ਗ਼ਜ਼ਲ ਚਾਰ ਗ਼ਜ਼ਲਾਂ— ✍️ਗੁਰਸ਼ਰਨ ਸਿੰਘ ਅਜੀਬ (ਲੰਡਨ) by ਗੁਰਸ਼ਰਨ ਸਿੰਘ ਅਜੀਬ13 February 20211 October 2021 ShareSharePin ItShare Written by ਗੁਰਸ਼ਰਨ ਸਿੰਘ ਅਜੀਬ ਨਾ ਜਾਣੇ ਆ ਗਈ ਪਤਝੜ ਕਿਵੇਂ? ਚਿਤਵੀ ਬਹਾਰ ਸੀ॥ (ISSS•ISSS•ISSS•ISIS) ੦ ਗ਼ ਜ਼ ਲ-1 ਨਾ ਜਾਣੇ ਆ ਗਈ ਪਤਝੜ ਕਿਵੇਂ? ਚਿਤਵੀ ਬਹਾਰ ਸੀ॥ ਮਿਲੇ ਅੰਗਿਆਰ ਕਿਉਂ ਮੌਲ਼ਾ ਮੈਂ ਚਿਤਵੇ ਆਬਸ਼ਾਰ ਸੀ॥ ਸਮਾਂ ਸੀ! ਬਹੁੜਣਾ ਹੈ ਰੁਤ ਬਸੰਤੀ ਨੇ ਫ਼ਿਜ਼ਾ ਵਾਂਗਰ, ਮਗਰ ਆਈ ਖ਼ਿਜ਼ਾਂ ਬਣ ਕੇ ਜੋ ਹੋਣੀ ਗੁਲ-ਬਹਾਰ ਸੀ॥ ਕਦੇ ਝੱਖੜ ਕਦੇ ਆਂਧੀ ਸੁਨਾਮੀ ਆਣ ਢੁਕਦੇ ਨੇ, ਮਗਰ ਆਇਆ ਨਾ ਦਿਲ-ਜਾਨੀ ਕਿ ਜਿਸ ਦਾ ਇੰਤਜ਼ਾਰ ਸੀ॥ ਨਹੀਂ ਭੁੱਲਣੇ ਮਰਨ ਤਕ ਦਿਨ ਜੋ ਕੱਟੇ ਸਨ ਸੰਤਾਲ਼ੀ ਵਿਚ, ਨਾ ਦਮੜੀ ਕੋਲ ਸੀ ਹੁੰਦੀ ਨਾ ਪੱਲੇ ਰੋਜ਼ਗਾਰ ਸੀ॥ ਸੁਬਾਹ ਦੀ ਜੇ ਸੀ ਮਿਲ ਜਾਂਦੀ ਫ਼ਿਕਰ ਸੀ ਰਾਤ ਦਾ ਹੁੰਦਾ, ਸਿਰਫ਼ ਰੋਟੀ ਦਾ ਉਸ ਵੇਲੇ ਹੀ ਰਹਿੰਦਾ ਸਿਰ ‘ਤੇ ਭਾਰ ਸੀ॥ ਕਦੇ ਕੰਬਖ਼ਤ ਨਾ ਆਵੇ ਦੁਬਾਰਾ ਸੰਨ ਸੰਤਾਲ਼ੀ, ਜਦੋਂ ਕੂਇਆ ਸੀ ਨਾ ਭਗਵਾਨ ਨਾ ਪਰਵਰਦਿਗਾਰ ਸੀ॥ ਰਹੇ ਕਰਦੇ ਦਿਹਾੜੇ ਸੱਤ ਸੱਤੋ-ਸੱਤ ਅਸੀਂ ਕੰਮ ਨਿਤ, ਵਲਾਇਤ ਵਿਚ ਬਿਨਾਂ ਕੰਮ ਤੋਂ ਨਾ ਕੋਈ ਕੰਮ-ਕਾਰ ਸੀ॥ ਦਿਲਾਂ ਵਿਚ ਪਿਆਰ ਸੀ ਹੁੰਦਾ, ਬੜਾ ਸਤਿਕਾਰ ਸੀ ਹੁੰਦਾ, ਕਿ ਹਰ ਕੋਈ ਹਰ ਸਮੇਂ ਮਿਲਣੇ ਨੂੰ ਰਹਿੰਦਾ ਹੀ ਤਿਆਰ ਸੀ॥ ਮਿਰੇ ਮੌਲਾ ਦਿਲਾਂ ਵਿਚ ਫ਼ੂਕ ਦੇ ਮੁੜ ਲੋ ਮੁਹੱਬਤ ਦੀ, ਕਿ ਆਵੇ ਲੌਟ ਉਹ ਜੋ ਪਿਆਰ ਹੁੰਦਾ ਬੇਸ਼ੁਮਾਰ ਸੀ॥ ਕਿ ਗੋਲ਼ੀ ਚਲ ਗਈ ਕਿਹੜੀ? ਹੀ ਅਪਣੇ ਦੂਰ ਨੇ ਹੋਏ, ਮਗਰ ‘ਗੁਰਸ਼ਰਨ’ ਨੇ ਕੀਤਾ ਦਿਲੋਂ ਸਭ ਨੂੰ ਪਿਆਰ ਸੀ॥ ੦ 19.01.2021 *** ਕਤਰਾ ਕਤਰਾ ਖ਼ੂਨ ਇਨ੍ਹਾਂ ਦਾ ਲੋਕੋ ਰੰਗ ਲਿਆਏਗਾ॥ (SSx7+S) ੦ ਗ਼ ਜ਼ ਲ-2 ਕਤਰਾ ਕਤਰਾ ਖ਼ੂਨ ਇਨ੍ਹਾਂ ਦਾ ਲੋਕੋ ਰੰਗ ਲਿਆਏਗਾ॥ ਜਦ ਘਰ ਨੂੰ ਕਿਰਸਾਨ ਤੇ ਕਾਮਾ ਜੇਤੂ ਬਣ ਕੇ ਜਾਏਗਾ॥ ਖ਼ੂਨ ਅਜਾਈਂ ਜਾਂਦਾ ਨਾ ਇਹ ਜਦ ਵੀ ਡੁੱਲ੍ਹਦਾ ਧਰਤੀ ‘ਤੇ, ਅਪਣੇ ਰੰਗ ਵਿਖਾਊ ਜਦ ਇਹ ਸੱਚ ਦੇ ਤੱਥ ਵਿਖਾਏਗਾ॥ ਚਾਲਾਂ ਚੱਲ ਲਵੇ ਸਰਕਾਰ ਜੋ ਭੀ ਇਸ ਹੁਣ ਚੱਲਣੀਆਂ ਨੇ, ਹੰਕਾਰ ਇਦਾ ਹੁਣ ਏਸੇ ਕੋਲੋਂ ਹੀ ਗੋਡੇ ਟਿਕਵਾਏਗਾ॥ ਵੱਖ ਅਸਾਨੂੰ ਕਰਨਾ ਔਖਾ ਪੱਗ-ਵੱਟ ਹੋਏ ਵੀਰ ਅਸੀਂ, ਵੰਡ ਸਕੂ ਨਾ ਹਾਕਮ ਮਾਨਵ ਰਲ ਕੇ ਧਰਤ ਹਿਲਾਏਗਾ॥ ਪਾੜੋ ਤੇ ਫਿਰ ਰਾਜ ਕਰੋ ਦੀ ਨੀਤੀ ਹੁਣ ਨਾ ਚੱਲਣੀ ਏਂ, ਰੁਕਣਾ ਨਾ ਹੜ ਲੇਕਾਂ ਦਾ ਜੋ ਸਿੱਧਾ ਦਿੱਲੀ ਧਾਏਗਾ॥ ਬਿਹਤਰ ਹੈ ਕਿ ਐ ਸਰਕਾਰੇ ਗੱਲ ਕਿਸਾਨਾਂ ਦੀ ਮੰਨ ਜਾ, ਨਈਂ ਤਾਂ ਇਹ ਗਣਤੰਤਰ ਤੈਨੂੰ ਤਾਰੇ ਦਿਨੇ ਦਿਖਲਾਏਗਾ॥ ਹੱਕਾਂ ਖ਼ਾਤਰ ਖੜਣਾ ਲੜਣਾ ਹੱਕ ‘ਅਜੀਬਾ’ ਕਾਨੂੰਨੀ, ਕਾਲੇ ਸਭ ਕਾਨੂੰਨ ਤਿਰੇ ਤੋਂ ਵਾਪਸ ਰਬ ਕਰਵਾਏਗਾ॥ ੦ 09.02.2021 *** ਜਿਸ ਨੇ ਤੇਰਾ ਰਚਨ ਰਚਾਇਆ ਉਸ ਨੂੰ ਚੇਤੇ ਕਰਿਆ ਕਰ॥ (SSx7+S) ੦ ਗ਼ ਜ਼ ਲ-3 ਜਿਸ ਨੇ ਤੇਰਾ ਰਚਨ ਰਚਾਇਆ ਉਸ ਨੂੰ ਚੇਤੇ ਕਰਿਆ ਕਰ॥ ਜਿਸ ਕੁੱਖ ਤੈਨੂੰ ਜਗਤ ਵਿਖਾਇਆ ਉਸ ਨੂੰ ਚੇਤੇ ਕਰਿਆ ਕਰ॥ ਗਿੱਲੇ ਪਾਸੇ ਜੋ ਖ਼ੁਦ ਸੁੱਤੀ ਸੁੱਕੇ ਪਾਸੇ ਤੈਨੂੰ ਪਾ, ਜਿਸ ਮਾਂ ਤੈਨੂੰ ਦੁੱਧ ਚੁੰਘਾਇਆ ਉਸ ਨੂੰ ਚੇਤੇ ਕਰਿਆ ਕਰ॥ ਪਾਲਣ-ਪੋਸਣ ਕਰਕੇ ਤੇਰਾ ਤੈਨੂੰ ਵੱਡਾ ਕੀਤਾ ਜਿਸ, ਜਿਸ ਨੇ ਜੀਵਨ-ਰਾਹ ਦਿਖਲਾਇਆ ਉਸ ਨੂੰ ਚੇਤੇ ਕਰਿਆ ਕਰ॥ ਮਾਂ ਵਰਗਾ ਘਣਛਾਂਵਾਂ ਬੂਟਾ ਵਿਚ ਜਗਤ ਦੇ ਲੱਭਣਾ ਨਾ, ਛਾਂਵੇਂ ਅਪਣੀ ਜੇਸ ਬਿਠਾਇਆ ਉਸ ਨੂੰ ਚੇਤੇ ਕਰਿਆ ਕਰ॥ ਤੇਰੇ ਲਈ ਵਰ ਢੂੰਡ ਕੇ ਵਾਜਬ ਤੇਰਾ ਸਾਕ ਲਿਆਈ ਜੋ, ਤੇਰਾ ਮਹਿਲ ਵਸਾਇਆ ਜਿਸ ਨੇ ਉਸ ਨੂੰ ਚੇਤੇ ਕਰਿਆ ਕਰ॥ ਪੁੱਤਰ ਪੁੱਤਰ ਕਰਦੀ ਟੁਰ ਗਈ ਲੇਕਿਨ ਪੁੱਤਰ ਆਇਆ ਨਾ, ਅਪਣਾ ਆਪ ਸੀ ਜੇਸ ਰੁਲਾਇਆ ਉਸ ਨੂੰ ਚੇਤੇ ਕਰਿਆ ਕਰ॥ ‘ਗੁਰਸ਼ਰਨ ਸਿੰਹਾਂ’ ਕਰ ਸਜਦਾ ਉਸ ਨੂੰ ਦਿੱਤਾ ਤੈਨੂੰ ਜੇਸ ਜਨਮ, ਬੰਦਾ ਤੈਨੂੰ ਜੇਸ ਬਣਾਇਆ ਉਸ ਨੂੰ ਚੇਤੇ ਕਰਿਆ ਕਰ॥ ੦ 05.02.2020 *** ਵੇਖਦੇ ਹੀ ਵੇਖਦੇ ਲੰਡਨ ਜਲੰਧਰ ਹੋ ਗਿਆ॥ (SISS. SISS. SISS. SIS) ੦ ਗ਼ ਜ਼ ਲ-4 ਵੇਖਦੇ ਹੀ ਵੇਖਦੇ ਲੰਡਨ ਜਲੰਧਰ ਹੋ ਗਿਆ॥ ਹਰ ਜਗਾਹ ਪੰਜਾਬ ਦਾ ਮੰਜ਼ਰ ਹੀ ਮੰਜ਼ਰ ਹੋ ਗਿਆ॥ ਮੰਦਰਾਂ ਤੇ ਮਸਜਿਦਾਂ ਨੇ ਥਾਂ ਥਾਂ ਛੌਣੀ ਪਾ ਲਈ, ਸੀ ਜੋ ਹੁੰਦਾ ਚਰਚ ਉਹ ਮਸਜਿਦ ਜਾਂ ਮੰਦਰ ਹੋ ਗਿਆ॥ ਇਕ ਦੁਆਨੀ ਦੀ ਕਮਾਈ ਸੀ ਨਾ ਕੀਤੀ ਜਿਸ ਕਦੇ, ਆਣ ਕੇ •ਭੁਜ ਤੋਂ ਵਲਾਇਤ ਉਹ ਸਿਕੰਦਰ ਹੋ ਗਿਆ॥ ਵੰਡਿਆ ਲੋਕਾਂ ਨੂੰ ਹਾਕਮ ਧਰਮ ਤੇ ਵਖਵਾਦ ਵਿਚ, ਮੋਰਚੇ ਕਿਰਸਾਨ ਵਿਚ ਮਾਨਵ ਸਮੰਦਰ ਹੋ ਗਿਆ॥ ਯੂਰੀਆ ਪਾ ਕੇ ਕਿਸਾਨਾਂ ਕਰ ਲਈ ਹੈ ਭੌਂ ਖ਼ਰਾਬ, ਸੀ ਜੋ ਉਪਜਾਊ ਕਦੇ ਉਹ ਖੇਤ ਬੰਜਰ ਹੋ ਗਿਆ॥ ਦਿਲਲਗੀ ਬਿਨ ਦਿਲ ਲਗਾਉਣਾ ਹੈ ਕਠਨ ਹੁੰਦਾ ਬੜਾ, ਦਿਲਦਾਰ ਬਿਨ ਦਿਲਦਾਰ ‘ਕੱਲਾ ਰਹਿ ਕਲੰਦਰ ਹੋ ਗਿਆ॥ ਗੁਰਦੁਆਰੇ ਮਸਜਿਦਾਂ ਮੰਦਰ ਤੇ ਚਰਚਾਂ ਬੰਦ ਸਭ, •ਲੌਕਵੁਡ ਵਿਚ ਘਰ ‘ਚ ਬੈਠਾ ਮਨ ਪੈਗ਼ੰਬਰ ਹੋ ਗਿਆ॥ ਜ਼ਿਹਨ ਵਿਚ ਸੀ ਚਲ ਰਹੀ ਮੇਰੇ ਸੁਬ੍ਹਾ ਤੋਂ ਖ਼ਲਬਲੀ, ਏਸ ਕਰਕੇ ਦਿਲ ‘ਚ ਉਤਪਨ ਕਾਵਿ-ਮੰਜ਼ਰ ਹੋ ਗਿਆ॥ ਅਜ ਸੁਬ੍ਹਾ ਤੋਂ ਸ਼ਾਮ ਤਕ ਇਕ ਵੀ ਨਾ ਗੋਰਾ ਵੇਖਿਆ, ਜਾਪਦੈ ‘ਗੁਰਸ਼ਰਨ’ •ਲੈਸਟਰ ਪੋਰਬੰਦਰ ਹੋ ਗਿਆ॥ *** ਲੌਕਵੁਡ: ਕੋਰੋਨਾ ਵਾਇਰਸ ਕਰਕੇ ਲੱਗੀ ਪਾਬੰਦੀ •ਭੁਜ: ਭਾਰਤ ਦੇ ਗੁਜਰਾਤ ਪਰਾਂਤ ਦਾ ਮਸ਼ਹੂਰ ਵਿਉਪਾਰਕ ਸ਼ਹਿਰ ਜਿਸ ਦਾ ਨਾਮ ਹੈ ਭੁਜ॥ •ਲੈਸਟਰ: ਇੰਗਲੈਂਡ ਦਾ ਪਰਸਿਧ ਸ਼ਹਿਰ ਲੈਸਟਰ ਜਿੱਥੇ ਗੁਜਰਾਤੀ ਲੋਕ ਬਹੁ-ਗਿਣਤੀ ਵਿਚ ਹਨ॥ ੦ 07.02.2021 (68) About the author ਗੁਰਸ਼ਰਨ ਸਿੰਘ ਅਜੀਬ07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾਜੀਵਨ ਬਿਉਰਾਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਅੱਠ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਅੱਠ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਅੰਤਰ-ਰਾਸ਼ਟਰੀ ਪਰਸਿੱਧ ਗ਼ਜ਼ਲਗੋ. ਗੁਰਸ਼ਰਨ ਸਿੰਘ ਅਜੀਬ ਦਾ 256 ਗ਼ਜ਼ਲਾਂ ਦਾ ਚੌਥਾ ਗ਼ਜ਼ਲ-ਸੰਗ੍ਰਹਿ “ਰਮਜ਼ਾਂਵਲੀ” ਹੁਣ ਛਪ ਕੇ ਤਿਆਰਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਸੱਤ ਗ਼ਜ਼ਲਾਂ—-✍️ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਸੱਤ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਹਾਜ਼ਰ ਨੇ ਗੁਰਸ਼ਰਨ ਸਿੰਘ ਅਜੀਬ (ਲੰਡਨ) ਦੀਆਂ ਸੱਤ ਗ਼ਜ਼ਲਾਂਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਹਾਜ਼ਰ ਨੇ ਨਾਮਵਰ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ (ਲੰਡਨ) ਦੀਆਂ ਛੇ ਗ਼ਜ਼ਲਾਂਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਗ਼ਜ਼ਲ— ਗੁਰਸ਼ਰਨ ਸਿੰਘ ਅਜੀਬਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਗੁਰਸ਼ਰਨ ਸਿੰਘ ਅਜੀਬ (ਲੰਡਨ) ਦੀਅਾਂ ਪੰਜ ਗ਼ਜ਼ਲਾਂਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਗੁਰਸ਼ਰਨ ਸਿੰਘ ਅਜੀਬ (ਲੰਡਨ) ਦੀਆਂ ਦਸ ਗ਼ਜ਼ਲਾਂਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਚਾਰ ਗ਼ਜ਼ਲਾਂ— ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਚਾਰ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਛੇ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਤਿੰਨ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਦਸ ਗ਼ਜ਼ਲਾਂ—-ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਦਸ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਨੌਂ ਗ਼ਜ਼ਲਾਂ— ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਪੰਜ ਗ਼ਜ਼ਲਾਂ –✍️ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਪੰਜ ਗ਼ਜ਼ਲਾਂ— ਗੁਰਸ਼ਰਨ ਸਿੰਘ ਅਜੀਬਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਪੇਸ਼-ਏ-ਖ਼ਿਦਮਤ ਹਨ ‘ਬਰਤਾਨਵੀ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ’ ਦੀਆਂ 12 ਗ਼ਜ਼ਲਾਂ!ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਬਾਰਾਂ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਯੂ.ਕੇ. ਦੇ ਸਕਾਈ ਚੈਨਲ਼ ਪੀ.ਬੀ.ਸੀ.775 ਵਲੋਂ ਗ਼ਜ਼ਲ-ਸੰਗ੍ਰਹਿ “ਬੰਦਗੀ” ਦੀ ਘੁੰਡ-ਚੁਕਾਈ!—ਗੁਰਸ਼ਰਨ ਸਿੰਘ ਅਜੀਬਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਲਉ ਜਨਾਬ ਪੇਸ਼ ਹਨ ਗੁਰਸ਼ਰਨ ਸਿੰਘ ਅਜੀਬ ਦੀਆਂ 15 ਗ਼ਜ਼ਲਾਂ !ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਲਉ ਜਨਾਬ ਪੇਸ਼ ਹਨ ਗੁਰਸ਼ਰਨ ਸਿੰਘ ਅਜੀਬ ਦੀਆਂ 15 ਗ਼ਜ਼ਲਾਂ !ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਲਉ ਜਨਾਬ ਪੇਸ਼ ਹਨ ਬਰਤਾਨਵੀ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੀਆਂ 12 ਗ਼ਜ਼ਲਾਂ!ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਲਉ ਜਨਾਬ ਪੇਸ਼ ਹਨ ਯੂ.ਕੇ. ਦੇ ਪਰਸਿਧ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੀਆਂ 12 ਗ਼ਜ਼ਲਾਂ !ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਲਉ ਜਨਾਬ ਪੇਸ਼-ਏ-ਖ਼ਿਦਮਤ ਹੈ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦਾ ਗ਼ਜ਼ਲ-ਗੁਲਜ਼ਾਰ !ਗੁਰਸ਼ਰਨ ਸਿੰਘ ਅਜੀਬhttps://likhari.net/author/%e0%a8%97%e0%a9%81%e0%a8%b0%e0%a8%b8%e0%a8%bc%e0%a8%b0%e0%a8%a8-%e0%a8%b8%e0%a8%bf%e0%a9%b0%e0%a8%98-%e0%a8%85%e0%a8%9c%e0%a9%80%e0%a8%ac/ਲਓ ਜਨਾਬ ਪੇਸ਼ ਹਨ ਗੁਰਸ਼ਰਨ ਸਿੰਘ ਅਜੀਬ ਦੀਆਂ ਤੇਰਾਂ ਗ਼ਜ਼ਲਾਂ! ShareSharePin ItShare