1 July 2024

ਵਿਸ਼ੇਸ਼: ਵੇਖਿਆ ਸੁਣਿਆਂ ਪਾਤਰ — ਗੁਰਦੀਸ਼ ਕੌਰ ਗਰੇਵਾਲ ਕੈਲਗਰੀ 

 

 

 

 

 

 

ਪਾਤਰ ਸਾਹਿਬ ਦੀ ਮੈਂ ਅੜੀਓ ਕੀ ਕੀ ਸਿਫਤ ਸੁਣਾਵਾਂ।
ਰੱਬੀ ਗੁਣ ਦਾਤੇ ਜੋ ਦਿੱਤੇ ਉਹਨਾਂ ਦੇ ਗੁਣ ਗਾਵਾਂ ।

ਸੀਤਲ ਸ਼ਾਂਤ ਸੁਭਾਅ ਦੇ ਮਾਲਕ, ਕਦੇ ਨਾ ਬੋਲਣ ਕੌੜਾ,
ਹਰ ਗੱਲ ਨਾਪ ਤੋਲ ਕੇ ਬੋਲਣ, ਬੋਲਣ ਥੋੜ੍ਹਾ ਥੋੜ੍ਹਾ।
ਚਿਹਰੇ ਤੇ ਮੁਸਕਾਨ, ਤੇ ਮੱਥੇ ਕਵਿਤਾ ਦਾ ਸਿਰਨਾਵਾਂ
ਪਾਤਰ ਸਾਹਿਬ ਦੀ ਮੈਂ ਅੜੀਓ ਕੀ ਕੀ ਸਿਫਤ ਸੁਣਾਵਾਂ..

‘ਲੱਗੀ ਨਜ਼ਰ ਪੰਜਾਬ ਨੂੰ’ ਦੀ ਵੀ ਚਿੰਤਾ ਪਾਤਰ ਕਰਦਾ,
ਪਰਦੇਸਾਂ ਦੇ ਦਰਦਾਂ ਨੂੰ ਵੀ, ਸ਼ਾਇਰੀ ਦੇ ਵਿੱਚ ਭਰਦਾ।
ਕਹਿੰਦਾ- ਰਾਹਾਂ ਤੇ ਨਹੀਂ ਤੁਰਦਾ, ਆਪਣੇ ਰਾਹ ਬਣਾਵਾਂ
ਪਾਤਰ ਸਾਹਿਬ ਦੀ ਮੈਂ ਅੜੀਓ ਕੀ ਕੀ ਸਿਫਤ ਸੁਣਾਵਾਂ..

ਪਾਣੀ ਵਰਗੇ ਗੀਤ ਨੇ ਉਸਦੇ, ਤਾਂ ਹੀ ਹਰਮਨ ਪਿਆਰੇ,
ਪੱਤਝੜ ਵਿੱਚ ਬਹਾਰ ਉਡੀਕਣ, ਉਹ ਸਾਰੇ ਦੇ ਸਾਰੇ ।
ਮੋਮਬੱਤੀਆਂ ਜਗਾਉਂਦੇ, ਭਾਵੇਂ ਤੱਤੀਆਂ ਵਗਣ ਹਵਾਵਾਂ
ਪਾਤਰ ਸਾਹਿਬ ਦੀ ਮੈਂ ਅੜੀਓ ਕੀ ਕੀ ਸਿਫਤ ਸੁਣਾਵਾਂ..

ਚੁੱਪ ਚੁਪੀਤੇ ਤੁਰ ਗਿਆ ਪਾਤਰ, ਹਰ ਕੋਈ ਹੈ ਅੱਜ ਕਹਿੰਦਾ,
ਮਹਿਫਲ ਵਿੱਚ ਸੁਣਾਉਂਦਾ ਸ਼ਾਇਰੀ, ਸ਼ਾਨ ਵਧਾਉਂਦਾ ਰਹਿੰਦਾ।
ਹਰ ਗਾਇਕ ਦੀ ਇੱਛਾ ਹੁੰਦੀ, ਉਸ ਦੀਆਂ ਗ਼ਜ਼ਲਾਂ ਗਾਵਾਂ
ਪਾਤਰ ਸਾਹਿਬ ਦੀ ਮੈਂ ਅੜੀਓ ਕੀ ਕੀ ਸਿਫਤ ਸੁਣਾਵਾਂ..

‘ਦੀਸ਼’ ਕਿਉਂ ਤੂੰ ਝੋਰਾ ਲਾਇਆ, ਸੁਖਨਵਰ ਨਾ ਮਰਦੇ,
ਹਰ ਇਕ ਦੇ ਦਿਲ ਅੰਦਰ ਵਸ ਕੇ, ਰੌਸ਼ਨ ਜ਼ਿੰਦਗੀ ਕਰਦੇ।
ਸ਼ਰਧਾ ਦੇ ਫੁੱਲ ਮੈਂ ਵੀ ਲੈ ਕੇ, ਸਿਜਦਾ ਕਰ ਕੇ ਆਵਾਂ
ਪਾਤਰ ਸਾਹਿਬ ਦੀ ਮੈਂ ਅੜੀਓ ਕੀ ਕੀ ਸਿਫਤ ਸੁਣਾਵਾਂ …
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1344
***

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →