9 October 2024

ਅਰਪਨ ਲਿਖਾਰੀ ਸਭਾ ਦੀ ਮਾਸਿਕ ਮਿਲਣੀ—ਸਤਨਾਮ ਸਿੰਘ ਢਾਅ/ ਜਸਵੰਤ ਸਿੰਘ ਸੇਖੋਂ

ਕੈਲਗਰੀ (ਸਤਨਾਮ ਸਿੰਘ ਢਾਅ/ ਜਸਵੰਤ ਸਿੰਘ ਸੇਖੋਂ): ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ 14 ਸਤੰਬਰ ਨੂੰ ਕੋਸੋ ਹਾਲ ਵਿਚ ਡਾ. ਜੋਗਾ ਸਿੰਘ ਸਹੋਤਾ, ਮਾ. ਹਰਭਜਨ ਸਿੰਘ ਅਤੇ ਡਾ. ਹਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਦੀਵੀ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ, ਸਾਹਿਤਕਾਰ ਬਲਬੀਰ ਸਿੰਘ ਮੋਮੀ, ਸਾਰਗੜੀ ਦੇ ਸ਼ਹੀਦਾਂ, ਮਾਰਕਸੀ ਆਗੂ ਸੀਤਾ ਰਾਮ ਯੇਚੁਰੀ, ਮੈਨੀਟੋਬਾ ਨੇਸ਼ਨਜ਼ ਦੀ ਗ੍ਰੈਡ ਚੀਫ਼ ਕੈਥੀ ਮੈਰਿਕ ਅਤੇ ਬੀਬੀ ਅਮਰਜੀਤ ਕੌਰ ਨੂੰ ਸ਼ਧਾਂਜਲੀ ਭੇਟ ਕੀਤੀ ਗਈ।ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

ਉਪਰੰਤ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਬਲਬੀਰ ਸਿੰਘ ਮੋਮੀ ਅਤੇ ਸੀਤਾ ਰਾਮ ਯੇਚੁਰੀ ਬਾਰੇ ਸੰਖੇਪ ਅਤੇ ਭਾਵ ਪੂਰਤ ਸ਼ਬਦਾਂ ਵਿਚ ਜਾਣਕਾਰੀ ਦਿੱਤੀ। ਨਾਲ ਹੀ ਆਪਣੀ ਇਕ ਗ਼ਜ਼ਲ ਵੀ ਵਿਲਖਣ ਅੰਦਾਜ ਵਿਚ ਪੇਸ਼ ਕੀਤੀ। ਜਰਨੈਲ ਤੱਗੜ ਨੇ ਕਵਿਤਾ ‘ਕੋਸ਼ਿਸ਼ ਕਰਕੇ ਦੇਖ ਜਰਾ ਤੂੰ’ ਸਾੁਣਾਈ, ਬਚਨ ਸਿੰਘ ਗੁਰਮ ਨੇ ਆਪਣੀਆਂ ਦੋ ਗ਼ਜ਼ਲਾਂ, ‘ਗੱਲ ਰੁਕਦੀ ਤਾਂ ਨਹੀਂ ਹੈ ਇਹ ਤਾਂ ਅਗੇ ਹੀ ਤੁਰੀ ਹੈ, ਧਰਮ ਦੇ ਠੇਕੇਦਾਰਾਂ ਨੂੰ ਲੱਗਦੀ ਬੁਰੀ ਹੈ’ ਇਕ ਹੋਰ ਗ਼ਜ਼ਲ ‘ਲਕੀਰਾਂ ਤਾਂ ਮਾਹਿਜ਼ ਲਕੀਰਾਂ ਹੁੰਦੀਆਂ ਭਾਵੇਂ ਹੱਥਾਂ ਤੇ ਹੋਣ ਭਾਵੇਂ ਮੱਥੇ ਤੇ’ ਪੇਸ਼ ਕਰਕੇ ਸਰੋਤਿਆਂ ਦੇ ਮਨਾਂ ਨੂੰ ਟੁੰਬਿਆ। ਲਖਵਿੰਦਰ ਸਿੰਘ ਜੌਹਲ ਨੇ ਕੈਨੇਡਾ ਨੂੰ ਆਉਂਦੇ ਹਿਜ਼ਰਤੀਆਂ ਬਾਰੇ ਕਵਿਤਾ, ‘ਕਈ ਜਾਂਦੇ ਕੈਨੇਡਾ ਸ਼ੌਂਕ ਨਾਲ’ ਸੁਣਾ ਕੇ ਸਰੋਤਿਆਂ ਨੂੰ ਸੋਚਣ ਲਾਤਾ। ਮਾ. ਹਰਭਜਨ ਸਿੰਘ ਨੇ ਆਪਣੀਆਂ ਲਿਖਤਾਂ (ਸਫ਼ਰਨਾਮੇਂ, ਸਵੈ-ਜੀਵਨੀ ਅਤੇ ਹੋਰ ਲਿਖਤਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਇਸ ਗੱਲ ਦਾ ਵੀ ਜਿਕਰ ਕੀਤਾ ਕਿ ਕਿ ਉਹ ਸਾਇੰਸ, ਮੈਥ ਅਤੇ ਇੰਗਲਿਸ਼ ਵਿਚ ਕਮਜ਼ੋਰ ਅਤੇ ਲੋੜਬੰਦ ਬੱਚਿਆਂ ਨੂੰ ਆਪਣੇ ਆਪਣੇ ਅਧਿਆਪਨ ਸਮੇਂ ਵਿਦਿਆਰਥੀ ਨੂੰ ਮੁਫ਼ਤ ਟਿਉਸ਼ਨ ਪੜ੍ਹਾਉਦੇ ਰਹੇ ਹਨ। ਉਨ੍ਹਾਂ ਦੇ ਇਸ ਵਿਲਖਣ ਉਪਰਾਲੇ ਲਈ ਸਰੋਤਿਆਂ ਨੇ ਤਲੀਆਂ ਨਾਲ ਭਰਪੂਰ ਹੁੰਗਾਰਾ ਭਰਿਆ।

ਅਮਨਪ੍ਰੀਤ ਸਿੰਘ ਦੁੱਲਟ ਨੇ ਆਪਣੀ ਇਕ ਕਵਿਤਾ ‘ਕਰਦੇ ਓਹ ਇਨਸਾਫ਼ ਲਈ, ਲੜਾਈਆਂ ਹਾਰੇ।ਬਾਕੀ ਜੰਗ ਤਾਂ ਜਿੱਤਗੇ, ਆ ਗਵਾਹੀਆਂ ਹਾਰੇ’ ਜਸਬੀਰ ਸਿੰਘ ਨੇ ਸਿਹੋਤਾ ਨੇ ‘ਕਦੀ ਕਦੀ ਫ਼ੋਨ ਕਰ ਲੈਂਦਾ ਹਾਂ ਉਸ ਨੂੰ’ ਕਵਿਤਾ ਰਾਹੀਂ ਹਾਜ਼ਰੀ ਲਗਵਾਈ।ਜਦੋਂ ਡਾ. ਹਰਿੰਦਰ ਪਾਲ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਵਿਚ ਸ਼ਿਵ ਦਾ ਗੀਤ ‘ਜਦੋਂ ਮੇਰੀ ਅਰਥੀ ਉਠਾਕੇ ਚਲਣਗੇ ਗਾਇਆਂ ਤਾਂ ਸੌਗੀ ਮਹੌਲ ਸਿਰਜਿਆ ਗਿਆ। ਡਾ. ਮਨਮੋਹਨ ਸਿੰਘ ਬਾਠ ਨੇ ਸੁਰਜੀਤ ਪਾਤਰ ਦੀ ਗ਼ਜਲ ‘ਅਸਾਡੀ ਤੁਹਾਡੀ ਮੁਲਾਕਾਤ ਹੋ ਗਈ’ ਡਾ. ਜੋਗਾ ਸਿੰਘ ਨੇ ਸੁਰਜੀਤ ਪਾਤਰ ਦੀ ਗ਼ਜ਼ਲ ‘ਕੂਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਅਤੇ ਇਕ ਹੋਰ ਕਿਸ਼ੋਰ ਕੁਮਾਰ ਦੀ ਗਾਈ ਨਜ਼ਮ ‘ਬੋਹ ਸ਼ਾਮ ਕੂਛ ਅਜੀਬ ਥੀ ਯੇ੍ਹ ਸ਼ਾਮ ਵੀ ਅਜੀਬ ਹੈ’ ਸੁਣਾ ਕੇ ਮਹੌਲ ਰੰਗੀਨ ਕਰ ਦਿੱਤਾ। ਗੁਰਚਰਨ ਸਿੰਘ ਹੇਅਰ ਨੇ ਆਪਣੀ ਸੁਰੀਲੀ ਅਵਾਜ਼ ਵਿਚ ਇਕ ਧਾਰਮਿਕ ਕਵਿਤਾ ਪੇਸ਼ ਕਰਕੇ ਵਾਹ ਵਾਹ ਖੱਟੀ। ਸੁਖਵਿੰਦਰ ਸਿੰਘ ਤੂਰ ਨੇ ਆਪਣੀ ਬੁਲੰਦ ਅਵਾਜ਼ ਵਿਚ ਇਕ ਕਵਿਤਾ ‘ਨਾ ਵੰਡਣ ਨਾਂ ਢਾਉਣ ਲਈ ਲੜ ਸਾਂਭਣ ਅਤੇ ਬਚਾਉਣ ਲਈ ਲੜ’ ਗਾ ਕੇ ਗਾਇਕੀ ਆਪਣੀ ਗਾਇਕੀ ਦਾ ਲੋਹਾ ਮਨਵਾਇਆ।

ਜਸਵੰਤ ਸਿੰਘ ਸੇਖੋਂ ਨੇ ਵਾਰ ਅਕਾਲੀ ਫੂਲਾ ਸਿੰਘ ‘ਚੋਟਾਂ ਮਾਰ ਨਗਾਰੇ ਪੈ ਗਿਆ ਫਿਰ ਫ਼ੌਜਾਂ ਦਾ ਸਰਦਾਰ’ ਕਵੀਸ਼ਰੀ ਰੰਗ ਵਿਚ ਪੇਸ਼ ਕਰਕੇ ਗਾਇਕੀ ਦੀ ਸਿਖ਼ਰ ਕਰ ਦਿੱਤੀ। ਇੰਜ਼ੀ: ਜੀਰ ਸਿੰਘ ਨੇ ਸਦਾਚਾਰ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਆਪਣੀ ਜ਼ਿੰਦਗੀ ਦੇ ਸਾਰਥਕ ਤਜਰਬੇ ਸਾਂਝੇ ਕੀਤੇ। ਪਿੰ੍ਰਸੀਪਲ ਬਲਦੇਵ ਸਿੰਘ ਦੁੱਲਟ ਨੇ ਕੈਨੇਡਾ ਵਿਚ ਔਰਤ ਨੂੰ ਮਰਦਾਂ ਦੇ ਬਰਾਬਰ ਹੱਕ ਦਿਵਾਉਣ ਦੀ ਮੁਹਿੰਮ ਨੂੰ ਚਲਾਉਣ ਵਾਲੀਆਂ ਪੰਜ ਇਸਤਰੀਆਂ ਬਾਰੇ ਇਕ ਬਹੁਤ ਹੀ ਮਹੱਤਵ-ਪੂਰਨ ਜਾਣਕਾਰੀ ਸਾਂਝੀ ਕੀਤੀ।ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸੁਲਾਹਿਆ ਗਿਆ। ਜਗਦੇਵ ਸਿੰਘ ਸਿੱਧੂ ਨੇ ਸਰਦੂਲ ਸਿੰਘ ਲੱਖਾ ਦੀਆਂ ਦੋ ਵੱਖ ਵੱਖ ਲਿਖੀਆਂ ਕਵਿਤਾਵਾਂ ਦਾ ਅਲੋਚਨਾਤਮਿਕ ਅਤੇ ਸਰੋਕਾਰੀ ਪੱਖ ਸਰੋਤਿਆਂ ਨਾਲ ਸਾਂਝਾ ਕੀਤਾ। ਸਿੱਧੂ ਨੇ ਕਿਹਾ ਲੇਖਕ ਨੇ ਗੁਰਬਾਣੀ ਦੇ ‘ਏਕ ਜੋਤਿ ਦੋਇ ਮੂਰਤੀ’ ਦੇ ਸੰਕਲਪ ਨੂੰ ਦਰਸਾਉਦਿਆਂ ਇਸਤਰੀ ਅਤੇ ਮਰਦ ਇਕ ਦੂਜੇ ਦੇ ਪੂਰਕ ਹੋਣ ਦੀ ਗੱਲ ਨੂੰ ਬਾਖ਼ੂਬੀ ਨਾਲ ਨਿਭਾਇਆ ਹੈ।

ਸਤਨਾਮ ਸਿੰਘ ਢਾਅ ਨੇ ਨਵੇਂ ਸ਼ਾਮਲ ਹੋਏ ਸਾਹਿਤਕਾਰਾਂ (ਮਾ. ਹਰਭਜਨ ਸਿੰਘ ਅਤੇ ਰਵਿੰਦਰ ਸਿੰਘ ਸੋਢੀ) ਦਾ ਹਾਰਦਿਕ ਸੁਆਗਤ ਕੀਤਾ ਨਾਲ ਹੀ ਅੱਜ ਦੇ ਹਾਲਾਤ ਬਿਆਨ ਕਰਦੇ ਵੱਖ ਵੱਖ ਅਤੇ ਉੱਘੇ ਗ਼ਜ਼ਲਗੋਆਂ ਦੇ ਲਿਖੇ ਚੋਣਵੇਂ ਸ਼ੇਅਰ ਪੇਸ਼ ਕੀਤੇ। ਇਸ ਸਾਹਿਤ ਚਰਚਾ ਵਿਚ ਸੁਬਾ ਸ਼ੇਖ, ਬੀਬੀ ਅਵਤਾਰ ਕੌਰ ਤੱਗੜ ਅਤੇ ਹਰਮਨਜੀਤ ਸਿੰਘ ਢਾਅ ਅਤੇ ਦੀਪਕ ਘਟੋੜਾ ਨੇ ਵੀ ਜਿਕਰਯੋਗ ਪਾਇਆ। ਸਟੇਜ ਦੀ ਕਾਰਵਾਈ ਜਸਵੰਤ ਸਿੰਘ ਸੇਖੋਂ ਨੇ ਬਾ-ਖ਼ੂਬੀ ਨਿਭਾਈ। ਉਪਰੰਤ ਡਾ. ਜੋਗਾ ਸਿੰਘ ਨੇ ਅਗਲੀ ਮੀਟਿੰਗ 12 ਅਕਤੂਬਰ ਨੂੰ ਹੋਣ ਦੀ ਜਾਣਕਾਰੀ ਦਿੰਦਿਆਂ ਅੱਜ ਦੀਆਂ ਪੇਸ਼ਕਾਰੀਆਂ ਨੂੰ ਮਿਆਰੀ ਦੱਸਦਿਆਂ ਹਾਜ਼ਰੀਨ ਦਾ ਧੰਨਵਾਦ ਕੀਤਾ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1400
***

satnam_dhaw

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →