ਸਾਹਿਤ ਅਕਾਦਮੀ ਨੇ 2024 ਦੇ ਸਾਲਾਨਾ ਪੁਰਸਕਾਰਾਂ ਵਿੱਚ 21 ਭਾਸ਼ਾਵਾਂ ਦੇ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਹਿੰਦੀ ਭਾਸ਼ਾ ਲਈ ਇਹ ਵੱਕਾਰੀ ਪੁਰਸਕਾਰ ਕਵਿੱਤਰੀ ਗਗਨ ਗਿੱਲ ਨੂੰ ਉਹਦੀ ਕਾਵਿ ਕਿਤਾਬ ‘ਮੈਂ ਜਬ ਤਕ ਆਈ ਬਾਹਰ’ ਨੂੰ ਦਿੱਤਾ ਗਿਆ ਹੈ। ਪੰਜਾਬੀ ਦੀ ਪ੍ਰਸਿੱਧ ਲੇਖਕਾ ਤੇ ਮਾਤਾ ਸੁੰਦਰੀ ਕਾਲਜ ਦਿੱਲੀ ਦੀ ਪ੍ਰਿੰਸੀਪਲ ਡਾ. ਮਹਿੰਦਰ ਕੌਰ ਗਿੱਲ ਦੀ ਪਲੇਠੀ ਧੀ ਗਗਨ ਗਿੱਲ (ਜਨਮ 18 ਨਵੰਬਰ 1959) ਇੱਕ ਸਥਾਪਤ ਕਵਿੱਤਰੀ ਹੈ। 1983 ਵਿੱਚ ਪ੍ਰਕਾਸ਼ਿਤ ਉਹਦੇ ਪਹਿਲੇ ਕਾਵਿ ਸੰਗ੍ਰਹਿ ‘ਏਕ ਦਿਨ ਲੌਟੇਗੀ ਲੜਕੀ’ ਨੇ ਉਹਨੂੰ ਸਾਹਿਤਕ ਜਗਤ ਵਿੱਚ ਇੱਕ ਪ੍ਰਮੁੱਖ ਕਵਿੱਤਰੀ ਵਜੋਂ ਸਥਾਪਤ ਕਰ ਦਿੱਤਾ ਸੀ। ਉਹਦੀਆਂ ਕਵਿਤਾਵਾਂ ਨਾਰੀ ਮਨ ਦੇ ਜਟਿਲ ਭਾਵਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਦੀਆਂ ਹਨ। ਗਗਨ ਗਿੱਲ ਨੂੰ ਉਹਦੇ ਸਾਹਿਤਕ ਯੋਗਦਾਨ ਲਈ ਬਹੁਤ ਸਾਰੇ ਸਨਮਾਨ ਮਿਲ ਚੁੱਕੇ ਹਨ, ਜਿਸ ਵਿੱਚ ‘ਭਾਰਤ ਭੂਸ਼ਨ ਅਗਰਵਾਲ ਪੁਰਸਕਾਰ’ (1984), ‘ਸੰਸਕ੍ਰਿਤੀ ਸੰਮਾਨ’ (1989), ‘ਕੇਦਾਰ ਸੰਮਾਨ’ (2000), ‘ਹਿੰਦੀ ਅਕਾਦਮੀ ਸਾਹਿਤਕਾਰ ਸੰਮਾਨ’ (2008),’ਦ੍ਵਿਜਦੇਵ ਸੰਮਾਨ’ (2002) ਤੇ ਹੁਣ ‘ਸਾਹਿਤ ਅਕਾਦਮੀ ਪੁਰਸਕਾਰ’ (2024) ਸ਼ਾਮਲ ਹਨ। ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮਏ ਕਰਨ ਪਿੱਛੋਂ ਗਗਨ ਗਿੱਲ ਨੇ 1983-1993 ਦੇ ਅਰਸੇ ਦੌਰਾਨ ਟਾਈਮਜ਼ ਆਫ਼ ਇੰਡੀਆ ਗਰੁੱਪ ਅਤੇ ਸੰਡੇ ਆਬਜ਼ਰਵਰ ਵਿੱਚ ਸਾਹਿਤ ਸੰਪਾਦਕ ਵਜੋਂ ਕਾਰਜ ਕੀਤਾ। ਫਿਰ ਹਾਰਵਰਡ ਯੂਨੀਵਰਸਿਟੀ ਅਮਰੀਕਾ ਵਿੱਚ ਪੱਤਰਕਾਰਤਾ ਦੀ ਨੀਮੇਨ ਫ਼ੈਲੋ ਰਹੀ। ਉਹ ਹਿੰਦੀ ਦੇ ਪ੍ਰਸਿੱਧ ਲੇਖਕ ਨਿਰਮਲ ਵਰਮਾ ਦੀ ਪਤਨੀ ਹੈ। ‘ਨਾਰੀ ਦੀ ਆਵਾਜ਼’ ਵਾਲੀਆਂ ਕਵਿਤਾਵਾਂ ਵਿੱਚ ਉਹ ਨਵਾਂ ਮੁਹਾਵਰਾ ਲੈ ਕੇ ਪ੍ਰਸਤੁਤ ਹੋਈ ਹੈ। ਔਰਤ ਦੇ ਦੁਖਾਂ ਤੇ ਉਦਾਸੀਆਂ ਨੂੰ ਚਿੱਤਰਣ ਕਰਕੇ ਉਹਨੂੰ ‘ਮਹਾਦੇਵੀ ਵਰਮਾ’ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਹਦੀ ਕਵਿਤਾ ਦੀ ਖ਼ਾਸੀਅਤ ਇਸ ਕਰਕੇ ਵੀ ਹੈ ਕਿ ਉਹਦੀ ਅਭਿਵਿਅਕਤੀ ਦੀ ਇੱਕ ਬਾਹਰੀ ਕੰਬਣੀ ਦੇ ਅੰਦਰ ਆਂਤਰਿਕ ਤਣਾਓ-ਦਬਾਓ ਦਾ ਬੰਨ੍ਹ ਬਣਿਆ ਰਿਹਾ ਹੈ। ਉਹਦੀਆਂ ਕਵਿਤਾਵਾਂ ਆਪਣੀ ਦ੍ਰਿੜਤਾ ਅਤੇ ਸੰਜਮ ਨਾਲ ਆਉਣ ਵਾਲੀ ਸਰਲਤਾ ਦੀ ਅਗਾਊਂ ਜਾਣਕਾਰੀ ਦਿੰਦੀਆਂ ਹਨ। ਲਗਭਗ 35 ਸਾਲ ਲੰਮੀ ਉਹਦੀ ਰਚਨਾ-ਯਾਤਰਾ ਵਿੱਚ ਨੌਂ ਪੁਸਤਕਾਂ ਸ਼ਾਮਲ ਹਨ – ਏਕ ਦਿਨ ਲੌਟੇਗੀ ਲੜਕੀ (1989), ਅੰਧੇਰੇ ਮੇਂ ਬੁੱਧ (1996), ਯਹ ਆਕਾਂਕਸ਼ਾ ਸਮਯ ਨਹੀਂ (1998), ਥਪਕ ਥਪਕ ਦਿਲ ਥਪਕ ਥਪਕ (2003), ਮੈਂ ਜਬ ਤਕ ਆਈ ਬਾਹਰ (2018) (ਸਾਰੇ ਕਾਵਿ ਸੰਗ੍ਰਹਿ); ਦਿੱਲੀ ਮੇਂ ਉਨੀਂਦੇ (2000), ਅਵਾਕ (2008), ਦੇਹ ਕੀ ਮੁੰਡੇਰ ਪਰ (2018), ਇਤਿਆਦਿ (2018) (ਸਾਰੇ ਵਾਰਤਕ ਸੰਗ੍ਰਹਿ)। 1990 ਵਿੱਚ ਉਹਨੇ ਅਮਰੀਕਾ ਦੇ ਸੁਪ੍ਰਸਿੱਧ ਆਯੋਵਾ ਇੰਟਰਨੈਸ਼ਨਲ ਰਾਈਟਿੰਗ ਪ੍ਰੋਗਰਾਮ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ, ਜਦਕਿ 2000 ਵਿੱਚ ਗੈਇਟੇ ਇੰਸਟੀਚਿਊਟ ਜਰਮਨੀ ਅਤੇ 2005 ਵਿੱਚ ਪੋਇਟਰੀ ਟਰਾਂਸਲੇਸ਼ਨ ਸੈਂਟਰ ਲੰਡਨ ਯੂਨੀਵਰਸਿਟੀ ਦੇ ਸੱਦੇ ਤੇ ਜਰਮਨੀ ਤੇ ਇੰਗਲੈਂਡ ਦੇ ਕਈ ਸ਼ਹਿਰਾਂ ਵਿੱਚ ਕਾਵਿ ਪਾਠ ਕੀਤਾ। ਉਹਨੇ ਭਾਰਤੀ ਪ੍ਰਤੀਨਿਧ ਲੇਖਕ ਮੰਡਲ ਦੇ ਮੈਂਬਰ ਵਜੋਂ ਚੀਨ, ਫਰਾਂਸ, ਇੰਗਲੈਂਡ, ਮਾਰੀਸ਼ਸ਼, ਜਰਮਨੀ, ਮੈਕਸੀਕੋ, ਆਸਟਰੀਆ, ਇਟਲੀ, ਤੁਰਕੀ, ਬਲਗਾਰੀਆ, ਕੰਬੋਡੀਆ, ਲਾਓਸ, ਇੰਡੋਨੇਸ਼ੀਆ ਆਦਿ ਦੇਸ਼ਾਂ ਦੀ ਯਾਤਰਾ ਕੀਤੀ। ਸਾਹਿਤ ਅਕਾਦਮੀ ਇਨਾਮ ਜੇਤੂ ਪੁਸਤਕ ‘ਚੋਂ ਸ਼ੀਰਸ਼ਕ ਕਵਿਤਾ ਦਾ ਅਨੁਵਾਦ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹੈ : ਮੈਂ ਜਦ ਤੱਕ ਆਈ ਬਾਹਰ ਇਕਾਂਤ ਨਾਲ ਆਪਣੇ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015