17 October 2025

ਅਰਪਨ ਲਿਖਾਰੀ ਸਭਾ ਦੀ ਅਕਤੂਬਰ ਮਹੀਨੇ ਦੀ ਮੀਟਿੰਗ — ਸਤਨਾਮ ਸਿੰਘ ਢਾਅ

ਕੈਲਗਰੀ( ਸਤਨਾਮ ਸਿੰਘ ਢਾਅ/ ਦਰਸ਼ਨ ਸਿੰਘ ਬਰਾੜ): ਅਰਪਨ ਲਿਖਾਰੀ ਸਭਾ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ ਜਸਵੰਤ ਸਿੰਘ ਸੇਖੋਂ ਅਤੇ ਬੀਬੀ ਕਿਰਨਜੋਤ ਹੁੰਝਣ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਭਰਵੀਂ ਹਾਜ਼ਰੀ ਵਿਚ ਹੋਈ। ਸਟੇਜ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਬਰਾੜ ਨੇ ਸੰਭਾਲਦਿਆਂ ਅਤੇ ਦੁੱਖ ਸੁੱਖ ਦੇ ਸੁਨੇਹੇ ਸਾਂਝੇ ਕਰਦਿਆਂ ਵਿਛੜੀਆਂ ਸ਼ਖ਼ਸੀਅਤਾਂ (ਰਾਜਬੀਰ ਜਵੰਦਾ, ਬਾਡੀ ਬਿਲਡਰ ਕੁਲਵਿੰਦਰ ਸਿੰਘ, ਪ੍ਰੋ. ਗੁਰਮੀਤ ਸਿੰਘ ਟਿਵਾਣਾ, ਅਤੇ ਡਾ. ਪ੍ਰੀਤਮ ਸਿੰਘ ਕੈਂਬੋ) ਦੇ ਸਦੀਵੀ ਵਿਛੋੜੇ ਬਾਰੇ ਜਾਣਕਾਰੀ ਸਾਂਝੀ ਕੀਤੀ। ਸਭਾ ਵੱਲੋਂ ਇਕ ਮਿੰਟ ਦਾ ਮੋਨਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਪਰਿਵਾਰਾਂ ਨਾਲ਼ ਵਿਛੜੀਆਂ ਰੂਹਾਂ ਦੇ ਦੁੱਖ ਦਾ ਇਜ਼ਹਾਰ ਅਤੇ ਹਮਦਰਦੀ ਪ੍ਰਗਟ ਕੀਤੀ ਗਈ।

ਉਪਰੰਤ ਗੁਰੂ ਰਾਮਦਾਸ ਜੀ ਦੇ ਗੁਰਪੁਰਬ, ਦੁਸਹਿਰਾ, ਦਿਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਸੁਖਮੰਦਰ ਸਿੰਘ ਗਿੱਲ ਨੇ ਗੁਰੂ ਰਾਮਦਾਸ ਦੀ ਉਸਤਤ ਵਿਚ ਇਕ ਸ਼ਬਦ ‘ਜੋ ਜੀਅ ਗੁਰੂ ਰਾਮਦਾਸ ਜੀ ਦੇ ਦਰ ਆਉਂਦੇ ਆ ਚੰਨ ਸੂਰਜ ਉਨ੍ਹਾਂ ਸਾਹਵੇਂ ਸੀਸ ਝਕਾਉਂਦੇ ਆ’ ਆਪਣੀ ਬੁਲੰਦ ਅਵਾਜ਼ ਵਿਚ ਗਾਇਨ ਕਰਕੇ ਸ਼ੁਰੂਆਤ ਕੀਤੀ। ਇੰਜ. ਜੀਰ ਸਿੰਘ ਬਰਾੜ ਨੇ ਪੰਜਾਬ ਬਿਜਲੀ ਬੋਰਡ ਵਿਚ ਕੰਮ ਕਰਦਿਆਂ ਆਪਣੇ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ ਨੌਜਵਾਨ ਉੱਭਰ ਰਹੇ ਸ਼ਾਇਰ ਤਾਜਬੀਰ ਨੇ ਆਪਣੀ ਲਿਖੀ ਕਵਿਤਾ ‘ਸਾਡੀ ਇਕੋ ਪੀੜ੍ਹੀ ਪਿਛੇ ਬੈਠ ਵਿਚਾਰ ਕਰ ਲਈਂ’   ਰਾਹੀਂ ਅੱਜ ਦੀ ਜੁਆਨੀ ਨੂੰ ਸੋਚਣ ਲਈ ਸੁਨੇਹਾ ਦੇ ਗਈ ਜੈ ਸਿੰਘ ਉੱਪਲ਼ ਨੇ ਧੀਆਂ ਬਾਰੇ ਇਕ ਸੰਵੇਦਨਾਂ ਭਰੀ ਕਵਿਤਾ ਪੇਸ਼ ਕੀਤੀ। ਪਹਿਲੀ ਵਾਰ ਸ਼ਾਮਿਲ ਹੋਏ ਬਲਕਾਰ ਸਿੰਘ ਨੇ ਆਪਣੇ ਬਾਰੇ ਬਹੁਤ ਹੀ ਦਿਲਚਸਪ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਜਰਨੈਲ ਤੱਗੜ ਨੇ ਪੰਜਾਬੀ ਭਾਈਚਾਰੇ ਦੇ ਸਭਿਆਚਾਰ ਵਿਚ ਆ ਰਹੇ ਵਿਗਾੜ ਦੀ ਗੱਲ ਕੀਤੀ ਅਤੇ ਪੰਜਾਬੀ ਭਾਈਚਾਰੇ ਦੇ ਨੌਜੁਆਨਾਂ ਦੇ ਗ਼ਲਤ ਰੁਝਾਨ ਤੇ ਚਿੰਤਾ ਪ੍ਰਗਟ ਕੀਤੀ।  

ਨਾਮਵਰ ਕਵੀਸ਼ਰ ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਦੀ ਜੋੜੀ ਨੇ ਕਵੀਸ਼ਰੀ ਰੰਗ ਵਿਚ ਇਕ ਜੋਗਾ ਸਿੰਘ ਜੋਗੀ ਦੀ ਇਕ ਕਵਿਤਾ ‘ਤੋੜੀ ਜਾਂਦਾ ਫੁੱਲ ਫੁਲੇਰਾ, ਦੁਨੀਆ ਇਕ ਫੁਲਵਾੜੀ ਹੈ’  ਸੁਣਾ ਕੇ ਨਿਹਾਲ ਕੀਤਾ ਸਰਦੂਲ ਸਿੰਘ ਲੱਖਾ ਨੇ ਨਿੱਕੀਆਂ ਨਿੱਕੀਆਂ ਨਜ਼ਮਾਂ ਵਿਚ ਬਹੁਤ ਹੀ ਭਾਵਪੂਰਤ ਅਤੇ ਹਲੂਣਾ ਦੇਣ ਵਾਲੇ ਵਿਚਾਰ ਪੇਸ਼ ਕੀਤੇ। ਕਿਰਨਜੋਤ ਹੁੰਝਣ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਮਾ. ਹਰਭਜਨ ਸਿੰਘ ਬਿਹਾਲ਼ਾ ਨੇ ਬਲਦੇਵ ਸੜਕਨਾਮੇ ਦੀ ਲਿਖੀ ‘ਦਾਵਤ’ ਪੇਸ਼ ਕਰਕੇ ਵਿਅੰਗ ਅਤੇ ਹਾਸਰਸ ਦਾ ਨਵਾਂ ਰੰਗ ਬੰਨਿਆ। ਗੁਰਚਰਨ ਸਿੰਘ ਹੇਰਾਂ ਨੇ ਕਿਸਾਨੀ ਦਾ ਸੰਕਟ ਅਤੇ ਸਰਕਾਰਾਂ ਦੀ ਬੇਧਿਆਨੀ ਤੇ ਲਿਖੀ ਕਵਿਤਾ ਵਿਲੱਖਣ ਢੰਗ ਨਾਲ ਸੁਣਾ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਬਲਜਿੰਦਰ ਮਾਂਗਟ ਨੇ ਵੀ ਆਪਣੇ ਕੀਮਤੀ ਅਤੇ ਸਾਹਿਤਕ ਵਿਚਾਰਾਂ ਨਾਲ ਸਾਂਝ ਪਾਈ।

ਸਤਨਾਮ ਸਿੰਘ ਢਾਅ ਨੇ ਪਾਲ ਸਿੰਘ ਪੰਛੀ ਦੀ ਬਹੁਤ ਹੀ ਮਕਬੂਲ ਰਚਨਾ ਸ਼ਹੀਦ ਭਗਤ ਸਿੰਘ ਦੇ ਜਨਮ ਤੇ ਉਨ੍ਹਾਂ ਦੀ ਕੁਰਬਾਨੀ ਦੀ ਗਾਥਾ ਜਸਵੰਤ ਸੇਖੌਂ ਨਾਲ ਮਿਲ਼ ਕੇ ਕਵੀਸ਼ਰੀ ਰੰਗ ਵਿਚ ਆਪਣੀਆਂ ਬੁਲੰਦ ਅਵਾਜ਼ਾਂ ਵਿਚ ਪੇਸ਼ ਕਰਕੇ ਸਰੋਤਿਆਂ ਨੂੰ ਦੇਸ਼-ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਪ੍ਰਿੰਸੀਪਲ ਬਲਦੇਵ ਸਿੰਘ ਦੁਲੱਟ ਨੇ ਆਪਣੀ ਕਵਿਤਾ ਰਾਹੀਂ ਕਿਸਾਨੀ ਸੰਕਟ ਨੂੰ ‘ਪੰਜਾਬ ਸਿਹਾਂ’ ਨਾਲ ਸੰਬੋਧਨ ਕਰਕੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਨੇਹਾ ਦਿੱਤਾ। ਦਰਸ਼ਨ ਸਿੰਘ ਬਰਾੜ ਨੇ ਆਪਣੀ ਇਕ ਕਵਿਤਾ ‘ਪੁੱਤ ਸਾਡਾ ਚੰਡੀਗੜ੍ਹ ਨੇ ਪੱਟਿਆ’ ਆਪਣੇ ਮਾਪਿਆਂ ਤੋਂ ਦੂਰ ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਪੜ੍ਹਨ ਗਏ ਕੁਝ ਵਿਦਿਆਰਥੀ, ਜਿਨ੍ਹਾਂ ਨੇ ਗ਼ਲਤ ਕੰਮਾਂ ਵਿਚ ਪੈ ਕੇ ਆਪਣੇ ਮਾਪਿਆਂ ਦੇ ਪੈਸੇ ਅਤੇ ਆਪਣੇ ਕੀਤੀ ਸਮੇਂ ਦੀ ਬਰਬਾਦੀ ਦੇ ਯਥਾਰਥ ਦੀ ਦਾਸਤਾਨ ਸਾਂਝੀ ਕੀਤੀ। ਅੰਗਰੇਜ਼ ਸਿੰਘ ਸੀਤਲ ਨੇ ਇਕ ਉਰਦੂ ਦੀ ਗ਼ਜ਼ਲ ਅਤੇ ਇਕ ਗੀਤ ਪੇਸ਼ ਕੀਤਾ।

ਇੰਨ੍ਹਾ ਤੋਂ ਇਲਾਵਾ ਇਸ ਸਾਹਿਤ ਵਿਚਾਰ ਚਰਚਾ ਵਿਚ ਕੈਲਗਰੀ ਦੇ ਗੁਪਤ-ਦਾਨੀ ਮੁਖਵਿੰਦਰ ਸਿੰਘ ਉੱਪਲ਼, ਮਹਿੰਦਰ ਕੌਰ ਕਾਲੀਰਾਏ, ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਬਹੁਤ ਮਹੱਤਵ ਪੂਰਨ ਰਹੀ। ਦਰਸ਼ਨ ਸਿੰਘ ਬਰਾੜ ਨੇ ਸਟੇਜ ਦੀਆਂ ਸੇਵਾਵਾਂ ਬਾਖੂਬੀ ਨਿਭਾਉਂਦਿਆਂ ਨਿੱਕੇ ਨਿੱਕੇ ਕਾਵਿ-ਟੋਟਿਆਂ ਨਾਲ ਰੋਚਕ ਬਣਾਈ ਰੱਖਿਆ। ਅਖ਼ੀਰ ਤੇ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਪੇਸ਼ ਹੋਈਆਂ ਰਚਨਾਵਾਂ ਬਾਰੇ ਉਸਾਰੂ ਵਿਚਾਰ ਰੱਖਦਿਆਂ ਆਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਅਤੇ ਅਗਲੀ ਹੋਣ ਵਾਲੀ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1627
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →