21 January 2025

ਅਰਪਨ ਲਿਖਾਰੀ ਸਭਾ ਦੀ ਮੀਟਿੰਗ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤੀ ਗਈ — ਸਤਨਾਮ ਸਿੰਘ ਢਾਅ

ਕੈਲਗਿਰੀ( ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਦੀ ਦਸੰਬਰ ਮਹੀਨੇ ਦੀ ਮਾਸਿਕ ਮੀਟਿੰਗ ਡਾ. ਜੋਗਾ ਸਿੰਘ ਸਹੋਤਾ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ। ਸਕੱਤਰ ਜਰਨੈਲ ਸਿੰਘ ਤੱਗੜ ਨੇ ਦੇਸ਼ ਭਗਤ ਯਾਦਗਰ ਹਾਲ ਦੇ ਸਭਿਆਚਾਰ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੇ ਭਰਾ ਗੁਲਜਾਰ ਸਿੰਘ ਸਦੀਵੀ ਵਿਛੋੜਾ ਦੇਣ ਵਾਰੇ ਜਾਣਕਾਰੀ ਸਾਂਝੀ ਕੀਤੀ। ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਵੱਲੋਂ ਕਿਸਾਨੀ ਮੋਰਚੇ ਦੀ ਹਮਾਇਤ ਕਰਨ ਲਈ ਅਪੀਲ ਵੀ ਕੀਤੀ ਗਈ। ਉਨ੍ਹਾਂ ਆਖਿਆ ਕਿ ਸਾਡੇ ਭਾਈਚਾਰੇ ਲਈ ਨਵੰਬਰ ਦਸੰਬਰ ਮਹੀਨੇ ਸ਼ਹਾਦਤਾਂ ਦੇ ਮਹੀੇਨੇ ਹਨ। ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਅੱਜ ਦੀ ਇਹ ਮੀਟਿੰਗ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤੀ ਜਾਵੇਗੀ।

