|
ਸਰਦੂਲ ਸਿੰਘ ਲੱਖਾਂ ਨੇ ਆਪਣੀ ਕਵਿਤਾ ਨਾਲ ਸ਼ੁਰੂਆਤ ਕਰਦਿਆਂ ਜ਼ਿੰਦਗੀ ਨੂੰ ਮਾਣਨ ਅਤੇ ਮਨੁੱਖਤਾ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ। ਪੰਜਾਬ ਬਿਜਲੀ ਬੋਰਡ ਤੋਂ ਰਿਟਾਇਰਡ ਹੋਏ ਬਲਕਾਰ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਇਨਸਾਨ ਨੂੰ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਦੀ ਵਧੀਆ ਉਦਾਹਰਣ ਦਿੱਤੀ। ਦਿੱਲੀ ਤੋਂ ਆਏ ਜਸਵਿੰਦਰ ਸਿੰਘ ਨੇ ਚੌਰਾਸੀ ਵਿਚ ਹੋਏ ਸਰਕਾਰੀ ਕਤਲੇਆਮ ਦੇ ਦੁਖਾਂਤ ਸਮੇਂ ਦੀਆਂ ਹੱਡ-ਬੀਤੀਆਂ ਦੀ ਦਾਸਤਾਨ ਸੁਣਾਉਂਦਿਆਂ ਮਾਹੌਲ ਨੂੰ ਗ਼ਮਗੀਨ ਕਰ ਦਿੱਤਾ। ਬਲਦੇਵ ਸਿੰਘ ਦੱਲਟ ਸੰਸਾਰ ਯੁੱਧ ਦੀ ਬਾਤ ਪਾਉਂਦਿਆਂ ਪੰਜਾਬੀ ਸਿੱਖ ਫੌਜੀ ਬੁੱਕਮ ਸਿੰਘ ਬਾਰੇ ਜਾਣਕਾਰੀ ਸਾਂਝੀ ਕੀਤੀ। ਕੁਲਦੀਪ ਕੌਰ ਘਟੌੜਾ ਨੇ ਆਪਣੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਛੋਟੇ ਬੱਚੇ ਜੋਧਵੀਰ ਸਿੰਘ ਨੇ ਏਨੀ ਮਿੱਠੀ ਅਵਾਜ਼ ਵਿਚ ਸ਼ਬਦ ‘ਤੁਮ ਦਾਇਆ ਕਰੋ ਮੇਰੇ ਸਾਂਈ’ ਪੇਸ਼ ਕੀਤਾ ਕਿ ਸਰੋਤੇ ਮੰਤਰ ਮੁਗਧ ਹੋ ਗਏ। ਜੈ ਸਿੰਘ ਉੱਪਲ ਨੇ ਚੌਰਾਸੀ ਦੇ ਸਰਕਾਰੀ ਕਤਲੇਆਮ ਦੀ ਗੱਲ ਕਰਦਿਆਂ ਕਿਹਾ ਸਿੱਖਾਂ ਨੂੰ ਮੁਕਾਉਣ ਦੀਆਂ ਕੋਸ਼ਿਸ਼ ਸਦੀਆਂ ਤੋਂ ਹੁੰਦੀਆਂ ਰਹੀਆਂ ਪਰ ਹਮੇਸ਼ਾ ਚੜਦੀ ਕਲਾ ਵਿਚ ਰਹਿਣਗੇ। ਡਾ. ਮਨਮੋਹਨ ਸਿੰਘ ਬਾਠ ਨੇ ਯਮਲੇ ਜੱਟ ਦਾ ਗਾਇਆ ਗੀਤ ‘ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ’ ਆਪਣੀ ਬੁਲੰਦ ਅਵਾਜ਼ ਪੇਸ਼ ਕਰਕੇ ਨਿਹਾਲ ਕੀਤਾ। ਜਸਵੀਰ ਸਿੰਘ ਸਿਹੋਤਾ ਨੇ ਮਨੁੱਖ ਨੂੰ ਚੜਦੀ ਕਲਾ ਰਹਿਣ ਵਾਲ਼ੀ ਕਵਿਤਾ ਪੇਸ਼ ਕੀਤੀ। ਡਾ. ਹਰਮਿੰਦਰਪਾਲ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਇਕ ਸ਼ਬਦ ‘ਕਲ ਤਾਰਨ ਗੁਰੂ ਨਾਨਕ ਆਇਆ… ਆਪਣੀ ਸੁਰੀਲੀ ਅਵਾਜ਼ ਵਿਚ ਪੇਸ਼ ਕੀਤਾ। ਸਤਨਾਮ ਸਿੰਘ ਢਾਅ ਅਤੇ ਜਸਵੰਤ ਸਿੰਘ ਸੇਖੋਂ ਦੀ ਜੋੜੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੰਦਿਆਂ, ਨਾਮਵਰ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਰਚਨਾ‘ ਸਿੱਖਾਂ ਦੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ’ ਕਵੀਸ਼ਰੀ ਰੰਗ ਵਿਚ ਪੇਸ਼ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਸਰੂਪ ਸਿੰਘ ਮੰਡੇਰ ਆਪਣੀ ਇਕ ਕਵਿਤਾ ‘ਗੁਰੂ ਨਾਨਕ ਦੀ ਫ਼ਿਲਾਸਫ਼ੀ’ ਆਪਣੀ ਸੁਰੀਲੀ ਤੇ ਬੁਲੰਦ ਅਵਾਜ਼ ਵਿਚ ਪੇਸ਼ ਕਰਕੇ ਰੰਗ ਬੰਨਿਆਂ। ਡਾ. ਜੋਗਾ ਸਿੰਘ ਸਹੋਤਾ ਨੇ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਹਰਮੋਨੀਅਮ ਨਾਲ ਗਾ ਕੇ ਉਸ ਸਮੇਂ ਦਾ ਦਰਦਨਾਕ ਦ੍ਰਿਸ਼ ਪੇਸ਼ ਕਰ ਦਿੱਤਾ। ਇੰਡੀਆ ਤੋਂ ਆਏ ਅੰਗਰੇਜ਼ ਸਿੰਘ ਨੇ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਵਿਤਾ ਐਵੇ ਨਾ ਪਰਖ ਸਿਦਕ ਸਾਡਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਵਾਹ ਵਾਹ ਖੱਟੀ। ਜੀਰ ਸਿੰਘ ਬਰਾੜ ਨੇ ਗੁਰੂ ਬਾਬੇ ਨਾਨਕ ਦੇਵ ਜੀ ਦੀ ਦਾਨ ਦੇਣ ਦੀ ਫ਼ਿਲਾਸਫ਼ੀ ਬਾਰੇ ਆਪਣੇ ਵਿਚਾਰ ਰੱਖੇ। ਇਨ੍ਹਾਂ ਤੋਂ ਇਲਾਵਾ ਅਦਰਸ਼ ਘਟੌੜਾ, ਬੱਚੀ ਮਾਹੀ ਘਟੌੜਾ, ਅਮਰੀਕ ਸਿੰਘ ਦਲਜੀਤ ਕੌਰ ਸੁਖਦੇਵ ਕੌਰ ਢਾਅ ਅਤੇ ਬੀਬੀ ਮਹਿੰਦਰ ਕੌਰ ਕਾਲੀਰਾਏ ਨੇ ਇਸ ਸਾਹਿਤਕ ਵਿਚਾਰ ਚਰਚਾ ਵਿਚ ਜ਼ਿਕਰਯੋਗ ਹਾਜ਼ਰੀ ਭਰੀ। ਅਖ਼ੀਰ ਤੇ ਜਸਵੰਤ ਸਿੰਘ ਸੇਖੋਂ ਨੇ ਆਪਣੀ ਇਕ ਕਵਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਗੁਰੂ ਜੀ ਦੇ ਸਰੀਰ ਦਾ ਸੰਸਕਾਰ ਕਰਨ ਅਤੇ ਗੁਰੂ ਜੀ ਦਾ ਸੀਸ ਅੰਨਦਪੁਰ ਪਹੁੰਚਾਣ ਸਮੇਂ ਦਾ ਦ੍ਰਿਸ਼ ਕਵੀਸ਼ਰੀ ਰੰਗ ਵਿਚ ਪੇਸ਼ ਕੀਤਾ। ਅਤੇ ਪੇਸ਼ਕਾਰੀਆਂ ਦੀ ਸਰਾਹਨਾ ਕਰਦਿਆਂ ਆਖਿਆ ਕਿ ਅੱਜ ਕੈਲਗਰੀ ਵਿਚ ਹੋਰ ਵੀ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਾਬਜੂਦ ਵੀ ਭਰਵੀਂ ਹਾਜ਼ਰੀ ਰਹੀ। ਆਏ ਹੋਏ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਬਲਜਿੰਦਰ ਕੌਰ ਮਾਂਗਟ ਨੇ ਸਟੇਜ ਸਕੱਤਰ ਦੀਆ ਸੇਵਾਵਾਂ ਆਪਣੀ ਮਿਕਨਾਤੀਸੀ ਸੂਝ-ਬੂਝ ਨਾਲ ਸਰੋਤਿਆਂ ਨੂੰ ਨਿੱਕੀਆਂ ਨਿੱਕੀਆਂ ਕਾਵਿ-ਟੂਕਾਂ ਨਾਲ ਕੀਲੀ ਰੱਖਿਆ। ਨਾਲ਼ ਹੀ ਅਗਲੀ ਮੀਟਿੰਗ ਦਸੰਬਰ 13 ਨੂੰ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com

by
ਕੈਲਗਰੀ (ਸਤਨਾਮ ਸਿੰਘ ਢਾਅ/ ਬਲਜਿੰਦਰ ਕੌਰ ਮਾਂਗਟ):- ਅਰਪਨ ਲਿਖਾਰੀ ਸਭਾ ਦੀ ਨਵੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਚ ਜਸਵੰਤ ਸਿੰਘ ਸੇਖੋ, ਬੀਬੀ ਕੁਲਦੀਪ ਕੌਰ ਘਟੌੜਾ ਅਤੇ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ। ਬੀਬਾ ਬਲਜਿੰਦਰ ਕੌਰ ਮਾਂਗਟ ਨੇ ਸਟੇਜ ਦੀਆਂ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਸਾਰੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆ ਅਖਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਸਾਂਝੀ ਕੀਤੀ। ਉਪਰੰਤ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਦਿੱਲੀ ਅਤੇ ਵੱਖ ਵੱਖ ਸ਼ਹਿਰਾਂ ਅਤੇ ਥਾਂਵਾਂ ‘ਤੇ ਹੋਏ ਸਰਕਾਰੀ ਕਤਲੇਆਮ ਸਮੇਂ ਨਿਰਦੋਸ਼ ਮਾਰੇ ਗਏ ਲੋਕਾਂ ਨੂੰ, ਸੰਸਾਰ ਯੁੱਧ ਵਿਚ ਹੋਏ ਸ਼ਹੀਦਾਂ ਨੂੰ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ[ ਅਤੇ ਸਭਾ ਦੇ ਸੁਹਿਰਦ ਦੋਸਤ ਜੈਤੇਗ ਸਿੰਘ ਦੀ ਧਰਮ ਪਤਨੀ ਬੀਬੀ ਜਸਪਾਲ ਕੌਰ ਦੇ ਸਦੀਵੀ ਵਿਛੋੜੇ ‘ਤੇ ਪਰਿਵਾਰ ਨਾਲ ਦੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ।