26 April 2024

ਮਨੁੱਖ ਬਾਂਦਰ ਹੀ ਰਹਿੰਦਾ ਤਾਂ ਠੀਕ ਸੀ -ਅਮਰਜੀਤ ਬਬੱਰੀ ਮੋਗਾ, ਪੰਜਾਬ

ਮੁੱਹਲੇ ਵਿਚ ਬਾਂਦਰ ਬਾਂਦਰੀ ਦਾ ਤਮਾਂਸ਼ਾ ਵੇਖ ਕੇ ਲੋਕ ਖੁਸ਼ ਹੋ ਰਹੇ ਸਨ ਪਰ ਲੱਛੋ ਬਾਂਦਰੀ ਤੇ ਉਸਦਾ ਖਾਂਵੰਦ ਕੁਝ ਨਿਰਾਸ ਅਤੇ ਮਾਯੂਸ ਨਜਰ ਆ ਰਿਹਾ ਸੀ। ਮਦਾਰੀ ਆਪਣੀ ਰੋਟੀ ਰੋਜੀ ਲਈ ਬਾਦਰ ਬਾਂਦਰੀ ਨੂੰ ਆਪਣੇ ਇਸ਼ਾਰਿਆਂ ਤੇ ਉਵੇ ਨਚਹ ਰਿਹਾ ਸੀ ਜਿਵੇ ਲੀਡਰ ਆਪਣੇ ਚਮਚਿਆਂ ਅਤੇ ਲੋਕਾਂ ਨੂੰ ਉਗਲਾਂ ਤੇ ਨਚਾਉਂਦੇ ਹਨ। ਬਾਂਦਰ ਬਾਂਦਰੀ ਦਾ ਤਮਾਸਾ ਦੇਖ ਰਹੇ ਲੋਕਾਂ ਨੂੰ ਵੇਖਕੇ ਸਿਆਣਿਆਂ ਦੀ ਕਹੀ ਹੋਈ ਗੱਲ ਦਿਮਾਗ ਵਿਚ ਘੁਮੰਣ ਲੱਗੀ ਕਿ ਇਨਸਾਨ ਵੀ ਪਹਿਲਾਂ ਬਾਦਰ ਸੀ। ਲਮੰਾ ਸਮਾ ਸੋਚਣ ਤੋ ਬਾਅਦ ਮੈ ਇਸ ਨਤੀਜੇ ਤੇ ਪਹੁੰਚਿਆ ਕਿ ਕਿਨਾ ਚੰਗਾ ਹੁੰਦਾ ਜੇ ਮਨੁੱਖ ਬਾਂਦਰ ਹੀ ਰਹਿੰਦਾ। ਮਨੁੱਖ ਜਦ ਤੱਕ ਬਾਂਦਰ ਸੀ ਉਸਨੂੰ ਕੋਈ ਵੀ ਟੈਸਨ ਨਹੀ ਸੀ , ਬਾਦਰ ਤੋ ਮਨੁੱਖ ਬਣਦੇ ਸਾਰ ਹੀ ਟੈਸਨ ਸੁਰੂ ਹੋ ਗਈ, ਹੁਣ ਆਲਮ ਇਹ ਹੈ ਕਿ ਮਨੁੱਖ ਦੀ ਵਜ੍ਹਾਂ ਨਾਲ ਵਿਚਾਰਾ ਬਾਦਰ ਵੀ ਹੁਣ ਟੈਸਨ ਵਿਚ ਰਹਿਣ ਲਗੱ ਪਿਆ ਹੈ।

ਅਗਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਬਾਂਦਰ ਕਾਲ ਸਮੇਂ ਸਥਿਤੀਆ ਜਿਆਦਾ ਅਨੂਕੂਲ ਸਨ। ਬਾਂਦਰ ਹੋਣ ਸਮੇ ਰੋਟੀ ਕਪੜਾ ਮਕਾਨ ਸਿੱਖਿਆ ਬਿਜਲੀ ਪਾਣੀ ਅਤੇ ਸਿਹਤ ਸਹੂਲਤਾਂ ਦੀ ਕੋਈ ਵੀ ਚਿੰਤਾ ਨਹੀ ਸੀ। ਹੁਣ ਇਹ ਸਾਰੀਆਂ ਚੀਜਾਂ ਮਨੁੱਖ ਲਈ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਸਹੀ ਅਰਥਾਂ ਵਿਚ ਮਨੁੱਖ ਨੇ ਪੂਰਨ ਆਜ਼ਾਦੀ ਤਾਂ ਬਾਂਦਰ ਹੋਣ ਸਮੇਂ ਹੀ ਮਾਣੀ ਹੈ। ਮਨੁੱਖ ਬਣਨ ਤੋ ਬਾਅਦ ਵਾਲੀ ਆਜ਼ਾਦੀ ਤਾਂ ਇਕ ਭਰਮ ਜਾਲ ਹੈ। ਇਸੇ ਤਰ੍ਹਾਂ ਹੀ ਅਸੀਂ ਲੋਕਤੰਤਰ ਬਾਰੇ ਵੀ ਕਹਿ ਸਕਦੇ ਹਾਂ। ਬਾਂਦਰ ਹੋਣ ਸਮੇ ਟਪੂਸੀ ਮਾਰਨਾ ਸਾਡਾ ਜਮਾਂਦਰੂ ਹੱਕ ਸੀ ਪਰ ਲੋਕਤੰਤਰ ਹੁਦਿੰਆਂ ਸਾਡਾ ਇਹ ਹੱਕ ਵੀ ਸਾਡੇ ਸਿਆਸੀ ਆਗੂਆਂ ਨੇ ਸਾਡੇ ਤੋਂ ਖੋਹ ਲਿਆ ਹੈ। ਹੁਣ ਗਿਰਗਿਟ ਵੀ ਸਿਆਸੀ ਆਗੂਆਂ ਨੂੰ ਵੇਖ ਕੇ ਰੰਗ ਬਦਲਦਾ ਹੈ। ਸਿਆਸੀ ਆਗੂਆਂ ਦੀਆਂ ਟਪੁਸੀਆਂ ਵੇਖ ਕੇ ਅਜੋਕਾ ਬਾਂਦਰ ਵੀ ਹੈਰਾਨ ਪ੍ਰੇਸ਼ਾਨ ਹੋ ਰਿਹਾ ਹੈ। ਬੁਰਾ ਨਾ ਵੇਖਣਾ, ਬੁਰਾ ਨਾ ਸੁਣਨਾ ਬੁਰਾ ਨਾ ਬੋਲਣਾ ਆਦਿ ਵਰਗੀਆਂ ਪ੍ਰੰਪਰਿਕ ਆਦਤਾਂ ਬਾਂਦਰ ਤੱਕ ਹੀ ਖਤਮ ਹੋ ਗਈਆਂ ਹਨ। ਜਿਹੜੀਆਂ ਆਾਦਤਾਂ ਬਾਂਦਰ ਤੱਕ ਰਹਿਣੀਆਂ ਚਾਹੀਦੀਆਂ ਸਨ ਉਹ ਮਨੁੱਖ ਨੇ ਧਾਰਨ ਕਰ ਲਈਆਂ ਹਨ।



ਸੋਚੋ, ਜੇ ਇਨਸਾਨ ਬਾਂਦਰ ਹੀ ਰਹਿਦਾ ਤਾਂ ਇਸਦੇ ਬਹੁਤ ਫਾਇਦੇ ਹੋਣੇ ਸਨ। ਸਭ ਤੋ ਪਹਿਲਾ ਫਾਇਦਾ ਤਾਂ ਇਹ ਹੋਣਾ ਸੀ ਕਿ ਮਹਿੰਗਾਈ ਜਿਨੀ ਮਰਜੀ ਵੱਧ ਜਾਦੀ ਸਾਡਾ ਇਕ ਪੈਸਾ ਵੀ ਖਰੱਚ ਨਹੀ ਹੋਣਾ ਸੀ। ਜੰਗਲ ਵਿਚ ਇਕ ਟਪੂਸੀ ਮਾਰਦੇ ਕਦੇ ਇਕ ਦਰਖਤ ਤੇ ਬੈਠ ਇਕ ਚੀਜ ਰੱਜ ਕੇ ਖਾਦੇ ਕਦੇ ਦੂਜੇ ਦਰਖਤ ਤੇ ਜਾ ਬੈਠਦੇ ਤੇ ਕੋਈ ਹੋਰ ਚੀਜ ਖਾਂਦੇ। ਨਾ ਕਿਸੇ ਨੋਕਰ ਦੀ ਚਿੰਤਾ ਤੇ ਨਾ ਰੋਟੀ ਦਾ ਫਿਕਰ । ਅੰਬ ਨੂੰ ਜੀ ਕਰਦਾ ਅੰਬ ਖਾ ਲੈਦੇ ਅਮਰੂਦ ਨੂੰ ਜੀ ਕਰਦਾ ਅਮਰੂਦ ਤੋੜ ਕੇ ਖਾ ਲੈਦੇ। ਕੇਲਿਆਂ ਦੇ ਦਰੱਖਤ ਤਾਂ ਸਾਡਾ ਪੁਸ਼ਤੈਨੀ ਕਬਜਾ ਤੁਰਿਆ ਆਉਦਾ ਸੀ। ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜਾ ਮਾਲ ਕਦੇ ਮੁਫਤ ਵਿਚ ਸਾਡਾ ਹੋਇਆ ਕਰਦਾ ਸੀ ਅੱਜ ਉਹ ਗਿਣਤੀ ਮਿਣਤੀ ਦੇ ਹਿਸਾਬ ਨਾਲ ਖ੍ਰੀਦ ਕੇ ਲਿਆਉਣਾ ਪੈਦਾ ਹੈ ।ਹੋਰ ਦੁੱਖ ਦੀ ਗੱਲ ਇਹ ਹੈ ਕਿ ਮਾਲ ਖ੍ਰੀਦਣ ਲਈ ਪਹਿਲਾਂ ਕਮਾਈ ਕਰਨੀ ਪੈਦੀ ਹੈ, ਹੱਡ ਭਨੰਵੀ ਮਿਹਨਤ ਕਰਨੀ ਪੈਦੀ ਹੈ। ਟੈਕਸ ਵਗੈਰਾ ਦੇਣ ਤੋ ਬਾਅਦ ਹੀ ਕੋਈ ਖਾਸ ਆਦਮੀ ਅਜਿਹੇ ਪਦਾਰਥ ਖਾ ਸਕਦਾ ਹੈ। ਪਰ ਗਰੀਬ ਲੋਕਾਂ ਦੀ ਪਹੁੰਚ ਤੋ ਤਾਂ ਅੱਜ ਵੀ ਇਹ ਪਦਾਰਥ ਬਾਹਰ ਹਨ। ਆਮ ਆਦਮੀ ਅਜਿਹੀਆਂ ਚੀਜਾ ਖਾਣ ਤੋ ਪਹਿਲਾਂ ਅਨੇਕਾਂ ਵਾਰ ਸੋਚਦਾ ਹੈ। ਇਸ ਮਾਮਲੇ ਵਿਚ ਬਾਂਦਰ ਅੱਜ ਵੀ ਖੁਸ਼ਕਿਸਮਤ ਹੈ।  ਉਹ ਅੱਜ ਵੀ ਰੇੜੀਆਂ ਤੇ ਸਬਜੀ ਮੰਡੀ ਵਿਚੋ ਸੇਬ, ਕੇਲਾ ਅਮਰੂਦ, ਤੇ ਅੰਬ ਆਦਿ ਜਿਸ ਚੀਜ ਨੂੰ ਉਸਦਾ ਦਿਲ ਕਰਦਾ ਹੈ ਚੁੱਕ ਕ ੇਮਜੇ ਨਾਲ ਖ਼ਾ ਲੈਦਾ ਹੈ। ਵੇਖੋ ਬਾਂਦਰ ਨੇ ਖੋਹ ਖਿਚਣ ਦੀ ਕਲਾ ਮਨੁੱਖ ਤੋ ਬਾਖੂਬੀ ਸਿਖ ਲਈ ਹੈ।



ਬਾਂਦਰ ਰਹਿਣ ਸਮੇ ਸਾਡੀ ਸਾਰਿਆਂ ਦੀ ਇਕੋ ਹੀ ਬੋਲੀ ਹੁੰਦੀ ਸੀ ਬਸ ਖੀ ਖੀ ਕਰਨਾ, ਮਨੁੱਖ ਬਣਦਿਆਂ ਹੀ ਅਸੀ ਆਪਣੀ ਆਪਣੀ ਵੱਖ ਵੱਖ ਭਾਸਾਂ ਬਣਾ ਲਈ ਹੈ ਤੇ ਇਥੇ ਭਾਸਾ ਕਾਰਨ ਹੀ ਅਸੀ ਬਥੇਰੀ ਵਾਰ ਕੁਕੱੜ ਖੇਹ ਉਡਾਈ ਹੈ। ਭਾਸਾ ਵੀ ਅਜਿਹੀ ਬਣਾਈ ਕਿ ਇਕ ਦੂਜੇ ਨੂੰ ਸਮਝ ਹੀ ਨਹੀ ਆਉਂਦੀ ਤੇ ਭਾਸਾਵਾਂ ਬਦਲੇ ਕਈ ਵਾਰ ਨਰੰਸਹਾਰ ਵੀ ਹੋਰਿਆ ਹੈ। ਇਹੀ ਕਾਰਨ ਹੈ ਕਿ ਅਸੀ ਇਕ ਦੂਜੇ ਨੂੰ ਸਮਝ ਹੀ ਨਹੀ ਰਹੇ। ਬਾਂਦਰ ਰਹਿਣ ਤੱਕ ਅਸੀ ਸਾਰੇ ਬਰਾਬਰ ਸਾਂ, ਊਚ ਨੀਚ ਅਮੰੀਰ ਗਰੀਬ ਜਾਤ ਪਾਤ ਵੱਡਾ ਛੋਟਾ ਕੋਈ ਨਹੀ ਸੀ ਅਤੇ ਨਾ ਹੀ ਕੋਈ ਨੇਤਾ ਸੀ ਅਤੇ ਨਾ ਹੀ ਕੋਈ ਜਨੰਤਾ ਸੀ। ਸਭ ਇਕ ਦਮ ਬਰਾਬਰ। ਸੰਸਦਾ ਅਤੇ ਅਸੈਬਲੀਆਂ ਦੀ ਜਰੂਰਤ ਸਾਨੂੰ ਮਨੁੱਖ ਬਣਨ ਸਮੇ ਹੀ ਪਈ ਹੈ ਰਾਖਵਾਂਕਰਨ ਬੇਰੁਜਗਾਰੀ ਭ੍ਰਿਸਟਾਚਾਰ ਹਉਮੇ ਤਿਗੜੰਮਬਾਜੀਆਂ ਦੂਜੇ ਨੂੰ ਬਾਂਦਰ ਬਣਾਉਣ ਵਰਗੀਆਂ ਅਲਾਮਤਾਂ ਸਾਨੂੰ ਮਨੁੱਖ ਬਣਨ ਸਮੇਂ ਹੀ ਚੁਬੰੜੀਆਂ ਹਨ।

ਮਨੂੱਖ ਬੜੀ ਕੁੱਤੀ ਚੀਜ ਹੈ ਅਤੇ ਚੋਟੀ ਦਾ ਚਲਾਕ ਮਕਾਰ ਤੇ ਧੋਖੇਬਾਜ। ਜਿਸ ਬਾਂਦਰ ਤੋ ਮਨੂੱਖ ਬਣਿਆਂ ਉਸੇ ਬਾਂਦਰ ਨੂੰ ਹੀ ਮਦਾਰੀ ਬਣ ਕੇ ਉਸਦੇ ਗੱਲ ਵਿਚ ਰੱਸੀ ਪਾਕੇ ਆਪਣੇ ਇਸ਼ਾਰਿਆਂ ਤੇ ਨਚਾਉਣ ਲੱਗ ਪਿਆ। ਉਸਦਾ ਹੀ ਸਰੀਰ ਨੋਚਕੇ ਉਸਤੋ ਆਪਣੇ ਇਲਾਜ ਲਈ ਦਵਾਈਆਂ ਬਣਾਉਣ ਲੱਗ ਪਿਆ। ਹੁਸਿ਼ਆਰ ਕਿਸਮ ਦੇ ਮਦਾਰੀ ਤਾਂ ਸੰਸਦ ਅਤੇ ਅਸੈਬੰਲੀਆਂ ਤੱਕ ਪਹੁੰਚ ਕੇ ਸਾਰਿਆਂ ਨੂੰ ਹੀ ਬਾਂਦਰ ਸਮਝਣ ਲੱਗ ਪਏ। ਵੇਖੋ ਮਨੁੱਖ ਮਦਾਰੀ ਹੋਣ ਦਾ ਲਾਭ ਵੀ ਲੈਂਦਾ ਹੈ ਅਤੇ ਟਪੂਸੀ ਮਾਰ ਕੇ ਬਾਂਦਰ ਦਾ ਹਿੱਸਾਂ ਵੀ ਹੜੱਪ ਜਾਂਦਾ ਹੈ। ਮਨੁੱਖ ਕਿਸੇ ਬਾਂਦਰ ਦੇ ਮਰ ਜਾਣ ਤੇ ਲੱਖਾਂ ਰੁਪਏ ਚੰਦਾ ਇਕੱਠਾ ਕਰਕੇ ਉਸਨੂੰ ਕੂੜੇ ਦੇ ਢੇਰ ਤੇ ਸੁੱਟ ਕੇ ਚਲਾ ਜਾਂਦਾ ਹੈ। ਮਨੁੱਖ ਦੀ ਆਪਾ ਧਾਪੀ, ਮਾਰਾਮਾਰੀ ਲਾਲਚ ਤਿਗੜੰਮਬਾਜੀ, ਹੇਰਾਫੇਰੀ, ਝੂਠ ਫਰੇਬ ਤੇ ਕਮੀਨੀਆਂ ਹਰਕੱਤਾਂ ਨੂੰ ਦੇਖਦੇ ਹੋਏ ਕੁਲ ਮਿਲਾਕੇ ਇਹੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਬਾਂਦਰ ਹੀ ਰਹਿੰਦਾ ਤਾਂ ਠਕਿ ਸੀ। ਇਸ ਬਾਰੇ ਤੁਹਾਡਾ ਕੀ ਖਿਆਲ ਹੈ।
***
338
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

ਪਹਿਲੀ ਵਾਰ ਛਪਿਆ 21 ਮਈ 2007
ਦੂਜੀ ਵਾਰ ਛਪਿਆ: 9 ਸਤੰਬਰ 2021
***

About the author

ਅਮਰਜੀਤ ਬੱਬਰੀ, ਮੋਗਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

9 ਗਰੀਨ ਐਵਿਨਿਉ,
ਬਸਤੀ ਗੋਬਿੰਦਗੜ੍ਹ,
ਮੋਗਾ, ਪੰਜਾਬ ਇੰਡੀਆ।

ਅਮਰਜੀਤ ਬੱਬਰੀ, ਮੋਗਾ

9 ਗਰੀਨ ਐਵਿਨਿਉ, ਬਸਤੀ ਗੋਬਿੰਦਗੜ੍ਹ, ਮੋਗਾ, ਪੰਜਾਬ ਇੰਡੀਆ।

View all posts by ਅਮਰਜੀਤ ਬੱਬਰੀ, ਮੋਗਾ →