ਹਾਜ਼ਰ ਹੈ:
|
(1) ਇਹ ਧਰਤੀ ਕੀਰਨੇ ਪਾਉਂਦੀ ਅਤੇ ਕੁਰਲਾ ਰਹੀ ਏ! (ISSS+ISSS+ISSS+ISS) ੦ ਗ਼ ਜ਼ ਲ ਇਹ ਧਰਤੀ ਕੀਰਨੇ ਪਾਉਂਦੀ ਅਤੇ ਕੁਰਲਾ ਰਹੀ ਏ। ਕਿ ਨਿਸ ਦਿਨ ਫਟ ਰਹੇ ਨੇ ਬੰਬ ਇਸ ਕਾਇਨਾਤ ਅੰਦਰ, ਕਿਵੇਂ ਇਨਸਾਨ ਦਾ ਇਨਸਾਨ ਹੀ ਦੁਸ਼ਮਨ ਹੈ ਹੋਇਆ, ਪਰਾਇਆ ਹੋ ਗਿਆਂ ਕਿਉਂ ਆਪਣਾ ਛਡ ਕੇ ਵਤਨ ਮੈਂ, ਰਹੇ ਆਬੋ-ਹਵਾ ਸਭ ਸ਼ਾਂਤ ਹੋਵੇ ਤੰਗ ਨਾ ਦੁਨੀਆ, ਬਿਨਾਂ ਨਾਗਾ ਗ਼ਜ਼ਲ ਮੈਨੂੰ ਉਤਰਦੀ ਜਿਉਂ ਹੈ ਬਾਣੀ, ਮੈੰ ਦੇਵਾਂ ਦੋਸ਼ ਕਿਸ ਨੂੰ ਅੱਜ ਦੇ ਹਾਲਾਤ ਦਾ ਹੁਣ, ਮੈਂ ਨੀਤੀ ਤੇਰੀ ‘ਤੋਂ ਬਲਿਹਾਰ ਜਾਵਾਂ ਬਾਦਸ਼ਾਹਾ, ਬੜਾ ਲਾਚਾਰ ਹੋ ‘ਗੁਰਸ਼ਰਨ’ ਕਰਦਾ ਹੈ ਸ਼ਿਕਾਇਤ, ਕਰੋ ਸਵਿਕਾਰ ਨਜ਼ਰਾਨਾ-ਮੁਹੱਬਤ ਯਾਰ ਸੱਜਨ ਜੀ। ਮਤਲਾਅ ਸਾਨੀ: ਨਹੀਂ ਇਨਕਾਰ ਦੇ ਆਦੀ ਕਰੋ ਇਕਰਾਰ ਸੱਜਨ ਜੀ। ਬਿਨਾਂ ਹੁਣ ਆਪ ਦੇ ਜੀਣਾ ਅਸਾਡਾ ਤਾਂ ਅਸੰਭਵ ਹੈ, ਸਲੀਕਾ ਪਿਆਰ ਦਾ ਹੁੰਦੈ ਮਿਲੇ ਬਸ ਪਿਆਰ ਬਦਲੇ ਪਿਆਰ, ਪੁਜਾਰੀ ਪ੍ਰੇਮ ਦਾ ਆਇਐ ਤੁਹਾਡੇ ਦਰ ‘ਤੇ ਖ਼ੁਦ ਚਲ ਕੇ, ਨਹੀਂ ਕੁਝ ਦੇਣ ਜੋਗੇ ਹਾਂ ਕਿ ਫਿਰ ਵੀ ਦੇ ਰਹੇ ਹਾਂ ਦਿਲ, ਤੁਹਾਡੇ ਹੁਸਨ ਦੇ ਚਰਚੇ ਨੇ ਜੇ ਹਰ ਥਾਂ ਤੇ ਹਰ ਪਾਸੇ, ਹਸੀਂ ਮੌਕੇ ਬੜੇ ਹੀ ਘੱਟ ਮਿਲਦੇ ਨੇ ਹਯਾਤੀ ਵਿਚ, ਤਹਾਡੀ ਆਮਦ ਨੂੰ ਸਜਦੇ ਸਲਾਮਾਂ ਤੇ ਸਲੂਟਾਂ ਲਖ, ਕਹੇ ‘ਗੁਰਸ਼ਰਨ’ ਆ ਜਾਵੋ ਗੁਲੇ-ਗੁਲਜ਼ਾਰ ਆ ਜਾਵੋ, (3) ਨੂਰ ਇਲਾਹੀ ਚਿਹਰਾ ਜਿਸ ਦਾ ਰਬ ਵਰਗਾ ਕਿਰਦਾਰ ! ਨੂਰ ਇਲਾਹੀ ਚਿਹਰਾ ਜਿਸ ਦਾ ਰਬ ਵਰਗਾ ਕਿਰਦਾਰ। ਮਤਲ਼ਾਅ ਸਾਨੀ: ਸੋਨ-ਸੁਨਹਿਰੇ ਵਾਲ਼ਾਂ ਵਾਲ਼ੀ ਗੋਰੀ ਚਿੱਟੀ ਨਾਰ। ਸੰਗ ਜਿਦ੍ਹੇ ਤਕ ਬਾਤ ਨਾ ਹੋਈ ਕੇਵਲ ਦਰਸ਼ਨ ਹੋਣ, ਜਾਪੇ ਮਲਕਾ ਹੁਸਨ ਦੀ ਜਾਂ ਕੋਈ ਪਰੀ ਅਕਾਸ਼ੋਂ ਉਤਰੀ, ਕਿਸਮਤ ਦੇ ਸਭ ਚੱਕਰ ਯਾਰੋ ਕਿਸਮਤ ਦਾ ਪਰਤਾਪ, ਰੂਪ ਗ਼ਜ਼ਲ ਦਾ ਸੁੰਦਰ ਸੋਹਣਾ ਤਨ ਮਨ ਮੇਰਾ ਮੋਹੇ, ਰੰਗ ਗ਼ਜ਼ਲ ਵਿਚ ਭਰ ਭਰ ਕੇ ਨਿਤ ਆਵੇ ਲੁਤਫ਼ ਕਮਾਲ, ਬਿਨਾਂ ਸਾਥੀ ਦੇ ਜੀਵਨ ਦੀ ਹੈ ਚਲਦੀ ਨਾਵ ਖੜ੍ਹ ਜਾਂਦੀ। ਝੜੀ ਲੱਗੀ ਜੋ ਸਾਵਣ ਦੀ ਬਿਨਾਂ ਤੇਰੇ ਨਾ ਹੈ ਕੰਮ ਦੀ, ਚਮਕਦੀ ਆਪਣੀ ਕਿਸਮਤ, ਜੇ ਤੇਰਾ ਸਾਥ ਰਹਿੰਦਾ ਤਾਂ, ਬਿਨਾਂ ਵਿਚਰੇ ਲੁਕਾਈ ਵਿਚ ਫਲੇ-ਫੁੱਲੇ ਹਯਾਤੀ ਨਾ, ਵਿਦੇਸ਼ੀਂ ਜਾ ਕਮਾਉਂਦੇ ਨੇ, ਉਹ ਭਾਵੇਂ ਢੇਰ ਮਾਇਆ ਦੇ, ਉਹੀ ਸ਼ਾਇਰ ਖੁਲ੍ਹੇ ਅਸਮਾਨ ਵਿਚ ਪਰਵਾਜ਼ ਭਰ ਸਕਦੇ, ‘ਅਜੀਬਾ’ ਕਹਿ ਗ਼ਜ਼ਲ ਐਸੀ ਰੁਕੇ ਨਾ ਕਾਰਵਾਂ ਜਿਸ ਦਾ, ਹਜ਼ਾਰਾਂ ਆਖ ਕੇ ਗ਼ਜ਼ਲਾਂ ਅਜੇ ਤਕ ਮਨ ਨਹੀਂ ਭਰਿਆ। ਸਮਾਂ ਜੀਵਨ ਦਾ ਲਗਪਗ ਬੀਤ ਚੁਕਿਆ ਹੈ ਮਗਰ ਯਾਰੋ, ਨਾ ਕੁਝ ਏਥੋਂ ਹੈ ਲੈ ਜਾਣਾ ਕਿ ਸਭ ਕੁਝ ਏਥੇ ਰਹਿ ਜਾਣੈਂ, ਤਰਫ਼ ਜਿਸ ਜਾ ਰਿਹਾ ਸੰਸਾਰ ਮੁੜਣਾ ਏਸ ਦਾ ਮੁਸ਼ਕਲ, ਹੈ ਚੱਲੀ ਬੀਤ ਜ਼ਿੰਦਗਾਨੀ ਝਮੇਲੇ ਪਰ ਨਹੀਂ ਮੁੱਕੇ, ਮਿਰੀ ਬੋਲੀ ਪੰਜਾਬੀ ਹੈ ਜੋ ਲਿਖਦਾਂ ਬੋਲਦਾਂ ਨਿਸ ਦਿਨ, ਵਤਨ ਤੋਂ ਬਾਹਰ ਰਹਿਣਾ ਭੋਗਣਾ ਪਰਵਾਸ ਹੈ ਹੁੰਦਾ, ਗ਼ਜ਼ਲ ਲੋਕਾਂ ਦੀ ਹੈ ਚਾਹਤ ਪਸੰਦੀਦਾ ਸਿਨਫ਼ ਅਦਬੀ, ਜਦੋਂ ਤਕ ਚਿੱਠੀਆਂ ਮੋਹ ਭਰੀਆਂ ਵਤਨੋਂ ਆਉਂਦੀਆਂ ਰਹੀਆਂ। ਗਿਆ ਸ਼ਾਇਰ ਕੋਈ ਬਾਹਿਸ਼ਤ ਵਿਚ ਲਭਦਾ ਰਿਹਾ ਹੂਰਾਂ, ਕਿਵੇਂ ਸੱਸਾਂ ਤੇ ਨੂੰਹਾਂ ਦੀ ਗਲ਼ੇਗੀ ਦਾਲ਼ ਘਰ ਅੰਦਰ, ਜਦੋਂ ਦਾ ਆ ਗਿਆ ਧਨ ਪਾਸ ਲੋਕਾਂ ਦੇ ਹੈ ਲੋੜੋਂ ਵਧ, ਸੁਣੀ ਜਦ ਮੈਂ ਖ਼ਬਰ ਹੋਇਐ ਕਤਲ ਫੁਲ-ਜੋਬਨ-ਰੁੱਤੇ ਦਾ, ਕਿਵੇਂ ਹੋਵੇਗਾ ਵਾਤਾਵਰਨ ਪੂਰਨਸ਼ਾਂਤ ਜਗ ਅੰਦਰ, ਰਿਹਾ ਨਾ ਪਿਆਰ ਪਹਿਲੇ ਵਾਲੜਾ ਇਸ ਧਰਤ ਦੇ ਉੱਤੇ, ਭੁਲਾ ਕੇ ਪਰੇਮ ਦੇ ਰਿਸ਼ਤੇ ਰਿਹਾ ਉਹ ਮਸਤ ਮਾਇਆ ਵਿਚ, ਘਟਨ ਘਟਨਾਵਾਂ ਜੋ ਨਿਸ ਦਿਨ ‘ਅਜੀਬਾ’ ਬਣ ਗ਼ਜ਼ਲ ਜਾਵਣ, (7) ਮੈਂ ਕਾਵਿ ਦਾ ਸਮੁੰਦਰ ਝਰਨਾ ਗ਼ਜ਼ਲ ਦਾ ਪੂਰਾ ! ਮੈਂ ਕਾਵਿ ਦਾ ਸਮੁੰਦਰ ਝਰਨਾ ਗ਼ਜ਼ਲ ਦਾ ਪੂਰਾ। ਪਰਦੇਸ ਵਿਚ ਹਾਂ ਰਹਿੰਦਾ ਰੂਹ ਭਟਕਦੀ ਵਤਨ ਵਿਚ, ਪਰਵਾਸ ਕੈਦ ਮਿੱਠੀ ਕਹਿੰਦੇ ਨੇ ਲੋਕ ਅਕਸਰ, ਆਇਆ ਸਾਂ ਰਿਜ਼ਕ ਖ਼ਾਤਰ ਪਰ ਟਿਕ ਗਿਆ ਹਾਂ ਏਥੇ, ਮੇਰੇ ਨੇ ਮਨ ਨੂੰ ਜਚਦੇ ਰੰਗ ਕੇਸਰੀ ਬਸੰਤੀ, ਹਾਕਮ ਦੇ ਸੰਗ ਲੜਾਈ ਆਸਾਨ ਇਹ ਨਾ ਹੁੰਦੀ, ਬੇਗਮ ਦੇ ਨਾਲ ਆਢਾ ਭੁਲ ਕੇ ਨਾ ਯਾਰ ਲਾਉਣਾ, ਅੰਬਰਾਂ ‘ਤੇ ਤੂੰ ਪੁਚਾਣੀ ਅਪਣੀ ਗ਼ਜ਼ਲ ‘ਅਜੀਬਾ’, (8) ਆਕੇ ਮੁਹੱਲੇ ਸਾਡੇ ਮਹਿਕਾਂ ਖਲਾਰ ਜਾਨੈਂ ! ਆਕੇ ਮੁਹੱਲੇ ਸਾਡੇ ਮਹਿਕਾਂ ਖਲਾਰ ਜਾਨੈਂ। ਮਿਲਨੇ ਦਾ ਕੌਲ਼ ਕਰਕੇ ਅਜ ਬਹੁੜਿਓਂ ਨਾ ਬਲਮਾਂ, ਖੇਡੇਂ ਤਰੀਮਤ ਸੰਗ ਜਦ ਜਿਤਣਾ ਤਿਰਾ ਅਸੰਭਵ, ਤੇਰੇ ‘ਤੇ ਕਰੀਏ ਕਿੰਝ ਹੁਣ ਆਪਾਂ ਯਕੀਨ ਦੱਸ ਦੇ, ਕਸ਼ਟਾਂ ਭਰੀ ਇਹ ਦੁਨੀਆ ਵਿਚ ਜੀਵਣਾ ਕਠਨ ਹੈ, ਕੀ ਬੀਤਦੀ ਹੋਵੇਗੀ ਲੱਗਣ ‘ਤੇ ਕੁਝ ਪਤਾ ਜਦ, ਅਪਣੀ ਗ਼ਜ਼ਲ ਦੇ ਵਿੱਚ ਤੂੰ ਜਜ਼ਬਾਤ ਭਰ ਅਨੋਖੇ, ਮਿਲੇਂ ‘ਕੇਰਾਂ ਤਾਂ ਦੱਸਾਂਗੇ ਕਿ ਸਾਡਾ ਹਾਲ਼ ਕੀ ਏ। ਬਿਨਾਂ ਤੇਰੇ ਕਿਵੇਂ ਪਲ਼ ਬੀਤਦੇ ਲੰਘਦਾ ਸਮਾਂ ਹੈ, ਸੁਬ੍ਹਾ ਤੋਂ ਸ਼ਾਮ ਤਕ ਕੇਵਲ ਧਿਆਵਾਂ ਨਾਮ ਤੇਰਾ, ਸਮਾਂ ਕਿੰਝ ਮਾਰਦਾ ਛਾਲ਼ਾਂ ਜਿਵੇਂ ਗੁਜ਼ਰੇ ਸੁਨਾਮੀ, ਤਿਰੀ ਉੱਡੀਕ ਦੇ ਸਿਰ ‘ਤੇ ਰਹੇ ਹਾਂ ਜੀ! ਬਤਾ ਦੇਵੋ, ਗ਼ਜ਼ਲ ਤੇ ਨਾਰ ਵਿਚ ‘ਗੁਰਸ਼ਰਨ’ ਅੰਤਰ ਹੈ ਰਤਾ ਨਾ, ਸ਼ਬਦਾਂ ਦਾ ਹੈ ਕਸੀਦਾ ਤੇਰੀ ਗ਼ਜ਼ਲ ‘ਅਜੀਬਾ’। ਜੁੱਗਾਂ ਤੋਂ ਕਰ ਰਹੀ ਜੋ ਪੂਜਾ ਕਵੀਸ਼ਰੀ ਦੀ, ਮਹਿਕਾਂ ਖਿਲਾਰਦੀ ਨਿਤ ਪੈਲ਼ਾਂ ਹਮੇਸ਼ ਪਾਉਂਦੀ, ਮਿੱਤਰ ਅਜ਼ੀਮ ਸਾਰੇ ਪੜ੍ਹਦੇ ਤੇ ਸੁਣਦੇ ਇਸ ਨੂੰ, ਪੱਟੜੀ ਅਰੂਜ਼ ਦੀ ਇਹ ਜੰਕਸ਼ਨ ਤਖ਼ੱਈਅਲ਼ਾਂ ਦਾ, ‘ਗੁਰਸ਼ਰਨ’ ਸੰਗ ਇਸ ਦੇ ਤੈਨੂੰ ਮੁਹੱਬਤ ਸੱਚੀ, (11) ਤੈਨੂੰ ਤੇ ਨਾਂ ਤਿਰੇ ਨੂੰ ਦਿਲ ਵਿਚ ਵਸਾ ਲਿਆ ਏ ! ਤੈਨੂੰ ਤੇ ਨਾਂ ਤਿਰੇ ਨੂੰ ਦਿਲ ਵਿਚ ਵਸਾ ਲਿਆ ਏ। ਮਤਲਾਅ ਸਾਨੀ: ਨੈਣਾਂ ‘ਚ ਨਾਂ ਤਿਰੇ ਦਾ ਕਜਰਾ ਸਜਾ ਲਿਆ ਏ। ਦਿਨ ਰਾਤ ਸ਼ਾਮ ਸੁਬਹਾ ਤੇਰਾ ਖ਼ਿਆਲ ਰਹਿੰਦੈ, ਦਿਲ ਆ ਗਿਆ ਤਿਰੇ ‘ਤੇ ਆਖੇ ਅਵਾਜ਼ ਦਿਲ ਦੀ, ਦਿਲ ਦੀ ਪੁਕਾਰ ਸੱਚੀ ਮੇਰਾ ਦਿਲ ਹੀ ਜਾਣਦਾ ਹੈ, ਮਿਲਿਆ ਨਾ ਆਪ ਵਰਗਾ ਬੇਲੀ ਜਹਾਨ ਅੰਦਰ, ਜਿਸ ਦਿਨ ਤੋਂ ਤੱਕਿਆ ਹੈ ਤੇਰਾ ਹੁਸੀਨ ਮੁਖਡ਼ਾ, ਲਗਦੇ ਨਾ ਪੈਰ ਭੌਂ ‘ਤੇ ਤੇਰੇ ਆਣ ਦੀ ਖ਼ੁਸ਼ੀ ਵਿਚ, ਵਿਚ ਰੰਗ-ਪ੍ਰੇਮ ਰੰਗਿਆ ਟੁਰਿਆ ‘ਅਜੀਬ’ ਫਿਰਦੈ, ਗਲ ਸੁਣ ‘ਅਜੀਬ’ ਦੀ ਤੇ ਕਰ ਲੈ ਯਕੀਨ ਉਸ ‘ਤੇ, (12) ਮਿਰੇ ਹਮਦਮ ਮਿਰੇ ਦਿਲਬਰ ਮੇਰੇ ਦਿਲਦਾਰ ਆਖਣ ਦੇ ਮਿਰੇ ਹਮਦਮ ਮਿਰੇ ਦਿਲਬਰ ਮੇਰੇ ਦਿਲਦਾਰ ਆਖਣ ਦੇ। ਕਿਤੇ ਭੁਲ ਜਾਏ ਨਾ ਮਤਲ਼ਾਅ ਜੋ ਮੇਰੇ ਜ਼ਿਹਨ ਵਿਚ ਘੁਮਦੈ, ਕਹੇ ਬਿਨ ਨਿਤ ਗ਼ਜ਼ਲ ਨਵ ਇਕ ਰਿਹਾ ਜਾਂਦਾ ਨਹੀਂ ਮੈਥੋਂ, ਸੁਖਾਵੇਂ ਜਾਪਦੇ ਹਾਲਾਤ ਨਾ ਸਾਰੇ ਜਗਤ ਅੰਦਰ, ਨਾ ਰੋਕੀਂ ਏਸ ਨੂੰ ਹਮਦਮ ਨਾ ਟੋਕੀਂ ਏਸ ਨੂੰ ਮਿਤਵਾ, ਇਨ੍ਹਾਂ ਜ਼ਾਤਾਂ ਤੇ ਪਾਤਾਂ ਨੇ ਅਸਾਨੂੰ ਪਾਡ਼ ਕੇ ਰਖਿਐ, ਕਿ ਆਖਣ ਦੇ ਗ਼ਰੀਬਾਂ ਸੰਗ ਦਿਨੋ ਦਿਨ ਹੋ ਰਿਹਾ ਧੱਕਾ, ਬਿਨਾਂ ਏਕੇ ਮੁਹਬਤ ਦੇ ਇਹ ਗ਼ੁਰਬਤ ਦੂਰ ਨਾ ਹੋਣੀ, ਤੂੰ ਆਖਣ ਦੇ ਹਕੀਕਤ ਦੀ ਜੋ ਕਹਿਣੀ ਦਾਸਤਾਂ ਅਜ ਮੈਂ, ਨਗ਼ਾਰਾ ਨਫ਼ਰਤਾਂ ਦਾ ਵੱਜਦਾ ਆਵੇ ਨਜ਼ਰ ਨਾ! ਤੇ, ਮੁਹਬਤ ਬਿਨ ਕੋਈ ਮਸਲਾ ਕਦੇ ਵੀ ਹੱਲ ਨਾ ਹੁੰਦਾ, ਉਦਾਸੀ ਗ਼ਮ ਮਸੋਸਾਪਣ ਘੇਰ ਲੋਕਾਂ ਨੂੰ ਹੈ ਬੈਠਾ, |
***
885 *** |