ਅੱਜ 14 ਫਰਵਰੀ ਨੂੰ ‘ਵੈਲੈਨਟਾਈਨ ਡੇ’ ਹੈ! ਇਸ ਦਿਨ ਨੂੰ ਮੈਂ ਕਿਸ ਨਜ਼ਰੀਏ ਨਾਲ ਦੇਖਦੀ ਹਾਂ- ਪੜ੍ਹ ਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ! |
*ਵੈਲਨਟਾਈਨ ਡੇ* —ਗੁਰਦੀਸ਼ ਕੌਰ ਗਰੇਵਾਲ ਇਹ ਇੱਕ ਦਿਨ ਨਹੀਂ ਇਜ਼ਹਾਰਾਂ ਦਾ। ਨਾ ਇਹ ਮੁਹਤਾਜ਼ ਗੁਲਾਬਾਂ ਦਾ, ਇਹ ਤਾਂ ਰਿਸ਼ਤਾ ਹੈ ਰੂਹਾਂ ਦਾ, ਦੋ ਜਿਸਮ ਤੇ ਇੱਕੋ ਜਾਨ ਦਾ ਏ, ਇਹ ਭੈਣ ਭਰਾ ਦਾ ਪਿਆਰ ਵੀ ਏ, ਇਹ ਪੇਕੇ ਘਰ ਦਾ ਮਾਣ ਵੀ ਏ, ਇਹ ਰਿਸ਼ਤਾ ਪੁੱਤਰ ਮਾਵਾਂ ਦਾ, ਇਹ ਰਿਸ਼ਤਾ ਹੈ ਇਨਸਾਨਾਂ ਦਾ, ਇਹ ਦਿਨ ਨਹੀਂ ਕਿਤੇ ਕਲੋਲਾਂ ਦਾ, ਇਹ ਫੁੱਲ ਨਾਲ ਮਿਣ ਨਹੀਂ ਹੋ ਸਕਦਾ, ਇਹ ਰਿਸ਼ਤਾ ਹੈ ਸਤਿਕਾਰਾਂ ਦਾ, ਆਓ ਪਿਆਰ ਮੁਹੱਬਤ ਪਾ ਲਈਏ, ਗੁਰਦੀਸ਼ ਕੌਰ ਗਰੇਵਾਲ- ਕੈਲਗਰੀ |
*** 591 *** |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488