(1) ਨਦੀ ਪਾਕ ਸ਼ਬਨਮ ਸੁਰਾਹੀ ਗ਼ਜ਼ਲ ਹੈ!
ਬਹਿਰ: ਮੁਤਕਾਰਿਬ, ਮੁਸੱਮਨ, ਸਾਲਿਮ o ਗ਼ਜ਼ਲ ਨਦੀ ਪਾਕ ਸ਼ਬਨਮ ਸੁਰਾਹੀ ਗ਼ਜ਼ਲ ਹੈ। ਦਿਨੇ ਰਾਤ ਉਤਰੇ ਧੁਰੋਂ ਔਸ ਵਾਂਗਰ, ਪਰੀ ਬਣ ਜੋ ਰਹਿੰਦੀ ਸੀ ਇਹ ਆਸਮਾਂ ਦੀ, ਚਹੇਤੀ ਬਣੀ ਅਜ ਹੈ ਇਹ ਲੋਕਤਾ ਦੀ, ਬੁਣਾਂ ਨਿਤ ਨਵਾਰੀ ਪਲੰਘ ਮੈਂ ਅਦਬ ਦੇ, ਕਰਾਂ ਇਸ ਦੀ ਪੂਜਾ ਸਮਝ ਕੇ ਮੈਂ ਦੇਵੀ, ਬਿਨਾਂ ਇਸ ਦੇ ਜੀਣਾ ਨਮੁਮਕਿਨ ਹੈ ਮੇਰਾ, ਸੁਰਾਂ ਵਿਚ ਜਦੋਂ ਬਝ ਬਕਾਇਦਾ ਇਹ ਜਾਵੇ, ‘ਅਜੀਬਾ’ ਕਰਾਂ ਇਸ ਦੀ ਅਜ਼ਲਾਂ ਤੋਂ ਖੇਤੀ, ਤਿਰੀ ਹਮਸਫ਼ਰ ਹਮਨਸ਼ੀਂ ਹੈ ‘ਅਜੀਬਾ’، ‘ਅਜੀਬਾ’ ਤੂੰ ਭੁੱਲ ਕੇ ਵੀ ਇਸ ਨੂੰ ਨਾ ਛੱਡੀਂ, (2) ਕਹੋ ਨਾ ਅਲਵਿਦਾ ਹਮਦਮ ਕਿ ਮੇਰਾ ਦਿਲ ਨਹੀਂ ਲਗਦਾ! ਬਹਿਰ: ਹਜ਼ਜ, ਮੁਸੱਮਨ, ਸਾਲਮ ਗ਼ਜ਼ਲ ਕਹੋ ਨਾ ਅਲਵਿਦਾ ਹਮਦਮ ਕਿ ਮੇਰਾ ਦਿਲ ਨਹੀਂ ਲਗਦਾ। ਤੁਹਾਡੇ ਬਿਨ ਜਹਾਂ ਸੁੰਨਾਂ ਇਹ ਕੰਧਾਂ ਖਾਣ ਨੂੰ ਆਵਣ, ਬੜੀ ਮਹਿਸੂਸ ਹੁੰਦੀ ਹੈ ਪਈ ਦੂਰੀ ਜੋ ਵਿਚ ਸਾਡੇ, ਰਹੇ ਮਨ ਡੁਸਕਦਾ ਰਹਿੰਦਾ ਦਿਨੇ ਰਾਤੀਂ ਸੁਬਾਹ ਸ਼ਾਮੀਂ, ਦਿਲਾਂ ਦੇ ਮਾਮਲੇ ਕੇਵਲ ਨਜਿੱਠੇ ਜਾਣ ਮਿਲ ਗਿਲ਼ ਕੇ, ਦਿਨੇ ਰਾਤੀਂ ਤੁਹਾਡਾ ਹੀ ਸਦਾ ਲੱਗਿਆ ਫ਼ਿਕਰ ਰਹਿੰਦੈ, ਬੜਾ ਗ਼ਮਗੀਨ ਹੈ ਮੌਸਮ ਨਹੀਂ ਕੁਝ ਭਾਂਵਦਾ ਮਨ ਨੂੰ, ਹੈ ਵਧਦੀ ਜਾ ਰਹੀ ਇੱਛਾ ਦੀਦਾਰੇ-ਯਾਰ ਦੀ ਖ਼ਾਤਰ, ਲਿਆ ਮੂੰਹ ਮੋੜ ਸੁੱਖਾਂ ਨੇ ਤੇ ਦੁੱਖਾਂ ਪਾ ਲਿਆ ਘੇਰਾ, ਬੜਾ ਚਿਰ ਜੀ ਲਿਆ ਆਪਾਂ ਜੁਦਾਈਆਂ ਸਹਿ ਸਹਿ ਕੇ ਨਿਸ ਦਿਨ, “ਨਮਨ ‘ਗੁਰਸ਼ਰਨ’ ਦਾ ਸਭ ਨੂੰ ਦਿਲੋਂ ਜੋ ਇਸ਼ਕ ਨੇ ਕਰਦੇ”, ਕਰਾਂ ਕੀ ਮੈਂ ਮਿਰੇ ਹਮਦਮ ਗਿਆਂ ਹੋ ਖੋਖਲਾ ਅੰਦਰੋਂ, •ਗੁਲੇ-ਸ਼ਬਨਮ؛ ਫੁੱਲ ਤੇ ਡਿੱਗੀ ਤ੍ਰੇਲ਼ (3) ਕਿ ਨੀਂਦਰ ਰਾਤ ਭਰ ਆਉਂਦੀ ਨਹੀਂ ਕਰੀਏ ਤਾਂ ਕੀ ਕਰੀਏ! ਬਹਿਰ: ਹਜ਼ਜ, ਮੁਸੱਮਨ, ਸਾਲਮ o ਗ਼ਜ਼ਲ ਕਿ ਨੀਂਦਰ ਰਾਤ ਭਰ ਆਉਂਦੀ ਨਹੀਂ ਕਰੀਏ ਤਾਂ ਕੀ ਕਰੀਏ। ਸਿਵਾਏ ਕਹਿਣ ਦੇ ਗ਼ਜ਼ਲਾਂ ਨਹੀਂ ਕੁਝ ਹੋਰ ਹੈ ਆਹਰ, ਬਥੇਰੀ ਕਰ-ਕਰ ਕੇ ਕੋਸ਼ਿਸ਼ ਵਿਚਾਰਾ ਹਾਰ ਜਾਂਦੈ ਦਿਲ, ਕਿ ਉੱਲੂ ਵਾਂਗਰਾਂ ਸਾਰੀ ਦੀ ਸਾਰੀ ਰਾਤ ਜਾਗੀ ਦੈ, ਬੜਾ ਚੌਕਸ ਚੁਕੰਨੇ ਰਹਿ-ਰਹਿ ਹੁੰਦੀ ਹੈ ਗ਼ਜ਼ਲ-ਰਚਨਾ, ਸੁਬ੍ਹਾ ਕੀ ਸ਼ਾਮ ਚੇਟਕ ਏਸ ਦੀ ਲੱਗੀ ਹੀ ਰਹਿੰਦੀ ਹੈ, ਗ਼ਜ਼ਲ ਸੰਗ ਇਸ਼ਕ ਹੈ ਸਾਡਾ ਕਠਨ ਬਿਨ ਏਸ ਦੇ ਜੀਣਾ, ਰਹੇ ਲੱਗੀ ਸਦਾ ਧੁੜਕੂ ਗ਼ਜ਼ਲ ਨਿਤ ਕਹਿਣ ਦੀ ਅਕਸਰ, ‘ਅਜੀਬਾ’ ਪੜ੍ਹ ਤੇ ਲਿਖ ਗ਼ਜ਼ਲਾਂ ਸਮਾਂ ਅਪਣਾ ਲੰਘਾਈਦੈ, (4) ਗੁਲਸ਼ਨ ਵਰਗਾ ਰੂਪ ਹੈ ਤੇਰਾ ਸੁੱਚੇ ਮੋਤੀ ਦੰਦ! ਬਹਿਰ؛ ਮੁਤਦਾਰਿਕ, ਮੁਸੱਬਾ, ਮਕਤੂਅ, ਅਖ਼ਜ਼ o ਗ਼ਜ਼ਲ ਗੁਲਸ਼ਨ ਵਰਗਾ ਰੂਪ ਹੈ ਤੇਰਾ ਸੁੱਚੇ ਮੋਤੀ ਦੰਦ। ਕਾਇਆ ਤੇਰੀ ਕੰਚਨ ਵਰਗੀ ਸੋਨੇ ਰੰਗੇ ਵਾਲ਼, ਗਹਿਣੇ ਆਦਿ ਨਾ ਪੈਦਾ ਹੋਏ ਤੇਰੀ ਖ਼ਾਤਰ ਹਮਦਮ, ਪਾਕ ਉਹ ਸਾਰੇ ਰਾਹ ਹੋ ਜਾਵਣ ਜਿਧਰੋਂ ਜਾਵੇਂ ਲੰਘ, ਨੂਰ-ਨੂਰਾਨੀ! ਚਮਕੇ ਤੇਰੇ ਮੁਖ ‘ਤੇ ਰਿਸ਼ਮਾਂ ਵਾਂਗ, ਤੇਰੇ ਰੂਪ ਸੁਹਾਨੇ ਉੱਤੇ ਹੁਸਨ ਦੀ ਬਲ਼ਦੀ ਲਾਟ, ਲਗਦੈ ਰੱਬ ਨੇ ਵਿਹਲੇ ਬਹਿ ਕੇ ਘੜਿਆ ਤੇਰਾ ਬੁੱਤ, ਰੂਪ ਤਿਰੇ ‘ਤੇ ਆਖ ਹੈ ਦਿੱਤੀ ਅੱਜ ਗ਼ਜ਼ਲ ‘ਗੁਰਸ਼ਰਨ’, ਪੋਚ-ਪਾਚ ਕੇ ਤੋਲ-ਤੂਲ ਕੇ ਗ਼ਜ਼ਲਾਂ ਆਖ ‘ਅਜੀਬ’, (5) ਬਿਨ ਭਰੇ ਪਰਵਾਜ਼ ਨਾ ਬਣਦੀ ਗ਼ਜ਼ਲ! ਬਹਿਰ: ਰਮਲ, ਮੁਸੱਦਸ, ਮਹਿਜ਼ੂਫ਼ o ਗ਼ਜ਼ਲ ਬਿਨ ਭਰੇ ਪਰਵਾਜ਼ ਨਾ ਬਣਦੀ ਗ਼ਜ਼ਲ। ਮਿਹਰ ਕਰ ! ਮੌਲ਼ਾ ਮਿਰੇ ਕਹਿੰਦਾ ਰਹਾਂ, ਤੇਰੇ ਬਿਨ ਫੁਰਦੀ ਨਹੀਂ ਟੁਰਦੀ ਨਹੀਂ, ਹੈ ਅਜਬ ਕਾਵਿਕ-ਕਲ਼ਾ ਸਭ ਗਾ ਰਹੇ, ਹੈ ਇਬਾਦਤ ਇਹ ਮਿਰੀ ਵੀ ਬੰਦਗੀ, ਤੇਰੀਆਂ ਕਾਤਲ ਅਦਾਵਾਂ ਮਾਰਿਆ, ਵਾਂਗ ਫੁੱਲਾਂ ਦੇ ਸਜਾਵਾਂ ਹਰ ਸ਼ਿਅਰ, ਬਿਨ ਤਖ਼ਈਅਲ ਬਹਿਰ ਇਹ ਟੁਰਦੀ ਨਹੀਂ, ਜਾਨ ‘ਤੇ ਖੇਡੇ ਬਿਨਾਂ ਨਾ ਕਹਿ ਹੋਏ, ਬੰਦਗੀ ਮੇੇਰੀ ਮਿਰੀ ਨੀਮਾਜ਼ ਇਹ, ਹੋਂਵਦੀ ‘ਗੁਰਸ਼ਰਨ’ ਤਦ ਕਹਿਣੀ ਕਠਨ, •ਗੁਲਬਾਜ਼: ਫੁੱਲਾਂ ਨਾਲ਼ ਖੇਡਣ ਵਾਲ਼ਾ (6) ਕਦੇ ਅਪਣਾ ਬਿਗਾਨਾ ਜਾਂ ਕਦੇ ਜਜਮਾਨ ਹੋ ਜਾਵੇ! ਬਹਿਰ: ਹਜ਼ਜ, ਮੁਸੱਮਨ, ਸਾਲਮ o ਗ਼ਜ਼ਲ ਕਦੇ ਅਪਣਾ ਬਿਗਾਨਾ ਜਾਂ ਕਦੇ ਜਜਮਾਨ ਹੋ ਜਾਵੇ। ਨਾ ਮੰਦਾ ਬੋਲਣਾ ਸਿੱਖਿਆ ਨਾ ਨਫ਼ਰਤ ਈਰਖ਼ਾ ਕੀਤੀ, ਭਲਾ ਕੀਤਾ, ਰਹੇ ਕਰ ਹਾਂ, ਰਹਾਂਗੇ ਉਮਰ ਭਰ ਕਰਦੇ, ਹੇ ਈਸ਼ਵਰ ਤੇਰੀਆਂ ਦਿੱਤੀਆਂ ਹੀ ਦਾਤਾਂ ਦਾ ਨਤੀਜਾ ਹੈ, ਮਿਰੇ ਮੌਲ਼ਾ ਸੁਮੱਤ ਬਖ਼ਸ਼ੀਂ ਕਿ ਮੈਂ ਗੁਮਰਾਹ ਨਾ ਹੋ ਜਾਵਾਂ, ਮਿਲੇ ਰੋਟੀ ਮਕਾਂ ਕਪੜਾ ਰੜਾ ਰੁਜ਼ਗਾਰ ਵੀ ਸਭ ਨੂੰ, ਰਹੇ ਸਾਰੀ ਖ਼ੁਦਾਈ ਰਲ਼ ਮੁਹੱਬਤ ਪ੍ਰੇਮ ਦੇ ਸੰਗ ਹੀ, ਰਹੋ ਸਭ ਭਾਰਤੀ ਮਿਲ ਕੇ ਨਾ ਵੰਡੋ ਧਰਮਾਂ ਵਿਚ ਖ਼ੁਦ ਨੂੰ, ਮਿਲੇ ਹਕ ਸਭ ਨੂੰ ਉਸ ਦਾ ਨਿਹੱਕਾ ਨਾ ਰਹੇ ਕੋਈ, ਕਰੇ ‘ਗੁਰਸ਼ਰਨ’ ਅਰਜ਼ੋਈ ਕਿ ਰੱਬਾ ਕਹਿਰ ਨਾ ਢਾਈਂ, (7) ਜੋ ਕਹਿੰਦੇ ਨੇ ਕਹੀ ਜਾਵਣ ‘ਅਜੀਬਾ’ ਕਹਿ ਗ਼ਜ਼ਲ ਵਖਰੀ! ਬਹਿਰ: ਹਜ਼ਜ, ਮੁਸੱਮਨ, ਸਾਲਮ o ਗ਼ਜ਼ਲ ਜੋ ਕਹਿੰਦੇ ਨੇ ਕਹੀ ਜਾਵਣ ‘ਅਜੀਬਾ’ ਕਹਿ ਗ਼ਜ਼ਲ ਵਖਰੀ। ਤਿਰੇ ਜਜ਼ਬਾਤ ਵੀ ਵਖਰੇ ਤਿਰਾ ਰੰਗ ਢੰਗ ਵੀ ਵਖਰਾ, ਵਿਲੱਖਣ ਲੇਖਣੀ ਤੇਰੀ ਲਿਖੇਂ ਹਰ ਪਹਿਲੂ ‘ਤੇ ਗ਼ਜ਼ਲਾਂ, ਨਿਰਾਲਾਪਣ ਤਿਰਾ ਮਸ਼ਹੂਰ ਅਕਸਰ ਹੀ ਰਿਹਾ ਸਭ ਤੋਂ, ਹਕੀਕਤ ਦੇ ਸਦਾ ਨਜ਼ਦੀਕ ਰਹਿੰਦੀ ਹੈ ਗ਼ਜ਼ਲ ਤੇਰੀ, ਤਿਰੇ ਅਸ਼ਿਆਰ ਫੁਲ-ਪਤੀਆਂ ਤੇ ਮਿਸਰੇ ਟਾਹਣੀਆਂ ਲਗਦੇ, ਤਿਰੀ ਹਰ ਬਾਤ ਵਿਚ ਬਾਤਾਂ ਤੇ ਬਾਤਾਂ ਵਿਚ ਨਿਹੁੰ-ਨਗ਼ਮੇਂ, ਹਵਾ ਰੁਮਕੇ ਪਵਨ ਮਹਿਕੇ ਕਲੋਲਾਂ ਕਰਨ ਫੁੱਲ-ਬੂਟੇ, ਕਰੇ ਕਿਰਪਾ ਇਨਾਇਤ ਵੀ ਗ਼ਜ਼ਲ ਤੇਰੀ ‘ਤੇ ਰਬ ਮੌਲ਼ਾ, (8) ਹੁਣ ਰਹਿਣ ਦੇ ਤੌਬਾ-ਕਰਾਈ ਦਿਲ ਦੇ ਜਾਨੀਆਂ! ਬਹਿਰ: ਰਜ਼ਜ, ਮੁਸੱਦਸ, ਅਖ਼ਰਬ o ਗ਼ਜ਼ਲ ਹੁਣ ਰਹਿਣ ਦੇ ਤੌਬਾ-ਕਰਾਈ ਦਿਲ ਦੇ ਜਾਨੀਆਂ। ਕੀਤੀ ਤਰਫ਼ਦਾਰੀ ਤਿਰੀ ਦਿਲਜਾਨ ਤੋਂ ਅਸਾਂ, ਜਾਵਣ ਵਿਦੇਸ਼ੀਂ ਲੋਕ ਅਕਸਰ ਧਨ ਕਮਾਉਣ ਨੂੰ, ਲਗ ਕੇ ਮਗਰ ਤੇਰੇ ਅਸਾਂ ਦੱਸੀਂ ਕੀ ਖੱਟਿਆ, ਲਾਰਾ ਤੂੰ ਲਾ ਕੇ ਮੁੜਨ ਦਾ, ਕਿੱਥੇ ਚਲਾ ਗਿਆ, ਤੇਰੇ ਬਿਨਾਂ ਜੀਣਾ ਵੀ ਕੀ ਜੀਣਾ ਹੈ ਹਮ-ਸਫ਼ਰ, ਆਵਣ ਦੇ ਲਾਰੇ ਲਾ-ਲਾ ਕੇ ਆਵੇਂ ਨਾ ਦਿਲਬਰਾ, ਸਿੱਧੜ ਜਿਹੇ ਇਨਸਾਨ ਹਾਂ ਵਲ ਛਲ ਕੋਈ ਨਹੀਂ, ਤੋਲ਼ੇ ਤੇ ਮਾਸੇ ਰੱਤੀਆਂ ਮਣ ਸੇਰ ਆਦਿ ਵੀ, ਮਰਦਾਂ ਤੋਂ ਘਟ ਹੁਣ ਨਾ ਕਹੋ ਮਰਦਾਂ ਤੋਂ ਵੱਧ ਨੇ, ਬਣ ਕੇ ਘਨ੍ਹਈਆ ਗੋਪੀਆਂ ਪਿੱਛੇ ਸੀ ਰਹਿੰਦਾ ਜੋ, ਮਾਯੂਸ ਨਾ ‘ਗੁਰਸ਼ਰਨ’ ਹੋ ਰੁਤ ਵੇਖ ਪਤਝੜੀ, (9) ਕਪੜੇ ਸੀਅ ਕੇ ਜੋ ਤਨ ਢੱਕੇ ਉਸ ਨੂੰ ਦਰਜ਼ੀ ਕਹਿੰਦੇ ਨੇ! ਬਹਿਰ: ਮੁਤਦਾਰਿਕ, ਸ਼ਾਂਜ਼ਦਹਿ, ਮਕਤੂਅ, ਅਖ਼ਜ਼ ੦ ਗ਼ਜ਼ਲ ਕਪੜੇ ਸੀਅ ਕੇ ਜੋ ਤਨ ਢੱਕਦੈ ਉਸ ਨੂੰ ਦਰਜ਼ੀ ਕਹਿੰਦੇ ਨੇ। ਗ਼ਰਜ਼ ਹੋਵੇ ਤਾਂ ਹੀ ਮੂੰਹ ਲਾਵੇ ਵਰਨਾ ਮੱਥੇ ਪਾਵੇ ਵੱਟ, ਚੋਵੇ ਨੱਕ ਛਿੜੇ ਜਦ ਕਾਂਬਾ ਨਾਲ ਕਰੇ ਜੋ ਖਉਂ-ਖਉਂ ਵੀ, ਆਪ ਬੁਲਾ ਕੇ ਪਾਸ ਬਿਠਾਵੇ ਨਾਲ਼ੇ ਦੁੱਧ ਪਿਲਾਵੇ ਵੀ, ਭੁੱਖੇ ਨੂੰ ਛਕਾਵੇ ਲੰਗਰ ਬੀਮਾਰਾਂ ਦੀ ਕਰੇ ਜੋ ਸੇਵਾ, ਫ਼ਰਿਆਦ ਕਰੇ ਜੋ ਲਿਖਤੀ ਮੰਗੇ ਹੱਕ ਅਤੇ ਰੁਜ਼ਗਾਰੀ ਵੀ, ਸੀਵੇ ਜੁੱਤੀ ਪਾਟੀ ਮੂੰਹੋਂ ਨਾਮ ਜਪੇ ਜੋ ਈਸ਼ਵਰ ਦਾ, ਅੱਠੋ-ਅੱਠ ਤੇ ਸੱਤੋ-ਸੱਤ ਕਰੇ ਜੋ ਕਿਰਤੀ ਕੰਮ ਹਮੇਸ਼ਾ, ਦਿਲ ਕਰੇ ਜਦ ਉੱਠਣਾ ਬਹਿਣਾ ਖਾਣਾ ਪੀਣਾ ਸੌਂ ਜਾਣਾ, ਅਪਣੀ ਕਹਿਣੀ ਤੇ ਮਨਵਾਉਣੀ ਬਾਤ ਕਿਸੇ ਦੀ ਸੁਨਣੀ ਨਾ, ਬੋਲੇ ਭਾਸ਼ਾ ਪ੍ਰੇਮ ਦੀ ਦੇ ਵਿਚ, ਆਖੇ ਗ਼ਜ਼ਲਾਂ ਪ੍ਰੇਮ-ਮਈ ਜੋ, *ਨਾਨਕ: ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ (10) ਤੇਰੀ ਜ਼ੁਲਫ਼ ਦੀ ਜਦ ਟੁਰੀ ਅਜ ਬਾਤ ਮੇਰੇ ਹਾਣੀਆਂ! ਬਹਿਰ: ਰਜ਼ਜ, ਮੁਸੱਦਸ, ਅਖ਼ਰਬ, ਸਾਲਮ ੦ ਗ਼ ਜ਼ ਲ ਤੇਰੀ ਜ਼ੁਲਫ਼ ਦੀ ਜਦ ਟੁਰੀ ਅਜ ਬਾਤ ਮੇਰੇ ਹਾਣੀਆਂ। ਛਾਏ ਘਟਾ ਘਨਘੋਰ ਜ਼ੁਲਫ਼ਾਂ ਜਦ ਤੂੰ ਖੋਲ੍ਹੇਂ ਹਮ-ਸਫ਼ਰ, ਜਾਪੇ ਹਯਾਤੀ ਕਟ ਰਹੀ ਅਪਣੀ ਗ਼ਮਾਂ ਦੇ ਸੰਗ ਹੈ, ਮੌਲ਼ਾ ਮਿਰੇ ਤੂੰ ਬਖ਼ਸ਼ ਦੇ ਸਭ ਨੂੰ ਖ਼ੁਸ਼ੀ ਤੇ ਕੁਸ਼ਲਤਾ, ਚਿਤਵਾਂ ਮੈਂ ਸਭ ਦੇ ਵਾਸਤੇ ਖ਼ੁਸ਼ੀਆਂ ਤੇ ਖੇੜੇ ਹਰ ਸਮੇਂ, ਮੇਰਾ ਕਰੇ ਦਿਲ ਪਾਕ ਦਾ ਪੰਜਾਬ ਮੈਂ ਤਾਂ ਵੇਖਣਾ, ਮੇਰੇ ਲਈ •ਨਾਨਕ ਮਿਰਾ ਜੋ ਕਹਿ ਗਿਆ ਉਹ ਠੀਕ ਹੈ, ਸ਼ਾਲਾ ! ਨਾ ਮੁੜ ਕੇ ਆਣ ਸੰਤਾਲੀ ਚੁਰਾਸੀ ਸੰਨ ਇਹ, ਦਿਲ ਮਿਰਾ ਲੋਚੇ ‘ਅਜੀਬਾ’ ਸਾਂਝ ਹਿੰਦ ਤੇ ਪਾਕ ਦੀ, ਜਦ ਤੋਂ ਸੰਭਾਲ਼ੀ ਹੋਸ਼ ਜੀਵਨ ਮੁਸ਼ਕਲਾਂ ਵਿਚ ਹੀ ਰਿਹੈ, ਬਿਨ ਤਖ਼ਈਅਲ-ਤੋਲ ਦੇ ਬਣਦੀ ‘ਅਜੀਬਾ’ ਨਾ ਗ਼ਜ਼ਲ, •ਨਾਨਕ: ਸਿਖ ਧਰਮ ਦੇ ਬਾਨੀ (11) ਰੂਪ ਸਲੋਨੇ ਵਾਲ਼ੀ ਮੇਰੀ ਬੇਗਮ ਸੁੰਦਰ ਨਾਰ! ਬਹਿਰ؛ ਮੁਤਦਾਰਿਕ, ਮੁਸੱਬਾ, ਮਕਤੂਅ, ਅਖ਼ਜ਼ ੦ ਗ਼ਜ਼ਲ ਰੂਪ ਸਲੋਨੇ ਵਾਲ਼ੀ ਮੇਰੀ ਬੇਗਮ ਸੁੰਦਰ ਨਾਰ। ਮਤਲਾਅ ਸਾਨੀ: ਪਹਿਲੀ ਨਜ਼ਰੇ ਨਾਲ ਅਦਾਵਾਂ ਦਿੱਤਾ ਜਿਸ ਨੇ ਮਾਰ। ਹੁਸਨ ਹੁਸੀਨਾਂ ਦਾ ਤਕ ਸ਼ੋਅਲਾ ਸਾਂ ਹੋਇਆ ਮਦਹੋਸ਼, ਰੂਪ ਦੀ ਹੱਟੀ ਹੁਸਨ ਦਾ ਮੰਜ਼ਰ ਜੋਬਨ ਖਿੜਿਆ ਬਾਗ਼, ਨੀਲ ਗਗਨ ਦੀ ਪਰੀ ਸੀ ਲੱਗੀ ਜਾਂ ਇਹ ਹੂਰ ਇਲਾਹੀ, ਵੱਲ ਇਦ੍ਹੇ ਮੈਂ ਵੇਖੀ ਜਾਵਾਂ ਵੇਖੇ ਨੀਵੀਂ ਪਾ ਉਹ, ਸ਼ਾਲਾ! ਤੋੜ ਰਹੇ ਇਹ ਚੜ੍ਹਿਆ ਪਿਆਰ ‘ਅਜੀਬ’ ਹਮੇਸ਼, (12) ਬਿਨਾਂ ਆਪ ਦੇ ਹੈ ਗੁਜ਼ਾਰਾ ਅਸੰਭਵ! ਬਹਿਰ: ਮੁਤਕਾਰਿਬ, ਮੁਸੱਮਨ, ਸਾਲਿਮ ੦ ਗ਼ਜ਼ਲ ਬਿਨਾਂ ਆਪਦੇ ਹੈ ਗੁਜ਼ਾਰਾ ਅਸੰਭਵ। ਗਏ ਹੁਣ ਬਦਲ ਤੇਰੇ ਤੇਵਰ ਨੇ ਹਮਦਮ, ਬਿਨਾਂ ਤੇਰੇ ਕੱਟੀ ਨਾ ਜਾਣੀ ਹਯਾਤੀ, ਰਹੇਂ ਦੂਰ ਅਜਕਲ ਅਸਾਡੇ ਤੋਂ ਸਜਨਾਂ, ਬੜੀ ਐਸ਼ ਕਰ ਲੀ ਅਸਾਂ ਪਰ ਨਾ ਹੈ ਹੁਣ, ਗਲ਼ੇ ਲੱਗ ਕੇ ਮਿਲਣਾ ਰਹੀ ਦੂਰ ਦੀ ਗੱਲ, ਜੁਦਾਈਆਂ ਦੇ ਰਸਤੇ ਪਿਆ ਟੁਰ ਇਓਂ ਜੀਵਨ, ਮਿਲੋ ਆਣ ਸਜਨਾ ਉਦਾਸੀ ਹੈ ਛਾਈ, ਗਏ ਛਡ ਚੁਬਾਰੇ ਜੋ ਅਪਣੇ ਵਿਦੇਸ਼ੀਂ, ਲਈ ਛਾਣ ਮਿੱਟੀ ਅਸਾਂ ਜਗ ਦੀ ਸਾਰੀ, ‘ਅਜੀਬਾ’ ਵੀ ਕੈਸੀ ਹੈ ਇਹ ਜ਼ਿੰਦਗਾਨੀ?, (13) ਗਿਆ ਪਰਦੇਸ ਉਹ ਅਫ਼ਸਰ ਤੋਂ ਜਾ ਮਜ਼ਦੂਰ ਹੋ ਗਿਆ! ਬਹਿਰ: ਹਜ਼ਜ, ਮੁਸੱਮਨ, ਸਾਲਮ o ਗ਼ਜ਼ਲ ਗਿਆ ਪਰਦੇਸ ਉਹ ਅਫ਼ਸਰ ਤੋਂ ਜਾ ਮਜ਼ਦੂਰ ਹੋ ਗਿਆ। ਮਤਲਾਅ ਸਾਨੀ؛ ਕਿਵੇਂ ਅਜ ਦੂਰ ਮਾਨਵ ਇਕ ਦੁਏ ਤੋਂ ਦੂਰ ਹੋ ਗਿਆ। ਵਿਛੋੜਾ ਓਸ ਦਾ ਡਾਢਾ ਸਨਮ ਜੋ ਦੇ ਗਿਆ ਸਾਨੂੰ, ਗ਼ਰੀਬੀ ਸੀ ਜਦੋਂ ਘਰ ਵਿਚ ਨਾ ਮਿਲਿਆ ਖਾਣ ਨੂੰ ਉਸਨੂੰ, ਕਦੇ ਵੀ ਸੋਚਿਆ ਨਾ ਸੀ ਕਿ ਧੋਖਾ ਦੇਣਗੇ ਅਪਣੇ, ਸਦਾ ਮਗ਼ਰੂਰ ਸੀ ਰਹਿੰਦਾ ਉਹ ਅਪਣੇ ਆਪ ਦੇ ਵਿੱਚ ਹੀ, ਮੁਹੱਬਤ ਦਾ ਕਰਿਸ਼ਮਾ ਹੈ ਕਿ ਜਾਂ ਇਹ ਫਲ ਭਲਾਈ ਦਾ, ਉਦੀ ਆਮਦ ਨੇ ਲਾਏ ਚਾਰ ਚੰਨ ਸਾਡੀ ਹਯਾਤੀ ਨੂੰ, ਉਦ੍ਹੇ ਨਜ਼ਦੀਕ ਜਾਵਣ ਦੀ ਤਮੰਨਾ ਸੀ ਅਸਾਡੀ ਪਰ, ਮਿਲੇਗਾ ਉਹ ਲੁਕਾਈ ਨੂੰ ਜੋ ਮਿਲਿਆ ਨਾ ਕਦੇ ਪਹਿਲੋਂ, ਮੁਹੱਬਤ ਪਿਆਰ ਦੇ ਸਿਰ ‘ਤੇ ‘ਅਜੀਬਾ’ ਕਾਇਮ ਇਹ ਦੁਨੀਆ, •ਮਸਰੂਰ: ਖ਼ੁਸ਼ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
About the author
