|
ਸਾਡੀ ਧਰਤੀ ਵੀ ਪੁਲਾੜ ਦਾ ਹੀ ਹਿੱਸਾ ਹੈ। ਧਰਤੀ, ਇਸ ਦਾ ਉਪਗ੍ਰਹਿ ਚੰਦਰਮਾ ਅਤੇ ਇਸ ਦੇ ਨਾਲ ਦੇ ਦੂਜੇ ਗ੍ਰਹਿ, ਸੂਰਜ ਦੇ ਆਲੇ ਦੁਆਲੇ ਚੱਕਰ ਕੱਢਦੇ ਹਨ ਅਤੇ ਇਸ ਸਾਰੇ ਨੂੰ ਅਸੀਂ ਸੂਰਜੀ ਪਰਿਵਾਰ ਕਹਿੰਦੇ ਹਾਂ। ਇਹ ਪੁਲਾੜ ਦਾ ਇੱਕ ਰੇਤ ਦੇ ਬਰਾਬਰ ਕਣ ਜਿੱਡਾ ਹਿੱਸਾ ਹੀ ਬਣਾਉਂਦੇ ਹਨ, ਸ਼ਾਇਦ ਉਸ ਤੋਂ ਵੀ ਛੋਟਾ। ਅਜਿਹੇ ਕਰੋੜਾਂ ਸੂਰਜੀ ਪਰਿਵਾਰ ਸਿਰਫ਼ ਸਾਡੀ ਹੀ ਗਲੈਕਸੀ ਦੇ ਵਿੱਚ ਹਨ ਅਤੇ ਅਜਿਹੀਆਂ ਕਰੋੜਾਂ ਹੀ ਗਲੈਕਸੀਆਂ ਇਸ ਬ੍ਰਹਿਮੰਡ ਵਿੱਚ ਵਿਚਰ ਰਹੀਆਂ ਹਨ, ਜਿਹੜੀਆਂ ਲਗਾਤਾਰ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਹਨ ਭਾਵ ਬ੍ਰਹਿਮੰਡ ਫੈਲ ਰਿਹਾ ਹੈ। ਫੈਲ ਕਿਹੜੀ ਚੀਜ਼ ਵਿੱਚ ਰਿਹਾ ਹੈ ਇਸ ਬਾਰੇ ਕਿਸੇ ਨੂੰ ਕੋਈ ਨਹੀਂ ਪਤਾ? ਕਿੱਥੋਂ ਤੱਕ ਫੈਲ ਰਿਹਾ ਹੈ ਇਹਦੇ ਬਾਰੇ ਵੀ ਕਿਸੇ ਨੂੰ ਕੋਈ ਨਹੀਂ ਪਤਾ? ਨਾ ਸਾਨੂੰ, ਨਾ ਤੁਹਾਨੂੰ, ਨਾ ਸਾਡੀ ਸਾਇੰਸ ਨੂੰ ਅਤੇ ਨਾ ਹੀ ਸਾਡੇ ਵਿਗਿਆਨੀਆਂ ਨੂੰ। ਇਸ ਬ੍ਰਹਿਮੰਡ ਵਿੱਚ ਬਹੁਤ ਕੁਝ ਅਜੀਬੋ ਗਰੀਬ ਹੈ। ਸਭ ਤੋਂ ਪਹਿਲਾਂ ਅਸੀਂ ਬਲੈਕ ਹੋਲ ਦੀ ਗੱਲ ਕਰਦੇ ਹਾਂ। ਬਲੈਕ ਹੋਲ ਗੁਰਤਾਖਿਚ ਸ਼ਕਤੀ ਦਾ ਉਹ ਕੇਂਦਰ ਹੁੰਦਾ ਹੈ ਜਿਸ ਵਿੱਚ ਗਈ ਚੀਜ਼ ਕਦੇ ਵਾਪਸ ਨਹੀਂ ਆਉਂਦੀ। ਇਸ ਦੀ ਖਿੱਚ ਸ਼ਕਤੀ ਇਨੀ ਜਿਆਦਾ ਹੁੰਦੀ ਹੈ ਕਿ ਇਸ ਵਿੱਚ ਗਿਆ ਪ੍ਰਕਾਸ਼ ਵੀ ਵਾਪਸ ਨਹੀਂ ਆ ਸਕਦਾ। ਪ੍ਰਕਾਸ਼ ਜਿਸ ਦਾ ਪੁੰਜ ਵੀ ਨਹੀਂ ਹੁੰਦਾ (ਫੋਟੋਨ ਦਾ ਰੈਸਟ ਪੁੰਜ ਜ਼ੀਰੋ ਹੁੰਦਾ ਹੈ) ਉਹ ਵੀ ਇਸ ਵਿੱਚ ਸਮਾਅ ਜਾਂਦਾ ਹੈ ਅਤੇ ਇਸ ਵਿੱਚ ਸਾਇੰਸ ਦੇ ਸਾਰੇ ਨਿਯਮ ਕੰਮ ਕਰਨਾ ਬੰਦ ਕਰ ਦਿੰਦੇ ਹਨ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੀ ਸਾਇੰਸ ਇੱਥੇ ਆ ਕੇ ਫੇਲ ਹੋ ਜਾਂਦੀ ਹੈ। (ਬਲੈਕ ਹੋਲ ‘ਤੇ ਵਿਗਿਆਨ ਦੇ ਨਿਯਮ ਕੰਮ ਕਰਦੇ ਹਨ, ਪਰ ਇਸ ਦੇ ਕੇਂਦਰ ਵਿੱਚ ਸਾਡਾ ਮੌਜੂਦਾ ਗਿਆਨ ਅਧੂਰਾ ਹੋ ਜਾਂਦਾ ਹੈ। ਆਇਨਸਟਾਈਨ ਦੀ ਜਨਰਲ ਰਿਲੇਟੀਵਿਟੀ ਦਾ ਸਿਧਾਂਤ ਬਲੈਕ ਹੋਲ ਦੀ ਗਰੈਵਿਟੀ ਅਤੇ ਇਸ ਦੇ ਬਾਹਰਲੇ ਘੇਰੇ ਨੂੰ ਸਮਝਾਉਂਦਾ ਹੈ।) ਆਉਣ ਵਾਲੇ ਸਮੇਂ ਵਿੱਚ ਸ਼ਾਇਦ ਸਾਇੰਸ ਹੋਰ ਤਰੱਕੀ ਕਰ ਜਾਵੇ, ਹੋਰ ਖੋਜਾਂ ਹੋ ਜਾਣ ਤਾਂ ਸ਼ਾਇਦ ਕੁਝ ਲੱਭਿਆ ਜਾ ਸਕੇ। ਪਰ ਫਿਲਹਾਲ ਬਲੈਕ ਹੋਲ ਅਜਿਹੀ ਚੀਜ਼ ਹੈ ਜਿਸ ਬਾਰੇ ਸਾਨੂੰ ਸਿਰਫ ਇਹੀ ਜਾਣਕਾਰੀ ਹੈ ਕਿ ਇਹ ਹਰ ਇੱਕ ਚੀਜ਼, ਚਾਹੇ ਉਹ ਕੋਈ ਤਾਰਾ ਹੋਵੇ, ਚਾਹੇ ਕੋਈ ਗ੍ਰਹਿ ਹੋਵੇ, ਇਥੋਂ ਤੱਕ ਕੀ ਚਾਹੇ ਪ੍ਰਕਾਸ਼ ਹੋਵੇ ਜੋ ਇਸ ਦੀ ਖਿੱਚ ਸ਼ਕਤੀ ਦੇ ਅੰਦਰ ਆ ਗਿਆ, ਉਹ ਇਸ ਵਿੱਚ ਹੀ ਸਮਾਅ ਜਾਂਦਾ ਹੈ। ਸਾਡੇ ਪੁਲਾੜ ਦਾ 95 ਫੀਸਦੀ ਹਿੱਸਾ ਡਾਰਕ ਮੈਟਰ ਅਤੇ ਡਾਰਕ ਐਨਰਜੀ ਤੋਂ ਬਣਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਪੁਲਾੜ ਦਾ 27 ਫੀਸਦੀ ਹਿੱਸਾ ਡਾਰਕ ਮੈਟਰ ਅਤੇ 68% ਹਿੱਸਾ ਡਾਰਕ ਐਨਰਜੀ ਹੈ। ਇਹ ਇੱਕ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਨਾ ਤਾਂ ਦੇਖੀਆਂ ਜਾ ਸਕਦੀਆਂ ਹਨ ਤੇ ਨਾ ਹੀ ਇਹਨਾਂ ਨੂੰ ਛੂਹਿਆ ਜਾ ਸਕਦਾ ਹੈ। ਪਰ ਫਿਰ ਵੀ ਇਹ ਪੂਰੇ ਬ੍ਰਹਮੰਡ ਨੂੰ ਚਲਾ ਰਹੀਆਂ ਹਨ। ਏਲੀਅਨ ਕੀ ਹਨ? ਪਤਾ ਨਹੀਂ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡੇ ਸਾਡੀ ਗਲੈਕਸੀ ਵਿੱਚ ਹੀ ਕਰੋੜਾਂ ਸੂਰਜੀ ਪਰਿਵਾਰ ਹਨ। ਇਸ ਦਾ ਮਤਲਬ ਹੈ ਕਿ ਕਰੋੜਾਂ ਹੀ ਗ੍ਰਹਿ ਵੀ ਹਨ। ਹੋ ਸਕਦਾ ਹੈ ਕਿਸੇ ਗ੍ਰਹਿ ਦੇ ਉੱਤੇ ਜੀਵਨ ਜਿਉਣ ਦੀਆਂ ਹਾਲਤਾਂ ਹੋਣ, ਜਿੱਥੇ ਜੀਵਨ ਪਣਪ ਵੀ ਰਿਹਾ ਹੋਵੇ। ਪਰ ਫਿਲਹਾਲ ਤੱਕ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇ ਇਹਨਾਂ ਵਿੱਚੋਂ ਕਿਸੇ ਗ੍ਰਹਿ ਤੇ ਜੀਵਨ ਹੋਵੇ, ਉਥੇ ਮਨੁੱਖ ਪ੍ਰਜਾਤੀ ਹੋਵੇ ਤਾਂ ਉਥੋਂ ਦੇ ਜੀਵ ਜੀਵਾਂ ਨੂੰ ਅਸੀਂ ਏਲੀਅਨ ਹੀ ਕਹਾਂਗੇ। ਪਰੀ ਕਹਾਣੀਆਂ ਵਿਚ ਤਾਂ ਅਸੀਂ ਏਲੀਅਨ ਬਾਰੇ ਬਹੁਤ ਪੜਦੇ ਸੁਣਦੇ ਆਏ ਹਾਂ ਪਰ ਸੱਚ ਵਿੱਚ ਸਾਨੂੰ ਹਜੇ ਤੱਕ ਏਲੀਅਨ ਜੀਵਨ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਹਾਲੇ ਤੱਕ ਕੁਝ ਅਜਿਹੇ ਗ੍ਰਹਿ ਲੱਭੇ ਗਏ ਹਨ ਜਿਨਾਂ ਤੇ ਜੀਵਨ ਜਿਉਣ ਦੇ ਹਾਲਾਤ ਹਨ। ਉਥੇ ਜੀਵਨ ਹੈ ਜਾਂ ਨਹੀਂ ਇਸ ਬਾਰੇ ਹਜੇ ਕਿਸੇ ਨੂੰ ਕੁਝ ਨਹੀਂ ਪਤਾ? ਇਸ ਬ੍ਰਹਿਮੰਡ ਵਿੱਚ ਸਾਨੂੰ ਸਭ ਤੋਂ ਉਲਝਾਉਣ ਵਾਲੀ ਜਿਹੜੀ ਚੀਜ਼ ਹੈ, ਉਹ ਸਮਾਂ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਸਮਾਂ ਇੱਕ ਸਾਰ ਗਤੀ ਨਾਲ ਚਲਦਾ ਹੈ, ਸਾਡੀ ਧਰਤੀ ‘ਤੇ ਪਰ ਹਰ ਕਿਤੇ ਇਹ ਇੱਕੋ ਸਪੀਡ ਨਾਲ ਨਹੀਂ ਚੱਲਦਾ। ਜੇਕਰ ਕੋਈ ਚੀਜ਼ ਪ੍ਰਕਾਸ਼ ਦੀ ਗਤੀ ਨਾਲ ਭਾਵ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਚੱਲ ਰਹੀ ਹੋਵੇ ਜਾਂ ਅਸੀਂ ਬਲੈਕ ਹੋਲ ਦੇ ਨੇੜੇ ਹੋਈਏ ਤਾਂ ਉਥੇ ਸਮਾਂ ਬਹੁਤ ਹੋਲੀ ਹੋਲੀ ਚੱਲੇਗਾ। ਭਾਵ ਜੇਕਰ ਧਰਤੀ ਤੇ ਇੱਕ ਸਾਲ ਬੀਤਦਾ ਹੈ ਤਾਂ ਹੋ ਸਕਦਾ ਹੈ ਉਥੇ ਇਕ-ਦੋ ਘੰਟੇ ਹੀ ਬੀਤੇ ਹੋਣ। ਇਹ ਜਿਹੜੀਆਂ ਚੀਜ਼ਾਂ ਹਨ ਇਹ ਸਾਡੇ ਬ੍ਰਹਮੰਡ ਨੂੰ, ਸਾਡੇ ਯੂਨੀਵਰਸ ਨੂੰ ਬਹੁਤ ਗੁੰਝਲਦਾਰ ਬਣਾਉਂਦੀਆਂ ਹਨ ਤੇ ਸਾਡੀ ਸਾਇੰਸ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ ਕਿਉਂਕਿ ਪੁਲਾੜ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਸਾਇੰਸ ਦੇ ਨਿਯਮ ਕੰਮ ਨਹੀਂ ਕਰਦੇ। ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਖੋਜਾਂ ਹੋ ਜਾਣ ਹੋਰ ਨਿਯਮ ਲੱਭੇ ਜਾ ਸਕਣ ‘ਤੇ ਪੁਲਾੜ ਵਿਗਿਆਨ ਦੀ ਇਹ ਗੁੱਥੀ ਸਾਡੇ ਤੋਂ ਕੁਝ ਸੁਲਝ ਜਾਵੇ। ਫਿਲਹਾਲ ਅਸੀਂ ਪੁਲਾੜ ਦੇ ਹਨੇਰੇ ਵਿੱਚ ਹੀ ਹਾਂ। ਸੰਜੀਵ ਝਾਂਜੀ ਜਗਰਾਉਂ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

by
ਪੁਲਾੜ ਕੀ ਹੈ? ਆਮ ਬੋਲ ਚਾਲ ਦੀ ਭਾਸ਼ਾ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਜਿਹੜਾ ਉੱਪਰ ਵੱਲ ਦੇਖਿਆਂ ਸਾਨੂੰ ਆਸਮਾਨ ਦਿਖਦਾ ਹੈ ਜਾਂ ਇਹਦੇ ਵਰਗਾ ਜੋ ਕੁਝ ਵੀ ਉੱਪਰ ਹੈ ਉਹ ਸਭ ਪੁਲਾੜ ਦਾ ਹਿੱਸਾ ਹੈ। ਪਰ ਪੁਲਾੜ ਸਾਡੀ ਇਸ ਕਲਪਨਾ ਤੋਂ ਬਹੁਤ ਦੂਰ ਦੀ ਚੀਜ਼ ਹੈ। ਸਾਡੀ ਸੋਚ ਸ਼ਕਤੀ ਤੋਂ ਵੀ ਪਰੇ। ਤੁਸੀਂ ਸਾਫ਼ ਦਿਨ ਜਾਂ ਰਾਤ ਵਿੱਚ ਅਸਮਾਨ ਦੇ ਤਾਰਿਆਂ ਨੂੰ ‘ਤੇ ਹੋਰ ਪੁਲਾੜੀ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ ‘ਤੇ ਉਸ ਤੋਂ ਬਾਅਦ ਕਲਪਨਾ ਕਰੋ ਕਿ ਇਸ ਤੋਂ ਪਰੇ ਵੀ ਬਹੁਤ ਕੁਝ ਹੈ। ਇਦਾਂ ਦਾ ਹੀ ਉਹ ਸਾਰਾ ਕੁਝ ਵੀ ਪੁਲਾੜ ਦਾ ਹੀ ਹਿੱਸਾ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਕਲਪਨਾ ਤੋਂ ਵੀ ਪਰੇ, ਜੋ ਉਹ ਲਗਾਤਾਰ ਫੈਲ ਰਿਹਾ ਹੈ ਉਹ ਵੀ ਪੁਲਾੜ ਦਾ ਹਿੱਸਾ ਹੈ। ਅਸਲ ਵਿੱਚ ਪੁਲਾੜ ਰਹੱਸਾਂ ਨਾਲ ਭਰਿਆ ਹੋਇਆ ਹੈ। ਪੁਲਾੜ ਦਾ ਸਿਰਫ਼ ਪੰਜ ਫੀਸਦੀ ਹਿੱਸਾ ਹੀ ਆਮ ਪਦਾਰਥਾਂ ਤੋਂ ਬਣਿਆ ਹੋਇਆ ਹੈ। ਬਾਕੀ 95 ਫੀਸਦੀ ਹਿੱਸਾ ਡਾਰਕ ਮੈਟਰ ਅਤੇ ਡਾਰਕ ਐਨਰਜੀ ਤੋਂ ਬਣਿਆਂ ਹੋਇਆ ਹੈ। ਇਸ ਤੋਂ ਬਿਨਾਂ ਬਲੈਕ ਹੋਲ ਤੇ ਏਲੀਅਨ, ਜਿੰਨਾ ਬਾਰੇ ਅਕਸਰ ਅਸੀਂ ਸੋਚਦੇ ਰਹਿੰਦੇ ਹਾਂ, ਕਿ ਇਹ ਦੂਜੇ ਗ੍ਰਹਿ ਦੇ ਵਾਸੀ ਹਨ, ਉਹਨਾਂ ਤੋਂ ਵੀ ਬਣਿਆ ਹੋ ਸਕਦਾ ਹੈ। ਆਓ ਪੁਲਾੜ ਤੇ ਇੱਕ ਸਰਸਰੀ ਨਜ਼ਰ ਮਾਰੀਏ।