ਦਰਸ਼ਣ ਸਿੰਘ ਬਰਾੜ ਨੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਨੇ ਗੁਰੂ ਜੀ ਦੇ ਅੰਨਦ ਪੁਰ ਛੱਡਣ ਤੋਂ ਲੈ ਕੇ ਖ਼ਦਰਾਣੇ ਦੀ ਢਾਬ ਤੱਕ ਦੀ ਦਾਸਤਾਨ ਨੂੰ ਕਵਿਤਾ ਰਾਹੀਂ ਬਿਆਨ ਕੀਤਾ।ਨਾਲ ਹੀ ਉਨ੍ਹਾਂ ਆਪਣੀ ਜੀਵਨ ਸਾਥਣ ਜਿਸ ਨੇ ਲੈਕਚਰਾਰ ਦੇ ਤੌਰ ਤੇ ਲੰਬਾਂ ਸਮਾਂ ਵਿਦਿਆਰਥੀਆਂ ਨੂੰ ਸਾਇੰਸ ਅਤੇ ਮੈਥ ਪੜ੍ਹਾਇਆ ਨੂੰ ਯਾਦ ਕਰਦਿਆਂ ਬਹੁਤ ਹੀ ਭਾਵੁਕ ਕਵਿਤਾ ਵੀ ਸਾਂਝੀ ਕੀਤੀ। ਗੁਰਮੀਤ ਕੋਰ ਸਰਪਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ‘ਹਓਮੈਂ’ ਨੂੰ ਦੂਰ ਕਰਨ ਲਈ ਗੁਰਬਾਣੀ ਦੇ ਹਵਾਲੇ ਨਾਲ ਪੇਸ਼ ਕੀਤਾ। ਜਸਵੰਤ ਸਿੰਘ ਅਗਿਆਨੀ ਨੇ ਰੁਹਾਨੀਅਤ ਗੱਲ ਕਰਦਿਆਂ ਗੁਰਬਾਣੀ ਨੂੰ ਅਰਥਾਂ ਨਾਲ ਪੜ੍ਹਣ ਅਤੇ ਅਮਲ ਕਰਨ ਲਈ ਸਰੋਤਿਆਂ ਨੂੰ ਪ੍ਰੇਰਿਤ ਕੀਤਾ। ਜਸਵੀਰ ਸਿੰਘ ਸਿਹੋਤਾ ਨੇ ਸਿੱਖ ਇਤਿਹਾਸ ਬਾਰੇ ਆਪਣੇ ਵਿਚਾਰ ਕਵਿਤਾ ਰਾਹੀਂ ਸਾਂਝੇ ਕੀਤੇ। ਡਾ. ਹਰਮਿੰਦਰਪਾਲ ਸਿੰਘ ਨੇ ਪ੍ਰਵਾਨਾ ਜੀ ਦਾ ਲਿਖਿਆ ਗੀਤ ਮਾਤਾ ਗੁਜ਼ਰੀ ਜੀ ‘ਘੋੜੀਆਂ ਲਾਲਾਂ ਦੀਆਂ ਗਾਵੇ’ ਮੇਰਾ ਨਾਂ ਗੁਜ਼ਰੀ ਮੇਰੀ ਅੱਲ ਗੁਜ਼ਰੀ ਆਪਣੀ ਬੁਲੰਦ ਅਵਾਜ਼ ਵਿਚ ਪੇਸ਼ ਕੀਤੀ ਤਾਂ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ। ਡਾ. ਜੋਗਾ ਸਿੰਘ ਸਹੋਤਾ ਨੇ ਜਸਵੀਰ ਸਿੰਘ ਸਿਹੋਤਾ ਦੀਆਂ ਦੋ ਕਵਿਤਾਵਾਂ (ਹੇ ਅਕਾਲ ਪੁਰਖ ਤੇਰਾ ਮੈਂ ਸ਼ੁਕਰ ਮਨਾ ਰਿਹਾ ਹਾਂ, ‘ਤੇਰੇ ਬਲਿਹਾਰ ਸੁਣ ਕਲਗੀ ਵਾਲਿਆ’) ਸਾਜ ਨਾਲ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਕੇਸਰ ਸਿੰਘ ਨੀਰ ਨੇ ਗੁਰੂ ਨਾਨਕ ਦੇਵ ਤੋਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਜਬਰ ਜ਼ੁਲਮ ਵਿਰੁਧ ਅਵਾਜ਼ ੳੇੁਠਾਉਣ ਦੇ ਜੇਰੇ ਨੂੰ ਬਿਆਨ ਕਰਦੀ ਕਵਿਤਾ ਪੇਸ਼ ਕਰਕੇ ਪ੍ਰਭਾਵਿਤ ਕੀਤਾ।ਉਨ੍ਹਾਂ ਆਖਿਆ ਕਿ ਕੋਈ ਵਿਰਲੇ ਹੀ ਸਰਕਾਰੀ ਜਬਰਾਂ ਨਾਲ ਟੱਕਰ ਲਂੈਦੇ ਹਨ।
ਸਤਨਾਮ ਸਿੰਘ ਢਾਅ ਨੇ ਕਰਨੈਲ ਸਿੰਘ ਪਾਰਸ ਦੀ ਬਹੁਤ ਹੀ ਮਕਬੂਲ ਕਵਿਤਾ ‘ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ’ ਕਵੀਸ਼ਰੀ ਰੰਗ ਵਿਚ ਪੇਸ਼ ਕੀਤੀ।ਸਰੋਤਿਆਂ ਵੱਲੋਂ ਦਾਦ ਹਾਸਲ ਕੀਤੀ।ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਨੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਦੇ ਸਰਸਾ ਨਦੀ ਦੇ ਵਿਛੋੜੇ ਤੋਂ ਲੈ ਕੇ ਠੰਡੇ ਬੁਰਜ਼ ਤੱਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੇ ਦੱੁਖਾਂ ਦਾ ਵਰਨਣ ਕਰਦਿਆਂ ਮੋਤੀ ਮਹਿਰੇ ਦੀ ਅਤੇ ਦੀਵਾਨ ਟੋਡਰ ਮੱਲ ਦੀ ਕੁਰਬਾਨੀ ਨੂੰ ਸਾਂਝਾ ਕੀਤਾ।ਇੰਜੀ. ਜੀਰ ਸਿੰਘ ਬਰਾੜ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਕੁਲਦੀਪ ਕੌਰ ਘਟੌੜਾ ਨੇ ਵੀ ਚਾਰੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਸੀਸ ਝੁਕਾਉਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਬੁਲਾਰਿਆਂ ਤੋਂ ਬਿਨਾਂ ਇਸ ਸਾਹਿਤਕ ਅਤੇ ਇਤਿਹਾਸਕ ਵਿਚਾਰ ਚਰਚਾ ਵਿਚ ਗੁਰਮੀਤ ਸਿੰਘ ਢਾਅ, ਮਹਿੰਦਰ ਕੌਰ ਕਾਲੀਰਾਏ, ਅਵਤਾਰ ਕੌਰ ਤੱਗੜ, ਪ੍ਰਿਤਪਾਲ ਸਿੰਘ ਮਲ੍ਹੀ ਅਤੇ ਸੂਬਾ ਸੇਖ਼, ਨੇ ਜ਼ਿਕਰ ਯੋਗ ਯੋਗਦਾਨ ਪਾਇਆ। ਸਕੱਤਰ ਜਰਨੈਲ ਸਿੰਘ ਤੱਗੜ ਨੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਲੈ ਕੇ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਸ਼ਰਧਾਜ਼ਲੀ ਦਿੰਦਿਆਂ, ਸਟੇਜ ਤੋਂ ਛੋਟੇ ਛੋਟੇ ਕਾਵਿ ਟੋਟਿਆਂ ਨਾਲ ਮਹੌਲ ਨੂੰ ਖੁਸ਼ਗਵਾਰ ਬਣਾਈ ਰੱਖਿਆ।

ਅਖ਼ੀਰ ਤੇ ਡਾ. ਜੋਗਾ ਸਿੰਘ ਨੇ ਪੇਸ਼ਕਾਰੀਆਂ ਨੂੰ ਸਲਾਹੁੰਦਿਆਂ ਹੋਇਆ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਅੱਜ ਦੀ ਇਹ ਇਕੱਤਰਤਾ ਇਕ ਯਾਦਗਾਰੀ ਇਕੱਤਰਤਾ ਹੋਵੇਗੀ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਪਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵੀ ਸਾਹਿਤਕ ਅਤੇ ਇਤਿਹਾਸਕ ਵਿਚਾਰਾਂ ਕਰਦੇ ਰਹੀਏ।ਉਨ੍ਹਾਂ ਜਾਣਕਾਰੀ ਦਿੰਦਿਆਂ ਆਖਿਆ ਕਿ ਅਗਲੀ ਮੀਟਿੰਗ 11 ਜਨਵਰੀ ਨੂੰ ਕੋਸੋ ਹਾਲ ਵਿਚ ਹੋਵੇਗੀ। ਨਵੇਂ ਸਾਲ ਵਿਚ ਫੇਰ ਮਿਲ਼ ਬੈਠਣ ਤਮੰਨਾ ਨਾਲ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਨਾਲ ਮੀਟਿੰਗ ਦੀ ਸਮਾਪਤੀ ਹੋਈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1437
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →