19 February 2025

ਅਰਪਨ ਲਿਖਾਰੀ ਸਭਾ ਦੀ ਮਾਸਿਕ ਮਿਲਣੀ—ਸਤਨਾਮ ਸਿੰਘ ਢਾਅ

ਕੈਲਗਰੀ(ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਿਕ ਮੀਟਿੰਗ 12 ਅਕਤੂਬਰ ਨੂੰ ਡਾ. ਜੋਗਾ ਸਿੰਘ ਸਹੋਤਾ ਅਤੇ ਪਰਮਜੀਤ ਭੰਗੂ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ।ਸਕੱਤਰ ਜਰਨੈਲ ਸਿੰਘ ਤੱਗੜ ਨੇ ਸਟੇਜ ਸੰਭਾਦਿਆਂ ਕੁਝ ਖੁਸ਼ੀ ਦੀਆਂ ਖ਼ਬਰਾਂ ਦੇ ਨਾਲ ਹੀ ਦੱਖ ਭਰੀਆਂ ਖ਼ਬਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਸਾਡੇ ਸਭਾ ਦੇ ਸਹਿਰਦ ਮੈਂਬਰ ਸਤਨਾਮ ਸ਼ੇਰਗਿੱਲ ਦੇ ਛੋਟੇ ਭਰਾ ਜਸਵਿੰਦਰ (ਨਿੰਦੀ) ਸ਼ੇਰਗਿੱਲ, ਰੰਗ-ਕਰਮੀ ਗੁਰਸ਼ਰਨ ਭਾਜੀ ਦੀ ਸੁਪਤਨੀ ਕੈਲਾਸ਼ ਕੌਰ ਅਤੇ ਉੱਘੇ ਸਨਅਤਕਾਰ ਅਤੇ ਸਮਾਜ ਸੇਵੀ ਰਤਨ ਟਾਟਾ ਜੀ ਸਦੀਵੀ ਵਿਛੋੜਾ ਦੇ ਗਏ ਹਨ। ਇਨ੍ਹਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਦੁਸਹਿਰੇ ਦੀਆਂ ਵਧਾਈਆਂ ਜਿਥੇ ਇਹ ਨੇਕੀ ਅਤੇ ਬਦੀ ਦੀ ਲੜਾਈ ਦਾ ਪ੍ਰਤੀਕ ਹੈ ਉੱਥੇ ਇਹ ਸਾਡੇ ਭਾਈਚਾਰੇ ਦਾ ਸਾਂਝਾ ਤਿਉਹਾਰ ਵੀ ਹੈ। ਸਭਾ ਵੱਲੋਂ ਜਰਨੈਲ ਤੱਗੜ ਨੂੰ ਮਿਲੇ ‘ਸਾਊਥ ਏਸ਼ੀਅਨ ਇਨਸਪੀਰੇਸ਼ਨ ਐਵਾਰਡ’ ਲਈ ਉਸ ਨੂੰ ਵਧਾਈਆਂ ਦਿੱਤੀਆਂ।

ਤੀਹ ਸਤੰਬਰ ਨੂੰ ਕੈਨੇਡੀਅਨ ਨੇਟਿਵ ਲੋਕਾਂ ‘ਨੈਸ਼ਨਲ ਡੇ ਫ਼ਾਰ ਟਰੁਥ ਐਂਡ ਰੀਕਨਸੀਲੇਸ਼ਨ’ ਦਾ ਦਿਨ ਮਨਾਇਆ ਗਿਆ, ਜਿਸ ਵਿਚ ਸਿੱਧੂ ਸਾਹਿਬ ਨੇ ਵੀ ਸਿਰਕਤ ਕੀਤੀ। ਜਿਥੇ ਉਨ੍ਹਾਂ ਨੂੰ ਨੇਟਿਵ ਕੈਨੇਡੀਅਨ ਦੇ ਕਲਚਰ ਨੂੰ ਨੇੜਿਓ ਦੇਖਣ ਸੁਣਨ ਦਾ ਬਹੁਤ ਵਧੀਆ ਮੌਕਾ ਮਿਲਿਆ। ਉਨ੍ਹਾਂ ਨੇ ਨੇਟਿਵ ਲੋਕਾਂ ਦੇ ਲੋਕ-ਨਾਚਾਂ ਅਤੇ ਤਿਉਹਾਰਾਂ ਦੇ ਪ੍ਰੋਗਰਾਮਾਂ ਬਾਰੇ ਵੇਰਵੇ ਸਾਂਝੇ ਕੀਤੇ।ਉਨਾਂ ਦੇ ਕਲਚਰ ਬਾਰੇ ਨਵੀਆਂ ਜਾਣਕਾਰੀਆਂ ਮਿਲ਼ੀਆਂ।ਜਗਦੇਵ ਸਿੱਧੂ ਵੱਲੋਂ ਨੇਟਿਵ ਬੱਚੀਆਂ ਨਾਲ ਹੋਏ ਜ਼ੁਲਮ ਦੀ ਦਾਸਤਾਨ ਬਹੁਤ ਹੀ ਭਾਵੁਕ ਕਵਿਤਾ ਰਾਹੀਂ ਸਾਂਝਾ ਕਰਕੇ ਸ਼ਰਧਾਂਜਲੀ ਦਿੰਦਿਆਂ ਉਸ ਸਮੇਂ ਦੀ ਤਸਵੀਰ ਪੇਸ਼ ਕੀਤੀ। ਉਪਰੰਤ ਸਤਨਾਮ ਸਿੰਘ ਸ਼ੇਰਗਿੱਲ ਨੇ ਵੀ ਨਿੱਜੀ ਤਜਰਬੇ ਵਜੋਂ ਦੱਸਿਆ ਕਿ ਇੱਥੋਂ ਦੇ ਮੂਲ-ਨਿਵਾਸੀ ਬੜੇ ਸਿੱਧੇ-ਸਾਦੇ, ਕੁਦਰਤ-ਪ੍ਰੇਮੀ, ਸਾਫ਼-ਦਿਲ ਅਤੇ ਪਿਆਰ ਕਰਨ ਵਾਲੇ ਹਨ।ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਨੇ ਇੱਥੋਂ ਦੇ ਰਿਹਾਇਸ਼ੀ ਸਕੂਲਾਂ ਦਾ ਸੰਖੇਪ ਇਤਿਹਾਸ ਵਰਨਣ ਕੀਤਾ।ਜਿਸ ਵਿਚੋਂ ਨੇਟਿਵ ਲੋਕਾਂ ਦੇ ਕਲਚਰ ਅਤੇ ਬੋਲੀ ਖੋਹਣ ਦੀ ਹੋਈ ਬੇਇਨਸਾਫ਼ੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਦਰਸ਼ਨ ਸਿੰਘ ਬਰਾੜ ਨੇ ਆਪਣੀ ਇਕ ਕਵਿਤਾ ‘ਜਗਤ ਕਾਫ਼ਲਾ ਤੁਰਿਆ ਰਹਿੰਦਾ ਆਉਣ ਜਾਣ ਸੰਸਾਰੀ ਏ’ ਆਪਣੀ ਸੁਰੀਲੀ ਅਵਾਜ਼ ਵਿਚ ਸੁਣਾਈ। ਮੰਗਲ ਚੱਠਾ ਨੇ ਸਰਪੰਚੀ ਵੋਟਾਂ ਨੂੰ ਲੈ ਕੇ ਵਿਅੰਗ ਮਈ ਕਵਿਤਾ ਨਾਲ ਸਾਂਝ ਪਈ। ਬਲਬੀਰ ਗੋਰੇ ਨੇ  ਆਪਸੀ ਪਿਆਰ ਵਧਾਉਣ ਵਾਲੀ ਕਵਿਤਾ ਸੁਣਾਈ। ਡਾ. ਹਰਿੰਦਰਪਾਲ ਸਿੰਘ ਨੇ ਗੀਤ ਪੀੜ ਤੇਰੇ ਜਾਣ ਦੀ ਗੁਰਦਾਸ ਮਾਨ ਦਾ ਗਾਇਆ ਗੀਤ ਪੇਸ਼ ਕੀਤਾ। ਗੁਰਚਰਨ ਸਿੰਘ ਹੇਅਰ ਨੇ ਜੁਆਨੀ ਨੂੰ ਸੇਧ ਦਿੰਦਾ ਇਕ ਗੀਤ ਦੀ ਆਪਣੀ ਮਿੱਠੀ ਅਵਾਜ਼ ਵਿਚ ਪੇਸ਼ਕਾਰੀ ਕੀਤੀ।ਗੁਰਚਰਨ ਕੌਰ ਥਿੰਦ ਨੇ ਉੱਠੋ ਵੇ ਅਮਨਾ ਵਾਲਿਓ ਅਮਨਾਂ ਦੀ ਗੱਲ ਕਰੋ, ਜਸਵੀਰ ਸਿਹੋਤਾ ਨੇ ਵੀ ਆਪਣੀ ਇਕ ਕਵਿਤਾ ਪੇਸ਼ ਕੀਤੀ। ਲਖਵਿੰਦਰ ਜੌਹਲ ਨੇ ਭਰੂਣ ਹਤਿਆ ਬਾਰੇ ਕਵਿਤਾ ਪੇਸ਼ ਕੀਤੀ। ਸਰਦੂਲ ਸਿੰਘ ਲੱਖਾ, ਪ੍ਰੋ. ਹਰਭਜਨ ਸਿੰਘ ਅਤੇ ਪਰਮਜੀਤ ਭੰਗੂ ਨੇ ਕਵਿਤਾਵਾਂ ਰਾਹੀਂ ਆਪਣੇ ਜ਼ਜਬਾਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤਾ। ਗੁਰਮੀਤ ਕੌਰ ਸਰਪਾਲ ਨੇ ਕੁਝ ਸ਼ੇਅਰ ਸੁਣਾਏ। ਡਾ. ਜੋਗਾ ਸਿੰਘ ਸਹੋਤਾ ਨੇ ਆਪਣੀ ਬੁਲੰਦ ਅਵਾਜ਼ ਵਿਚ ਸਾਜ਼ ਦੀਆਂ ਸੁਰਾਂ ਤੇ ਗੀਤ ਅਤੇ ਗ਼ਜ਼ਲ ਗਾ ਕੇ ਸੰਗੀਤਕ ਮਾਹੌਲ ਸਿਰਜਿਆ।ਪ੍ਰੋ. ਸੁਖਵਿੰਦਰ ਸਿੰਘ ਥਿੰਦ ਨੇ ਕੈਨੇਡਾ ਦੀ ਜਨ ਸੰਖਿਆ, ਹਿਜਰਤ ਤੇ ਇੱਥੇ ਬੱਚੇ ਜੰਮਣ ਦੀ ਦਰ ਬਾਰੇ ਅੰਕੜੇ ਸਾਂਝੇ ਕੀਤੇ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਇੱਥੇ ਦੀ ਨਵੀਂ ਪੀੜੀ ਬੱਚੇ ਪੈਦਾ ਕਰਨ ਵਿਚ ਓਨੀ ਦਿਲਚਸਪੀ ਨਹੀਂ ਦਿਖਾ ਰਹੀ। 

ਸਤਨਾਮ ਢਾਅ ਨੇ ਆਪਣੇ ਵਿਚਾਰ ਪੇਸ਼ ਕਰਦਿਆਂ 28 ਸੰਤਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਅਮਲ ਵਿਚ ਲਿਆਉਣ ਤੇ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਆਖਿਆ ਕਿ ਅੱਜ ਸਾਡੇ ਪੰਜਾਬ ਵਿਚ ਵੀ ਇੰਗਲਿਸ਼ ਮੀਡੀਅਮ ਵਾਲੇ ਪ੍ਰਾਈਵੇਟ ਸਕੂਲਾਂ ਦੁਆਰਾ ਪੰਜਾਬੀ ਪ੍ਰਤੀ ਮੰਦੇ ਵਤੀਰੇ ਬਾਰੇ ਚੌਕਸ ਕੀਤਾ। ਅੱਜ ਸਾਡੇ ਆਪਣੇ ਪੰਜਾਬ ਵਿਚ ਵੀ ਇਹੋ ਕੁਝ ਹੋ ਰਿਹਾ ਹੈ।ਉਨ੍ਹਾਂ ਆਖਿਆ ਕਿ ਸਾਡੇ ਲੋਕ ਹੀ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲੋਂ ਆਪ ਤੋੜ ਰਹੇ ਹਨ।ਇਨ੍ਹਾਂ ਤੋਂ ਇਲਾਵਾ ਕੇਹਰ ਸਿੰਘ ਸਿੱਧੂ, ਸੂਬਾ ਸ਼ੇਖ, ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜ਼ਿਕਰ ਯੋਗ ਰਹੀ। 

ਜਰਨੈਲ ਤੱਗੜ ਨੇ ਜਿਸ ਸਲੀਕੇ ਨਾਲ ਕਾਵਿ-ਟੋਟਕੇ ਅਤੇ ਰੁਬਾਈਆਂ ਸੁਣਾ ਕੇ ਸਟੇਜੀ ਕਾਰਵਾਈ ਚਲਾਈ, ਉਸ ਦੀ ਸਰਾਹਨਾ ਹੋਈ। ਅਖ਼ੀਰ ਵਿਚ ਪ੍ਰਧਾਨ ਡਾ. ਜੋਗਾ ਸਿੰਘ ਨੇ ਸ਼ਾਮਲ ਹੋਏ ਸਾਹਿਤਕਾਰਾਂ ਪ੍ਰਤੀ ਆਭਾਰ ਪ੍ਰਗਟ ਕੀਤਾ ਅਤੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1406
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →