(1) ਦਿਨੇ ਰਾਤ ਉਠ ਉਠ ਮੈਂ ਗਾਈ ਗ਼ਜ਼ਲ ਹੈ ! ਦਿਨੇ ਰਾਤ ਉਠ ਉਠ ਮੈਂ ਗਾਈ ਗ਼ਜ਼ਲ ਹੈ। ਬੜਾ ਪਿਆਰ ਇਸ ਨੂੰ ਮੈਂ ਕੀਤੈ ਤੇ ਕਰਦਾਂ, ਮਿਰੇ ਜ਼ਿਹਨ ਵਿਚ ਟੁਣਟੁਣਾਂਦੀ ਇਹ ਰਹਿੰਦੀ, ਬੜਾ ਇਸ਼ਕ ਯਾਰੋ ਇਦੇ ਨਾਲ ਕੀਤਾ, ਅਸੰਭਵ ਮਿਰਾ ਦੂਰ ਇਸ ਤੋਂ ਹੈ ਰਹਿਣਾ, ਗਈ ਕਰ ਬਸੇਰਾ ਮਿਰੇ ਦਿਲ ਦੇ ਅੰਦਰ, ਇਹ ਕਲ਼ਮਾ ਮਿਰਾ ਮੇਰੇ ਜੀਵਨ ਦਾ ਮਕਸਦ, ਇਹ ਮਹਿਬੂਬ ਮੇਰੀ ਮਿਰੀ ਜ਼ਿੰਦਗਾਨੀ, ਰਹਾਂ ਇੱਕ ਪਲ਼ ਵੀ ਮੈਂ ਨਾ ਦੂਰ ਇਸ ਤੋਂ, ਬੜੇ ਹੀ ਵਿਸ਼ੇ ਇਸ ‘ਚ ਛੋਹੇ ਨੇ ਆਪਾਂ, ਕਿ ਭਿੰਨ-ਭਿੰਨ ਵਜ਼ਨ ਬਹਿਰ ਅੰਦਰ ਮੈਂ ਆਖੀ, ਕਿ ਵਹਿੰਦੀ ਗ਼ਜ਼ਲ ਜਿੱਦਾਂ ਗੰਗਾ ਹੈ ਵਹਿੰਦੀ, ਮਿਰੇ ਰਾਮ ਮੌਲ਼ਾ ਗੁਰਾਂ ਦੀ ਹੈ ਬਖ਼ਸ਼ਿਸ਼, ਨਾ ਲਿਖਣੇ ਨੂੰ ਬੈਠਾਂ ਧੁਰੋਂ ਉਤਰ ਆਵੇ, ਰਹਾਂ ਗੁਣਗੁਣਾਉਂਦਾ ਦਿਨੇ ਰਾਤ ਇਸ ਨੂੰ, (2) ੦ ਗ਼ਜ਼ਲ ਨੇਤਾਵਾਂ ਤੋਂ ਫੜ ਕੇ ਬੈਠੇ ਰੰਗ-ਬਰੰਗੇ ਨੋਟ। ਰਾਤ ਹਨੇਰੀ ਝੱਖੜ ਬਾਰਿਸ਼ ਦਿਲ ਨੂੰ ਖਾਵੇ ਖ਼ੌਫ਼, ਆਉਣਾ ਵਿੱਚ ਵਲਾਇਤ ਦੇ ਸੀ ਪਰ ਨਾ ਧੇਲਾ ਕੋਲ, ਨਾਲ ਮੁਸੀਬਤ ਪਾਲ਼ੇ ਬੱਚੇ ਕੀਤੇ ਖ਼ੂਬ ਜਵਾਨ, ਵਿੱਚ ਗ਼ਰੀਬੀ ਕੱਟੇ ਦਿਨ ਖਾ ਰੁੱਖੀ ਮਿੱਸੀ ਰੋਜ਼, ਸਾਫ਼ ਸੋਚ ਤੇ ਨਿਰਮਲ ਮਨ ਹੀ ਕਰਵਾਉਂਦੈ ਸ਼ੁਭ ਕੰਮ, ਨਾਲ ਸ਼ਾਨ ਦੇ ਜੀਣਾ ਆਪਾਂ ਇਹ ਸਾਡੀ ਲਲਕਾਰ, ਕੀ ਹੋਇਆ ਜੇ ਧੰਨ ਨਾ ਪੱਲੇ ਦਿਲ ਦੇ ਹਾਂ ਧਨਵਾਨ, ਕਣ ਕਣ ਵਿਚ ਭਗਵਾਨ ਵਸੇਂਦੈ ਪਰ ਨਾ ਦਿਖੇ ‘ਅਜੀਬ’, ਆਖਣ ਨੂੰ ਤਾਂ ਸਾਰੇ ਗ਼ਜ਼ਲਾਂ ਕਹਿੰਦੇ ਯਾਰ ‘ਅਜੀਬ’, *ਭਨੋਟ: ਵੈਨਕੂਵਰ, ਕੈਨੇਡਾ ਨਿਵਾਸੀ (3) ਅਦਾਵਾਂ ਤੇਰੀਆਂ ਕ਼ਾਤਲ ਕ਼ਤਲ ਨਿਤ ਕਰਦੀਆਂ ਨੇ! ੦ ਗ਼ਜ਼ਲ ਅਦਾਵਾਂ ਤੇਰੀਆਂ ਕ਼ਾਤਲ ਕ਼ਤਲ ਨਿਤ ਕਰਦੀਆਂ ਨੇ। ਬਿਨਾਂ ਕਾਰਨ ਨਾ ਹੋਵੋ ਗਰਮ ਮੇਰੇ ਮੀਤ ਹਮਦਮ, ਕਦੇ ਬਾਰਿਸ਼ ਕਦੇ ਝੱਖੜ ਕਦੇ ਤੂਫ਼ਾਨ ਆ ਜਾਂਦੈ, ਬੜਾ ਹੀ ਤਪ ਰਿਹਾ ਹਿਰਦਾ ਰਵੀ ਕੋਈ ਤਪ ਰਿਹਾ ਜਿੱਦਾਂ, ਤਿਰੀ ਆਮਦ ‘ਤੇ ਰੱਖੇ ਖੋਲ੍ਹ ਬੂਹੇ ਬਾਰੀਆਂ ਆਪਾਂ, ਨਾ ਸੁੱਕੇ ਹਾੜ ਵਿਚ ਆਪਾਂ ਹਰੇ ਹੋਏ ਨਾ ਸਾਵਨ ਵਿਚ, ਰਜ਼ਾ ਮੌਲ਼ਾ ਦੀ ਵਿਚ ਰਹਿਣੇ ਦੀ ਆਦਤ ਪਾ ਲਈ ਆਪਾਂ, ਜਦੋਂ ਸੀ ਚਿਤਵੀਆਂ ਓਦੋਂ ਨਾ ਜ਼ਾਲਮ ਪੂਰੀਆਂ ਹੋਈਆਂ, ਫ਼ਿਕਰ ਨਾ ਕਰ ‘ਅਜੀਬਾ’ ਉਡ ਗਏ ਜੇ ਬੋਟ ਘਰ ਵਿੱਚੋਂ, (4) ਗੁਲਬਦਨ ਸ਼ੋਅਲਾ ਮਿਰੀ ਅਗਨੀ ਭੀ ਹੈ ਤੂਫ਼ਾਨ ਹੈ ! ੦ ਗ਼ਜ਼ਲ ਗੁਲਬਦਨ ਸ਼ੋਅਲਾ ਮਿਰੀ ਅਗਨੀ ਭੀ ਹੈ ਤੂਫ਼ਾਨ ਹੈ। ਹੈ ਪਟੋਲਾ ਆਸਮਾਨੀਂ ਉਤਰਿਆ ਆਕਾਸ਼ ਤੋਂ, ਏਸ ਦੀ ਸੂਰਤ ਤੇ ਸੀਰਤ ਨੂੰ ਸਦਾ ਸਤਿਕਾਰਦਾਂ, ਜਿਸ ਤਰਫ਼ ਤੱਕਾਂ ਇਦ੍ਹਾ ਚਿਹਰਾ ਨੂਰਾਨੀ ਦਿੱਸਦੈ, ਬਿਨ ਇਦ੍ਹੇ ਮੇਰੀ ਹਯਾਤੀ ਨਰਕ-ਤੁਲ਼ ਖ਼ੁਸ਼ੀਆਂ ਬਿਨਾਂ, ਹੋਂਦ ਇਸ ਦੀ ਚਾਰ ਚੰਨ ਦੇਵੇ ਲਗਾ ਘਰ ਬਾਹਰ ਨੂੰ, ਢੂੰਡਿਆਂ ਵੀ ਨਾ ਮਿਲੇ ਦੁਨੀਆ ‘ਚ ਇਸ ਵਰਗਾ ਕੁਈ, ਸਾਫ਼-ਦਿਲ ਨਿਰਮਲ ਜਿਵੇਂ ਗੰਗਾ ਪਹਾੜੋਂ ਉੱਤਰੀ, ਭਾ ਗਈ ਤਨ ਮਨ ਮਿਰੇ ਨੂੰ ਪਹਿਲੀ ਨਜ਼ਰੇ ਜੋ ਕਦੇ, ਮੈਂ ਗ਼ਰੀਬੂ ਇਹ ਅਮੀਰੂ ਨਗ਼ ਬੜਾ ਅਨਮੋਲ ਇਹ, ਉਚਰੇ ਮੂੰਹੋਂ ਜੋ ਹਮੇਸ਼ਾ ਸਚ ਸਦਾ ਹੋ ਨਿਬੜਦਾ, ਹੌਸਲਾ ਮੇਰਾ ਪਵੇ ਨਾ ਇਸ ਦੇ ਮੋਰ੍ਹੇ ਕੂਣ ਦਾ, ਪਿਆਰ ਬਿਨ ਆਵੇ ਨਾ ਕਾਬੂ ਇਹ ‘ਅਜੀਬਾ’ ਰੂਹ ਅਜੀਬ, (5) ਤੇਰੇ ਰੂਪ ਦੀ ਕਲਾ ਨੇ ਮੇਰਾ ਦਿਲ ਮੋਹ ਲਿਆ ਏ ੦ ਗ਼ ਜ਼ ਲ ਤੇਰੇ ਰੂਪ ਦੀ ਕਲਾ ਨੇ ਮੇਰਾ ਦਿਲ ਮੋਹ ਲਿਆ ਏ। ਜਲਵਾ-ਏ-ਹੁਸਨ ਤੇਰਾ ਦਿਲ ਕੀਲ਼ਦਾ ਏ ਮੇਰਾ, ਦਿਲ ਮੋਹ ਲਿਆ ਤੂੰ ਮੇਰਾ ਮੇਰੇ ਹਬੀਬ ਹਮਦਮ, ਆਖਾਂ ਖ਼ਤਾ ਜਾਂ ਗ਼ਲਤੀ ਜਾਂ ਇਸ ਨੂੰ ਖ਼ੁਸ਼-ਨਸੀਬੀ, ਇਸ ਯੁਗ-ਜਫ਼ਾ ਦੇ ਅੰਦਰ ਢੂੰਡੇ ਵਫ਼ਾ ਨਾ ਮਿਲਦੀ, ਸੰਜੀਦਗੀ ਇਹ ਤੇਰੀ ਜਾਂ ਸਾਦਗੀ ਹੈ ਤੇਰੀ, ਦਿਲ ਲੋਚਦੈ ਕਿ ਤੈਥੋਂ ਦੇਵਾਂ ਮੈਂ ਵਾਰ ਆਪਾ, ਜੀਣਾ ਮੁਹਾਲ ਹੋਇਆ ਤੇਰੇ ਬਿਨਾਂ ਹੈ ਦਿਲਬਰ, ‘ਗੁਰਸ਼ਰਨ’ ਮੰਗ ਦੁਆਵਾਂ ਅਪਣੇ ਹਬੀਬ ਖ਼ਾਤਰ, ਨਿਸ ਦਿਨ ‘ਅਜੀਬ’ ਆਵੇਂ ਮੇਰੇ ਤੂੰ ਸੁਪਨਿਆਂ ਵਿਚ, |
(6) ਗੁਲਫ਼ਾਮ ਹੈ ਮੁਖੜਾ ਤਿਰਾ ਹਸਤੀ ਤਿਰੀ ਗੁਲਦਾਨ ਹੈ। ਮਤਲਾ ਸਾਨੀ: ਤੇਰੇ ਬਿਨਾਂ ਘਰ ਘਰ ਨਾ ਇਹ ਵੀਰਾਨ ਬੀਆਬਾਨ ਹੈ। ਹੈ ਜਾਨ ਤੇ ਮੇਰਾ ਜਹਾਂ ਮੇਰੇ ਹਮਸਫ਼ਰ ਤੇਰੇ ਨਾਲ ਹੀ, ਆਮਦ ਤਿਰੀ ਲੈ ਕੇ ਬਹਾਰਾਂ ਜ਼ਿੰਦਗੀ ਮੇਰੀ ‘ਚ ਆਈ, ਹਰ ਇਕ ਖ਼ੁਸ਼ੀ ਮੇਰੀ ਤਿਰੀ ਨੇ ਗ਼ਮ ਵੀ ਸਾਂਝੇ ਸੰਗ ਤਿਰੇ, ਲੋਕੀਂ ਮਨਾਵਣ ਈਦ ਹੋਲੀ ਤੇ ਵਿਸਾਖੀ ਸੰਗ ਖ਼ੁਸ਼ੀ, ਕੀਮਤੀ ਹਰ ਸ਼ੈ ਤਿਰੀ ਗਹਿਣੇ ਤੇ ਕਪੜੇ ਹੋਣਗੇ, ਮੇਰੀ ਗ਼ਜ਼ਲ ਦਾ ਤੂੰ ਹੈਂ ਮਤਲਾ ਮਕਤਾ ਵੀ ਮੇਰੇ ਹਮਸਫ਼ਰ, ਤੇਰੇ ਬਿਨਾਂ ਮੇਰੀ ਹਯਾਤੀ ਕੰਮ ਕਿਸੇ ਨਾ ਕਾਰ ਦੀ, ਸ਼ਾਲਾ ! ਇਹ ਦੁਨੀਆ ਘੁਗ ਵਸੇ ਹੋਵੇ ‘ਅਜੀਬਾ’ ਜੰਗ ਨਾ, (7) ਹਾਸੇ ਲਬਾਂ ਤੋਂ ਉਡ ਗਏ ਮਨ ਹਿਚਕਚਾ ਗਿਆ o ਗ਼ਜ਼ਲ ਹਾਸੇ ਲਬਾਂ ਤੋਂ ਉਡ ਗਏ ਮਨ ਹਿਚਕਚਾ ਗਿਆ। ਹੁੰਦੇ ਸੀ ਜਿੱਧਰ ਖੇਤ ਤੇ ਪੌਦੇ ਹਰੇ-ਭਰੇ, ਲਭਦਾ ਨਹੀਂ ਮੇਰਾ ਗਰਾਂ ਲਭਿਆਂ ਵੀ ਹੁਣ ਕਿਤੇ, ਸਭ ਵੇਚ ਵਟ ਭੌਂ ਆਪਣੀ ਪਰਦੇਸ ਟੁਰ ਗਏ, ਥਾਂ ਥਾਂ ‘ਤੇ ਚਿੱਟਾ ਵਿਕ ਰਿਹਾ ਖੁੱਲ੍ਹੇ ਦੁਆਰ ਨੇ, ਲੈ ਕੇ ਉਧਾਰੇ ਰੋਕੜੇ ਦਿਸਿਆ ਨਾ ਫੇਰ ਉਹ, ਜਿੰਨੇ ਬਚੇ ਬਾਕੀ ਜੋ ਪਿੰਡੀਂ ਸ਼ਹਿਰ ਵਸ ਰਹੇ, ਯਾਰੋ ਬਣੇਗਾ ਕੀ ਮਿਰੇ ਸੋਹਣੇ ਪੰਜਾਬ ਦਾ, ਚਲਦਾ ਰਹੇ ਇਹ ਕਾਫ਼ਲਾ ਸ਼ਾਲਾ ਗ਼ਜ਼ਲ ਦਾ ਨਿਤ, (8) ਫ਼ਜਰ ਵੇਲੇ ਅਸਰ ਵੇਲੇ ਮੈਂ ਤੇਰਾ ਨਾਮ ਲੈਂਦਾ ਹਾਂ o ਗ਼ਜ਼ਲ ਫ਼ਜਰ ਵੇਲੇ ਅਸਰ ਵੇਲੇ ਮੈਂ ਤੇਰਾ ਨਾਮ ਲੈਂਦਾ ਹਾਂ। ਨਹੀਂ ਭੁਲਦਾ ਤਿਰਾ ਜਪਣਾ ਕਦੇ ਵੀ ਨਾਮ ਹੈ ਮੈਨੂੰ, ਤਿਰੀ ਸੰਗਤ ਦੇ ਵਿਚ ਬਹਿ ਕੇ ਤਿਰੇ ਸੰਗ ਗੁਫ਼ਤਗੂ ਕਰਕੇ, ਹਾਂ ਤੇਰੇ ਹੁਕਮ ਦਾ ਪਾਬੰਦ ਵੀ ਕੂਕਰ ਹਾਂ ਤਿਰੇ ਦਰ ਦਾ, ਸਲਾਮਾਂ ਨਿਤ ਕਰਾਂ ਤੈਨੂੰ ਝੁਕਾਵਾਂ ਸਿਰ ਤਿਰੇ ਅੱਗੇ, ਜੋ ਪਾਉਣਾ ਜ਼ਿੰਦਗੀ ਵਿਚ ਮੈਂ ਤਿਰੇ ਦਰ ਤੋਂ ਹੀ ਹੈ ਪਾਉਣਾ, ਤਿਰੀ ਹਰ ਬਾਤ ‘ਚੋਂ ਖੁਸ਼ਬੂ ਅਲੌਕਕ ਆਂਵਦੀ ਏ, ਤਿਰਾ ਦੀਦਾਰ ਨਿਤ ਕਰਕੇ ‘ਅਜੀਬਾ’ ਚੈਨ ਮਿਲ ਜਾਂਦੈ, (9) ਵਿਚ ਦੁਨੀਆ ਦੇ ਹਫ਼ੜਾ ਦਫ਼ੜੀ ਹਰ ਥਾਂ ਹੀ ਨੇ ਝਗੜੇ o ਗ਼ਜ਼ਲ ਵਿਚ ਦੁਨੀਆ ਦੇ ਹਫ਼ੜਾ ਦਫ਼ੜੀ ਹਰ ਥਾਂ ਹੀ ਨੇ ਝਗੜੇ। ਦੇਵਣ ਧਮਕੀ ਇੱਕ-ਦੁਏ ਨੂੰ ਬਣ ਰੁਸਤਮ ਫ਼ੌਲਾਦੀ, ਦਿਲ ਵਿਚ ਰੱਖਣ ਨਫ਼ਰਤ ਖਾਂਦੇ ਖਾਰ ਨੇ ਸੱਭੇ ਦਿਲ ‘ਚੋਂ, ਵੱਸ ਚਲੇ ਤਾਂ ਇਕ ਦੂਜੇ ਨੂੰ ਮਾਰ ਮੁਕਾਵਣ ਪਲ਼ ਵਿਚ, ਵਿਚ ਪ੍ਰਦੇਸੀਂ ਗੋਗਲਿਆਂ ਦੇ ਮੀਂਹ ਨਾ ਪੈਂਦੇ ਯਾਰੋ, ਲੋਕੀਂ ਲੋਚਣ ਦੌਲਤ ਪੈਸਾ ‘ਗੁਰਸ਼ਰਨ’ ਹਮੇਸ਼ਾ ਗ਼ਜ਼ਲਾਂ, (10) ਗਿਆ ਪਰਦੇਸ ਉਹ ਅਫ਼ਸਰ ਤੋਂ ਜਾ ਮਜ਼ਦੂਰ ਹੋ ਗਿਆ। o ਗ਼ਜ਼ਲ ਗਿਆ ਪਰਦੇਸ ਉਹ ਅਫ਼ਸਰ ਤੋਂ ਜਾ ਮਜ਼ਦੂਰ ਹੋ ਗਿਆ। ਮਤਲਾ ਸਾਨੀ؛ ਕਿਵੇਂ ਅਜ ਦੂਰ ਮਾਨਵ ਇਕ ਦੁਏ ਤੋਂ ਦੂਰ ਹੋ ਗਿਆ। ਵਿਛੋੜਾ ਓਸ ਦਾ ਡਾਢਾ ਸਨਮ ਜੋ ਦੇ ਗਿਆ ਮਿਨੂੰ, ਗ਼ਰੀਬੀ ਸੀ ਜਦੋਂ ਘਰ ਵਿਚ ਨਾ ਮਿਲਿਆ ਖਾਣ ਨੂੰ ਉਸਨੂੰ, ਕਦੇ ਵੀ ਸੋਚਿਆ ਨਾ ਸੀ ਕਿ ਅਪਣੇ ਦੇਣਗੇ ਧੋਖਾ, ਸਦਾ ਮਗ਼ਰੂਰ ਸੀ ਰਹਿੰਦਾ ਉਹ ਅਪਣੇ ਆਪ ਵਿੱਚ ਹੀ, ਮੁਹੱਬਤ ਦਾ ਕਰਿਸ਼ਮਾ ਹੈ ਕਿ ਜਾਂ ਇਹ ਫਲ ਭਲਾਈ ਦਾ, ਕਿ ਅੱਲੇ ਜ਼ਖ਼ਮ ਸਨ ਹਾਲੇ ਉਡਾਰੀ ਮਾਰ ਟੁਰਿਆ ਉਹ, ਉਦੀ ਆਮਦ ਨੇ ਲਾਏ ਚਾਰ ਚੰਨ ਸਾਡੀ ਹਯਾਤੀ ਨੂੰ, ਉਦ੍ਹੇ ਨਜ਼ਦੀਕ ਜਾਵਣ ਦੀ ਤਮੰਨਾ ਸੀ ਮਿਰੀ ਮੈਂ ਪਰ, ਮਿਲੇਗਾ ਉਹ ਲੁਕਾਈ ਨੂੰ ਜੋ ਮਿਲਿਆ ਨਾ ਕਦੇ ਵੀ ਹੈ, ਮੁਹੱਬਤ ਪਿਆਰ ਦੇ ਸਿਰ ‘ਤੇ ‘ਅਜੀਬਾ’ ਕਾਇਮ ਇਹ ਦੁਨੀਆ, |