26 April 2024

ਯੂ.ਕੇ. ਦੇ ਸਕਾਈ ਚੈਨਲ਼ ਪੀ.ਬੀ.ਸੀ.775 ਵਲੋਂ ਗ਼ਜ਼ਲ-ਸੰਗ੍ਰਹਿ “ਬੰਦਗੀ” ਦੀ ਘੁੰਡ-ਚੁਕਾਈ!—ਗੁਰਸ਼ਰਨ ਸਿੰਘ ਅਜੀਬ

ਦੋਸਤੋ ਬੀਤੇ ਐਤਵਾਰ (14 ਮਈ 2023) ਯੂ.ਕੇ. ਦੇ ਸਕਾਈ ਚੈਨਲ PBC-775 ‘ਤੇ “ਵਾਹ ਬਈ ਵਾਹ” ਨਾਮ ਦੇ ਪ੍ਰੋਗਰਾਮ ਵਿਚ, ਮੇਰੇ ਹੁਣੇ ਹੁਣੇ ਪ੍ਰਕਾਸ਼ਤ ਹੋਏ ਬੰਪਰ ਗ਼ਜ਼ਲ ਸੰਗ੍ਰਹਿ “ਬੰਦਗੀ” ਦੀ ਘੁੰਡ ਚੁਕਾਈ ਦੀ ਰਸਮ ਕੀਤੀ ਗਈ, ਭਾਵ ਇਹ ਪੁਸਤਕ ਲੋਕ ਅਰਪਣ ਕੀਤੀ ਗਈ ਜਿਸ ਵਿਚ ਯੂ.ਕੇ. ਦੇ ਨਾਮਵਰ ਅਦੀਬਾਂ/ਸ਼ਾਇਰਾਂ ਨੇ ਵੀ ਸ਼ਿਰਕਤ ਕਰਕੇ ਮੈਨੂੰ ਦਿਲੀ ਮੁਬਾਰਕਬਾਦ ਪੇਸ਼ ਕੀਤੀ ਤੇ ਮੇਰੀ ਗ਼ਜ਼ਲ ਅਤੇ ਮੇਰੀ ਪੁਸਤਕ ਬਾਰੇ ਆਪੋ ਅਪਣੇ ਕੀਮਤੀ ਵਿਚਾਰ ਵੀ ਦਰਸਾਏ ਜਿਸ ਵਿਚ ਡਾ. ਗੁਰਦਿਆਲ ਸਿੰਘ ਰਾਏ, (ਸੰਪਾਦਕ, ਈ.ਪੇਪਰ “ਲਿਖਾਰੀ“), ਜਸਮੇਰ ਸਿੰਘ ਲਾਲ, ਬਲਵੰਤ ਸਿੰਘ ਬੈਂਸ, ਭੂਪਿੰਦਰ ਸਿੰਘ ਸੱਗੂ ਜੀ ਦੇ ਨਾਮ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਇਸ ਮਹਿਫ਼ਿਲ ਵਿਚ ਟੀ.ਵੀ. ਚੈਨਲ ਦੇ ਹੋਸਟ ਸਰਬਜੀਤ ਸਿੰਘ ਢੱਕ ਤੋਂ ਉਪਰੰਤ ਮਿਡਲੈਂਡ (ਵੁਲਵਰਹੈਂਪਟਨ) ਦੇ ਪਰਸਿਧ ਇੰਡਸਟਰਯਲਿਸਟ ਤੇ ਕੌਮਰਸ਼ੀਅਲ ਪਰੌਪਰਟੀ ਇਨਵੈਸਟਰ ਸ. ਜਗੀਰ ਸਿੰਘ ਦੁਧਰਾ ਵੀ ਸ਼ਾਮਲ ਹੋਏ।

ਇਸ ਪਰੋਗਰਾਮ ਵਿਚ ਹਾਜਰ ਹੋਏ ਮਹਿਮਾਨ ਬੁਲਾਰਿਆਂ ਦਾ ਮੈੰਂ ਦਿਲੋਂ ਮਸ਼ਕੂਰ ਹਾਂ ਜਿਨ੍ਹਾਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪਰੋਗਰਾਮ ਵਿਚ ਆਪਣੀ ਹਾਜਰੀ ਭਰੀ। ਉਪਰੰਤ ਟੀ.ਵੀ. ਹੋਸਟ ਸਰਬਜੀਤ ਸਿੰਘ ਢੱਕ ਜੀ ਦਾ ਵੀ ਮੈਂ ਰਿਣੀ ਹਾਂ ਜਿਨ੍ਹਾਂ ਨੇ ਮੇਰੀ ਇਸ ਪੁਸਤਕ ਨੂੰ ਪਡ਼੍ਹ/ਵੇਖ ਕੇ ਮੇਰੇ ਵਰਗੇ ਨਾਚੀਜ਼ ਸ਼ਾਇਰ ਨੂੰ ਆਪਣੇ ਇਸ ਪਰੋਗਰਾਮ ਦੇ ਵਿਊਅਰਜ਼ ਤੇ ਸਰੋਤਿਆਂ ਦੇ ਰੂਬਰੂ ਕਰਵਾਉਣ ਦੇ ਕਾਬਲ ਸਮਝ ਕੇ ਇਸ ਪਰੋਗਰਾਮ ਨੂੰ ਆਪਣੀ ਯੋਗਤਾ ਮੁਤਾਬਕ ਬਾਖ਼ੂਬ ਨਿਭਾਇਆ। ਉਪਰੋਕਤ ਪਰੋਗਰਾਮ ਦੀ ਪੂਰੀ ਵੀਡੀਓ ਯੂ.ਟਿਊਬ ਤੇ ਵੀ ਉਪਲਭਧ ਹੈ।

ਇਸ ਮੌਕੇ ‘ਤੇ ਲਈਆਂ ਗਈਆਂ ਤਸਵੀਰਾਂ ਵਿਚ ਹਾਜਰ ਹੋਏ ਮਹਿਮਾਨ ਵੇਖੇ ਜਾ ਸਕਦੇ ਹਨ:

 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1103
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →