|
(1) ਬਹਿਰ: ਮੁਤਦਾਰਿਕ, ਮੁਸੱਬਾ, ਮਕਤੂਅ ੦ ਗ਼ ਜ਼ ਲ ਜਿੱਦਾਂ ਝਡ਼ਦੇ ਵਾਲ਼ ਸਿਰਾਂ ਤੋਂ ਏਦਾਂ ਝਡ਼ਣ ਉਮੀਦਾਂ। ਯਾਰੀ ਲਾਈ ਦਿਲ ਸੱਚੇ ਤੋਂ ਚੋਟ ਕ਼ਰਾਰੀ ਖਾਧੀ, ਲੋਡ਼ ਪੈਣ ‘ਤੇ ਵਿੱਚ ਮੁਸੀਬਤ ਕੋਈ ਨਾ ਆਇਆ ਨੇਡ਼ੇ, ਦੁੱਖ ਦਿਲਾਂ ਦੇ ਕਹੇ ਨਾ ਜਾਂਦੇ ਮੁਸ਼ਕਲ ਬਹੁਤ ਲੁਕਾਉਣੇ, ਹੋਏ ਅਜ਼ਾਦ ਸੰਤਾਲੀ ਵਿਚ ਸਾਂ ਆਖਣ ਨੂੰ ਹੀ ਕੇਵਲ, ਆਟੇ ਦੇ ਵਿਚ ਲੂਣ ਗਿਣੇ ਹਾਂ ਜਾਂਦੇ ਆਪਾਂ ਲੇਖਕ, ਮਸਕੀਨਾਂ ਦੀ ਬਸਤੀ ਦੇ ਵਿਚ ਰਹਿਣ ਅਮੋਲਕ ਹੀਰੇ, ਯਾਰ ‘ਅਜੀਬਾ’ ਵਿੱਧ ਗ਼ਜ਼ਲ ਦੀ ਸੌਖੀ ਨਾ ਅਪਨਾਉਣੀ, ਮਕਤਾਅ ਸਾਨੀ: ਆਖੀ ਚਲ ਤੂੰ ਯਾਰ ‘ਅਜੀਬਾ’ ਇਹ ਗ਼ਜ਼ਲ ਅਲਬੇਲੀ, (2) ਬਹਿਰ: ਰਜਜ਼, ਮੁਸੱਦਸ, ਸਾਲਮ ੦ ਗ਼ ਜ਼ ਲ ਬੰਜਰ ਦਿਲਾਂ ਨੂੰ ਰੌਸ਼ਨੀ ਪਰਦਾਨ ਕਰ। ਪਰਦਾਨ ਕਰ ਸਭ ਨੂੰ ਖ਼ੁਸ਼ੀ ਸੰਗ •ਪ੍ਰਗਤੀ, ਰੱਬਾ ਮਿਲੇ ਜਾਂ ਨਾ ਮਿਲੇ ਜੀਵਨ ਇਹ ਫਿਰ, ਜੋਬਨ ਜਵਾਨੀ ਆਂਵਦੇ ਢਲ਼ ਜਾਂਵਦੇ, ਕੁਡ਼੍ਹਣਾ ਨਾ ਸੇਹਤਮੰਦ ਹੈ ਮਾਨਵ ਲਈ, ਬਿਲਕੁਲ ਮੁਹੱਬਤ ਬਿਨ ਜਵਾਨੀ ਬਕ਼ਬਕ਼ੀ, ਜੀਵੇ ਲੋਕਾਈ ਯਾ ਖ਼ੁਦਾ ਸੁਖ-ਚੈਨ ਨਾਲ, ਕਿਸਮਤ ਜਿਨ੍ਹਾਂ ਦੀ ਵਿੱਚ ਲਿਖਿਆ ਨਾ ਸਕੂੰ, ਮਾਡ਼ੀ ਨਾ ਲੱਗੇ ਹੀ ਨਜ਼ਰ ਪੰਜਾਬ ਨੂੰ, ਜਾਵੇ ਬਿਨਾਂ ਨਾ ਖਾਧਿਆਂ ਕੋਈ ਘਰੋਂ, ਦੁਨੀਆ ਹੈ ਨਿਸ ਦਿਨ ਜਾ ਰਹੀ ਹੀ ਗ਼ਰਕਦੀ, ਮਿਲਿਆ ਖ਼ੁਦਾ ਜਾ ਮੰਦਰੀਂ ਨਾ ਮਸਜਿਦੀਂ, ਪਰਦਾਨ ਕਰ ਬਿਨ ਮੰਗਿਆਂ ਸਭ ਨੂੰ ਖ਼ੁਦਾ, ਸਰਬੱਤ ਦਾ ਲੋਚੇ ਭਲ਼ਾ ‘ਗੁਰਸ਼ਰਨ ਸਿੰਘ’, ਮਕ਼ਤਾ ਸਾਨੀ: ‘ਗੁਰਸ਼ਰਨ’ ਦਾ ਹੈ ਸ਼ੌਕ਼ ਨਿਤ ਕਹਿਣੀ ਗ਼ਜ਼ਲ, •ਪ੍ਰਗਤੀ: ਤਰੱਕੀ (3) ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਬਡ਼ਾ ਹੀ ਕਹਿਰ ਢਾਂਦੇ ਨੇ ਮਿਰੇ ਮਹਿਬੂਬ ਦੇ ਨਖ਼ਰੇ। ਅਦਾਵਾਂ ਨਾਲ਼ ਇਹ ਮੋਹਣ ਮਿਰੇ ਤਨ ਮਨ ਨੂੰ ਵੀ ਕੋਹਣ, ਸਦਾ ਹੀ ਦੋਸਤੋ ਇਹ ਕਰਨ ਗੱਲਾਂ ਮਨ ਨੂੰ ਮੋਹਣ ਜੋ, ਨਾ ਟਿਕ ਕੇ ਬਹਿਣ ਦਿੰਦੇ ਨੇ ਤੇ ਨਾ ਇਹ ਆਪ ਹੀ ਬੈਠਣ, ਨਾ ਆਉਂਦੇ ਬਾਜ਼ ਨੇ ਕੱਢਣ ਤੋਂ ਮੇਰੀ ਜਾਨ ਤਕ ਵੀ ਇਹ, ਦਿਖਾਵਾ ਹੁਸਨ ਦਾ ਕਰਕੇ ਸੁਰੀਲੇ ਬੋਲ ਜਦ ਬੋਲਣ, ਇਹਨਾਂ ਦੇ ਵਾਰ ਹੁੰਦੇ ਨੇ ਕਿਸੇ ਤਲਵਾਰ ਤੋਂ ਘਟ ਨਾ, ਸਬਰ ਮੇਰੇ ਨੂੰ ਇਹ ਪਰਖਣ ਸ਼ਕਲ ਸੀਰਤ ਨੂੰ ਭੀ ਤੋਲ਼ਣ, ਸੁਹੱਪਣ ਦਾ ਹਸੀਂ ਆਗਾਜ਼ ਤੇ ਨੇ ਅੰਤ ਵੀ ਏਹੋ, (4) ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਮੈਂ ਅਪਣੀ ਜਾਨ ਤੋਂ ਵੀ ਵੱਧ ਤੈਨੂੰ ਪਿਆਰ ਕਰਦਾ ਹਾਂ। ਨਹੀਂ ਕਰਨਾ ਮਿਰੇ ਵਰਗਾ ਕਿਸੇ ਵੀ ਮਹਿਰਮਾ ਮੇਰੇ, ਸਹਾਂ ਬਿਰਹਾ ਦੀ ਡਾਢੀ ਪੀਡ਼ ਨਿਤ ਤੇਰੀ ਜੁਦਾਈ ਵਿਚ, ਖ਼ੁਦਾ ਨੇ ਹੁਸਨ ਲੋਹਡ਼ੇ ਦਾ ਸਨਮ ਹੈ ਬਖ਼ਸ਼ਿਆ ਤੈਨੂੰ, ਕਰਾਂ ਝੁਕ ਝੁਕ ਸਦਾ ਸਜਦੇ ਸਲਾਮਾਂ ਵੀ ਕਰਾਂ ਹਮਦਮ, ਕਦੇ ਵਿਸਰਾਂ ਨਾ ਤੇਰਾ ਨਾਮ ਰੱਖਾਂ ਸਾਂਭ ਦਿਲ ਅੰਦਰ, ਨਾ ਭੁੱਲਾਂ ਕੌਲ਼ ਜੋ ਇਕਰਾਰ ਕੀਤੇ ਨਾਲ਼ ਸਨ ਤੇਰੇ, ਦਿਲੋਂ ਕਰਦਾ ਹਾਂ ਜੋ ਕਰਦਾਂ ਕਰਾਂ ਰੂਹ ਨਾਲ਼ ਮੈਂ ਮਿਤਰਾ, ਹੈ ਮੇਰਾ ਪਿਆਰ ਪਾਕੀਜ਼ਾ ਕੁਰਾਨੇ-ਪਾਕ ਦੇ ਵਰਗਾ, ਕਦੇ ‘ਗੁਰਸ਼ਰਨ’ ਵਿਸਰੇ ਨਾ ਧਿਆਣਾ ਨਾਮ ਨਿਤ ਤੇਰਾ, (5) ਬਹਿਰ: ਹਜ਼ਜ, ਮੁਸੱਮਨ, ਮਖ਼ਜ਼ੂਫ਼ ,ਮਕਤੂਅ ੦ ਗ਼ਜ਼ਲ ਕਹਾਂ ਚੰਨ-ਚੌਦਵੀਂ ਦਾ ਜਾਂ ਕਿ ਸੂਰਜ ਆਫ਼ਤਾਬੀ। ਹਸੀਂ ਮੁਖਡ਼ਾ ਘਣੇ •ਗੇਸੂ ਤਿਰੇ ਦੋ ਨੈਣਵਾਂ ਮੋਟੇ, ਜਦੋਂ ਬੋਲੇਂ ਕਿਰਨ ਮੂੰਹੋਂ ਤਿਰੇ ਅਲਫ਼ਾਜ਼ ਮਿੱੱਠੇ, ਤਿਰੇ ਰੁਖ਼ਸਾਰ ਮਨਮੋਹਣੇ ਅਦਾਵਾਂ ਤੇਰੀਆਂ ਕ਼ਾਤਲ, ਤੁਰੇਂ ਜਦ ਮੋਰਨੀ ਜਾਪੇਂ ਜਿਵੇਂ ਕੋਈ ਪਾ ਰਹੀ ਪੈਲ਼ਾ, ਦਿਖੇਂ ਪੰਜੇ ਕਲ਼ਾਂ ਭਰਪੂਰ ਬਿਨ ਖ਼ਾਮੀ ਕਿਸੇ ਦੇ, ਕਰੇ ਦਿਲ ਚੁੰਮ ਲਵਾਂ ਸਾਯਾ ਤਿਰਾ ਜੋ ਧਰਤ ਉੱਤੇ, ਤਿਰੇ ਤੋਂ ਵਾਰ ਦਾਂ ਜਿੰਦਡ਼ੀ ਪਵੇ ਜੇ ਵਾਰਣੀ ਮੈਨੂੰ, ਬਿਨਾਂ ਵੇਖੇ ਹਸੀਂ ਮੁਖਡ਼ਾ ਤਿਰਾ ਹੁਣ ਰਹਿ ਸਕਾਂ ਨਾ, ਤਿਰੇ ਵਰਗੇ ਕਰੋਡ਼ਾਂ ‘ਚੋਂ ਮਸਾਂ ਦੋ ਚਾਰ ਹੀ ਲੱੱਭਣ, •ਆਫ਼ਤਾਬੀ؛ ਸੂਰਜ ਵਰਗਾ (6) ਬਹਿਰ: ਮੁਤਦਾਰਿਕ, ਮੁਸੱਬਾ, ਮਕਤੂਅ ੦ ਗ਼ ਜ਼ ਲ ਸ਼ੂ-ਮੰਤਰ ਅੱਜ ਹੋਏ ਜਹਾਨੋਂ ਪਿਆਰ ਵਫ਼ਾ ਹਮਦਰਦੀ। ਆਪੇ ਤੋਂ ਨੇ ਬਾਹਰ ਹੋਏ ਸਭ ਧੀਆਂ ਪੁੱਤ ਹੀ ਅਪਣੇ, ਏ.