12 September 2026

ਲੱਗਦਾ ਭਾਰਤ ਵਿੱਚ ਪੜ੍ਹੇ ਲਿਖੇ ਅਨਪੜ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ — ਸੰਜੀਵ ਝਾਂਜੀ ਜਗਰਾਉਂ

ਲੇਖ ਦਾ ਸਿਰਲੇਖ ਆਪਾ ਵਿਰੋਧੀ ਹੈ ਪਰ ਇਸ ਉੱਤੇ ਸਾਰਥਕ ਅਤੇ ਗਹਿ ਗਡਵਾਂ ਵਿਚਾਰ ਕਰਨ ਲਈ ਸਾਨੂੰ ਪੜ੍ਹੇ ਲਿਖੇ ਅਤੇ ਆਧੁਨਿਕ ਅਨਪੜ੍ਹ ਦੀ ਪਰਿਭਾਸ਼ਾ ਘੜਨੀ ਅਤੇ ਸਮਝਨੀ ਪਵੇਗੀ ਇਸ ਨੂੰ ਜਾਨਣ ਅਤੇ ਇਸ ਉੱਤੇ ਚਾਨਣਾ ਪਾਉਣ ਤੋਂ ਪਹਿਲਾਂ ਆਓ ਆਪਾਂ ਭਾਰਤ ਅਤੇ ਆਪਣੇ ਰਾਜ ਪੰਜਾਬ ਵਿੱਚ ਪੜ੍ਹੇ ਲਿਖਿਆਂ ਦੀ ਦਰਜਾਬੰਦੀ ਤੇ ਨਜ਼ਰ ਮਾਰ ਲਈਏ ਭਾਰਤ ਵਿੱਚ ਇਸ ਵੇਲੇ 1113 ਯੂਨੀਵਰਸਟੀਆਂ ਜਾਂ ਯੂਨੀਵਰਸਿਟੀ ਦੇ ਲੈਵਲ ਦੇ ਅਦਾਰੇ ਹਨ ਇਹਨਾਂ ਵਿੱਚੋਂ 420 ਯੂਨੀਵਰਸਿਟੀਆਂ ਸਟੇਟ ਯੂਨੀਵਰਸਿਟੀਆਂ ਹਨ, 396 ਪ੍ਰਾਈਵੇਟ ਯੂਨੀਵਰਸਿਟੀਆਂ ਹਨ `ਤੇ ਸਭ ਤੋਂ ਵੱਡੀ ਗੱਲ ਇਹਨਾਂ ਵਿੱਚ 17 ਯੂਨੀਵਰਸਿਟੀਆਂ ਅਜਿਹੀਆਂ ਹਨ ਜਿਹੜੀਆਂ ਸਿਰਫ ਔਰਤਾਂ ਲਈ ਹਨ 2012 ਦੇ ਹਿਸਾਬ ਕਿਤਾਬ ਨਾਲ ਇਹਨਾਂ ਯੂਨੀਵਰਸਿਟੀਆਂ ਵਿੱਚ ਚਾਰ ਕਰੋੜ 33 ਲੱਖ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਪੜ੍ਹੇ ਲਿਖਿਆਂ ਦੀ ਦਰ 74.04% ਹੈ ਇਹਨਾਂ ਵਿੱਚ ਮਰਦਾਂ ਦੀ 82.14% ਅਤੇ ਔਰਤਾਂ ਦੀ 65.46 ਫੀਸਦੀ ਹੈ ਕੇਰਲਾ ਰਾਜ ਦੀ ਸਾਖਰਤਾ ਦਰ 93.91% ਹੈ ਜੇ ਇਸੇ ਹਿਸਾਬ ਨਾਲ ਪੰਜਾਬ ਬਾਰੇ ਸੋਚ ਵਿਚਾਰ ਕਰੀਏ ਤਾਂ ਪੰਜਾਬ ਵਿੱਚ ਇਸ ਵੇਲੇ 40 ਤੋਂ ਵੱਧ ਯੂਨੀਵਰਸਿਟੀਆਂ ਜਾਂ ਇਸ ਦੇ ਲੈਵਲ ਦੇ ਅਦਾਰੇ ਹਨ ਇਹਨਾਂ ਵਿੱਚ ਇੱਕ ਸੈਂਟਰਲ, ਸੱਤ ਸਟੇਟ ਅਤੇ ਬਾਕੀ ਪ੍ਰਾਈਵੇਟ ਯੂਨੀਵਰਸਿਟੀ ਹਨ ਜਾਂ ਉਹਨਾਂ ਦੇ ਲੈਵਲ ਦੇ ਸੰਸਥਾਪਨ ਹਨ ਇਹਨਾਂ ਅਦਾਰਿਆਂ ਵਿੱਚ ਲਗਭਗ ਪੌਣੇ 8 ਲੱਖ ਦੇ ਲਗਭਗ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਸਾਖਰ ਹੋ ਰਹੇ ਹਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਸਾਖਰਤਾ ਦਰ 75.84% ਹੈ ਜਿਸ ਵਿੱਚ ਮਰਦਾਂ ਦੀ 80.44% ਅਤੇ ਔਰਤਾਂ ਦੀ 70.73 ਫੀਸਦੀ ਹੈ ਉਪਰੋਕਤ ਡਾਟੇ ਵਿੱਚ ਅਸੀਂ ਕਾਲਜਾਂ ਜਾਂ ਸਕੂਲਾਂ ਦੀ ਗਿਣਤੀ ਅਤੇ ਉਹਨਾਂ ਵਿੱਚ ਪੜਦੇ ਹੋਏ ਵਿਦਿਆਰਥੀਆਂ ਦੀ ਨਫਰੀ ਨੂੰ ਨਹੀਂ ਗਿਣਿਆ ਇੰਨੀ ਵੱਡੀ ਤਾਦਾਦ ਦੇ ਵਿੱਚ ਇਨੇ ਵੱਡੇ ਸਿੱਖਿਆ ਅਦਾਰੇ ਹੋਣ ਦਾ ਮਤਲਬ ਹੈ ਕਿ ਸਾਡੇ ਕਰੋੜਾਂ ਵਿਦਿਆਰਥੀ ਇਥੋਂ ਸਿੱਖਿਆ ਹਾਸਿਲ ਕਰਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ ਜਾਂ ਹੋਣਗੇ ਇਹ ਵਿਦਿਆਰਥੀ ਕੋਈ ਇੱਕ ਖੇਤਰ ਵਿੱਚ ਨਹੀਂ ਅਨੇਕਾਂ ਤਰ੍ਹਾਂ ਦੇ ਖੇਤਰਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ ਕੀ ਇਹ ਅਸਲ ਵਿੱਚ ਸਿਖਿਅਤ ਹੋ ਰਹੇ ਹਨ ਜਾਂ ਸਿਰਫ ਨੌਕਰੀ ਹੜਪਨ ਦੀ ਰੇਸ ਵਿੱਚ ਹੀ ਹਨ ਅਤੇ ਡਿਗਰੀ ਰੂਪੀ ਕਾਗਜ਼ ਲੈਣ ਲਈ ਹੀ ਕਾਹਲੇ ਹਨ  

ਹੁਣ ਆਪਾਂ ਤਸਵੀਰ ਦਾ ਦੂਜਾ ਰੁੱਖ ਦੇਖਦੇ ਹਾਂ ਇਹ ਦੂਜਾ ਰੁੱਖ ਮੈਂ ਖੁਦ ਮਹਿਸੂਸ ਕੀਤਾ ਹੈ ਇਸ ਲਈ ਇਹ ਮੇਰੇ ਨਿਜੀ ਵਿਚਾਰ ਹਨ ਤੁਹਾਡੇ ਵਿਚਾਰ ਇਸ ਤੋਂ ਵੱਖਰੇ ਹੋ ਸਕਦੇ ਹਨ ਪਰ ਫਿਰ ਵੀ ਮੈਂ ਆਪਣੇ ਵਿਚਾਰਾਂ ਨਾਲ ਤੁਹਾਨੂੰ ਰੂਬਰੂ ਕਰਵਾ ਕੇ ਇਸ ਲੇਖ ਦੇ ਸਿਰਲੇਖ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ

ਜਦੋਂ ਕਦੇ ਮੈਂ ਤੜਕਸਾਰ ਮੂੰਹ ਹਨੇਰੇ ਸਵੇਰ ਦੀ ਸੈਰ ਨੂੰ ਨਿਕਲਦਾ ਹਾਂ ਤਾਂ ਸੈਰ ਦੌਰਾਨ ਮੈਂ ਕਾਫੀ ਕੁਝ ਨੋਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਹਿਲਾ ਤਾਂ ਇਹ ਕਿ ਉਸ ਵੇਲੇ ਸਾਡੇ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ ਦੀਆਂ ਟੂਟੀਆਂ ਵਿੱਚ ਪਾਣੀ ਆ ਚੁੱਕਾ ਹੁੰਦਾ ਹੈ ਹੁਣ ਜਨਤਕ ਖੇਤਰ ਵਿੱਚ ਜਿਆਦਾ ਟੂਟੀਆਂ ਤਾਂ ਨਹੀਂ ਲੱਗੀਆਂ ਹੋਈਆਂ, ਪਰ ਜਿੱਥੇ ਵੀ ਲੱਗੀਆਂ ਹੋਈਆਂ ਹਨ, ਮੈਂ ਅਕਸਰ ਦੇਖਦਾ ਹਾਂ ਕਿ ਉਹ ਚੱਲ/ਵਗ ਰਹੀਆਂ ਹੁੰਦੀਆਂ ਹਨ ਪਾਣੀ ਡੁੱਲ ਰਿਹਾ ਹੁੰਦਾ ਹੈ ਨਾਲੀਆਂ ਵਿੱਚ ਜਾਇਆ/ਬਰਬਾਦ ਜਾ ਰਿਹਾ ਹੁੰਦਾ ਹੈਪਿਛਲੇ ਲਗਭਗ ਇੱਕ ਦਹਾਕੇ ਤੋਂ ਮੈਂ ਇਹ ਸੁਣਦਾ ਆ ਰਿਹਾ ਹਾਂ ਕਿ ਪਾਣੀ ਦਾ ਲੈਵਲ ਲਗਾਤਾਰ ਹੇਠਾਂ ਜਾ ਰਿਹਾ ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਵਰਤੋ ਵੀ ਸੰਜਮ ਨਾਲ ਕਰਨੀ ਚਾਹੀਦੀ ਹੈ ਪਰ ਇਥੇ ਤਾਂ ਪਾਣੀ ਜਾਇਆ ਜਾ ਰਿਹਾ ਹੈ ਮੈਂ ਤੇ ਮੇਰੇ ਵਰਗੇ ਕਈ ਲੋਕ ਸੈਰ ਤੇ ਜਾ ਰਹੇ ਹੁੰਦੇ ਹਨ ਅਕਸਰ ਟੂਟੀਆਂ ਚਲਦੀਆਂ ਹੀ ਰਹਿ ਜਾਂਦੀਆਂ ਲੋਕ ਦੇਖ ਕੇ ਵੀ ਪੈਂਤਰਾ ਵਾਚ ਜਾਂਦੇ ਹਨ  ਹਾਲਾਂਕਿ ਇੱਕ ਦੋ ਮੈਨੂੰ ਅਜਿਹੇ ਵੀ ਮਿਲਦੇ ਹਨ ਜਿਹੜੇ ਇਹਨਾਂ ਨੂੰ ਗਾਹੇ-ਬਗਾਹੇ ਬੰਦ ਵੀ ਕਰ ਦਿੰਦੇ ਹਨ ਭਾਵ ਉਹ ਆਪਣੇ ਪੜ੍ਹੇ ਲਿਖੇ ਹੋਣ ਦਾ ਸਬੂਤ ਦਿੰਦੇ ਹਨ ਪਰ ਜਿਹੜੇ ਚਲਦੀਆਂ ਟੂਟੀਆਂ ਦੇਖ ਕੇ ਵੀ ਨਹੀਂ ਰੁਕਦੇ ਉਹਨਾਂ ਪੜ੍ਹੇ ਲਿਖਿਆਂ ਨੂੰ ਆਪਾਂ ਕੀ ਕਹਾਂਗੇ? ਉਹਨਾਂ ਦੀ ਕੀਤੀ ਪੜ੍ਹਾਈ ਦਾ ਜਾਂ ਹਾਸਿਲ ਕੀਤੀ ਡਿਗਰੀ ਦਾ ਕੀ ਫਾਇਦਾ ? ਮੈਂ ਇਹ ਵੀ ਦੇਖਿਆ ਹੈ ਕਿ ਕਈ ਲੋਕ/ਦੁਕਾਨਦਾਰ ਦੁਕਾਨਾਂ ਸਾਫ ਕਰਕੇ ਉਸ ਦਾ ਕਾਗਜੀ ਕੂੜਾ ਸੜਕ ਦੇ ਵਿਚਾਲੇ ਕਰ ਦਿੰਦੇ ਹਨ ਜਾਂ ਕੂੜਾ ਦੁਕਾਨ ਨੇੜਲੇ ਗਟਰ ਦੇ ਉੱਤੇ ਕਰ ਦਿੰਦੇ ਹਨ ਜਿਸ ਨਾਲ ਗਟਰ ਬੰਦ ਹੋ ਜਾਂਦੇ ਹਨ ਤੇ ਮੀਂਹ ਪੈਣ ਤੇ ਪਾਣੀ ਇਕੱਠਾ ਹੋ ਜਾਂਦਾ ਹੈ ਉਸ ਵੇਲੇ ਅਸੀਂ ਆਪਣਾ ਕਸੂਰ ਨਹੀਂ ਦੱਸਦੇ ਸਗੋਂ ਸਰਕਾਰ ਦਾ ਕਸੂਰ ਕੱਢ ਕੇ ਆਪਣਾ ਪੱਲਾ ਝਾੜ ਲੈਂਦੇ ਹਨ ਆਖਰ ਇਹ ਦੁਕਾਨਦਾਰ ਵੀ ਤਾਂ ਕੋਈ ਡਿਗਰੀ ਲੈ ਕੇ ਹੀ ਬੈਠੇ ਹੋਣਗੇ ਵੱਡੀ ਨਾ ਸਹੀ ਦਸਵੀਂ-ਅੱਠਵੀਂ ਦੀ ਤਾਂ ਇਹਨਾਂ ਨੇ ਲਈ ਹੀ ਹੋਏਗੀ?

