ਹਰਿਆਣੇ ’ਚ 2024 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ ਦਾ ਲੇਖਾ- ਜੋਖਾ—ਡਾ. ਨਿਸ਼ਾਨ ਸਿੰਘ ਰਾਠੌਰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਹਰ ਸਾਲ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਛਪਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ (ਪੰਜਾਬ) ਦੇ ਨਾਲ- ਨਾਲ ਦੂਜੇ ਸੂਬਿਆਂ ਜਿਵੇਂ; ਹਰਿਆਣਾ, ਰਾਜਸਥਾਨ, ਜੰਮੂ- ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਪੰਜਾਬੀ ਪੁਸਤਕਾਂ ਦੀ ਪ੍ਰਕਾਸ਼ਨਾ ਹੁੰਦੀ ਹੈ। ਇਹ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਇੱਕ ਸੂਬੇ ਤੱਕ ਸੀਮਤ ਜ਼ੁਬਾਨ ਨਹੀਂ; ਬਲਕਿ ਸਮੁੱਚੇ ਵਿਸ਼ਵ ਵਿੱਚ ਫੈਲੀ ਜ਼ੁਬਾਨ ਹੈ। ਖ਼ੈਰ!ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ਸਾਲ 2024 ਦੌਰਾਨ ਹਰਿਆਣੇ ਵਿੱਚ ਛਪੀਆਂ ਪੰਜਾਬੀ ਪੁਸਤਕਾਂ ਬਾਰੇ ਸੰਖੇਪ ਚਰਚਾ ਕਰਨਾ ਹੈ। ਇਸ ਲਈ ਕਿਸੇ ਹੋਰ ਪੱਖ ਬਾਰੇ ਚਰਚਾ ਕਰਨਾ ਸੰਬੰਧਤ ਵਿਸ਼ੇ ਨੂੰ ਕੁਰਾਹੇ ਪਾਉਣ ਵਾਲੀ ਗੱਲ ਹੋਵੇਗੀ। ਪ੍ਰੰਤੂ! ਸਾਲ 2024 ਵਿੱਚ ਹਰਿਆਣੇ ’ਚ ਪੰਜਾਬੀ ਲੇਖਕਾਂ ਨੂੰ ਐਲਾਨੇ ਗਏ ਇਨਾਮਾਂ ਦੀ ਗੱਲ ਕੀਤੇ ਬਿਨਾਂ ਇਹ ਲੇਖ ਅਧੂਰਾ ਹੀ ਮੰਨਿਆ ਜਾਵੇਗਾ।ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ :─ਸਾਲ 2024 ਵਿੱਚ ‘ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ’ ਪੰਚਕੁਲਾ (ਹਰਿਆਣਾ ਸਰਕਾਰ) ਵੱਲੋਂ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨਾਮ ਅਜੇ ਨਹੀਂ ਮਿਲੇ ਪ੍ਰੰਤੂ! ਇਸ ਐਲਾਨ ਨਾਲ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਹੱਲਾਸ਼ੇਰੀ ਜ਼ਰੂਰ ਮਿਲੀ ਹੈ ਕਿਉਂਕਿ ਪਿਛਲੇ ਛੇ- ਸੱਤ ਵਰ੍ਹਿਆਂ ਤੋਂ ਪੰਜਾਬੀ ਲੇਖਕਾਂ ਨੂੰ ਇਨਾਮ ਨਹੀਂ ਦਿੱਤੇ ਗਏ ਸਨ। ਹੁਣ ਸੰਨ 2017 ਤੋਂ 2022 ਤੱਕ ਦੇ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ। ਹਰਿਆਣੇ ’ਚ ਸਾਲ 2024 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ :─ ਆਓ! ਇਹਨਾਂ ਪੰਜਾਬੀ ਪੁਸਤਕਾਂ ਦੀ ਸੰਖੇਪ ਰੂਪ ਵਿੱਚ ਚਰਚਾ ਕਰੀਏ ਤਾਂ ਕਿ ਹਰਿਆਣੇ ਦੇ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਅਨੁਪਿੰਦਰ ਸਿੰਘ ਅਨੂਪ─ ਹਰਿਚੰਦਉਰੀ ਤੇ ਘੁੰਗਰੂ ਟੂਟ ਗਏ ਸ਼ਾਇਰ ਅਨੁਪਿੰਦਰ ਸਿੰਘ ਅਨੂਪ ਦੇ ਕਾਵਿ- ਸੰਗ੍ਰਹਿ ‘ਹਰਿਚੰਦਉਰੀ’ ਵਿੱਚ ਕੁੱਲ 48 ਕਵਿਤਾਵਾਂ, ਟੱਪੇ, ਦੋਹੇ ਅਤੇ ਬੋਲੀਆਂ ਸ਼ਾਮਿਲ ਹਨ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਸਵਰਗ ਦਾ ਸੁਫ਼ਨਾ ਨਹੀਂ ਦੇਖਦਾ ਬਲਕਿ ਉਹ ਇਸ ਧਰਤੀ ਨੂੰ ਹੀ ਸਵਰਗ ਬਣਾਉਣਾ ਲੋਚਦਾ ਹੈ। ਦੂਜੀ ਪੁਸਤਕ ‘ਘੁੰਗਰੂ ਟੂਟ ਗਏ’ ਵਿੱਚ ਸ਼ਾਇਰ ‘ਕ਼ਤੀਲ ਸ਼ਿਫਾਈ’ ਦੀਆਂ ਉਰਦੂ ਗ਼ਜ਼ਲਾਂ ਦਾ ਪੰਜਾਬੀ ਉਲੱਥਾ ਕੀਤਾ ਗਿਆ ਹੈ। ਇਕਬਾਲ ਸਿੰਘ ਹਮਜਾਪੁਰ─ ਵਿਰਾਸਤੀ ਹਰਿਆਣਾ ਤੇ ਮਿੰਟੂ ਦੀ ਸਿਆਣਪ ਦੂਜੀ ਪੁਸਤਕ ‘ਮਿੰਟੂ ਦੀ ਸਿਆਣਪ’ ਵਿੱਚ ਬੱਚਿਆਂ ਨਾਲ ਸੰਬੰਧਤ ਮਨੋਵਿਗਿਆਨਕ ਕਹਾਣੀਆਂ ਨੂੰ ਕਲਮਬੱਧ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਵਿੱਚ ਬੱਚਿਆਂ ਨੂੰ ਕਰਾਮਾਤਾਂ ਤੋਂ ਦੂਰ, ਸਹੀ ਸੇਧ ਦੇਣ ਦਾ ਯਤਨ ਹੈ। ਸੁਰਜੀਤ ਸਿੰਘ ਸਿਰੜੀ─ ਮਿੱਟੀ ਕਰੇ ਸੁਆਲ ਹਰਨੂਰ─ ਮੁਹਬੱਤ ਕਰਕੇ ਵੇਖੀਏ ਹਰਨੂਰ ਦੀਆਂ ਕਵਿਤਾਵਾਂ ਤੇ ਬੋਲੀ ਵਿੱਚ ਲਹਿੰਦੇ ਪੰਜਾਬ ਦੀ ਝਲਕ ਮਿਲਦੀ ਹੈ। ਹਰਨੂਰ ਦੀ ਸ਼ਾਇਰੀ ਭਵਿੱਖ ਵਿੱਚ ਹੋਰ ਪੁਖ਼ਤਾ ਹੋਵੇਗੀ; ਇਹ ਉਮੀਦ ਹੈ। ਕੇਸਰਾ ਰਾਮ─ ਗੁੱਡੋ ਕੁਲਵੰਤ ਕੌਰ ਸੰਧੂ─ ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ ਡਾ. ਕੁਲਵਿੰਦਰ ਸਿੰਘ ਪਦਮ─ ਕੂਕਦੀ ਕੂੰਜ ਗੁਰਦਿਆਲ ਸਿੰਘ ਨਿਮਰ─ ਬੈਠਾ ਸੋਢੀ ਪਾਤਿਸਾਹ ਚਰਨ ਪੁਆਧੀ─ ਵਿਸ਼ਵ ਬਾਲ ਲੋਕ- ਕਹਾਣੀਆਂ ਤੇ ਭਾਰਤ ਦੇ ਵੀਰ ਬਾਲਕ ਜੋਗਿੰਦਰ ਕੌਰ ਅਗਨੀਹੋਤਰੀਆ─ ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ ਤੇ ਜੱਗਾ ਤਰਲੋਚਨ ਮੀਰ─ ਖ਼ੰਜਰ “ਗੁੱਸੇ ਵਿੱਚ ਸੂਰਜ ਖਫ਼ਾ ਨਦੀ ਮੀਰ ਦੀ ਕਲਮ ਡੂੰਘੇ ਅਰਥ ਸਿਰਜਦੀ ਹੈ। ਉਹ ਆਪਣੇ ਆਸੇ- ਪਾਸੇ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਮੁਨਾਫਾਖੋਰੀ ਤੋਂ ਮੁਕਤ ਕਰਨਾ ਚਾਹੁੰਦਾ ਹੈ। ਡਾ. ਬੀਰਬਲ ਸਿੰਘ─ ਕਥਾ ਦੀਪ ਡਾ. ਬਲਵਾਨ ਔਜਲਾ─ ਅੰਤਰ ਯੁੱਧ ਮੀਨਾ ਨਵੀਨ─ ਮਰਾਠੀ ਝਲਕਾਰਾ ਰਜਨੀ─ ਕੂਲੇ ਕੰਡੇ ਲਖਵਿੰਦਰ ਸਿੰਘ ਬਾਜਵਾ─ ਮੈਂ ਲੇਖਕ ਕਿਵੇਂ ਬਣਿਆ ਤੇ ਗ਼ਮਲੇ ਦਾ ਬੂਟਾ ਸਾਹਿਤਕ ਸ੍ਵੈ ਜੀਵਨੀ ‘ਮੈਂ ਲੇਖਕ ਕਿਵੇਂ ਬਣਿਆ’ ਵਿੱਚ ਲੇਖਕ ਨੇ ਆਪਣੇ ਜੀਵਨ ਦੇ ਅਨੁਭਵ ਨੂੰ ਸਰਲ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਉਹ ਆਪਣੇ ਬਚਪਨ ਤੋਂ ਗੱਲ ਸ਼ੁਰੂ ਕਰਕੇ, ਚੜ੍ਹਦੀ ਜਵਾਨੀ ਤੇ ਬੁਢਾਪੇ ਵੱਲ ਦਾ ਚਿੱਤਰਨ ਬਾਖ਼ੂਬੀ ਪੇਸ਼ ਕਰਦਾ ਹੈ। ਨੋਟ: ─ ਹਰ ਸਾਲ ਦੇ ਵਾਂਗ ਇਸ ਸਾਲ 2024 ਵਿੱਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਭਰਪੂਰ ਹਾਜ਼ਰੀ ਲਵਾਈ ਹੈ। ਸ਼ਾਲਾ! ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਇਹ ਦੀਵਾ ਇੰਝ ਹੀ ਜਗਦਾ ਰਹੇ।
#1054/1, ਵਾ. ਨੰ. 15- ਏ, |
||||||||||||||||||||
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009