੇ ਆਈਅਾਂ ‘ਕਲਿਪਸ’ ਵੱਲ ਧਿਆਨ ਜਾਂਦਾ ਹੈ। ਫਰੋਲਾ-ਫਰਾਲੀ ਕਰਦਿਅਾਂ ਇੱਕ ਬਡ਼ੀ ਹੀ ਪਿਆਰੀ ਅਤੇ ਸਿਆਣਪ ਭਰੀ ਨਵੀਂ ਆਈ ‘ਕਤਰਨ’ ਧਿਆਨ ਖਿਚ੍ਹਦੀ ਹੈ। ਸ਼ਾਇਦ ਆਪ ਦੀ ਨਜ਼ਰ ਵੀ ਪਈ ਹੋਵੇ ਪਰ ਜੇ ਕਰ ਨਹੀਂ ਪਈ ਤਾਂ ਇਸਦਾ ਪੰਜਾਬੀ ਰੂਪ ਹਾਜ਼ਰ ਕਰਨ ਦੀ ਖੁਸ਼ੀ ਲੈ ਰਿਹਾ ਹਾਂ। ਪੂਰਨ ਆਸ ਹੈ ਕਿ ਤੁਹਾਨੂੰ ਵੀ ਇਹ ਚੰਗੀ ਲਗੇਗੀ। ਸਿਰਲੇਖ ਹੈ:

‘ ਚਿੰਤਾ ਕਿਉਂ ਕਰ ਰਹੇ ਹੋ?
ਸਭ ਕੁਝ ਹੀ ਲੌਕ ਡਾਊਨ ਨਹੀਂ!’

ਸਵੇਰ ਦਾ ਸੂਰਜ ਲੌਕ ਡਾਊਨ ‘ਚ ਨਹੀਂ।
ਹਵਾ ਰਾਹੀਂ, ਹਵਾ ਿਵੱਚੋਂ, ਮਿਲ ਰਹੀ ਆਕਸੀਜਨ ਵੀ ਲੌਕ ਡਾਊਨ ‘ਚ ਨਹੀਂ।
ਪਰਵਾਰ ਨੂੰ ਿਦੱਤੇ ਜਾ ਸਕਣ ਵਾਲਾ ਸਮਾਂ ਵੀ ਲੌਕ ਡਾਊਨ ਦੀ ਮਾਰ ਹੇਠ ਨਹੀਂ,
ਅਤੇ ਨਾ ਹੀ ਤੁਹਾਡੀਅਾਂ ਜ਼ਿੰਮੇਵਾਰੀਅਾਂ ਤੇ ਹੀ ਕੋੲੀ ਲੌਕ ਡਾਊਨ ਹੈ।
ਪਿਆਰ, ਪਿਅਾਰ ਵੀ ਕਿਸੇ ਲੌਕ ਡਾਊਨ ਦੀ ਜ਼ੱਦ ‘ਚ ਨਹੀਂ।
ਮਿਤਰਤਾ ਲੌਕ ਡਾਊਨ ‘ਚ ਨਹੀਂ,
ਰੱਬ ਦੀ ਯਾਦ ਜਾਂ ਮੈਡੀਟੇਸ਼ਨ ਤੇ ਵੀ ਕੋਈ ਰੋਕ ਨਹੀਂ,
ਅਤੇ ਅਰਦਾਸਾਂ-ਬੇਨਤੀਅਾਂ ਕਰਨ ਤੇ ਵੀ ਲੌਕ ਡਾਊਨ ਨਹੀਂ।
ਿਸਰਜਣਾਤਮਕਤਾ ਉੱਤੇ ਵੀ ਕੋਈ ਲੌਕ ਡਾਊਨ ਨਹੀਂ’
ਸ਼ੁਗਲ/ਹੌਬੀ ਉਤੇ ਵੀ ਕੋਈ ਲੌਕ ਡਾਊਨ ਨਹੀਂ,
ਅਤੇ ਅੰਤਮ ਤੌਰ ਤੇ:
ਆਸਾਂ-ਉਮੀਦਾਂ ਰੱਖਣ ਅਤੇ ਉਹਨਾਂ ਨੂੰ ਪੂਰਿਅਾਂ ਕਰਨ ਉਤੇ ਵੀ ਕੋੲੀ ਲੌਕ ਡਾਊਨ ਨਹੀਂ।

ਤਾਂ ਫਿਰ—

ਕਰੋ, ਕਰੋ, ਜ਼ਰੂਰ ਹੀ ਉਹ ਸਭ ਕੁਝ ਕਰੋ, ਜੋ ਤੁਸੀਂ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ ਪਰ ਕੇਵਲ ਘਰ ਵਿੱਚ ਹੀ ਰਹਿ ਕੇ। ਹੱਸਣਾ ਨਹੀਂ, ਮੁਸਕਾ ਸਕਦੇ ਹੋ, ਮੂੰਹ ਤੇ ਮਾਸਕ (ਿਛਕਲੀ/ਕੱਜਣ) ਪਾਉਣੀ ਵੈਂਟੀਲੇਟਰ (ਸਾਹ ਮਸ਼ੀਨ) ਤੇ ਜਾਣ ਨਾਲੋਂ ਹਰ ਹੀਲੇ ਚੰਗੀ ਰਹੇਗੀ। ਘਰ, ‘ਆਈ ਸੀ ਯੂ’ ਨਾਲੋਂ ਠੀਕ ਰਹੇਗਾ ਿਜਵੇਂ ਕਿ ਪਰੇਹਜ਼ ਇਲਾਜ ਨਾਲੋਂ ਿਬਹਤਰ। ਨਿਯਮ ਨਾਲ ਹੱਥ ਧੋਵੋ, ਨੱਕ ਮੂੰਹ ਨੂੰ ਮੁਡ਼ ਮੁਡ਼ ਹੱਥ ਨਾ ਲਾਉ। ਦੂਜਿਅਾਂ ਤੋਂ ਦੂਰੀ ਬਣਾ ਕੇ ਰੱਖੋ, ਬਚੇ ਰਹੋ, ਰੱਬ ਰਾਖਾ।

ਹਾਂ, ਚਿੰਤਾ ਨਾ ਕਰਨੀ।

ਪਡ਼੍ਹੋ ਜੇ ਕਰ ਪਡ਼੍ਹ ਸਕਦੇ ਹੋ। ਹੱਕਾਂ ਲਈ ਲੜਨ ਵਾਲਿਅਾਂ ਦੇ ਨਾਲ ਖੜੋਵੋ, ਆਵਾਜ਼ ਉਠਾਉ, ਉਹਨਾਂ ਲਈ ਹਰ ਸੰਭਵ ਸਹਿਯੋਗ ਲਈ ਕਮਰਕਸੇ ਕਰੋ। ਲਿੱਖੋ, ਜੇ ਕਰ ਕੁਝ ਲਿੱਖ ਸਕਦੇ ਹੋ।

‘ ਚਿੰਤਾ ਕਿਉਂ ਕਰ ਰਹੇ ਹੋ? ਸਭ ਕੁਝ ਹੀ ਲੌਕ ਡਾਊਨ ਨਹੀਂ!

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