ਪੰਚਾਇਤੀ ਟੈਂਕੀਆਂ/ਮੋਟਰਾਂ ਤੋਂ ਦਿੱਤੇ ਕਨੈਕਸ਼ਨਾਂ ਵਿੱਚ ਵੀ ਆਮ ਤੌਰ ਤੇ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਤੋਂ ਵੀ ਪਾਣੀ ਲਗਾਤਾਰ ਜਾਇਆ ਜਾਂਦਾ ਰਹਿੰਦਾ ਹੈ ਕਿਉਂਕਿ ਇਹਨਾਂ ਦੇ ਮੂਹਰੇ (ਕਈਆਂ `ਤੇ) ਬੰਦ ਕਰਨ ਲਈ ਟੂਟੀ ਹੀ ਨਹੀਂ ਲੱਗੀ ਹੁੰਦੀ ਪਾਣੀ ਲਗਾਤਾਰ ਵੱਗਦਾ ਰਹਿੰਦਾ ਹੈ, ਡੁੱਲਦਾ ਰਹਿੰਦਾ ਹੈ ਭਾਵ ਬਰਬਾਦ ਹੁੰਦਾ ਰਹਿੰਦਾ ਹੈ  ਪਰ ਇਸ ਦੇਸ਼ ਦੀ ਪੜ੍ਹੇ ਲਿਖਿਆਂ ਨੂੰ ਕੌਣ ਸਮਝਾਵੇ ਕਿ ਸਾਡੇ ਇਲਾਕੇ ਵਿੱਚ ਪਾਣੀ ਦੀ ਘਾਟ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੱਡੀ ਔਕੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਸਾਨੂੰ ਪੜ੍ਹ ਲਿਖ ਕੇ ਵੀ ਇਹ ਸਮਝ ਨਹੀਂ ਆ ਰਹੀ ਤਾਂ ਫੇਰ ਅਜਿਹੀ ਪੜ੍ਹਾਈ ਨੂੰ ਰਗੜ ਕੇ ਫੋੜੇ `ਤੇ ਲਾਉਣਾ ?

ਰਹਿੰਦੀ ਖੂੰਦੀ ਕਸਰ ਸਮਰਸੀਬਲਾਂ ਨੇ ਪੂਰੀ ਕੀਤੀ ਹੋਈ ਹੈ ਸਮਰਸੀਬਲ ਲਗਵਾਉਣਾ ਅੱਜ ਕੱਲ ਆਮ ਗੱਲ ਹੋ ਗਈ ਹੈ ਤੇ ਲਗਭਗ ਹਰ ਘਰ ਵਿੱਚ ਲੱਗਿਆ ਹੋਇਆ ਹੈ ਪਰ ਮੈਂ ਕਈ ਅਜਿਹੇ ਵੀ ਦੇਖੇ ਹਨ ਜਿਹੜੇ ਇੱਕ ਇੰਚੀ ਪਾਈਪ ਨਾਲ, ਸਵੇਰੇ ਸਮਰਸੀਬਲ ਚਲਾ ਕੇ ਗਲੀਆਂ ਨੂੰ, ਵੇੜਿਆਂ ਨੂੰ ਧੋਣਾ ਸ਼ੁਰੂ ਕਰ ਦਿੰਦੇ ਹਨ ਗਲੀਆਂ ਵਿੱਚ ਵਿਆਹ ਵਾਂਙ ਛੜਕਾ ਕੀਤਾ ਜਾਂਦਾ ਹੈ ਇੰਞ ਲੱਗਦਾ ਹੁੰਦਾ ਹੈ ਕਿ ਜਿਵੇਂ ਇਹਨਾਂ ਨੇ ਸ਼ਰਤ ਲਗਾਈ ਹੋਵੇਗੀ ਕਿ ਧਰਤੀ ਦਾ ਪਾਣੀ ਅਸੀਂ ਹੀ ਖਤਮ ਕਰਨਾ ਹੈ ਕੀ ਇਹਨਾਂ ਵਿੱਚ ਸਾਖਰ ਹੋਣ ਵਾਲੀ ਕੋਈ ਗੱਲ ਦਿਖਾਈ ਦਿੰਦੀ ਹੈ?

