|
ਜਸਵੰਤ ਸਿੰਘ ਸੇਖੋਂ ਨੇ ਕ੍ਰਿਪਾਲ ਸਿੰਘ ਕਸੇਲ ਦੀ ਸਾਹਿਤਕ ਦੇਣ ਅਤੇ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਪ੍ਰੋ. ਦਲਜਿੰਦਰ ਸਿੰਘ ਜੌਹਲ ਅਤੇ ਜੈਤੇਗ ਸਿੰਘ ਅੰਨਤ ਦੇ ਜੀਵਨ ਅਤੇ ਸਾਹਿਤਕ ਦੇਣ ਬਾਰੇ ਬੀਬੀ ਗੁਰਚਰਨ ਕੌਰ ਅਤੇ ਸਤਨਾਮ ਸਿੰਘ ਢਾਅ ਨੇ ਸਾਹਿਤਕ ਅਤੇ ਫੋਟੋਗ੍ਰਫ਼ੀ ਕਲਾ ਬਾਰੇ ਚਾਨਣਾ ਪਾਉਂਦਿਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।ਸਤਨਾਮ ਸ਼ੇਰਗਿੱਲ ਨੇ ਪ੍ਰੋ. ਜੌਹਲ ਦੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ਼ ਜੋੜੀ ਰੱਖਣ ਲਈ ਵਿਸ਼ੇਸ਼ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਮਾਘੀ ਦਿਵਸ ‘ਤੇ ਚਾਲ਼ੀ ਮੁਕਤਿਆਂ ਦੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਬਲਜਿੰਦਰ ਕੌਰ ਮਾਂਗਟ ਨੇ ਸਤਿੰਦਰ ਸਿੰਘ ਨੂਰ ਦੀ ਲਿਖੀ ਕਵਿਤਾ ਮੇਰੇ ਗੁਰੂ ‘ਉਹ ਹੋਰ ਸਨ ਜਿਨ੍ਹਾਂ ਨੇ ਵੇਦਾਵਾ ਲਿਖਿਆ ਸੀ, ਜਿਨ੍ਹਾਂ ਨੂੰ ਤੂੰ ਮਾਫ਼ ਕਰ ਦਿੱਤਾ ਸੀ… ਪੇਸ਼ ਕਰਕੇ ਅੱਜ ਸਿੱਖੀ ਵਿਚ ਆਏ ਨਿਘਾਰਾਂ ਦੀ ਗੱਲ ਕੀਤੀ। ਉਨ੍ਹਾਂ ਚਾਲ਼ੀ ਮੁਕਤਿਆਂ ਨੂੰ ਵੀ ਯਾਦ ਕੀਤਾ । ਗੁਰਚਰਨ ਕੌਰ ਥਿੰਦ ਨੇ ਆਪਣੀ ਆਸਟ੍ਰੇਲੀਆ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਨਾਲ ਹੀ ਆਪਣੀ ਕਵਿਤਾ ‘ਸਿੱਖੀ ਦਾ ਪੈਂਡਾ ਸੁਣਾਈ। ਪ੍ਰੋ. ਸੁਖਵਿੰਦਰ ਸਿੰਘ ਥਿੰਦ ਨੇ ਏਅਰਪੋਰਟ ਤੇ ਆਉਣ ਵਾਲੀਆਂ ਮੁਸ਼ਕਲਾਂ ਤੋਂ ਸੁਚੇਤ ਕੀਤਾ।ਅਸਟ੍ਰੇਲੀਆ ਵਿਚ ਪੰਜਾਬੀਆਂ ਦੀ ਸਖ਼ਤ ਮਿਹਨਤ ਨਾਲ਼ ਕੀਤੀ ਤਰੱਕੀ ਬਾਰੇ ਚਾਨਣਾ ਪਾਇਆ।ਉਨ੍ਹਾਂ ਇਹ ਵੀ ਦੱਸਿਆ ਕਿ ਅਸਟ੍ਰੇਲੀਆ ਵਿਚ ਇਕ ਪੰਜਾਬੀ ਨੇ ਆਪਣੇ ਕੋਲ਼ੋ ਅੱਸੀ ਹਜ਼ਾਰ ਡਾਲਰ ਖ਼ਰਚ ਕੇ ਦੂਜੇ ਸੰਸਾਰ ਯੁੱਧ ਵਿਚ ਸ਼ਹੀਦ ਹੋਏ ਇਕ ਸਿੱਖ ਫੌਜੀ ਦਾ ਬੁੱਤ ਸਥਾਪਤ ਕਰਕੇ ਨਵੀ ਪਿਰਤ ਪਾਈ ਹੈ।ਪਰ ਬਰਤਾਨੀਆ ਸਰਕਾਰ ਵੱਲੋਂ ਸਿੱਖਾਂ ਦੇ ਪਾਏ ਯੋਗਦਾਨ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਕਿਰਨਜੋਤ ਕੌਰ ਹੁੰਝਣ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਉਪਰੰਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਨੇ ਮਾਤਾ ਗਜ਼ਰੀ ਜੀ ਦੀ ਸ਼ਹੀਦੀ ਦੀ ਗੱਲ ਕੀਤੀ ਉਨ੍ਹਾਂ ਦੇ ਪੁੱਤਰ ਵਲੋਂ ਲਿਖੀ ਗਈ ਕਵਿਤਾ ਸਾਂਝੀ ਕੀਤੀ। ਸੋਹਣ ਸਿੰਘ ਭੁੱਚੋ ਪਹਿਲੀ ਵਾਰ ਸਭਾ ਵਿਚ ਆਏ ਉਨ੍ਹਾਂ ਨੇ ਕਵਿਤਾ ‘ਕੌਣ ਹਿੰਦੂ ਕੌਣ ਸਿੱਖ’ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਡਾ. ਜੋਗਾ ਸਿੰਘ ਸਹੋਤਾ ਨੇ ‘ਉਹ ਹੈ ਮੇਰਾ ਮਾਹੀ ਜਿਹੜਾ ਮਾਹੀ ਹੈ ਜਹਾਨ ਦਾ’ ਆਪਣੀ ਸੁਰੀਲੀ ਸੰਗੀਤਕ ਸ਼ੈਲੀ ਵਿਚ ਸੁਣਾ ਕੇ ਰੰਗ ਬੰਨਿਆ।ਹਰਮਿੰਦਰਪਾਲ ਸਿੰਘ ‘ਮੇਰੀ ਮਾਂ ਗੁਜਰੀ ਮੇਰੀ ਅੱਲ ਗੁਜਰੀ’ ਸਾਜਾਂ ਦੀਆਂ ਧੁਨਾਂ ‘ਤੇ ਗਾਈ। ਸੁਖਵਿੰਦਰ ਸਿੰਘ ਤੂਰ ਨੇ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਹਮੇਸ਼ਾ ਦੀ ਤਰ੍ਹਾਂ ਆਪਣੀ ਸੁਰੀਲੀ ਅਵਾਜ਼ ਵਿਚ ਪੇਸ਼ਕਾਰੀ ਨਾਲ਼ ਸਰੋਤੇ ਕੀਲੇ। ਪੈਰੀ ਮਾਹਲ ਨੇ ਕੁਝ ਵਿਗੜੇ ਹੋਏ ਇੰਰਨੈਸ਼ਨਲ ਵਿਦਿਆਰਥੀਆਂ ਵੱਲ੍ਹੋਂ ਕੀਤੇ ਜਾਂ ਰਹੇ ਗ਼ਲਤ ਕੰਮਾਂ ਅਤੇ ਪੰਜਾਬੀ ਭਾਈਚਾਰੇ ਦੀ ਹੋ ਰਹੀ ਬਦਨਾਮੀ ਬਾਰੇ ਚਿੰਤਾ ਜ਼ਾਹਿਰ ਕੀਤੀ। ਇੰਜੀ. ਜ਼ੀਰ ਸਿੰਘ ਬਰਾੜ ਜੀ ਨੇ ਡੇਰਾਵਾਦ ਦੇ ਵਾਧੇ ‘ਤੇ ਚਿੰਤਾ ਪ੍ਰਗਟ ਕੀਤੀ। ਮਾ. ਬਲਵਿੰਦਰ ਸਿੰਘ ਮਾਨ ਹੋਰਾਂ ਪਹਿਲੀ ਵਾਰ ਹਾਜ਼ਰੀ ਭਰੀ। ਉਨ੍ਹਾਂ ਨੇ ਆਪਣੀ ਜਾਣ ਪਹਿਚਾਣ ਕਰਾਈ ਅਤੇ ਗੁਰਬਾਣੀ ਪੜ੍ਹ ਕੇ ਸਮਝਣ ਅਤੇ ਅਮਲ ਕਰਨ ਲਈ ਪ੍ਰੇਰਿਆ। ਸਰੂਪ ਸਿੰਘ ਮੰਡੇਰ ਜੀ ਨੇ ‘ਪੱਗ ਪੰਜਾਬੀਆਂ ਦੀ ਵੱਖਰੀ ਪਹਿਚਾਨ ’ ਕਵੀਸ਼ਰੀ ਰੰਗ ਅਤੇ ਬੁਲੰਦ ਆਵਾਜ਼ ਵਿਚ ਸਰੋਤਿਆਂ ਨੂੰ ਨਿਹਾਲ ਕੀਤਾ। ਡਾ. ਮਨਮੋਹਨ ਸਿੰਘ ਬਾਠ ਨੇ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ’ ਆਪਣੀ ਦਮਦਾਰ ਅਵਾਜ਼ ਰਾਹੀਂ ਪੇਸ਼ ਕੀਤਾ। ਜੈ ਸਿੰਘ ਉੱਪਲ ਨੇ ਨਵੇਂ ਸਾਲ ਵਿਚ ਸਾਰਿਆਂ ਨੂੰ ਤੰਦਰੁਸਤ ਰਹਿਣ ਅਤੇ ਸਰੀਰਕ ਵਰਜ਼ਿਸ਼ ਕਰਨ ਲਈ ਪ੍ਰੇਰਿਤ ਕੀਤਾ। ਸਤਨਾਮ ਸਿੰਘ ਢਾਅ ਨੇ ਪਾਰਸ ਜੀ ਦੀ ਪਹਿਲੀ ਰਿਕਾਰਡ ਹੋਈ ਬਹੁਤ ਹੀ ਮਕਬੂਲ ਰਚਨਾ ‘ਕਿਉਂ ਫੜੀ ਸਿਪਾਈਆਂ ਨੇ, ਭੈਣੋ ਇਹ ਹੰਸਾਂ ਦੀ ਜੋੜੀ’ ਉਸ ਸਮੇਂ ਦਾ ਦਰਦ ਮਈ ਸੀਨ ਪੇਸ਼ ਕੀਤਾ ਕਵੀਸ਼ਰੀ ਰੰਗ ਪੇਸ਼ ਕੀਤੀ।ਜਸਵੰਤ ਸਿੰਘ ਸੇਖੋਂ ਨੇ ਪੰਜਾਂ ਪਿਆਰਿਆਂ ‘ਚੋਂ ਦੂਜੇ ਪਿਆਰੇ (ਧਰਮ ਚੰਦ) ਧਰਮ ਸਿੰਘ ਦੀ ਮੰਗਣੀ ਸਮੇਂ ਦੀ ਗਾਥਾ ਕਵੀਸ਼ਰੀ ਰੰਗ ਪੇਸ਼ ਕਰਕੇ ਸਿੱਖ ਇਤਿਹਾਸ ਦੇ ਪੰਨੇ ਸਾਂਝੇ ਕੀਤੇ।ਪਰਮਜੀਤ ਸਿੰਘ ਭੰਗੂ ਨੇ ਬਹੁਤ ਹੀ ਬੁਲੰਦ ਆਵਾਜ਼ ਵਿਚ ਇਕ ਇਨਕਲਾਬੀ ਕਵਿਤਾ ਰਾਹੀਂ ਹਾਜ਼ਰੀ ਲਗਵਾਈ।ਗੁਰਚਰਨ ਕੌਰ ਥਿੰਦ ਨੇ ਜਾਣਕਾਰੀ ਸਾਂਝੀ ਕੀਤੀ ਕਿ ‘ਕੈਲਗਿਰੀ ਵੋਮਿਨ ਕਲਚਰਲ ਐਸੋਸੀਏਸ਼ਨ’ ਵੱਲ੍ਹੋਂ ਇਕ ਪ੍ਰੋਗਰਾਮ ਫਰਵਰੀ ਵਿਚ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕੈਲਗਿਰੀ ਦੀਆਂ ਸਾਹਿਤਕ ਸੰਸਥਾਵਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਅੰਤ ਵਿਚ ਜਸਵੰਤ ਸਿੰਘ ਸੇਖੋਂ ਨੇ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅੱਜ ਦੀ ਵਿਚਾਰ ਚਰਚਾ ਯਾਦਗਾਰੀ ਹੋ ਨਿਬੜੀ ਹੈ।ਸੇਖੋਂ ਨੇ ਆਏ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।ਲੋਹੜੀ ਦੇ ਤਿਉਹਾਰ ਦੀ ਵਧਾਈ ਸਾਂਝੀ ਕੀਤੀ। ਸਭਾ ਵੱਲੋ੍ਹਂ ਮੂੰਗਫਲੀ ਤੇ ਰਿਓੜੀਆਂ ਦੇ ਬੈਗ ਹਾਜ਼ਰੀਨ ਨੂੰ ਵੰਡੇ ਗਏ। ਇਨ੍ਹਾਂ ਤੋਂ ਇਲਾਵਾ ਬੀਬੀ ਮਹਿੰਦਰ ਕੌਰ ਕਾਲੀਰਾਏ ਅਤੇ ਬੀਬੀ ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ। ਸਟੇਜ ਦੀ ਜ਼ਿੰਮੇਵਾਰੀ ਬਲਜਿੰਦਰ ਕੌਰ ਮਾਂਗਟ ਆਪਣੀ ਮਿਕਨਾਤੀਸੀ ਕਲਾ ਨਾਲ ਕਾਵਿ-ਟੋਟਿਆਂ ਰਾਹੀਂ ਮੰਤਰ-ਮੁਗਧ ਕਰੀ ਰੱਖਿਆ।ਹੋਰ ਜਾਣਕਾਰੀ ਲਈ ਜਸਵੰਤ ਸਿੰਘ ਸੇਖੋਂ ਨੂੰ 403-681-3132 ਅਤੇ ਬਲਜਿੰਦਰ ਕੌਰ ਮਾਂਗਟ ਨੂੰ 587-576-0797 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com

by
ਕੈਲਗਿਰੀ ( ਸਤਨਾਮ ਸਿੰਘ ਢਾਅ, ਬਲਜਿੰਦਰ ਕੌਰ ਮਾਂਗਟ):-ਅਰਪਨ ਲਿਖਾਰੀ ਸਭਾ ਦੀ ਨਵੇਂ ਸਾਲ ਦੀ ਪਲੇਠੀ ਮੀਟਿੰਗ ਜਸਵੰਤ ਸਿੰਘ ਸੇਖੋ, ਪ੍ਰੋ. ਸੁਖਵਿੰਦਰ ਸਿੰਘ ਥਿੰਦ ਅਤੇ ਬੀਬੀ ਗੁਰਚਰਨ ਕੌਰ ਥਿੰਦ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ। ਸਟੇਜ ਦੀ ਜ਼ਿੰਮੇਵਾਰੀ ਬਲਜਿੰਦਰ ਕੌਰ ਮਾਂਗਟ ਨੇ ਨਿਭਾਊਂਦਿਆਂ ਆਖਿਆ ਕਿ ਜ਼ਿੰਦਗੀ ਖੁਸ਼ੀਆਂ ਅਤੇ ਗ਼ਮੀਆਂ ਦਾ ਸਮੇਲ ਹੈ।ਨਵੇਂ ਸਾਲ ਦੀ ਅਤੇ ਲੋਹੜੀ ਦੀ ਵਧਾਈ ਦਿੱਤੀ। ਨਾਲ ਹੀ ਕੁਝ ਸੋਗੀ ਖ਼ਬਰਾਂ (ਨਾਮਵਰ ਵਿਦਵਾਨ ਸਾਹਿਤਕਾਰ ਕਿਰਪਾਲ ਸਿੰਘ ਕਸੇਲ, ਜੈਤੇਗ ਸਿੰਘ ਅੰਨਤ ਅਤੇ ਕੈਲਗਰੀ ਦੇ ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਭੰਗੜੇ ਦੇ ਕੋਚ ਅਤੇ ਪ੍ਰੋ. ਦਲਜਿੰਦਰ ਸਿੰਘ ਜੌਹਲ) ਦੇ ਵਿਛੋੜੇ ਦੀਆਂ ਵੀ ਸਾਂਝੀਆਂ ਕੀਤੀਆਂ। ਸਭਾ ਵੱਲ਼ੋਂ ਵਿਛੜੀਆਂ ਰੂਹਾਂ ਨੂੰ ਇਕ ਮਿੰਟ ਦਾ ਮੋਨਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਪਰਿਵਾਰਾਂ ਨਾਲ ਦੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।