ਛੇ ਗ਼ਜ਼ਲਾਂ |
ਕਰੋਨੇ ਦਾ ਮੈਂ ਰੁਖ਼ ਬਦਲਾਂ ਖ਼ਿਜ਼ਾਵਾਂ ਨੂੰ ਫ਼ਜ਼ਾਵਾਂ ਵਿਚ! (ISSS.ISSS.ISSS.ISSS) – ਬਹਿਰ: ਹਜ਼ਜ1. ਗ਼ਜ਼ਲ ਕਰੋਨੇ ਦਾ ਮੈਂ ਰੁਖ਼ ਬਦਲਾਂ ਖ਼ਿਜ਼ਾਵਾਂ ਨੂੰ ਫ਼ਜ਼ਾਵਾਂ ਵਿਚ॥ ਜਦੋਂ ਚਿਤਵਾਂ ਸਦਾ ਚਿਤਵਾਂ ਭਲਾਈ ਲੋਕਤਾ ਖ਼ਾਤਰ, ਮੁਸੀਬਤ ਸੰਗ ਲੜਣਾ ਰੋਜ਼ ਮੈਂ ਬਚਪਨ ਤੋਂ ਹੀ ਸਿੱਖਿਐ, ਜ਼ਮੀਂ ‘ਤੇ ਰਹਿ ਕੇ ਵੀ ਝੂਟਾਂ ਸਦਾ ਮੈਂ ਪੀਂਘ ਸਤਰੰਗੀ, ਪਤਾ ਨਈਂ ਹੁੰਦੀਆਂ ਜਾਂ ਨਾ ਇਹ ਪਰੀਆਂ ਵਿਚ ਸੁਰਗਾਂ ਦੇ, ਮਿਰਾ ਨਿਸਚਾ ਰਿਹੈ! ਕਹਿਣੇ ਤੇ ਕਰਨੇ ਵਿਚ ਹਮੇਸ਼ਾ ਹੀ, ਦੁਆਵਾਂ! ਮਿੱਤਰਾਂ ਦੀਆਂ!! ਨੇ ਮੈਨੂੰ ਮੁੜ ਜਿਵਾ ਦਿੱਤੈ, ਤੁਹਾਡੇ ਪਿਆਰ ਨੇ ਬਖ਼ਸ਼ੀ ਇਨਾਇਤ ਹੈ ਸਦਾ ਯਾਰੋ, ਗੁਜ਼ਰ ਜਾਂਦਾ ਏ ਇ੍ਹ ਜੀਵਨ ਕਰੇਂਦੇ ਰੋਜ਼ ਕਿਰਿਆਵਾਂ, ਕਿਸੇ ਦੀ ਰਹਿਨੁਮਾਈ ਹੇਠ ਰਹਿ ਹੁੰਦੈ ਜੇ ਕੁਝ ਹਾਸਲ, ਗਜ਼ਲ ਦੀ ਸਿਨਫ਼ ਅਪਨਾਈ ਸਕੂੰਨੇ-ਜ਼ਿਹਨ ਦੀ ਖ਼ਾਤਰ, ਗਜ਼ਲ ਕਹਿਣੀ ‘ਅਜੀਬਾ’ ਇਕ ਕਲਾ ਕੁਦਰਤ ਜੋ ਬਖ਼ਸ਼ੀ ਹੈ, ਦਿਲ ਦੀ ਕਿਤਾਬ ਉੱਤੇ ਜਜ਼ਬਾਤ ਲਿਖ ‘ਅਜੀਬਾ’ 2. ਗ਼ ਜ਼ ਲ ਦਿਲ ਦੀ ਕਿਤਾਬ ਉੱਤੇ •ਜਜ਼ਬਾਤ ਲਿਖ ‘ਅਜੀਬਾ’। ਹਰ ਇਕ ਸ਼ਿਅਰ ਗ਼ਜ਼ਲ ਦਾ ਖ਼ੁਸ਼ੀਆਂ ਦੀ ਕਿਰਨ ਹੋਵੇ, ਕਰਦੀ ਗ਼ਜ਼ਲ ਹੈ ਨਖ਼ਰੇ ਵਾਂਗਰ ਤ੍ਰੀਮਤਾਂ ਦੇ, ਜੋ ਜੋ ਵੀ ਹੋ ਰਿਹਾ ਹੈ ਗ਼ਜ਼ਲਾਂ ਦੇ ਵਿਚ ਸਮਾ ਲੈ, ਭਾਵੇ ਜੋ ਲੋਕਤਾ ਨੂੰ ਹੋਵੇ ਅਵਾਮ ਖ਼ਾਤਰ, •ਰੰਗਾਂਵਲੀ ਬਣੇਗੀ ਆਖੇਂ ਗ਼ਜ਼ਲ ਜੋ ਤੂੰ ਨਿਤ, ਤੇਰੇ ਤੇ ਉਸ ਦੇ ਵਿਚ ਹੈ ਅੰਤਰ ‘ਅਜੀਬ’ ਲਗਦੈ, ਲੈ ਕੇ ਬਹਾਰ ਆਵੇ ਸਰਬੱਤ ਦਾ ਭਲਾ ਵੀ, ਹੋਵੇ ‘ਅਜੀਬ’ ਉਮਦਾ ਬਿਨ ਵਿਤਕਰੇ ਤੋਂ ਹੋਵੇ, ਮਾਨਸ ਦੀ ਜ਼ਾਤ ਇਕ ਹੈ ‘ਗੁਰਸ਼ਰਨ’ ਯਾਰ ਮੇਰੇ, •ਜਜ਼ਬਾਤ: ਜਜ਼ਬੇ ਜ਼਼ਰਾ਼ ਠਹਿਰੋ ਅਜੇ ਕਰਨੀ ਅਸਾਂ ਨੇ ਬਾਤ ਬਾਕੀ ਹੈ 3 ਗ਼ ਜ਼ ਲ ਜ਼ਰਾ ਠਹਿਰੋ ਅਜੇ ਕਰਨੀ ਅਸਾਂ ਨੇ ਬਾਤ ਬਾਕੀ ਹੈ॥ ਦਬਾਈ ਬੈਠੇ ਹਾਂ ਦਿਲ ਵਿਚ ਅੜੇ ਅਰਮਾਨ ਗ਼ਮ ਸ਼ਿਕਵੇ, ਸਦਾ ਜਲਦੀ ਤੁਹਾਨੂੰ ਜਾਣ ਦੀ ਲੱਗੀ ਹੀ ਰਹਿੰਦੀ ਏ, ਅਜੇ ਤਾਂ ਕੁਝ ਨਹੀਂ ਹੋਇਆ ਗ਼ਮਾਂ ਘਰ ਪੈਰ ਹੀ ਪਾਏ, ਤਿਰੀ ਆਮਦ ‘ਤੇ ਐ ਜਾਨੁਮ ਖਿੜੇ ਫੁਲ ਸਿਰ ਝੁਕਾਂਦੇ ਨੇ, ਅਜੇ ਤਾਂ ਇਬਤਦਾਏ-ਜ਼ਿੰਦਗੀ ਆਗ਼ਾਜ਼ ਹੋਇਆ ਏ, ਅਜੇ ਚੰਦ ਸ਼ਿਅਰ ਹੀ ਆਖੇ ਬੜੇ ਅਰਮਾਨ ਨੇ ਬਾਕੀ, ਕਹੇ ‘ਗੁਰਸ਼ਰਨ’ ਨਾ ਜਾਣਾ ਇਕੱਲਾ ਛੱਡ ਕੇ ਮੈਨੂੰ, ਲਗਨ ਲੱਗੀ ਰਹੇ ਮਨ ਨੂੰ ‘ਅਜੀਬਾ’ ਕਹਿਣ ਨੂੰ ਗ਼ਜ਼ਲਾਂ, ਪਾਣੀ ਸਰਾਪੇ ਦੇਸ ਦੇ ਹੈ ਗੰਧਲ਼ੀ ਹਰ ਇਕ ਨਦੀ 4. ਗ਼ ਜ਼ ਲ ਪਾਣੀ ਸਰਾਪੇ ਦੇਸ ਦੇ ਹੈ ਗੰਧਲ਼ੀ ਹਰ ਇਕ ਨਦੀI। ਨੇਕੀ ਬਦੀ ਦਾ ਵੈਰ ਹੈ ਮੁੱਦਤਾਂ ਤੋਂ ਚਲਦਾ ਆ ਰਿਹਾ, ਕਰਦੇ ਰਹੇ ਕੁਰਬਾਨੀਆਂ ਤੇ ਖੋ ਲਏ ਘਰ ਘਾਟ ਸਭ, ਪਰਵਾਸ ਦਾ ਸਹਿਣਾ ਕਿਸੇ ਵੀ “ਉਮਰ-ਕੈਦੋਂ” ਘਟ ਨਾ, ਮੇਰਾ ਵਤਨ ਹੈ ਦੋਸਤੋ ਹੁਣ ਹਥ ਜਲਾਦਾਂ ਆ ਗਿਆ, ਮੇਰੇ ਲਈ ਸਭ ਇੱਕ ਨੇ ਨਦੀਆਂ ਜਹਾਂ ਸਾਰੇ ਦੀਆਂ, ਬੋਲਣ ਤੋਂ ਪਹਿਲਾਂ ਤੋਲ ਤੇ ਫਿਰ ਕਹਿ ‘ਅਜੀਬਾ’ ਸੋਚ ਕੇ, ਤੂੰ ਰੱਖਣਾ ਹਰ ਇਕ ਗ਼ਜ਼ਲ ਦਾ ਹੀ ਵਜ਼ਨ ਪੂਰਾ ‘ਅਜੀਬ’, ਦਿਲਰੁਬਾ ਆਖਾਂ ਮੈਂ ਤੈਨੂੰ ਜਾਂ ਕਹਾਂ ਐ ਗੁਲਬਦਨ 5. ਗ਼ ਜ਼ ਲ ਦਿਲਰੁਬਾ ਆਖਾਂ ਮੈਂ ਤੈਨੂੰ ਜਾਂ ਕਹਾਂ ਐ ਗੁਲਬਦਨ। ਨਾਲ ਤੇਰੇ ਗੰਢਿਆ ਰਿਸ਼ਤਾ ਮੇਰਾ ਪਰਮਾਤਮਾ, ਵੰਡਿਆ ਤੇਰਾ ਨਾ ਮੇਰਾ, ਇੱਕ ਰੂਹ ਦੋ ਜਾਨ ਹਾਂ, ਸ਼ਬਨਮੀ ਤੁਪਕੇ ਦੇ ਵਾਂਗੂੰ ਸਾਫ਼ ਨਿਰਮਲ ਮਨ ਤੇਰਾ, ਹਰ ਗ਼ਜ਼ਲ ਦੀਪਕ ਮੇਰੀ ਰੌਸ਼ਨ ਜਿਵੇਂ ਚੰਨ-ਪੁਰਨਮੀ, ਰਬ ਕਰੇ ਹਰ ਸ਼ਹਿਰ ਕੂਚੇ ਹਰ ਮੁਹੱਲੇ ਸੱਥ ਵਿਚ, ਚੋਰ ਲੋਟੂ ਤੇ ਲੁਟੇਰੇ ਬਣ ਗਏ ਨੇਤਾ ਤਮਾਮ, ਆਖਦੇ ਸੁੰਦਰ ਗ਼ਜ਼ਲ ਅਜਕਲ ਪੰਜਾਬੀ ਸ਼ਾਇਰ ਵੀ, ਕਮਾਈ ਰੱਝ ਕੇ ਕੀਤੀ ਕਮਾਇਆ ਨਾਮ ਉਚਿਆਰਾ 6. ਗ਼ਜ਼ਲ ਕਮਾਈ ਰੱਝ ਕੇ ਕੀਤੀ ਕਮਾਇਆ ਨਾਮ ਉਚਿਆਰਾ॥ ਕਦੇ ਪਤਝੜ ਕਦੇ ਖੇੜਾ ਕਦੇ ਵੀਰਾਨਗੀ ਵੇਖੀ, ਕਦੇ ਪੁਤ ਲਾਡਲਾ ਬਣ ਕੇ ਕਦੇ ਬੇਗਮ ਦਾ ਬਣ ਖ਼ਾਦਮ, ਪਲਾਂ ਵਿਚ ਤੋਲ਼ਾ ਹੋ ਜਾਂਦੈ ਪਲਾਂ ਦੇ ਵਿੱਚ ਹੀ ਮਾਸਾ, ਮਿਲੀ ਅੱਧੀ ਜਦੋਂ ਖਾਧੀ ਅਸਾਂ ਨੇ ਚੱਪਾ ਹੀ ਕੇਵਲ, ਜਦੋਂ ਦਿਨ ਆ ਗਏ ਮਾੜੇ ਲਏ ਕੱਸ ਸੀ ਕਮਰਕੱਸੇ, ਗ਼ਜ਼ਲ ਵਿਚ ਰੰਗ ਭਰ ਭਰ ਕੇ ਬਣਾਈਦੈ ਇਨੂੰ ਸੁੰਦਰ, |
***
9 ਸਤੰਬਰ 2021 *** |