ਗਾਹੇ-ਬੇ-ਗਾਹੇ ਮੈਂ ਕਈ ਸਿੱਖਿਆ ਸੰਸਥਾਵਾਂ ਵਿੱਚ ਸਾਲ-ਛਮਾਹੀ ਚੱਕਰ ਲਗਾਉਂਦਾ ਹੀ ਰਹਿੰਦਾ ਹਾਂ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਹਾਂ ਉਹ ਕਾਫੀ ਜਰੂਰੀ ਹੈ, ਅਹਿਮ ਹੈ ਆਪਣੇ ਅਧਿਆਪਕ ਮਿੱਤਰਾਂ ਤੋਂ ਵੀ ਮੈਂ ਇਸ ਬਾਬਤ ਜਾਣਕਾਰੀ ਲੈਂਦਾ ਰਹਿੰਦਾ ਹਾਂ ਲਗਭਗ ਹਰ ਇਕ ਸਕੂਲ / ਕਾਲਜ ਵਿੱਚ ਦਰਖਤ ਲੱਗੇ ਹੋਏ ਹਨ ਕਈਆਂ ਵਿੱਚ ਤਾਂ ਵੱਡੀ ਗਿਣਤੀ ਵਿੱਚ ਲੱਗੇ ਹੋਏ ਹਨ ਇਹਨਾਂ ਤੋਂ ਪੱਤੇ ਡਿੱਗਦੇ ਰਹਿੰਦੇ ਹਨ ਵਿਦਿਆਰਥੀਆਂ ਵੱਲੋਂ ਕਾਗਜ ਰੂਪੀ ਕੂੜਾ ਵੀ ਕਾਫੀ ਹੁੰਦਾ ਹੈ ਇਹ ਉਹ ਕੂੜਾ ਹੁੰਦਾ ਹੈ ਜਿਸ ਨੂੰ ਅਸੀਂ ਗੱਲਣਯੋਗ ਦੀ ਜਮਾਤ ਵਿੱਚ ਰੱਖਦੇ ਹਾਂ ਪਰ ਆਮ ਦੇਖਿਆ ਹੈ ਕਿ ਇਹਨਾਂ ਸਾਰੇ ਅਦਾਰਿਆਂ ਦੇ ਵਿੱਚ ਇਸ ਕੂੜੇ ਨੂੰ ਇਕੱਠਾ ਕਰਕੇ ਅੱਗ ਲਗਾ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਤੋਂ ਬਹੁਤ ਵਧੀਆ ਖਾਦ ਬਣਾਈ ਜਾ ਸਕਦੀ ਹੈ ਜਿਹੜੀ ਖੇਤੀਬਾੜੀ ਲਈ ਵਰਤੀ ਜਾ ਸਕਦੀ ਹੈ ਮੈਨੂੰ ਲੱਗਦਾ ਜਿਹੜੇ ਪੰਜ ਚਾਰ ਸਿੱਖਿਆ ਅਦਾਰੇ ਮੈਂ ਦੇਖੇ ਹਨ, ਤੁਸੀਂ ਮੇਰੇ ਤੋਂ ਵੱਧ ਦੇਖੇ ਹੋਣਗੇ, ਸੋਚ ਕੇ ਨੋਟ ਕਰਕੇ ਦੇਖਿਓ ਕਿ ਉਥੇ ਵੀ ਅਜਿਹਾ ਹੁੰਦਾ ਹੈ ਕਿ ਕਿਤੇ ਖਾਦ ਵਗੈਰਾ ਵੀ ਬਣਦੀ ਹੈ? ਭਾਵ ਇਸ ਨੂੰ ਗਾਲ ਕੇ ਰੂੜੀ ਬਣਾ ਕੇ ਵਰਤਿਆ ਜਾਂਦਾ ਹੈ? ਮੈਨੂੰ ਲੱਗਦਾ ਹੈ ਤੁਹਾਡਾ ਜਵਾਬ ਨਾ ਵਿੱਚ ਹੀ ਹੋਵੇਗਾ! ਜਦੋਂ ਸਿੱਖਿਆ ਦੇਣ ਵਾਲੇ ਅਦਾਰਿਆਂ ਵਿੱਚ ਅਜਿਹਾ ਹੁੰਦਾ ਹੈ ਤਾਂ ਅਸੀਂ ਦੂਜਿਆਂ ਨੂੰ ਦੋਸ਼ ਕਿਵੇਂ ਦੇ ਸਕਦੇ ਹਾਂ ਮਤਲਬ ਸਿੱਖਿਆ ਦੇ ਅਦਾਰਿਆਂ ਦੇ ਵਿੱਚ ਵੀ ਸਿੱਖਿਆ ਦਾ ਸਹੀ ਮਕਸਦ ਨਹੀਂ ਸਮਝਾਇਆ/ ਪੜਾਇਆ ਜਾਂ ਵਰਤਿਆ ਜਾ ਰਿਹਾ? ਉਹਨਾਂ ਵਿੱਚ ਵੀ ਸਿਰਫ ਵਰਕੇ ਉਲਟ ਕਿਤਾਬੀ ਗਿਆਨ ਹੀ ਦਿੱਤਾ ਜਾ ਰਿਹਾ ਜਿਹੜਾ ਕਿ ਸਮਝ ਆਧਾਰਤ ਘੱਟ ਤੇ ਰਟਾ ਅਧਾਰਤ ਵੱਧ ਹੈ

ਸਵੇਰ ਵੇਲੇ ਸਫਾਈ ਕਰਕੇ ਕੂੜਾ ਇਕੱਠਾ ਕਰਕੇ ਸੜਕਾਂ ਦੇ ਸਫਾਈ ਕਰਮਚਾਰੀਆਂ ਨੂੰ ਅੱਗ ਲਗਾਉਂਦੇ ਮੈਂ ਆਮ ਵੇਖਿਆ ਹੈ ਇਹਨਾਂ ਵਿੱਚੋਂ ਕਈ ਤਾਂ ਪ੍ਰਾਈਵੇਟ ਸਫਾਈ ਕਰਮਚਾਰੀ ਹੁੰਦੇ ਹਨ ਕਈ ਸਰਕਾਰੀ ਗੱਲ ਇਹਨਾਂ ਦੀ ਨਹੀਂ ਹੈ ਹੋ ਸਕਦਾ ਹੈ ਇਹਨਾਂ ਵਿੱਚੋਂ ਕੁਝ ਜਿਆਦਾ ਪੜ੍ਹੇ ਲਿਖੇ ਨਾ ਹੋਣ ਪਰ ਇਹਨਾਂ ਦੇ ਅਫਸਰ ਤਾਂ ਪੜ੍ਹੇ ਲਿਖੇ ਹੀ ਹਨ ਉਹ ਤਾਂ ਸਮਝਾ ਸਕਦੇ ਹਨ ਦੂਜੀ ਗੱਲ ਅੱਗ ਲਗਾਉਣ ਨਾਲ ਕੂੜੇ ਦਾ ਆਇਤਨ ਘਟ ਜਾਂਦਾ ਹੈ ਤੇ ਇਹਨਾਂ ਨੂੰ ਸੁੱਟਣਾ ਭਾਵ ਬੰਨੇ ਲਗਾਣਾ ਸੌਖਾ ਹੋ ਜਾਂਦਾ ਹੈ ਕੂੜਾ ਸੁੱਟਣ ਦੀ ਥਾਂ ਦੀ ਘਾਟ ਕਾਰਨ ਇੱਕ ਵੱਡੀ ਸਮੱਸਿਆ ਹੈ ਇਹ ਇਹਨਾਂ ਸਫਾਈ ਕਰਮਚਾਰੀਆਂ ਨੇ ਹੱਲ ਨਹੀਂ ਕਰਨੀ ਇਹ ਤਾਂ ਏ ਸੀ ਵਾਲੇ ਕਮਰਿਆਂ ਵਿੱਚ ਬੈਠੇ ਅਫਸਰਾਂ ਨੇ ਹੀ ਕਰਨੀ ਹੈ ਸਭ ਤੋਂ ਵੱਡੀ ਗੱਲ ਸ਼ਹਿਰੀ ਖੇਤਰ ਵਿੱਚ ਇਕੱਠਾ ਕੀਤਾ ਕੂੜਾ ਜਿਆਦਾਤਰ ਨਾ ਗਲਣਯੋਗ ਭਾਵ ਪਲਾਸਟਿਕ ਲਿਫਾਫਿਆਂ ਆਦਿ ਦਾ ਹੀ ਹੁੰਦਾ ਹੈ ਜੇਕਰ ਇਹਨਾਂ ਲਿਫਾਫਿਆਂ, ਪਲਾਸਟਿਕ, ਕੁਰਕਰਿਆਂ ਦੇ ਪੈਕਟਾਂ ਦੇ ਰੈਪਰਾ ਆਦਿ ਤੇ ਪਾਬੰਦੀ ਲਗਾਈ ਜਾਵੇ ਤਾਂ ਸ਼ਹਿਰੀ ਕੂੜਾ, ਹਾਲਾਂਕਿ ਪੇਂਡੂ ਖੇਤਰ ਦਾ ਵੀ ਲਗਭਗ ਸਾਰਾ ਕੂੜਾ ਗਲਨਯੋਗ ਹੋਵੇਗਾ ਜਿਹੜਾ ਜਿੱਥੇ ਮਰਜ਼ੀ ਸੁੱਟ ਦਿੱਤਾ ਜਾਵੇ ਕੁਝ ਦਿਨਾਂ ਬਾਅਦ ਆਪਣੇ ਆਪ ਗਲ ਜਾਵੇਗਾ ਪਰ ਇਹ ਗੱਲ ਪੜ੍ਹੇ ਲਿਖਿਆਂ ਨੂੰ ਸਮਝਾਵੇ ਕੌਣ? ਜੇ ਸਮਝਾਉਗੇ ਤਾਂ ਉਹ ਕਹਿਣਗੇ ਅਸੀਂ ਵੀ ਤਾਂ ਪੜੇ ਹੋਏ ਹਾਂ ਭਾਈ ਇਹੋ  ਜਿਹੀ ਪੜ੍ਹਾਈ ਤੋਂ ਲੈਣਾ ਕੀ ਜਿਹੜੀ ਸਮਝ ਅਧਾਰਤ ਹੀ ਨਾ ਹੋਵੇ?

ਇਸ ਲਈ ਮੈਨੂੰ ਨਿਜੀ ਰੂਪ ਚ ਤਾਂ ਇੰਞ ਹੀ ਲੱਗਦਾ ਹੈ ਕਿ ਅਸੀਂ ਪੜ੍ਹ ਤਾਂ ਰਹੇ ਹਾਂ, ਜਮਾਤਾਂ ਪਾਸ ਕਰ ਰਹੇ ਹਾਂ, ਕਿਤਾਬਾਂ ਉਲਟ ਕੇ ਵਰਕਿਆਂ ਨੂੰ ਲਗਾਤਾਰ ਪੜ੍ਹ ਕੇ ਪ੍ਰੀਖਿਆ ਦੇ ਰਹੇ ਹਾਂ, ਪਰ ਸਾਡਾ ਦਿਮਾਗ ਪੜ੍ਹੇ ਲਿਖਿਆਂ ਵਾਲਾ ਕਾਰਜ ਨਹੀਂ ਕਰ ਰਿਹਾ? ਅਸੀਂ ਪੜ੍ਹ ਲਿਖ ਕੇ ਵੀ ਅਨਪੜ ਹੀ ਜਾਪ ਰਹੇ ਹਾਂ ਜਾਂ ਅਨਪੜ੍ਹ ਬਣ ਰਹੇ ਹਾਂ ਜਾਂ ਮਜਬੂਰੀ ਸਾਨੂੰ ਅਨਪੜ੍ਹ ਬਣਾ ਰਹੀ ਹੈ

ਅਸਲ ਵਿਚ ਕਸੂਰ ਕਿਸੇ `ਕੱਲੇ `ਕਹਿਰੇ ਜਾਂ ਇਕ ਦੋ ਅਦਾਰਿਆਂ ਦਾ ਨਹੀਂ ਹੈ? ਸਾਰਾ ਆਵਾ ਹੀ ਊਤਿਆ ਪਿਆ ਹੈ ਇਸ ਸਾਰੇ ਆਵੇ ਨੂੰ ਪੁੱਠਾ ਕਰਨ ਵਿੱਚ, ਮੈਨੂੰ ਲੱਗਦਾ ਹੈ ਸਾਡਾ ਸਾਰਿਆਂ ਦਾ ਹੀ ਯੋਗਦਾਨ ਹੈ ਸਾਡਾ ਸਿੱਖਿਆ ਢਾਂਚਾ ਆਪਣਾ ਅਸਲ ਮਨੋਰਥ ਪੂਰਾ ਨਹੀਂ ਕਰ ਰਿਹਾ ਜਾਪਦਾ? ਇਸ ਤੇ ਵੱਡੀ ਨਜ਼ਰਸਾਨੀ ਕਰਨ ਦੀ ਲੋੜ ਜਾਪਦੀ ਹੈ ਲੋਕਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਵੇ ਜਿਹੜੀ ਉਹਨਾਂ ਲਈ, ਪਰਿਵਾਰ ਲਈ, ਸਮਾਜ ਲਈ, ਇਸ ਧਰਤੀ ਲਈ ਲਾਹੇਵੰਦ ਹੋਵੇ ਜਿਹੜੀ ਸਮੱਸਿਆਵਾਂ ਦਾ ਹੱਲ ਕਰਨ ਦਾ ਢੰਗ ਦਸ ਸਕੇ ਇਹ ਨਹੀਂ ਕਿ ਇੱਕ ਸਮੱਸਿਆ ਨੂੰ ਦੂਜੇ ਤੇ ਥੋਪ ਦਿੱਤਾ ਜਾਵੇ ਦੂਜੀ ਸਮੱਸਿਆ ਨੂੰ ਤੀਜੇ ਤੇ ਥੋਪ ਦਿੱਤਾ ਜਾਵੇ ਸਿੱਖਿਆ ਪੂਰਨ ਰੂਪ ਵਿੱਚ ਪ੍ਰੈਕਟੀਕਲ ਅਧਾਰਤ ਹੋਣੀ ਚਾਹੀਦੀ ਹੈ ਕਿਤਾਬੀ ਗਿਆਨ ਤਾਂ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਦੇ-ਲੈ ਰਹੇ ਹਾਂ, ਅੰਗਰੇਜ਼ਾਂ ਵਾਂਙ ਅੰਗਰੇਜ਼ਾਂ ਨੇ ਤਾਂ ਸਾਨੂੰ ਆਪਣੇ ਪਿੱਛੇ ਲਾਉਣਾ ਸੀ ਪਰ ਅਸੀਂ ਤਾਂ ਹੁਣ ਆਜ਼ਾਦ ਹਾਂ ਸਾਨੂੰ ਇਸ ਬਾਰੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਰਾਜਨੀਤੀ ਤੋਂ ਉੱਪਰ ਉੱਠ ਕੇ, ਪਾਰਟੀਬਾਜੀ ਨੂੰ ਤਲਾਂਜਲੀ ਦੇ ਕੇ ਨਵੇਂ ਸਿਲੇਬਸ ਪ੍ਰੈਕਟੀਕਲ ਅਧਾਰਿਤ ਸਿੱਖਿਆ ਸਿਰਜਣੀ ਪਵੇਗੀ ਜਿਹੜੀ ਵਿਦਿਆਰਥੀਆਂ ਦਾ, ਸਮਾਜ ਦਾ ਸਹੀ ਮਾਰਗਦਰਸ਼ਨ ਕਰ ਸਕੇ

 ਮਜਬੂਰੀ ਹਰ ਲੈਵਲ ਤੇ ਹੋ ਸਕਦੀ ਹੈ ਤੇ ਹਾਲ ਵੀ ਹਰ ਪੱਧਰ ਤੇ ਹੀ ਹੋ ਸਕਦਾ ਹੈ ਇੱਛਾ ਸ਼ਕਤੀ ਦੀ ਕਮੀ ਹੈ ਇਹ ਇੱਛਾ ਸ਼ਕਤੀ ਸਾਨੂੰ ਜਗਾਉਣੀ ਹੀ ਪੈਣੀ ਹੈ ਨਹੀਂ ਤਾਂ ਸਾਡਾ ਦੇਸ਼ ਪੜੇ ਲਿਖਿਆਂ ਦਾ ਅਨਪੜ੍ਹ ਦੇਸ਼ ਬਣ ਜਾਵੇਗਾ
***
ਸੰਜੀਵ ਝਾਂਜੀ ਜਗਰਾਉਂ
ਮੋਬਾਈਲ 804910000
Sanjeev Jhanji
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000
Facebook : https://www.facebook.com/virk.sanjeevjhanji.jagraon

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1932
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →