ਕਹਾਂ ਤੈਨੂੰ ਕਲੀ ਕੋਮਲ ਜਾਂ ਤੈਨੂੰ ਨਾਜ਼ਨੀਂ ਆਖਾਂ ੦ ਗ਼ਜ਼ਲ 1 ਕਹਾਂ ਤੈਨੂੰ ਕਲੀ ਕੋਮਲ ਜਾਂ ਤੈਨੂੰ •ਨਾਜ਼ਨੀਂ ਆਖਾਂ॥ ਲਵੇਂ ਤੂੰ ਕੀਲ ਦਿਲ ਮੇਰਾ ਜਿਵੇਂ ਕੋਈ ਸੱਪਣੀ ਕੀਲੇ, ਕਿਆਮਤ ਨੇ ਤਿਰੇ ਨਖ਼ਰੇ ਤਿਰੇ ਸ਼ਿਕਵੇ ਗਿਲੇ-ਗੁੱਸੇ, ਤਿਰੇ ‘ਤੇ ਦਿਲ ਫ਼ਿਦਾ ਮੇਰੈ, ਮਿਰੇ ਹਮਦਮ ਮਿਰੇ ਮਹਿਰਮ, ਕਹਾਂ ਤੈਨੂੰ ਮੈਂ ਸੀਤਲ ਲਹਿਰ ਜਾਂ ਮੌਸਮ ਦੀ ਬਦਲੋਟੀ, ਤਿਰੇ ਵਰਗਾ ਕਰੋੜਾਂ ‘ਚੋਂ ਕੋਈ ਇਕ ਅਧ ਹੀ ਮਿਲਦੈ, ਮੇਰੇ ਖ਼ਾਬਾਂ ‘ਚ ਤੂੰ ਸ਼ਾਮਲ ਮਿਰੇ ਸ਼ਿਅਰਾਂ ‘ਚ ਤੂੰ ਸ਼ਾਮਲ, ਕਹਾਂ ਜਾਂ ਨਾ ਕਹਾਂ ਤੈਨੂੰ ਗੁਲੇ ਗੁਲਜ਼ਾਰ ਐ ਹਮਦਮ, ਲਵੇ ਕਰ ਚੁਪ-ਚੁਪੀਤੇ ਜੋ ਸਦਾ ‘ਗੁਰਸ਼ਰਨ’ ਨੂੰ ਕਾਬੂ, ਨਾਜ਼ਨੀਂ : ਨਜ਼ਾਕਤ ਵਾਲੀ ੦ ਗ਼ ਜ਼ ਲ 2 ਅਦਾਵਾਂ ਤੇਰੀਆਂ ਨਖ਼ਰੇ ਅਜੇ ਤਕ ਯਾਦ ਨੇ ਮੈਨੂੰ॥ ਅਜੇ ਤਕ ਯਾਦ ਹੈ ਮੈਨੂੰ ਤਿਰਾ ਬੋਸਾ ਪਲੇਠਾ ਵੀ, ਨਹੀਂ ਭੁਲਣਾ ਤਿਰਾ ਤੁਰਣਾ ਮਟਕ ਦੇ ਨਾਲ ਐ ਹਮਦਮ, ਤਿਰੇ ‘ਤੇ ਦੋ ਜਹਾਂ ਦਾ ਹੁਸਨ ਛਾਇਆ ਸੀ ਮਿਰੇ ਮਹਿਰਮ, ਗੁਲਾਬੀ ਸੂਟ ਪਹਿਨੀਂ ਜਦ ਤੂੰ ਪਹਿਲੀ ਵਾਰ ਆਈ ਸੈਂ, ਤਿਰੇ ਹੱਥਾਂ ‘ਤੇ ਉਕਰੇ ਫੁੱਲ ਹਿਨਾਵੀ ਭੁਲ ਕਿਵੇਂ ਸਕਦਾਂ, ਤਿਰੇ ਨੈਣਾਂ ਸ਼ਰਾਬੀ ਤਕ ਸੀ ਮੈਂ ਮਦਹੋਸ਼ ਹੋ ਜਾਂਦਾ, ਅਜੇ ਤਕ ਮੈਂ ਨਹੀਂ ਭੁੱਲਿਆ ਕਲੀ ਕਸ਼ਮੀਰ ਦੀਏ ਨੀ, ਗੁਲਾਬੀ ਤੇਰਿਆਂ ਹੋਠਾਂ ਦੀ ਕਿੱਦਾਂ ਮੁਸਕਣੀ ਭੁੱਲਾਂ, ਕਿਵੇਂ ‘ਗੁਰਸ਼ਰਨ’ ਭੁਲ ਸਕਦਾ ਹੈ ਤੇਰੀ ਪਾਕ ਉਲ਼ਫ਼ਤ ਨੂੰ, ਗ਼ਮਜ਼ਦਾ ਨਾ ਹੋ ਕਲਾ ਚੜ੍ਹਦੀ ‘ਚ ਰਹਿ ੦ ਗ਼ਜ਼ਲ 3 ਜ਼ਿੰਦਗੀ ਜੱਦੋਜਹਿਦ! ਫੁਲ-ਸੇਜ ਨਾ, ਠਾਣ ਲੈ ਝੁਕਣਾ ਨਹੀਂ ਵਿਕਣਾ ਨਹੀਂ, ਪ੍ਰੇਮ ਕਰ ਸਭ ਨਾਲ ਕਰ ਨਾ ਨਫ਼ਰਤਾਂ, ਸਿਰ ‘ਤੇ ਪਰਬਤ ਟੁਟ ਪਵੇ ਵੀ ਨਾ ਡਰੀਂ, ਰਾਤ ਨਾ ਪਰਭਾਤ ਤਕ, ਕਰ ਹਰ ਸਮੇਂ, ਚਲ ਜਿਵੇਂ ਤੇਰਾ ਕਰੇ ਦਿਲ ਦੋਸਤਾ, ਬੈਠ ਕੇ ਐਂਵੇਂ ਤਾਂ ਰੋਣਾ ਠੀਕ ਨਈਂ, ਲੁਤਫ਼ ਜੇ ਲੈਣਾ ‘ਅਜੀਬਾ’ ਜੀਣ ਦਾ, ਸੀਤਲ ਪਵਨ ਪੁਰੇ ਦੀ ਵਗਦੀ ਭਾਰੀ ਬਾਰਿਸ਼ ਹੋਵੇ! ੦ ਗ਼ ਜ਼ ਲ 4 ਸੀਤਲ ਪਵਨ ਪੁਰੇ ਦੀ ਵਗਦੀ ਭਾਰੀ ਬਾਰਿਸ਼ ਹੋਵੇ! ਰਾਮ ਸਹਾਰੇ ਕਾਮੇ ਕਿਰਤੀ ਜੀਂਦੇ ਦੇਸ਼ ਦੇ ਅੰਦਰ, ਬਾਪ ਪੜ੍ਹਾਇਆ ਪੁੱਤ ਕਿ ਬਣਸੀ ਉਸ ਦਾ ਕੱਲ੍ਹ ਸਹਾਰਾ॥ ਦੀਦ ਤਿਰੀ ਦਾ ਅਭਿਲਾਸ਼ੀ ਸਤਿਕਾਰ ਤਿਰੇ ਦੀ ਖ਼ਾਤਰ, ਫ਼ੈਸ਼ਨ ਦੀ ਦੁਨੀਆ ਦੇ ਅੰਦਰ ਨਵਾਂ ਮੋੜ ਹੈ ਆਇਆ, ਭਰ ਭਰ ਪਾਣੀ ਤੇਰਾ ਆਪਾਂ ਸਾਰੀ ਉਮਰ ਗੁਜ਼ਾਰੀ, ਹਿਜਰਤ ਗ਼ਜ਼ਲ ਦੀ ਕਰ ਰਿਹਾਂ ਦਿਲ ਜਾਨ ਤੋਂ ੦ ਗ਼ ਜ਼ ਲ 5 ਹਿਜਰਤ ਗ਼ਜ਼ਲ ਦੀ ਕਰ ਰਿਹਾਂ ਦਿਲ ਜਾਨ ਤੋਂ॥ ਮੌਲ਼ਾ ਮਿਰੇ ਨੇ ਬਖ਼ਸ਼ਿਆ ਇਹ ਕਾਜ ਜੋ, ਗ਼ਜ਼ਲਾਂ ਸਦਾ ਕਹਿੰਦਾ ਰਹਾਂ ਹਰ ਹਾਲ ਵਿਚ, ਇਸ਼ਕ ਮੈਨੂੰ ਦੋਸਤੋ ਇਸ ਨਾਲ ਹੈ, ਸਿਮਰਨ ਮਿਰਾ ਇਹ ਬੰਦਗੀ ਪੂਜਾ ਮਿਰੀ, ਕਰਦੇ ਰਹੇ ਫ਼ੁਸ ਫ਼ੁਸ ਨੇ ਨਿਤ ਭਾਵੇਂ ਸਨਮ, ਦਰਸ਼ਨ ਜਦੋਂ ਹੋਏ ਤਿਰੇ ਦਿਨ ਓਸ ਤੋਂ, ਮੁਸ਼ਕਲ ਬੜੀ ਕੱਟਣੀ ਜੁਦਾਈ ਆਪ ਦੀ, ਦਰਸ਼ਨ ਦਿਓ ‘ਗੁਰਸ਼ਰਨ’ ਨੂੰ ਮੁਰਸ਼ਦ ਮਿਰੇ, ਜੋ ਉਹ ਕਰਦੈ ਠੀਕ ਹੀ ਕਰਦੈ ਮੌਲ਼ਾ ਦੀ ਨਾ ਕਰ ਪੜਚੋਲ॥ ੦ ਗ਼ਜ਼ਲ 6 ਜੋ ਉਹ ਕਰਦੈ ਠੀਕ ਹੀ ਕਰਦੈ ਮੌਲ਼ਾ ਦੀ ਨਾ ਕਰ ਪੜਚੋਲ॥ ਪਰੇਮ ਬਿਨਾਂ ਜ਼ਿੰਦਗਾਨੀ ਕਾਦ੍ਹੀ ਮੌਤ ਬਰਾਬਰ ਹੁੰਦੀ ਯਾਰ, ਹਿੰਮਤ-ਹਾਰਾ ਸ਼ਖ਼ਸ ਜੋ ਯਾਰੋ ਢਹਿੰਦਾ ਢਹਿੰਦਾ ਢਹਿ ਜਾਂਦਾ ਏ, ਨਾਲ ਮੁਸ਼ੱਕਤ ਕਰਕੇ ਮਿਹਨਤ ਅਪਣਾ ਆਪ ਬਣਾਵਣ ਲੋਕ, ਮਿੱਤਰ ਲੱਭਣੇ ਕੰਮ ਕਠਨ ਹੈ ਲੱਭਦੇ ਅਕਸਰ ਭਾਗਾਂ ਨਾਲ, ਰੰਗ-ਬਿਰੰਗੇ ਫੁੱਲ ਜਗਤ ਵਿੱਚ ਅਲੱਗ ਜਿਨ੍ਹਾਂ ਦੀ ਯਾਰੋ ਮਹਿਕ, ਕੋਇਲ਼ ਕੂਕੇ ਬਾਗ਼ ਜਿਨ੍ਹਾਂ ਵਿਚ ਬਾਗ਼ ਉਹ ਕਿਸਮਤ ਵਾਲੇ ਹੋਣ, ਪਿਆਰ ਬਿਨਾਂ ਕੀ ਜੀਣਾ ਹਮਦਮ ਏਸ ਬਿਨਾਂ ਦੁਨੀਆ ਵੀਰਾਨ, ਲੁਤਫ਼ ਜੇ ਲੈਣਾ ਜੀਵਨ ਦਾ ਕਰ ਬੰਦੇ ਨਾ ਤੂੰ ਮੰਦੇ ਕੰਮ, ਰੱਖ ਹਲੀਮੀਂ ਯਾਰ ‘ਅਜੀਬਾ’ ਆਕੜ-ਸ਼ਾਕੜ ਤੋਂ ਰਹਿ ਦੂਰ, ੦ ਗ਼ਜ਼ਲ 7 ਚੁਮ ਲਵਾਂ ਮਸਤਕ ਤਿਰਾ ਤੇ ਲਾ ਲਵਾਂ ਤੈਨੂੰ ਗਲੇ! ਪਿਆਰ ਤੇਰਾ ਦਿਲ ਮਿਰੇ ਵਿਚ ਇਸ ਤਰਾਂ ਘਰ ਕਰ ਗਿਆ, ਹਰ ਸਮੇਂ ਤੈਨੂੰ ਧਿਆਵਾਂ ਨਾਮ ਤੇਰਾ ਹੀ ਜਪਾਂ, ਬੰਦ ਲਬਾਂ ਵਿਚ ਮੁਸਕਰਾਣਾ ਹੱਸਣਾ ਵਿੱਚੋਂ ਹੀ ਵਿਚ, ਯਾਦ ਤੇਰੀ ਦੇ ਸਹਾਰੇ ਜੀ ਰਿਹੈ ਦਿਲਬਰ ਤਿਰਾ, ਮੇਰਿਆਂ ਸਾਹਾਂ ‘ਚ ਸ਼ਾਮਲ ਹੈ ਤਿਰਾ ਜਾਨਮ ਵਜੂਦ, ਯਾਦ ਤੇਰੀ ਆਣ ਬਹੁੜੇ ‘ਵਾ ਦੇ ਬੁੱਲੇ ਦੀ ਤਰਾਂ, ਤੇਰੀਆਂ ਯਾਦਾਂ ਦੀ ਬਣ ਕੇ ਫ਼ਿਲਮ ਅੱਖੀਂ ਘੁੰਮਦੀ, ਕਾਸ਼ਨੀਂ ਚੁੰਨੀ ਤਿਰੀ ਤੇ ਰੰਗ ਗੋਰਾ ਵੇਖ ਕੇ, ਹੁਸਨ ਤੇਰਾ ਵੇਖ ਕੇ ਕੁਦਰਤ ਵੀ ਇਹ ਹੈਰਾਨ ਹੈ, **** |