ਦੱਸ ਖ਼ੁਦਾ ਕਿਉਂ ਬਿਨ ਪੁੱਛੇ ਤੂੰ ਚੁੱਕੇ ਕੁਝ ਦਿਲਦਾਰੇ ਲੋਕ 1. ਗ਼ਜ਼ਲ ਦੱਸ ਖ਼ੁਦਾ ਕਿਉਂ ਬਿਨ ਪੁੱਛੇ ਤੂੰ ਚੁੱਕੇ ਕੁਝ ਦਿਲਦਾਰੇ ਲੋਕ॥ ਚੋਰ-ਉਚੱਕੇ ਤੂੂੰ ਨਾ ਚੁੱਕੇਂ ਚੁਕ ਲੈ ਜਾਨੈਂ ਲੋੜ ਜਿਨ੍ਹਾਂ ਦੀ, ਕਿਸ ਕਿਸ ਦਾ ਮੈਂ ਨਾਂ ਬਤਲਾਵਾਂ ਤੈਨੂੰ ਯਾਦ ਕਰਾਵਾਂ ਰੱਬ, ਵੇਖ ਜਿਨ੍ਹਾਂ ਨੂੰ ਚਾਅ ਚੜ੍ਹਦਾ ਸੀ ਲੈਂਦੇ ਸਨ ਜੋ ਤਨ ਮਨ ਮੋਹ, ਸੋਚ ਬੁਲੰਦਤ ਜੋ ਰਖਦੇ ਸਨ ਕੁਤਬ-ਮਿਨਾਰੀ ਸਨ ਵਿਦਵਾਨ, ਇਸ ਧਰਤੀ ‘ਤੇ ਲੋੜ ਜਿਨ੍ਹਾਂ ਦੀ ਉਹਨਾਂ ਨੂੰ ਨਾ ਚੁਕਿਆ ਕਰ ਤੂੰ, ਛੱਡ ਧਿਆਨ ਸ਼ਰੀਫ਼ਾਂ ਉੱਤੋਂ ਕਰ ਕੁਝ ਹੋਰਾਂ ਵੱਲ ਧਿਆਨ, ਫਿਰ ਵੀ ਜੇਕਰ ਢਿੱਡ ਭਰੇ ਨਾ ਚੁਣ ਲੈ ਨਿਮਨਲਿਖਤ ‘ਚੋਂ ਹੋਰ, ‘ਗੁਰਸ਼ਰਨ ਅਜੀਬ’ ਕਰੇ ਅਰਜ਼ੋਈ ਸੁਣ ਲੈ ਹੁਣ ਤੂੰ ਰਾਂਝਣ ਯਾਰ, ‘ਗੁਰਸ਼ਰਨ’ ਤਾਂ ਲੋਚੇ ਕੇਵਲ ਰੱਬਾ ਸਭ ਦਾ ਭਲਾ ਤੇ ਮੁਫ਼ਤ ਇਲਾਜ, ਅਸਾਂ ਤੇ ਉਮਰ ਭਰ ਖੱਟੇ ਖ਼ਸਾਰੇ ਹੀ ਖ਼ਸਾਰੇ ਨੇ 2. ਗ਼ਜ਼ਲ ਅਸਾਂ ਤੇ ਉਮਰ ਭਰ ਖੱਟੇ ਖ਼ਸਾਰੇ ਹੀ ਖ਼ਸਾਰੇ ਨੇ॥ ਜ਼ਰੂਰਤ ਪੈਣ ‘ਤੇ ਸਭ ਦੀ ਸਦਾ ਇਮਦਾਦ ਹੈ ਕੀਤੀ, ਕਰੋ ਨਾ ਬਾਤ ਬੀਤੇ ਦੀ ਤੇ ਅਜ ਵਿਚ ਲੀਨ ਹੋ ਜਾਵੋ, ਤੇਰੀ ਉਲਫ਼ਤ ਕੁਰਾਨੀ ਹੈ ਤਿਰਾ ਜਲਵਾ ਨੁਰਾਨੀ ਹੈ, ਨਹੀਂ ਮਿਲਦਾ ਕਿਤੇ ਵੀ ਚੈਨ ਬਿਨ ਖੋਜੇ ਰਤਾ ਖ਼ੁਦ ਨੂੰ, ਤਨਾਂ ਤੋਂ ਰਾਖ਼ ਹੈ ਬਣਦੀ ਤੇ ਰਾਖ਼ੋਂ ਉਪਜਦੈ ਮਾਨਵ, ਦਹਾਕੇ ਸਤ ਜਿਵੇਂ ਗੁਜ਼ਰੇ ਇਵੇਂ ਅਠਵਾਂ ਗੁਜ਼ਰ ਜਾਣਾ, ਚੋਰ ਉਚੱਕੇ ਸ਼ਾਮਲ ਸੱਭ ਸਿਆਸਤ ਵਿਚ॥ 3. ਗ਼ਜ਼ਲ ਚੋਰ ਉਚੱਕੇ ਸ਼ਾਮਲ ਸੱਭ ਸਿਆਸਤ ਵਿਚ॥ ਇਕ ਦੂਜੇ ਨੂੰ ਨਿੰਦਣ ਨਾਲੇ ਪੜਚੋਲਣ, ਕਹਿੰਦੇ ਕੁਝ ਤੇ ਕਰਦੇ ਸਭ ਕੁਝ ਹੋਰ ਹੀ ਨੇ, ਬੰਦੇ ਕਤਲ ਕਰਾਉਣੇ ਕੰਮ ਹੈ ਇਹਨਾਂ ਦਾ, ਪੱਤੇਬਾਜ਼ ਤੇ ਪੈਂਤੜਬਾਜ਼ ਨੇ ਸਾਰੇ ਹੀ, ਨੇਕ ਸਿਆਸਤਦਾਨ ਨੇ ਮਿਲਦੇ ਘਟ ਵਧ ਹੀ, ਬੇਵਾਕੂਫ਼ ਬਣਾਵਣ ਨੇਤਾ ਲੋਕਾਂ ਨੂੰ, ਤੇਰਾ ਕੰਮ ‘ਅਜੀਬ’ ਹੈ ਰਚਨੀ ਨਿੱਤ ਗ਼ਜ਼ਲ, ਪਾਣੀ ! ਹੈਂ ਬੇਰੰਗਾ !! ਫਿਰ ਵੀ ਤੇਰੇ ਰੰਗ ਨਿਆਰੇ 4. ਗ਼ਜ਼ਲ ਪਾਣੀ! ਹੈਂ ਬੇਰੰਗਾ !! ਫਿਰ ਵੀ ਤੇਰੇ ਰੰਗ ਨਿਆਰੇ॥ ਘੁਲ ਮਿਲ ਜਾਵੇ ਜਿਸ ਵਿਚ ਪਾਣੀ ਵੈਸਾ ਹੀ ਹੋ ਜਾਂਦੈ, ਉਤਰੋਂ ਉਤਰੇਂ ਨੀਚੇ ਆ ਕੇ ਸਭ ਦੀ ਪਿਆਸ ਬੁਝਾਵੇਂ, ਤੇਰੇ ਨਾਮ ਸਮੁੰਦਰ ਬਾਰਿਸ਼ ਝਰਨੇ ਨਦੀਆਂ ਨਾਲ਼ੇ, ਹਰ ਇਕ ਵਨਸਪਤੀ ਵਿਚ ਤੇਰਾ ਵਾਸ ਖ਼ੁਦਾ ਨੇ ਕੀਤੈ, ਸ਼ਬਨਮ ਦੇ ਜਦ ਰੂਪ ‘ਚ ਆਉਨੈਂ ਠੰਡਕ ਹੀ ਵਰਤਾਨੈਂ, ਨੈਣੋਂ ਨੀਰ ਵਹਾਏ ਜਦ ਕੋਈ ਦਿਲ ਵੀ ਉਸਦਾ ਘਟਦੈ, ਯਾਰ ‘ਅਜੀਬ’ ਗ਼ਜ਼ਲ ਤੇਰੀ ਵਿਚ ਬਾਰਸ਼ ਵਰਸੇ ਗ਼ਜ਼ਲੀ, ਕਿੰਨੇ ਸੁਹਣੇ ਦਿਨ ਹੁੰਦੇ ਸਨ ਰਲਮਿਲ ਸਾਰੇ ਬਹਿੰਦੇ ਸਾਂ। 5. ਗ਼ਜ਼ਲ ਕਿੰਨੇ ਸੁਹਣੇ ਦਿਨ ਹੁੰਦੇ ਸਨ ਰਲਮਿਲ ਸਾਰੇ ਬਹਿੰਦੇ ਸਾਂ। ਏਸ ਪਦਾਰਥਵਾਦੀ ਯੁਗ ਨੇ ਲੋਕ ਇਹ ਸਾਰੇ ਵੰਡ ਦਿੱਤੇ, ਨਾ ਕੋਈ ਸਿੱਖ ਇਸਾਈ ਹਿੰਦੂ ਨਾ ਹੀ ਮੁਸਲਮ ਹੁੰਦਾ ਸੀ, ਦਿਲ ਦੇ ਪਾਕ ਪਵਿੱਤਰ ਮਨ ਦੇ ਉੱਜਲੇ ਲੋਕੀਂ ਹੁੰਦੇ ਸਨ, ਨਾ ਕੋਈ ਵੈਰ ਵਿਰੋਧ ਸੀ ਹੁੰਦਾ ਨਾ ਕੋਈ ਝਗੜਾ ਵਗੜਾ ਹੀ, ਨਾ ਕੋਈ ਸੱਚਾ ਪਿਆਰ ਹੈ ਕਰਦਾ ਨਾ ਹੀ ਤਰਦੈ ਕੱਚਿਆਂ ‘ਤੇ, ਕਾਸ਼ ਕਿ ਉਹ ਦਿਨ ਮੁੜ ਆ ਜਾਵਣ ਦੁਨੀਆ ਓਹੋ ਬਣ ਜਾਵੇ, ਸੂਰਤ ਸੀਰਤ ਦੀ ਪਟਰਾਣੀ! 6. ਗ਼ਜ਼ਲ ਸੂਰਤ ਸੀਰਤ ਦੀ ਪਟਰਾਣੀ॥ ਇਸ ਨੂੰ ਦਿੱਤੈ ਰੱਬ ਨੇ ਜੋਬਨ, ਰੂਪ ਅਲੌਕਿਕ ਸੁੰਦਰ ਇਸ ਦਾ, ਫੁਲ ਕੇਰੇ ਜਦ ਮੂੰਹੋਂ ਬੋਲੇ, ਹੱਕ ਕਿਸੇ ਦਾ ਮਾਰੇ ਤਕ ਨਾ, ਗੱਲ ਕਰੇ ਤਾਂ ਕਰਦੀ ਸੱਚੀ,ì ਘੁੰਮੇਂ ਵਾਂਗ ਭੰਬੀਰੀ ਘਰ ਵਿਚ, ਨਿੱਤ ਲਜ਼ੀਜ਼ ਪਕਾਵੇ ਖਾਣੇ, ਤੜਕੇ ਤੜਕੇ ਉਠ ਪੈਂਦੀ ਏ, ਹਿੱਕ ਦੇ ਜ਼ੋਰ ‘ਤੇ ਕੰਮ ਕਰਾਵੇ, ਹੱਥ-ਲਕੀਰਾਂ ਚਿਹਰੇ ਪੜ੍ਹਦੀ, ਮਸਰੂਫ਼ ਰਹੇ ‘ਗੁਰਸ਼ਰਨ’ ਸਦਾ ਹੀ, ‘ਗੁਰਸ਼ਰਨ ਸਿੰਹਾਂ’ ਕਰ ਸਜਦੇ ਇਸ ਨੂੰ, 7. ਗ਼ਜ਼ਲ ਮਾਰਿਆ ਤੇਰੀਆਂ ਅਦਾਵਾਂ ਤਿਰਛੀਆਂ ਨੇ ਮਾਰਿਆ॥ ਸਾਦਗੀ ਤੇਰੀ ‘ਚੋਂ ਤੇਰਾ ਰੂਪ ਠਾਠਾਂ ਮਾਰਦੈ, ਰੂਪ ਤੇਰੇ ਦਾ ਜੋ ਜਲਵਾ ਕਹਿਰ ਢਾਉਂਦਾ ਹੈ ਸਨਮ, ਵੇਖ ਕੇ ਤੈਨੂੰ ਨਸ਼ਾ ਚੜ੍ਹ ਜਾਂਵਦੈ ਬਿਨ ਪੀਤਿਆਂ, ਰਾਤ ਦਿਨ ਸੁਬਹਾ ਸਵੇਰੇ ਨਾਮ ਤੇਰਾ ਜਪ ਰਿਹਾਂ, ਹਰ ਅਦਾ ਕਾਤਿਲ ਤਿਰੀ ਹਰ ਬੋਲ ਮਿਸ਼ਰੀ ਦੀ ਡਲ਼ੀ, ਭਰਦੇ ਰਹੇ ਹਾਂ ਉਮਰ ਭਰ ਪਾਣੀ ਤਿਰਾ ਮੇਰੇ ਸਨਮ, ਦਿਲ ਕਰੇ ‘ਗੁਰਸ਼ਰਨ’ ਆਪਾ ਵਾਰ ਦਾਂ ਤੈਥੋਂ ਸਨਮ, ਰਬ ਕਰੇ ‘ਗੁਰਸ਼ਰਨ’ ਕਿਧਰੇ ਲਗ ਨਾ ਜਾਵੇ ਨਜ਼ਰ, 8. ਗ਼ਜ਼ਲ ਤਨ ਮਨ ਘੋਰ ਉਦਾਸ! ਕਿ ਦੱਸੋ ਕੀ ਕਰੀਏ? ਘੁੱਟ-ਘੁੱਟ ਕੇ ਸਾਹ ਜੀਣਾ ਅਜ ਕਲ ਪੈਂਦਾ ਹੈ, ਧਰਤ ਪਰਾਈ ਦੇਸ ਬਿਗਾਨੇ ਤਾੜੇ ਹਾਂ, ਮਾਰ ਕਰੋਨੇ ਮਾਰੀ ਉਠਣਾ ਮੁਸ਼ਕਲ ਹੈ, ਮਿਲਣ ਨਾ ਆਵੇ ਸ਼ਖ਼ਸ ਕੁਈ ਨਾ ਲੈਣ ਖ਼ਬਰ, ਭੁੱਲ ਭੁਲਾ ਕੇ ਇਕ ਦੂਜੇ ਨੂੰ ਬੈਠੇ ਹਾਂ, ਖੋਇਆ ਸਭਿਆਚਾਰ ਤੇ ਖੋਏ ਬੱਚੇ ਵੀ, ਬੁਝਿਆ-ਬੁਝਿਆ ਤਨ ਮਨ ਅਜ ਕਲ ਰਹਿੰਦਾ ਹੈ, ਆਖ ‘ਅਜੀਬ’ ਗ਼ਜ਼ਲ ਇਕ ਉਮਦਾ ਆਵੇ ਚੈਨ, 9. ਗ਼ਜ਼ਲ ਸ਼ਬਦਾਂ ਦਾ ਹੈ ਕਸੀਦਾ ਤੇਰੀ ਗ਼ਜ਼ਲ ‘ਅਜੀਬਾ’॥ ਜੁੱਗਾਂ ਤੋਂ ਕਰ ਰਹੀ ਜੋ ਪੂਜਾ ਕਵੀਸ਼ਰੀ ਦੀ, ਮਹਿਕਾਂ ਖਿਲਾਰਦੀ ਨਿਤ ਪੈਲ਼ਾਂ ਹਮੇਸ਼ ਪਾਉਂਦੀ, ਮਿੱਤਰ ਅਜ਼ੀਮ ਸਾਰੇ ਪੜ੍ਹਦੇ ਤੇ ਸੁਣਦੇ ਇਸ ਨੂੰ, ਪੱਟੜੀ ਅਰੂਜ਼ ਦੀ ਇਹ ਜੰਕਸ਼ਨ ਤਖ਼ੱਈਅਲ਼ਾਂ ਦਾ, ‘ਗੁਰਸ਼ਰਨ’ ਸੰਗ ਇਸ ਦੇ ਤੈਨੂੰ ਮੁਹੱਬਤ ਸੱਚੀ, ਦਿਲ ਕਰਦਾ ਏ ਆ ਜਾ ਸਜਨਾ! ਦਿਲ ਕਰਦਾ ਏ ਆ ਜਾ ਸਜਨਾ! ਠੰਡ ਕਲੇਜੇ ਪਾ ਜਾ ਸਜਨਾ! ਮੇਰਾ ਦਿਲ ਭਰਮਾ ਜਾ ਸਜਨਾ! ਅਪਣਾ ਮਨ ਪਰਚਾ ਜਾ ਸਜਨਾ! ਸਾਵਨ ਰੁੱਤ ਮਨਾ ਜਾ ਸਜਨਾ! ਰੁਠੜਾ ਯਾਰ ਮਨਾ ਜਾ ਸਜਨਾ! ਸ਼ਿਕਵੇ ਸੱਭ ਮੁਕਾ ਜਾ ਸਜਨਾ! ਜੋ ਦਿਲ ਵਿੱਚ ਬਤਾ ਜਾ ਸਜਨਾ! ਮਿਲ ਜਾ ਮੇਲ ਕਰਾ ਜਾ ਸਜਨਾ! ਅਪਣਾ ਆਪ ਵਿਖਾ ਜਾ ਸਜਨਾ! ਦਿਲ ਮੇਰਾ ਬਹਿਲਾ ਜਾ ਸਜਨਾ! |
*** 572 *** |