ਆਈ. ਦੇ ਦੌਰ ਨੇ ਕੀਤੀ ਸ਼ੈਦਾਈ ਲੋਕਾਈ, ਘਾਲ਼ੇ ਮਾਲ਼ੇ ਹੋਣ ਅਨੇਕਾਂ ਭਾਰਤ ਮਾਤਾ ਚੁੱਪ ਹੈ, ਚਾਰ ਕੁ ਸਿੱਕੇ ਜਿਸ ਹਥ ਆਵਣ ਹੋ ਜਾਵੇ ਅਭਿਮਾਨੀ, “ਸਿੰਗਲ ਸਿਨਰ ਸਿੰਕਸ ਦੀ ਬੋਟ” ਸੁਣੀ ਕਹਾਵਤ ਸੱਚੀ, ਪਾਲ਼ੇ ਬੋਟ ਗਏ ਉਡ਼ ਘਰ ‘ਚੋਂ ਅਪਣੇ ਢੂੰਡ ਟਿਕਾਣੇ, ਸ਼ਾਇਰ ਲੋਕ ਨਾ ਕਹਿਣੋਂ ਟਲ਼ਦੇ ਜੋ ਮਨ ਵਿਚ ਆ ਜਾਵੇ, ਕਹਿਣ ਗ਼ਜ਼ਲ ‘ਗੁਰਸ਼ਰਨ’ ਸਮਝ ਜੋ ਇਸ ਨੂੰ ਹੁਕਮ ਇਲਾਹੀ, •ਗਰਦੀ: ਘੱਟਾ-ਮਿੱਟੀ (7) ਬਹਿਰ: ਮੁਤਦਾਰਿਕ, ਮੁਅੱਸ਼ਰ, ਮਕਤੂਅ, ੦ ਗ਼ਜ਼ਲ ਸੋਚ ਸਮਝ ਕੇ ਬੋਲੀਂ ਸਚ ਗੁਰਸ਼ਰਨ ਸਿੰਹਾਂ। ਝੂਠ ਨਾ ਹੁੰਦਾ ਤਾਂ ਕਿਸ ਸਚ ਨੂੰ ਪੁਛਣਾ ਸੀ?, ਅੱਕ ਜਿਹਾ ਸਚ ਹੁੰਦਾ ਭਾਂਵੇਂ ਕਡ਼ਵਾ ਹੀ, ਦਿਲ ਦਰਿਆ ਵਿਚ ਦੀਪ ਸਚੇਰੇ ਬਾਲ਼ ਸਦਾ, ਝੂਠ ਦੇ ਹੁੰਦੇ ਪੈਰ ਨਾ, ਸੱਚ ਰਹੇ ਜੀਵਤ, ਦਿਲ ਦੀ ਜ਼ਮੀਨ ਉੱਤੇ ਸੱਚ ਦੀ ਫ਼ਸਲ ਉਗਾ, ਸ਼ਿਅਰ ਗ਼ਜ਼ਲ ਦੇ ਵਾਂਗ ਨਗ਼ੀਨੇ ਜਡ਼ਿਆ ਕਰ, ਬਹਿਰ ਬਿਨਾਂ ਜੋੋ ਹੋਵਣ ਵਿਚ ਅਸ਼ਆਰ ਗ਼ਜ਼ਲ, ਬੋਲ-ਫ਼ੌਲਾਦੀ ਬੋਲ ਜਦੋਂ ਵੀ ਬੋਲੇਂ ਤੂੰ, ਚਾਰ ਦਿਨਾਂ ‘ਚੋਂ ਤਿੰਨ ਲਏ ਕਟ ਜੀਵਨ ਦੇ, ਸੱਚੇ ਮਾਰਗ ਚੱਲ ‘ਅਜੀਬਾ’ ਸੱਚਡ਼ਿਆ, •ਕਚ: ਕਚਰਾ (8) ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਤਿਰੇ ਮੁਖ ਦੀ ਕ਼ਸ਼ਿਸ਼ ਅਕਸਰ ਮਿਰਾ ਦਿਲ ਕੀਲ਼ ਲੈਂਦੀ ਹੈ। ਲੁਭਾ ਲੈਂਦੀ ਮਿਰਾ ਤਨ ਮਨ ਤਿਰੀ ਹਰ ਇਕ ਅਦਾ ਕ਼ਾਤਲ, ਤਿਰਾ ਸੂਰਜਮੁਖੀ ਮੁਖਡ਼ਾ ਮੈਂ ਤਕ ਮਦਹੋਸ਼ ਹੋ ਜਾਵਾਂ, ਘਟਾ ਬਣ ਕੇ ਜਦੋਂ ਛਾਵਣ ਘਣੇ ਗ਼ੇਸੂ ਤਿਰੇ ਮੁਖ ‘ਤੇ, ਸ਼ਬਾਬੋ-ਹੁਸਨ ਜੋ ਤੇਰਾ ਨਿਹਾਇਤ ਹੀ ਹੈ ਜਾਂ-ਲੇਵਾ, ਮਿਲੇਂ ਜਦ ਹਮਸਫ਼ਰ ਹੋਵਾਂ ਦਿਲੋਂ ਰਾਜ਼ੀ ਤੇ ਖ਼ੁਸ਼ ਰੂਹੋਂ, ਬਿਨਾਂ ਵੇਖੇ ਤਿਰਾ ਮੁਖਡ਼ਾ ਕਠਨ ‘ਗੁਰਸ਼ਰਨ’ ਦਾ ਜੀਣਾ, •ਜਾਬਰ؛ ਜ਼ਬਰਦਸਤ (9) ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਨਾ ਮਾਡ਼ੀ ਨੀਤ ਰਖ ਦਿਲ ਵਿਚ ਕਦੇ ਔਰਤ ਨਿਹਾਰੀ ਹੈੇ। ਬਡ਼ਾ ਹੀ ਪਿਆਰ ਕੀਤਾ ਏ ਦਿਲੋਂ ਦਿਲਦਾਰ ਕੀਤਾ ਏ, ਹੀ ਫੱਕਰ ਹਾਂ, ਨਾ ਬਦਲਾਂਗੇ, ਰਹਾਂਗੇ ਉਮਰ ਭਰ ਫੱਕਰ, ਝਰੋਖੇ ਦਿਲ ਦੇ ਵਿਚ ਰੱਖੀ ਤਿਰੀ ਮੂਰਤ ਸਦਾ ਹਮਦਮ, ਕਦੇ ਕੀਤੀ ਨਹੀਂ ਘਿਰਣਾ ਕਿਸੇ ਵੀ ਨਾਲ਼ ਹੈ ਆਪਾਂ, ਤਿਰੇ ‘ਤੇ ਆ ਗਿਆ ਜੋ ਦਿਲ ਬਡ਼ਾ ਕ਼ਾਬੂ ‘ਚ ਰਖਿਆ ਏ, ਕਰੇ ਸੀਤਲ ਜੋ ਤਨ ਮਨ ਨੂੰ ਹੈ ਤੇਰਾ ਪਿਆਰ ਠੰਡ-ਪਾਊ, ਸਦਾ ‘ਗੁਰਸ਼ਰਨ’ ਨੇ ਕੀਤੀ ਦਿਲੋਂ ਰੂਹੋਂ ਮੁਹੱਬਤ ਹੀ, (10) ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਬਰਾਏ-ਮਿਹਰਬਾਨੀ ਕਰ ਲਵੋ ਸਵਿਕਾਰ ਖ਼ਾਦਮ ਨੂੂੰ। ਬਡ਼ੇ ਘਟ ਮਿਲਣਗੇ ਲੋਕੀਂ ਮੁਹੱਬਤਕਾਰ ਜੋ ਸੱਚੇ, ਸਲੀਕਾ ਪਿਆਰ ਦਾ ਹੁੰਦਾ ਲੌਟਾਣਾ ਪਿਆਰ ਬਦਲੇ ਪਿਆਰ, ਜੋ ਤੇਰੇ ਇਸ਼ਕ ਵਿਚ ਹੋ ਕ਼ੈਦ ਪਹਿਲੋਂ ਹੀ ਪਿਆ ਮਰਿਆ, ਮੁਹੱਬਤ ਵਿਚ ਅਕਸਰ ਦੋਸਤੋ ਸੌਦੇ ਨਹੀਂ ਹੁੰਦੇ, ਤੁਹਾਡੀ ਹਾਰ ਵਿਚ ਵੀ ਜਿਤ ਤੁਹਾਡੀ ਲਾਜ਼ਮੀ ਹੋਣੀ, ਮਸੀਹਾ ਪਿਆਰ ਦਾ ਲਗਦੈ ਕਿਸੇ ਦਰਵੇਸ਼ ਦਾ ਬੇਟਾ, ਦਿਲੋਂ ਸੱਚੀ ਮੁਹੱਬਤ ਕਰ ਰਿਹਾ ‘ਗੁਰਸ਼ਰਨ’ ਇਕ ਸ਼ਾਇਰ, (11) ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਤਿਰੀ ਤਸਵੀਰ ਜਿਸ ਦਿਨ ਤੋਂ ਅਸਾਂ ਦਿਲ ਵਿਚ ਉਤਾਰੀ ਹੈ। ਮਤਲਾਅ ਸਾਨੀ: ਜਦੋਂ ਦਾ ਵੇਖਿਆ ਤੈਨੂੰ ਗਈ ਸੁਧ ਬੁਧ ਹੀ ਮਾਰੀ ਹੈ। ਨਜ਼ਰ ਪਹਿਲੀ ਨੇ ਹੀ ਕੀਤਾ ਅਸਾਡਾ ਕਾਲ਼ਜਾ ਘਾਇਲ, ਰਹੇਂ ਖ਼ਾਬਾਂ ‘ਚ ਤੂੰ ਸ਼ਾਮਲ ਨਾ ਵਿਸਰੇਂ ਚੇਤਿਆਂ ਵਿੱਚੋਂ, ਤਿਰੇ ਦੀਦਾਰ ਹੋ ਜਾਵਣ ਸਦਾ ਮਨ ਲੋਚਦਾ ਰਹਿੰਦਾ, ਲਗਨ ਤੇਰੀ ‘ਚ ਤਨ ਮਨ ਹੀ ਸਦਾ ਮਸਰੂਫ਼ ਰਹਿੰਦਾ ਏ, ਗਏ ਭੁਲ ਹਾਂ ਅਸੀਂ ਆਪਾ ਹੈ ਵਿਸਰੀ ਦੀਨ-ਦੁਨੀਆ ਵੀ, ਤਿਰੇ ਗ਼ੇਸੂ ਤਿਰੇ ਰੁਖ਼ਸਾਰ ਲਬ ਤੇਰੇ ਤਿਰੇ ਨੈਣਾਂ, ਬਿਨਾਂ ਤੇਰੇ ਰਿਹਾ ਜਾਵੇ ਨੇ ਮੇਰੇ ਦਿਲਬਰਾ ਹੁਣ ਤਾਂ, ਮਕ਼ਤਾ؛ ਕਰੇ ਦਿਲ ਕਹਿ ਦਿਆਂ ਮਕ਼ਤਾ ਤਿਰੇ ਰੰਗ-ਰੂਪ ਦੇ ਉੱਤੇ, (12) ਬਹਿਰ: ਰਮਲ, ਮੁਸੱਮਨ, ਮਹਿਜ਼ੂਫ਼ ੦ ਗ਼ ਜ਼ ਲ ਮਹਿਕਦੇ ਚਾਰੋਂ ਤਰਫ਼ ਫੁਲ ਬੇਹਿਸਾਬੀ ਦਿਸ ਰਹੇ। ਵਿਚ ਚਮਨ ਦੇ ਦੋਸਤੋ ਆਈ ਬਹਾਰਾਂ ਦੀ ਬਹਾਰ, ਭੰਵਰਿਆਂ ਦਾ ਸ਼ੋਰ ਸੁਣ ਕੇ ਤਿਤਲੀਆਂ ਵੀ ਬਹੁਡ਼ੀਆਂ, ਵੇਖਿਆ ਚਿਹਰਾ ਤਿਰਾ ਭਖ਼ਦਾ ਜਿਵੇਂ ਅੰਗਿਆਰ ਹੈ, ਬਾਗ਼ ਮੁਗ਼ਲਾਈ ਕੋਈ ਇਉਂ ਜਾਪਦੈ ਜਿਓਂ ਮਹਿਕਦਾ, ਲਹਿਲਰਾਂਦੇ ਖੇਤ ਵੇਖਾਂ ਪੈਲ਼ਾ ਪਾਉਂਦੇ ਮੋਰ ਵੀ, ਇਕ ਨਹੀਂ ਦਿੱਸਣ ਅਨੇਕਾਂ ਵਨਗੀਆਂ ਪੁਸ਼ਪਾਂ ਦੀਆਂ, ਆ ਰਿਹਾ ਸਭ ਨੂੰ ਮਜ਼ਾ ਸਾਰੀ ਲੋਕਾਈ ਖ਼ੁਸ਼ ਬਡ਼ੀ, ਮਾਣ ਲੈ ‘ਗੁਰਸ਼ਰਨ’ ਤੂੰ ਵੀ ਰੁਤ ਸੁਹਾਨੀ ਦਾ ਨਸ਼ਾ, •ਰੁੱਖ-ਰਬਾਬੀ: ਰੱਬ ਵਰਗੇ ਰੁਖ (13) ਬਹਿਰ: ਰਮਲ, ਮੁਸੱਮਨ, ਮਹਿਜ਼ੂਫ਼ ੦ ਗ਼ ਜ਼ ਲ ਕੀ ਲਿਖਾਂ ਹੁਣ ਜ਼ਿੰਦਗੀ ਦਾ ਹਾਲ ਹੀ ਬੇਹਾਲ਼ ਹੈ। ਛਡ ਗਏ ਮਿਤਰ-ਪਿਆਰੇ ਨਾ ਰਿਹਾ ਦਿਲਦਾਰ ਹੀ, ਕਸ਼ਮਕਸ਼ ਖ਼ੁਦ ਨਾਲ ਹੀ ਚਲਦੀ ਰਹੇ ਅਕਸਰ ਸਦਾ, ਬਦਲਿਆ ਯਾਰੋ ਜ਼ਮਾਨਾ ਤੇਵਰ ਭੀ ਇਸਦੇ ਬਡ਼ੇ, ਮੁਕਰ ਜਾਂਦੇ ਨੇ ਸਦਾ ਜੋ ਆਪਣੇ ਕੌਲ਼ਾਂ ਤੋਂ ਹੀ, ਘੁਮ ਰਹੇ ਟਿੰਡਾਂ ਕਰਾ ਬਿਨ ਖ਼ੌਫ਼ ਸਭ ਹੀ ਬਦਗ਼ੁਮਾਂ, ਕਿਸ ਨੇ ਕਿਹਾ ਕਿਸ ਨਾ ਕਿਹਾ ਮੌਲ਼ਾ ਹੀ ਮੇਰਾ ਜਾਣਦਾ, ਨਫ਼ਰਤਾਂ ਹੀ ਨਫ਼ਰਤਾਂ ‘ਗੁਰਸ਼ਰਨ’ ਪੁਚ ਪੁਚ ਹੋ ਰਹੀ, |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by