9 December 2024

ਲੋਕ ਸੇਵਾ ਸੋਸਾਇਟੀ ਜਗਰਾਉਂ ਵੱਲੋਂ ਪੰਜਾਬੀ ਲੇਖਕ ਸੰਜੀਵ ਝਾਂਜੀ ਸਨਮਾਨਿਤ

ਜਗਰਾਉਂ : ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕਰਨ ਵਾਲੀ ਅਤੇ ਲੋਕਾਂ ਨੂੰ ਹਮੇਸ਼ਾ ਸਹੀ ਸੇਧ ਅਤੇ ਯੋਗ ਇਮਦਾਦ ਕਰਨ ਵਾਲੀ ਇਲਾਕੇ ਦੀ ਮਾਨਮਤੀ ਸੰਸਥਾ ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਪੰਜਾਬੀ ਲੇਖਕ ਅਤੇ ਕਾਲਮਿਸਟ ਸੰਜੀਵ ਝਾਂਜੀ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਉਹਨਾਂ ਦੀ ਹਾਲ ਹੀ ਵਿੱਚ ਆਈ ਤੀਜੀ ਪੁਸਤਕ ਲੇਖ-ਸੰਗ੍ਰਹਿ ਜਿੱਤ ਦੇ ਦੀਵੇ ਲਈ ਕੀਤਾ ਗਿਆ ਹੈ। ਸੰਜੀਵ ਝਾਂਜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਅਖਬਾਰਾਂ ਵਿੱਚ ਇੱਕ ਵਾਰਤਕ ਦੇ ਲੇਖਕ ਦੇ ਰੂਪ ਵਿੱਚ ਆਪਣੇ ਲੇਖ ਲਿਖਦੇ ਅਤੇ ਲੋਕਾਂ ਸਾਹਮਣੇ ਪੇਸ਼ ਕਰਦੇ ਆਏ ਹਨ। ਜਿਹੜੇ ਲੋਕਾਂ ਨੂੰ ਹਮੇਸ਼ਾ ਇੱਕ ਚੰਗੀ ਸੇਧ ਦਿੰਦੇ ਰਹੇ ਹਨ। ਮੌਜੂਦਾ ਲੇਖ ਸੰਗ੍ਰਹਿ ਵਿੱਚ ਉਹਨਾਂ ਵੱਲੋਂ ਛਾਪੇ ਗਏ 20 ਲੇਖਾ ਦੀ ਲੜੀ ਹੈ। ਜਿਨਾਂ ਵਿੱਚੋਂ ਮੁੱਖ ਰੂਪ ਵਿੱਚ ਰਾਜਾ ਰਾਮ ਭਗਵਾਨ ਰਾਮ ਕਿਵੇਂ ਬਣੇ?, ਸ੍ਰੀ ਰਾਮ ਰਮਾਇਣ ਅਤੇ ਵਿਗਿਆਨ, ਰਾਵਣ ਬ੍ਰਾਹਮਣ ਹੁੰਦੇ ਹੋਏ ਵੀ ਰਾਕਸ਼ ਕਿਵੇਂ ਬਣਿਆ ਅਤੇ ਘਰ ਘਰ ਸ਼ਬਰੀ ਹਰ ਘਰ ਸ਼ਬਰੀ ਵਰਗੇ ਲੇਖ ਹਨ। ਇਹਨਾਂ ਲੇਖਾਂ ਵਿੱਚ ਲੇਖਕ ਨੇ ਭਗਵਾਨ ਰਾਮ ਦੇ ਸਮੇਂ ਵਿੱਚ ਵਿਗਿਆਨ ਕਿੰਨੀ ਤਰੱਕੀ ਤੇ ਸੀ ਉਸ ਬਾਰੇ ਆਪਣੇ ਵਿਚਾਰਾਂ ਨੂੰ ਕਲਮਬੱਧ ਕੀਤਾ ਹੈ ਅਤੇ ਨਾਲ ਦੀ ਨਾਲ ਹੀ ਉਸ ਸਮੇਂ ਅਤੇ ਅੱਜ ਦੇ ਸਮੇਂ ਦਾ ਸਮਾਜਿਕ ਅੰਤਰ ਵੀ ਪੇਸ਼ ਕੀਤਾ ਹੈ। ਮੂਲ ਰੂਪ ਇਹ ਇੱਕ ਪੜ੍ਹਨ ਯੋਗ ਲੇਖ ਸੰਗ੍ਰਹਿ ਹੈ ਜਿਹੜਾ ਸਮਾਜ ਦੇ ਹਰ ਵਰਗ ਨੂੰ ਸੇਧ ਦਿੰਦਾ ਹੈ। 

ਇਸ ਮੌਕੇ ਲੋਕ ਸੇਵਾ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਮਨੋਹਰ ਸਿੰਘ ਟੱਕਰ, ਸਕੱਤਰ ਕੁੱਲਭੂਸ਼ਣ ਗੁਪਤਾ,  ਰਾਜੀਵ ਗੁਪਤਾ, ਪ੍ਰੋਜੈਕਟ ਚੇਅਰਮੈਨ ਕੰਵਲ ਕੱਕੜ, ਲੇਖਕ ਅਭਯਜੀਤ ਝਾਂਜੀ, ਸੁਨੀਲ ਬਜਾਜ, ਰਾਜਿੰਦਰ ਜੈਨ, ਸੁਖਜਿੰਦਰ ਢਿਲੋਂ, ਅਨਿਲ ਮਲਹੋਤਰਾ , ਵਿਨੋਦ ਬਾਂਸਲ ਅਤੇ ਪ੍ਰਵੀਨ ਜੈਨ ਵੀ ਹਾਜ਼ਰ ਸਨ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1417
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →