5 December 2025

ਕਹਾਣੀ……ਡਾਂਗਾਂ ਦੇ ਗਜ — ਅਵਤਾਰ ਐਸ. ਸੰਘਾ

ਗੱਲ ਟੈਲੀਫੋਨ ਤੇ ਹੀ ਹੋਈ। ਮੇਰਾ ਇੱਕ ਦੋਸਤ ਜੱਸ ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿੱਚ ਰਹਿੰਦਾ ਹੈ। ਇੱਕ ਦਿਨ ਗੱਲ ਕਰਦੇ ਕਰਦੇ ਵਿਸ਼ਾ ਡੀਪੋਰਟੇਸ਼ਨ ਦਾ ਚੱਲ ਪਿਆ। ਕਹਿੰਦਾ, “ਸਾਡੇ ਮੁੰਡੇ ਅਮਰੀਕਾ ਆ ਕੇ ਸਿਖਲਾਈ ਘੱਟ ਲੈਂਦੇ ਹਨ, ਕਮਾਈ ਕਰਨ ਵੱਲ ਵੱਧ ਦੌੜ ਲਗਾ ਦਿੰਦੇ ਹਨ। ਪਿੱਛੇ ਪੰਜਾਬ ਵਿੱਚ ਇੰਨਾ ਵੱਡਾ ਖਰਚਾ ਕਰਕੇ ਅਮਰੀਕਾ ਵਿੱਚ ਪਹੁੰਚੇ ਹੁੰਦੇ ਹਨ ਕਿ ਵਾਲ ਵਾਲ ਕਰਜ਼ੇ ਵਿੱਚ ਜਕੜਿਆ ਹੁੰਦਾ ਏ। ਇੱਥੇ ਆ ਕੇ ਵਿੰਗੇ ਟੇਢੇ ਰਸਤੇ ਅਖਤਿਆਰ ਕਰਕੇ ਟਰੱਕਾਂ ਦੇ ਲਾਈਸੈਂਸ ਲੈ ਕੇ ਵੱਡੀਆਂ ਵੱਡੀਆਂ ਸ਼ਿਫਟਾਂ ਲਗਾਉਣ ਲੱਗ ਪੈਂਦੇ ਹਨ। ਇਹ ਦੇਸ਼ ਇੰਨੇ ਜ਼ਿਆਦਾ ਵਿਕਸਿਤ ਤੇ ਵਿਸ਼ਾਲ ਹਨ ਕਿ ਅਰਧ ਵਿਕਸਿਤ ਦੇਸ਼ਾਂ ਤੋਂ ਆਏ ਹੋਏ ਜਵਾਨ ਮੁੰਡਿਆਂ ਨੂੰ ਵੀ ਪੂਰੀ ਸਿਖਲਾਈ ਪ੍ਰਾਪਤ ਕਰਨ ਨੂੰ ਸਮਾਂ ਲੱਗ ਜਾਂਦਾ ਹੈ। ਅੰਗਰੇਜ਼ੀ ਬੋਲੀ ਦੇ ਗਿਆਨ ਦੀ ਘਾਟ ਪੈਰ ਪੈਰ ਤੇ ਖਟਕਦੀ ਰਹਿੰਦੀ ਹੈ। ਭਾਸ਼ਾ ਦੇ ਗਿਆਨ ਦੀ ਘਾਟ ਤੋਂ ਇਲਾਵਾ ਇੱਥੋਂ ਦੀਆਂ ਕਠਬੋਲੀਆਂ (slangs) ਤੇ ਆਮ ਬੋਲ ਚਾਲ ਦੀ ਭਾਸ਼ਾ (common parlance) ਵੀ ਬੜਾ ਵੱਡਾ ਮਸਲਾ ਹਨ।”

“ਮਿਸਾਲ ਦੇ ਤੌਰ ਤੇ?”

“ਜੱਸ, ਜਿਵੇਂ ਅਸੀਂ ਸ਼ਰਾਬ ਨੂੰ ‘ਦਾਰੂ’ ਵੀ ਕਹਿ ਦਿੰਦੇ ਹਾਂ, ਇਵੇਂ ਇਹਨਾਂ ਦੇਸ਼ਾਂ ਵਿੱਚ ‘ਭੰਗ’ (marijuana) ਨੂੰ ਗਰਾਸ (grass) ਵੀ ਕਹਿ ਦਿੰਦੇ ਹਨ। ਇਵੇਂ ਨਵੇਂ ਆਏ ਪ੍ਰਵਾਸੀ ਨੂੰ ‘ਫੌਬ’ (FOB-Fresh on boat) ਵੀ ਕਹਿ ਦਿੰਦੇ ਹਨ। ਆਦਿਵਾਸੀ (aboriginal) ਨੂੰ ‘ਅਬੋ’(Abo) ਕਹਿ ਦਿੰਦੇ ਹਨ। ‘ਟਾਇਲਟ’ (toilet) ਨੂੰ ਲੂ (loo) ਕਹਿ ਦਿੰਦੇ ਹਨ। ਜੇ ‘143’ ਲਿਖਦੇ ਹੋ ਤਾਂ ਇਸਦਾ ਮਤਲਬ  ‘I love you’ ਹੁੰਦਾ ਏ।

“ਜੱਸ, ਸ਼ਬਦਾਂ ਦੇ ਉੱਪਰ ਵਾਲੇ ਰੂਪ ਤਾਂ ਮੈਂ ਸਮਝ ਗਿਆ ਹਾਂ। ਇਹ ‘I love you’ 143 ਕਿਵੇਂ ਹੋਇਆ?”

“I- ਇਕ ਸ਼ਬਦ ਜਾਂ ਅੱਖਰ ਏ, ‘love’’- ਚਾਰ ਅੱਖਰ ਹਨ, ’you’- ਤਿੰਨ ਅੱਖਰ ਹਨ। ਗੋਰਿਆਂ ਨੇ ਇਸਦਾ ਛੋਟਾ ਰੂਪ ‘I love you’ ਬਣਾ ਲਿਆ।”

“ਗੋਰੇ ਸੌ ਡਾਲਰ ਦੇ ਕਰੰਸੀ ਨੋਟ ਨੂੰ ‘ਵਾਟਰ ਮੇਲਨ’ (Water Melon) ਸੱਦਦੇ ਹਨ ਤੇ ਪੰਜਾਹ ਡਾਲਰ ਦੇ ਨੂੰ ‘ਪਾਈਨਏਪਲ’ (pineapple) ਕਹਿੰਦੇ ਹਨ।“

“ਉਹ ਕਿਓਂ?”

“ਸੌ ਦਾ ਨੋਟ ਗੂੜ੍ਹਾ ਹਰਾ ਹੁੰਦਾ ਹੈ। ਤਰਬੂਜ਼ ਵੀ ਗੂੜ੍ਹਾ ਹਰਾ ਹੁੰਦਾ ਏ। ਪੰਜਾਹ ਦਾ ਨੋਟ ਪੀਲ਼ਾ ਹੁੰਦਾ ਏ। ਪਾਈਨਏਪਲ ਦਾ ਫਲ਼ ਵੀ ਪੀਲ਼ਾ ਹੁੰਦਾ ਏ।“

“ਅਜੀਬ ਵਰਤਾਰਾ ਏ, ਜੱਸ। ਇਸ ਤਰ੍ਹਾਂ ਤਾਂ ਨਵੇਂ ਪਰਵਾਸੀ ਲਈ ਅੰਤਾਂ ਦੇ ਸ਼ਬਦ ਭੁਲੇਖਾ ਪਾ ਸਕਦੇ ਹਨ?”

“ਤੇਰੀ ਗੱਲ ਸਹੀ ਏ। ਨਵੇਂ ਆਏ ਪ੍ਰਵਾਸੀ ਇਸ ਨਵੇਂ ਢਾਂਚੇ ਦੇ ਹਾਣ ਦੇ ਬਹੁਤ ਹੌਲੀ ਹੌਲੀ ਹੁੰਦੇ ਹਨ। ਬੋਲਚਾਲ ਦੀ ਭਾਸ਼ਾ ਸਮਝਣੀ ਬੜੀ ਔਖੀ ਹੁੰਦੀ ਏ। ਕਈ ਵਾਰ ਬੰਦੇ ਨੂੰ ਚੁੱਪ ਰਹਿ ਕੇ ਕਿਸੇ ਗੱਲ ਦਾ ਅੰਦਾਜ਼ਾ ਲਗਾਉਣਾ ਹੁੰਦਾ ਏ। ਤੂੰ ਇੱਕ ਗੱਲ ਸੁਣ ਲੈ?”

“ਜੱਸ, ਉਹ ਕੀ?”

“ਜਿਆਦਾ ਪੜ੍ਹੇ ਲਿਖੇ ਪਰਵਾਸੀ ਅਕਸਰ ਚੁੱਪ ਰਹਿ ਕੇ ਕਈ ਅੰਦਾਜ਼ੇ ਲਗਾ ਕੇ ਵੱਧ ਕਾਮਯਾਬ ਹੁੰਦੇ ਰਹਿੰਦੇ ਹਨ। ਘੱਟ ਪੜ੍ਹੇ ਲਿਖੇ ਵੱਧ ਬੋਲ ਕੇ ਆਪਣਾ ਜਲੂਸ ਕਢਵਾਉਂਦੇ ਰਹਿੰਦੇ ਹਨ। ਕਈ ਵਾਰ ਗੋਰੇ ਉਨ੍ਹਾਂ ਮੂਹਰੇ ਮੱਥਾ ਮਾਰ ਕੇ ਆਪ ਹੀ ਚੁੱਪ ਹੋ ਜਾਂਦੇ ਹਨ। ਬਿਹਤਰ ਹੈ ਇਸ ਨਵੇਂ ਢਾਂਚੇ ਵਿੱਚ ਬੰਦਾ ਘੱਟ ਬੋਲੇ ਤੇ ਵੱਧ ਸੁਣੇ।”

“ਨਵੇਂ ਆਏ ਜਵਾਨ ਮੁੰਡਿਆਂ ਬਾਰੇ ਹੋਰ ਕੁਝ?”

“ਭਾਜੀ, ਪਿੱਛਿਓਂ ਅੰਤਾਂ ਦਾ ਕਰਜ਼ਾ ਸਿਰ ਤੇ ਚੜ੍ਹਾ ਕੇ ਇੱਥੇ ਪਹੁੰਚਦੇ ਹਨ। ਇਹ ਕਰਜ਼ਾ ਉਤਾਰਨ ਦਾ ਫਿਕਰ ਲੱਗਾ ਰਹਿੰਦਾ ਏ। ਹਫਤਾ ਦਫੜੀ ਵਿੱਚ ਐਸੀਆਂ ਕੁਤਾਹੀਆਂ ਕਰ ਦਿੰਦੇ ਹਨ ਕਿ ਇੱਥੋਂ ਦੇ ਵਸਨੀਕ ਗੋਰੇ ਇਹਨਾਂ ਤੋਂ ਭੈਅ ਖਾਣ ਲੱਗ ਜਾਂਦੇ ਹਨ।”

“ਜੱਸ, ਤੂੰ ਠੀਕ ਫਰਮਾਇਆ ਏ। ਫਲੋਰਿਡਾ ਤੇ ਕੈਲੀਫੋਰਨੀਆ ਵਿੱਚ ਦੋ ਕੁ ਘਟਨਾਵਾਂ ਅਜਿਹੀਆਂ ਹੋਈਆਂ ਹਨ ਜਿਨ੍ਹਾਂ ਨੇ ਗੋਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਹੋਰ ਪ੍ਰਵਾਸੀਆਂ ਵਾਸਤੇ ਰਾਹ ਬੰਦ ਕਰ ਦਿੱਤੇ ਹਨ। ਇਹਨਾਂ ਦੁਰਘਟਨਾਵਾਂ ਵਿੱਚ ਕਈ ਸ਼ਹਿਰੀ ਮਾਰੇ ਗਏ। ਹੁਣ ਇਹਨਾਂ ਅਰਧ ਸਿੱਖਿਅਤ ਟਰੱਕ ਡਰਾਈਵਰਾਂ ਦਾ ਕੀ ਬਣੂ? ਸੁਣਿਐ, ਕਾਨੂੰਨ ਹੋਰ ਸਖਤ ਹੋ ਰਹੇ ਹਨ। ਵਰਕ ਪਰਮਿਟ ਰੀਨਿਊ ਨਹੀਂ ਹੋਣਗੇ। ਨਵੇਂ ਲਾਈਸੈਂਸ ਮਿਲਣੇ ਬੰਦ ਹੋ ਜਾਣਗੇ।”

“ਸੁਣਨ ਵਿੱਚ ਤਾਂ ਇਵੇਂ ਹੀ ਆਇਆ ਏ। ਪੰਜਾਬੀ ਮੁੰਡਿਆਂ ਦੇ ਦੋ ਤਿੰਨ ਮਸਲੇ ਹਨ। ਇੱਕ ਤਾਂ ਪਿੱਛਿਉਂ ਤੁਰਨ ਵੇਲੇ ਤੋਂ ਸਿਰ ਕਰਜ਼ਾ ਬਹੁਤ ਚੜ੍ਹਿਆ ਹੁੰਦਾ ਏ। ਭਾਰਤ ਵਿੱਚ ਟਰੈਵਲ ਏਜੰਟਾਂ ਨੇ ਇਹਨਾਂ ਦੇ ਸਿਰ ਆਪਣੇ ਹੱਥ ਰੰਗ ਲਏ ਹੁµਦੇ ਹਨ। ਨµਬਰ ਦੋ ਇਹ ਮੁµਡੇ ਲµਮਾ ਸਮਾਂ ਉਨੀਂਦਰੇ ਰਹਿµਦੇ ਹਨ। ਤੀਜੀ ਗੱਲ ਇਹ ਕਿ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਵਿੱਚ ਸੱਜੇ ਹੱਥ ਡਰਾਈਵਿੰਗ ਹੈ। ਭਾਰਤ ਜਿਹੇ ਦੇਸ਼ਾਂ ਵਿੱਚ ਇਹ ਖੱਬੇ ਹੱਥ ਗੱਡੀ ਚਲਾਉਣ ਦੇ ਆਦੀ ਹੁੰਦੇ ਹਨ। ਮਨੁੱਖ ਦੀ ਕਿਸੇ ਵੀ ਕੰਮ ਲਈ ਸੁਰਤੀ ਸਮਾਂ ਲਗਾ ਕੇ ਹੀ ਟਿਕਦੀ ਏ। ਘੱਟ ਉਮਰ ਵਿੱਚ ਇਹ ਸੁਰਤੀ ਜਲਦੀ ਜਲਦੀ ਬਦਲੀ ਜਾ ਸਕਦੀ ਹੈ। ਵਾਧੂ ਉਮਰ ਵਿੱਚ ਹੌਲੀ ਹੌਲੀ। ਗੱਲ ਇਹ ਹੈ ਕਿ ਅਮਰੀਕਾ ਦੇ ਅਖਰਾਜਾਤ ਤੇ ਸਿਸਟਮ ਵੱਡਾ ਵੱਡਾ ਤੇ ਵਿਸ਼ਾਲ ਹੈ। ਕਈ ਥਾਂ ਸੜਕਾਂ ਦੀਆਂ ਇੱਕ ਪਾਸੇ ਦੀਆਂ ਪੰਜ ਪੰਜ ਲੇਨਜ਼ ਵੀ ਹਨ। ਇਵੇਂ ਹੀ ਦੂਜੇ ਪਾਸੇ ਹਨ। ਤੁਸੀਂ ਸੋਚੋ ਦੱਸ ਲੇਨਜ਼ ਵਾਲਾ ਹਾਈਵੇਅ ਜਾਂ ਮੋਟਰਵੇਅ ਕਿੰਨਾ ਵਿਸ਼ਾਲ ਹੋਊ। ਇਸ ਵਿਸ਼ਾਲਤਾ ਨੂੰ ਦੇਖ ਕੇ ਬਾਹਰੋਂ ਗਿਆ ਮਨੁੱਖ ਇੱਕ ਵਾਰ ਤਾਂ ਡੈਂਬਰ ਜਾਂਦਾ ਹੈ। ਅਗਲੀ ਗੱਲ ਬਰਫ਼ ਪੈਣ ਦੀ ਏ। ਅਮਰੀਕਾ ਤੇ ਕੈਨੇਡਾ ਜਿਹੇ ਦੇਸ਼ਾਂ ਵਿੱਚ ਸਾਲ ਵਿੱਚ ਕੁਝ ਮਹੀਨੇ ਅਕਸਰ ਬਰਫ਼ ਵੀ ਪੈਂਦੀ ਹੈ। ਸੜਕਾਂ ਤਿਲਕਵੀਆਂ ਹੋ ਜਾਂਦੀਆਂ ਹਨ। ਪ੍ਰਵਾਸੀ ਮੁੰਡੇ ਉੱਤਰੀ ਭਾਰਤ ਚੋਂ ਗਏ ਹਨ। ਉੱਥੇ ਬਰਫ ਪੈਂਦੀ ਹੀ ਨਹੀਂ। ਇਵੇਂ ਇਹ ਨਵੇਂ ਨਵੇਂ ਪ੍ਰਵਾਸੀ ਕਈ ਵਾਰ ਘਰੋਂ ਵੀ ਪਰੇਸ਼ਾਨ ਹੁੰਦੇ ਹਨ। ਕਈਆਂ ਦੇ ਵਿਆਹ ਟੁੱਟਦੇ ਟੁੱਟਦੇ ਚਲਦੇ ਹਨ। ਕਈਆਂ ਨੂੰ ਨਵੇਂ ਢਾਂਚੇ ਦੀ ਚਮਕ ਚਕਾਚੌਂਧ ਕਰ ਦਿੰਦੀ ਹੈ। ਕੁਝ ਕੁ ਨੂੰ ਕਿਸੇ ਨਸ਼ੇ ਦੀ ਲੱਤ ਵੀ ਲੱਗੀ ਹੁੰਦੀ ਏ। ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ – ਕਈਆਂ ਤੇ ਇਹ ਕਹਾਵਤ ਵੀ ਲਾਗੂ ਹੋ ਜਾਂਦੀ ਏ। ਕਈ ਅਮਰੀਕਾ ਦੀ ਧਰਤੀ ਤੇ ਪੈਰ ਰੱਖਦੇ ਹੀ ਲਾਚੜ ਵੀ ਜਾਂਦੇ ਹਨ। ਖਾਣ ਪੀਣ ਦੀਆਂ ਡੰਘਾਂ ਵੀ ਲਾਉਂਦੇ ਹਨ ਤੇ ਦਿਹਾੜੀਆਂ ਲਗਾਉਣ ਦੇ ਰਿਕਾਰਡ ਵੀ ਤੋੜ ਦਿੰਦੇ ਹਨ।”

“ਜੱਸ, ਗੱਲਾਂ ਤੇਰੀਆਂ ਸਭ ਠੀਕ ਹਨ। ਮੈਂ ਪਿਛਲੇ ਸਾਲ ਖੁਦ ਵੀ ਤੁਹਾਨੂੰ ਸੈਕਰਾਮੈਂਟੋ ਵਿੱਚ ਮਿਲਿਆ ਸੀ। ਸੱਚ, ਇੱਕ ਗੱਲ ਦੱਸੋ। ਤੁਹਾਡੇ ਪਿੰਡ ਵਾਲੇ ਸਬਰਦੀਪ ਦਾ ਕੀ ਹਾਲ ਏ?”

“ਸੱਬੇ ਦਾ ?”

“ਜੀ ਹਾਂ।”

“ਸੱਬਾ, ਪੱਕਾ ਨਹੀਂ ਹੋ ਸਕਦਾ। ਏਜੰਟ ਨੂੰ ਅੰਤਾਂ ਦੇ ਪੈਸੇ ਖਵਾ ਕੇ ਇਧਰ ਤੱਕ ਤਾਂ ਪਹੁੰਚਾ ਦਿੱਤਾ। ਪਰੰਤੂ ਉਸਦੇ ਵੀਜ਼ੇ ਵਿੱਚ ਦੋ ਕੁ ਐਸੀਆਂ ਖਾਮੀਆਂ ਹਨ ਕਿ ਉਸਨੂੰ ਚੰਦ ਮਹੀਨਿਆਂ ਵਿੱਚ ਵਾਪਸ ਪੰਜਾਬ ਆਉਣਾ ਪਊ।”

“ਸੁਣਿਐ, ਉਹ ਤਾਂ 50 ਲੱਖ ਰੁਪਏ ਲਗਾ ਕੇ ਇਧਰੋਂ ਗਿਆ ਸੀ। ਉਸਦੀ ਮਾਂ ਨੇ ਤਾਂ ਪੰਜ ਖੇਤ ਜਮੀਨ ਦੇ ਬੈਅ ਰੱਖੇ ਸਨ। ਤੈਨੂੰ ਪਤਾ, ਅੱਜਕੱਲ ਪੰਜਾਬ ਵਿੱਚ ਵਾਹੀ ਵਾਲੀ ਜ਼ਮੀਨ ਦਾ ਕੀ ਭਾਅ ਚੱਲ ਰਿਹਾ ਏ?  ਗਾਹਕੀ ਬਹੁਤ ਘਟੀ ਹੋਈ ਏ। ਜਿਹੜਾ ਖੇਤ ਪਹਿਲਾਂ ਦੁਆਬੇ ਵਿੱਚ 30 ਲੱਖ ਦਾ ਸੀ ਉਹ ਹੁਣ 11-12 ਲੱਖ ਦਾ ਵਿਕ ਰਿਹਾ ਏ। ਮੰਨਣਹਾਣੇ ਵਾਲੇ ਬਗੀਚਾ ਸਿਹੁੰ ਨੇ ਤਾਂ ਚਾਰ ਖੇਤ 12-12 ਲੱਖ ਦੇ ਵੇਚੇ ਹਨ। ਗੋਸਲਾਂ ਵਾਲੇ ਦੇਵਾ ਸਿਹੁੰ ਨੇ ਤਿੰਨ ਖੇਤ 11-11 ਲੱਖ ਦੇ ਬੈਅ ਕਰਵਾਏ ਹਨ। ਉਸਨੇ ਆਪਣਾ ਮੁੰਡਾ ਭੀਰਾ ਤੇਰੇ ਨੇੜੇ ਕੈਨੇਡਾ ਵਿੱਚ ਭੇਜਿਆ ਹੈ। ਖੈਰ ਇਹ ਮੁੰਡੇ, ਭੀਰਾ ਵੀ ਤੇ ਮੰਨਣਹਾਣੇ ਵਾਲਾ ਸੇਮੀ ਵੀ, ਆਈਲਟਸ ਪਾਸ ਲੜਕੀਆਂ ਨੂੰ ਖਰਚਾ ਦੇ ਕੇ ਉਹਨਾਂ ਨਾਲ ਵਿਆਹ ਦੇ ਅਧਾਰ ਤੇ ਆਏ ਸਨ।”

“ਕੀ ਵਿਆਹ ਪੱਕੇ ਹਨ?”

“ਸੁਣਿਐਂ ਤਾਂ ਇਵੇਂ ਹੀ ਹੈ। ਬਾਕੀ ਕਿਸੇ ਦੇ ਦਿਲ ਦਾ ਕੀ ਪਤਾ? ਅੱਜ ਕੱਲ ਪਤਾ ਲੱਗਦਾ? ਅੰਨ੍ਹਾ ਬੋਲ਼ੀ ਨੂੰ ਖਿੱਚੀ ਫਿਰਦਾ। ਸੱਬੇ ਦਾ ਕੰਮ ਅਲੱਗ ਹੀ ਏ।”

“ਉਹ ਕਿਵੇਂ?”

“ਉਹ ਸਿੱਧਾ ਏਜੰਟ ਨਾਲ਼ ਗਿਟਮਿਟ ਕਰਕੇ ਚੜ੍ਹਿਆ ਸੀ। ਏਜੰਟ ਨੇ ਕਈ ਦੇਰ ਰਾਹ ਵਿੱਚ ਹੀ ਲਟਕਾਈ ਛੱਡਿਆ। ਹੋਰ ਪੈਸੇ ਮੰਗ ਲਏ। ਜਦ ਇਹਨਾਂ ਨੇ ਇੱਧਰ 10 ਲੱਖ ਹੋਰ ਦਿੱਤਾ ਤਾਂ ਅੱਗੇ ਦਾਖਲ ਹੋਣ ਦਿੱਤਾ। ਸਾਰਾ 50 ਲੱਖ ਲੱਗਾ।”

“ਸੱਬੇ ਹੋਰਾਂ ਕੋਲ ਹੁਣ ਹੋਰ ਜ਼ਮੀਨ ਕਿੰਨੀ ਕੁ ਬਚੀ ਏ?”

“ਤਕਰੀਬਨ ਦੋ ਕੁ ਖੇਤ ਬਚੇ ਹਨ।”

“ਬੱਸ?”

“ਜੀ ਹਾਂ।”

“ਸੁਣਿਐ, ਇਹਨਾਂ ਨੇ ਪਹਿਲਾਂ ਕਿਸੇ ਵੇਲੇ ਜ਼ਮੀਨ ਵਿੱਚ ਕੋਈ ਹੇਰਾ ਫੇਰੀ ਵੀ ਕੀਤੀ ਹੋਈ ਸੀ?”

“ਇਹਨਾਂ ਬੱਚਿਆਂ, ਸਰਬਦੀਪ ਤੇ ਪ੍ਰਭਦੀਪ ਨੇ ਹੇਰਾ ਫੇਰੀ ਨਹੀਂ ਕੀਤੀ ਸੀ। ਇਹਨਾਂ ਦੇ ਬਾਪ ਟਹਿਲ ਸਿੰਘ ਨੂੰ ਤਕਰੀਬਨ ਸੱਤ ਖੇਤ ਆਏ ਸਨ। ਆਉਣੇ ਤਾਂ ਉਸਨੂੰ ਸਵਾ ਕੁ ਦੋ ਖੇਤ ਸਨ ਪਰ ਆ ਗਏ ਸੱਤ ਖੇਤ।”

“ਇਹ ਕੀ ਕਹਾਣੀ ਹੋਈ?”

“ਸਰਬਦੀਪ ਦੇ ਡੈਡੀ ਹੋਰੀਂ ਚਾਰ ਭਰਾ ਹਨ — ਮਹਿੰਗਾ, ਬਚਨਾ, ਰਤਨਾ ਤੇ ਟਹਿਲਾ। ਸੱਬੇ ਦਾ ਡੈਡੀ ਟਹਿਲਾ ਏ। ਸੱਬੇ ਦੇ ਬਾਬੇ ਰਲੇ ਦਾ ਇੱਕ ਭਰਾ ਹੁੰਦਾ ਸੀ ਤੇਲੂ। ਤੇਲੂ ਛੜਾ ਹੀ ਸੀ। ਸੱਬੇ ਦਾ ਡੈਡੀ ਟਹਿਲਾ ਜਵਾਨੀ ਵਿੱਚ ਹੀ ਕਿਸੇ ਬਿਮਾਰੀ ਨਾਲ ਮਰ ਗਿਆ ਸੀ। ਮਸਾਂ 28 ਕੁ ਸਾਲ ਦਾ ਹੀ ਪੂਰਾ ਹੋ ਗਿਆ ਸੀ। ਉਦੋਂ ਉਸਦੇ ਇਹ ਦੋ ਮੁੰਡੇ ਸੱਬਾ ਤੇ ਪ੍ਰਭ ਛੇ ਤੇ ਚਾਰ ਸਾਲ ਦੇ ਸਨ। ਇਹਨਾਂ ਦੀ ਮਾਂ ਇੰਦੀ ਦਾ ਤੇਲੂ ਨਾਲ ਰੌਲਾ ਪਿਆ ਰਹਿੰਦਾ ਸੀ। ਟਹਿਲੇ ਦੇ ਮਰਨ ਤੋਂ ਬਾਅਦ ਤੇਲੂ ਨੇ ਹੀ ਇਹ ਜਵਾਕ ਪਾਲੇ ਸਨ। ਇੰਦੀ ਭਰ ਜਵਾਨੀ ਵਿੱਚ ਵਿਧਵਾ ਹੋ ਗਈ ਸੀ। ਸੀ ਵੀ ਚੰਗੀ ਸੋਹਣੀ ਸੁਨੱਖੀ।“

“ਤੂੰ ਇੱਕ ਗੱਲ ਦੱਸ ਯਾਰ? ਰਲਾ ਵੱਡਾ ਸੀ ਜਾਂ ਤੇਲੂ?”

“ਰਲਾ ਵੱਡਾ ਸੀ। ਜੇ ਰਲਾ ਛੋਟਾ ਹੁੰਦਾ ਤਾਂ ਸ਼ਾਇਦ ਜਮੀਨ ਵੰਡ ਹੋਣ ਤੋਂ ਵੀ ਬਚ ਜਾਂਦੀ।”

“ਉਹ ਕਿਵੇਂ?”

“ਜਿੰਨਾ ਚਿਰ ਰਲਾ ਬੈਠਾ ਰਿਹਾ, ਉਨਾਂ ਚਿਰ ਇੰਦੀ ਤੇ ਤੇਲੂ ਨੂੰ ਮਹਿਸੂਸ ਹੁੰਦਾ ਰਿਹਾ ਸ਼ਾਇਦ ਰਲਾ ਉਹਨਾਂ ਨੂੰ ਉਧਰੋਂ ਚੌਥਾ ਹਿੱਸਾ ਨਾ ਦੇਵੇ। ਰਲਾ ਸੀ ਵੀ ਜਿੱਦੀ ਤੇ ਨਿਆਂ ਪਸੰਦ। ਤੇਲੂ ਖਚਰਾ ਸੀ। ਭਾਣਾ ਐਸਾ ਵਰਤਿਆ ਕਿ ਰਲਾ ਵੱਡਾ ਹੋਣ ਕਰਕੇ ਪਹਿਲਾਂ ਪੂਰਾ ਹੋ ਗਿਆ। ਭਰਾ ਦੇ ਮਰਨ ਦੇ ਸਾਰ ਹੀ ਤੇਲੂ ਨੇ ਮੁਰੱਬੇ ਵਿੱਚ ਲਕੀਰ ਪਵਾ ਦਿੱਤੀ। ਇੱਕ ਪਾਸੇ ਦਾ ਅੱਧਾ ਮੁਰੱਬਾ ਇਕੱਲਾ ਹੀ ਲੈ ਕੇ ਬੈਠ ਗਿਆ। 11 ਖੇਤਾਂ ਤੋਂ ਵੀ ਥੋੜਾ ਜਿਹਾ ਵੱਧ। ਸਵਾ ਕੁ ਦੋ ਖੇਤ ਇੰਦੀ ਨੂੰ ਰਲੇ ਵਲੋਂ ਆਉਣੇ ਹੀ ਸਨ ਕਿਉਂਕਿ ਉਹ ਚੌਥੇ ਹਿੱਸੇ ਦੀ ਮਾਲਕ ਸੀ। ਤੇਲੂ ਤੇ ਇੰਦੀ ਤਾਂ ਰਾਜਿਆਂ ਜਿਹਾ ਰੋਅਬ ਰੱਖਣ ਲੱਗ ਪਏ ਸਨ। ਉਹ ਤਾਂ ਚਾਮਲੇ ਫਿਰਦੇ ਹੁੰਦੇ ਸਨ। ਕੁੱਤੇ ਕੌਲ ਦੌਲਤ ਹੋ ਜਾਵੇ ਤਾਂ ਲੋਕ ਉਸ ਨੂੰ ਕੁੱਤੇ ਬਾਦਸ਼ਾਹ ਕਹਿਣ ਲੱਗ ਪੈਂਦੇ ਹਨ। ਇਸ ਪ੍ਰਕਾਰ ਇੰਦੀ ਅਤੇ ਦੋਹਾਂ ਬੱਚਿਆਂ ਨੂੰ ਤਕਰੀਬਨ 14 ਖੇਤ ਆ ਗਏ। ਅੱਗੇ ਸੱਬੇ ਤੇ ਪ੍ਰਭ ਨੂੰ ਸੱਤ ਸੱਤ ਖੇਤ ਆਏ। ਸੱਬੇ ਵਾਲੇ ਸੱਤਾਂ ਵਿੱਚੋਂ ਪੰਜ ਖੇਤ ਵੇਚ ਕੇ ਉਸਨੂੰ ਅਮਰੀਕਾ ਭੇਜ ਦਿੱਤਾ। ਹੁਣ ਇੰਦੀ ਕੋਲ ਦੋ ਖੇਤ ਹੀ ਸਨ। ਪ੍ਰਭ ਜੁਦਾ ਹੈ ਤੇ ਵਿਆਹਿਆ ਹੋਇਆ ਏ। ਬੁੱਢਾ ਤੇਲੂ ਅਜੇ ਵੀ 90 ਕੁ ਸਾਲ ਦਾ ਜਿਉਂਦਾ ਏ ਤੇ ਇੰਦੀ ਨਾਲ਼ ਰਹੀ ਜਾ ਰਿਹਾ ਏ। ਸੱਬਾ ਮਸਾਂ 10 ਜਮਾਤਾਂ ਹੀ ਪਾਸ ਏ। ਮਾਂ ਦੇ ਖਹਿੜੇ ਹੀ ਰਹਿੰਦਾ ਸੀ ਕਿ ਬਾਹਰ ਹੀ ਜਾਣਾ ਏ। ਤੇਲੂ ਤੇ ਇੰਦੀ ਨੇ ਪੰਜ ਖੇਤ ਬੈਅ ਕਰਕੇ ਏਜੰਟ ਰਾਹੀ ਉਸਨੂੰ ਬਾਹਰ ਭੇਜ ਦਿੱਤਾ। 50 ਲੱਖ ਦੇ ਕਰੀਬ ਸੱਬੇ ਤੇ ਲੱਗ ਚੁੱਕਾ ਏ। ਹੋਰ ਅਜੇ ਲੱਗੀ ਜਾ ਰਿਹਾ ਏ। ਏਜੰਟ ਦੇ ਮਗਰ ਇੰਦੀ ਹੋਰੀਂ ਪਏ ਰਹਿੰਦੇ ਹਨ। ਏਜੰਟ ਇਹਨਾਂ ਦੇ ਮਗਰ ਪੈਸੇ ਬਟੋਰਨ ਲਈ ਪਿਆ ਰਹਿੰਦਾ ਏ। ਕਹੀ ਜਾਂਦਾ ਏ ਕਿ ਪੱਕਾ ਕਰਵਾ ਕੇ ਹੀ ਛੱਡੇਗਾ। ਬਾਕੀ ਤੂੰ ਦੇਖ ਲੈ ਕਿ ਪੱਕਾ ਹੋਊ ਕਿ ਨਹੀਂ।”

“ਸੱਬੇ ਦੀ ਮੌਜੂਦਾ ਹਾਲਤ ਕੀ ਏ? ਕੀ ਕੋਈ ਕੰਮ ਵੀ ਕਰਦਾ ਏ?”

“ਜੱਸ ਨੇ, ਟਰੱਕ ਦਾ ਲਾਈਸੈਂਸ ਪੈਸੇ ਖਰਚ ਕੇ ਲੈ ਲਿਆ ਸੀ। ਚਲਾਉਂਦੇ ਸਮੇਂ ਅਣਗਹਿਲੀ ਹੋ ਗਈ। ਵੱਡੇ ਇੰਟਰਸੈਕਸ਼ਨ ਤੇ ਸਟੇਰਿੰਗ ਐਸਾ ਘੁੰਮਿਆ ਕਿ ਟਰੱਕ ਲਾਈਟਾਂ ਵਿੱਚ ਵੱਜ ਕੇ ਦੋ ਰਾਹਗੀਰਾਂ ਨੂੰ ਦਰੜ ਗਿਐ। ਦੋ ਮੌਤਾਂ ਹੋ ਗਈਆਂ ਤੇ ਇੱਕ ਬੰਦਾ ਜਖਮੀ ਵੀ ਏ। ਇੱਕ ਵਾਰ ਪਹਿਲਾਂ ਓਵਰ ਲੋਡਿੰਗ ਵਿੱਚ ਜਰਮਾਨਾ ਖਾ ਚੁੱਕਾ ਸੀ। ਹੁਣ ਡੀ.ਯੂ.ਆਈ ਨੋਟਿਸ ਮਿਲ ਗਿਆ। ਮੌਤ ਦੀ ਸਜ਼ਾ (Felony) ਦਾ ਦੋਸ਼ ਲੱਗ ਗਿਆ।”

“ਆਪ ਬਚ ਗਿਐ?”

“ਆਪ ਤਾਂ ਬਚ ਗਿਐ ਪਰ ਹੈ ਜੇਲ ਵਿੱਚ। ਪਤਾ ਲੱਗੂ ਸਰਕਾਰ ਕੀ ਕਰਦੀ ਏ। ਲਗਦਾ ਇੰਜ ਹੈ ਕਿ ਹੁਣ ਨਾ ਕੰਮ ਕਰਨ ਜੋਗਾ ਰਹੂ ਤੇ ਨਾ ਅਮਰੀਕਾ ਬੈਠਣ ਜੋਗਾ। ਟਰਪ ਸਰਕਾਰ ਅੰਤਾਂ ਦੀ ਸਖਤ ਏ। ਪੰਜਾਬ ਚੋਂ ਅਣਜਾਣ ਮੁੰਡੇ ਅਤਿ ਆਧੁਨਿਕ ਢਾਂਚੇ ਵਿੱਚ ਲਿਆ ਕੇ ਮੌਤ ਦੇ ਮੂੰਹ ਵਿੱਚ ਪਾਉਣੇ ਚਿੜੀਆਂ ਦੇ ਬੱਚੇ ਬਾਜਾਂ ਦੇ ਮੂੰਹ ਵਿੱਚ ਪਾਉਣ ਵਾਂਗ ਹੈ।”

“ਜਸ, ਇਹ ਤਾਂ ਫਿਰ ਇੰਜ ਹੋਇਆ — ਚੋਰੀ ਦਾ ਮਾਲ ਡਾਂਗਾਂ ਦੇ ਗਜ।”

“ਉਹ ਕਿਵੇ?”

“ਸੱਬੇ ਦੀ ਮਾਂ ਨੇ ਵੀ ਤਾਂ ਦੂਜਿਆਂ (ਦਿਓਰਾਂ ਜੇਠਾਂ) ਦਾ ਹਿੱਸਾ ਹੜੱਪਿਆ ਹੀ ਸੀ। ਛੜਾ ਬੁੱਢਾ ਆਪਣੇ ਪਿੱਛੇ ਲਗਾ ਲਿਆ ਸੀ। ਕਹਿੰਦੇ ਹੁੰਦੇ, ਜੇ ਸ਼ੇਰਨੀ ਨੂੰ ਤ੍ਰਿਸ਼ਨਾ ਫੁੱਟ ਪਵੇ ਤਾਂ ਉਹ ਰਾਹ ਤੇ ਆ ਕੇ ਲਿਟਣ ਲੱਗ ਪੈਂਦੀ ਏ। ਅੱਧਾ ਮੁਰੱਬਾ ਆਪਣੇ ਮੁੰਡਿਆਂ ਦੇ ਨਾਂ ਕਰਵਾ ਲਿਆ। ਅੱਗੇ ਮੁੰਡੇ ਤੋਂ ਕੀ ਹੋ ਗਿਆ — ਇਹ ਤੁਹਾਡੇ ਸਾਹਮਣੇ ਹੀ ਏ। ਪਾਪਾਂ ਬਾਝ ਨਾ ਇਕੱਠੀ ਹੋਵੇ, ਮਾਇਆ ਸਾਥ ਨਾ ਜਾਈ। ਕਿਸੇ ਨੂੰ ਦੁੱਖਾਇਆ, ਕੀ ਫਲ ਪਾਇਆ!!”

“ਜੋ ਕੁਝ ਸੱਬੇ ਦੀ ਮਾਂ ਨੇ ਕੀਤਾ ਉਹੀ ਕੁਝ ਹੁਣ ਸੱਬੇ ਨੇ ਕਰ ਦਿੱਤਾ ਜਾਂ ਉਸ ਤੋਂ ਹੋ ਗਿਆ।”

“ਕੀ ਭਾਵ?”

“ਉਹ ਦੂਜਿਆਂ ਦਾ ਮਾਲ ਖਾ ਗਈ। ਹੁਣ ਇਹ ਦੂਜਿਆਂ ਦਾ ਰਾਹ ਬੰਦ ਕਰੂ। ਅਨਾੜੀ ਡਰਾਈਵਰਾਂ ਦੇ ਘਿਨੌਣੇ ਕਾਰਨਾਮੇ ਦੇਖ ਕੇ ਅਮਰੀਕਾ ਸਰਕਾਰ ਦਾ ਟਰਾਂਸਪੋਰਟ ਮਹਿਕਮਾ ਸੋਚਾਂ ਵਿੱਚ ਪੈ ਗਿਆ ਹੈ। ਗੱਡੀਆਂ ਰੋਕ ਰੋਕ ਕੇ ਡਰਾਈਵਰਾਂ ਦੀ ਅੰਗਰੇਜ਼ੀ ਬੋਲ ਚਾਲ ਤੇ ਅੰਗਰੇਜ਼ੀ ਦੇ ਸਮਝਣ ਦੇ ਟੈਸਟ ਲਏ ਜਾ ਰਹੇ ਹਨ। ਡਰਾਈਵਰਾਂ ਦੇ ਨਸ਼ੇਖੋਰੀ ਤੇ ਉਨੀਂਦਰੇਪਣ ਤੇ ਕੜੀ ਨਜ਼ਰ ਰੱਖੀ ਜਾ ਰਹੀ ਏ। ਨਵੇਂ ਡਰਾਈਵਰਾਂ ਨੂੰ ਲਾਈਸੈਂਸ ਦੇਣੇ ਬੰਦ ਕੀਤੇ ਜਾ ਰਹੇ ਹਨ।”

“ਜੱਸ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਇੰਨੀਆਂ ਲੰਬੀਆਂ ਗੱਲਾਂ ਫੋਨ ਤੇ ਪਹਿਲਾਂ ਕਦੀ ਨਹੀਂ ਕੀਤੀਆਂ। ਚੰਗਾ ਫਿਰ, ਗੁੱਡ ਨਾਈਟ।”

“ਗੁੱਡ ਨਾਈਟ, ਵੀਰ ਜੀ।
***

ਅਵਤਾਰ ਐਸ. ਸੰਘਾ
ਸਿਡਨੀ, ਆਸਟਰੇਲੀਆ
ਫੋਨ ਨੰਬਰ:- +61 437 641 033

……ਡਾਂਗਾਂ ਦੇ ਗਜ

ਅਵਤਾਰ ਐਸ. ਸੰਘਾ

ਕਹਾਣੀ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1668
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →