21 September 2025

ਅਰਪਨ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਇਕੱਤਰਤਾ— ਸਤਨਾਮ ਸਿੰਘ ਢਾਅ/ਦਰਸ਼ਨ ਸਿੰਘ ਬਰਾੜ

ਕੈਲਗਰੀ( ਸਤਨਾਮ ਸਿੰਘ ਢਾਅ/ਦਰਸ਼ਨ ਸਿੰਘ ਬਰਾੜ): ਅਰਪਨ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਸੇਖੋਂ ਜਰਨੈਲ ਸਿੰਘ ਤੱਗੜ, ਮਾ. ਹਰਭਜਨ ਸਿੰਘ ਅਤੇ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਬਰਾੜ ਨੇ ਨਿਭਾਈ। ਸਾਡੇ ਭਾਈਚਾਰੇ ਦੀਆਂ ਵਿੱਛੜ ਗਈਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਲਈ  ਸਭਾ ਵੱਲੋਂ ਇਕ ਮਿੰਟ ਦਾ ਮੋਨ ਧਾਰਨ ਕਰਕੇ ( ਡਾ. ਪ੍ਰੋ. ਮਹਿੰਦਰ ਸਿੰਘ ਹੱਲਣ, ਡਾ. ਜਸਵਿੰਦਰ ਸਿੰਘ ਭੱਲਾ ਅਤੇ ਕੈਲਗਰੀ ਤੋਂ  ਸਾਬਕਾ ਐੱਮ. ਐੱਲ. ਏ. ਰਹੇ ਪ੍ਰਭ ਸਿੰਘ ਗਿੱਲ ਦੇ ਨੌਜੁਆਨ ਸਪੁੱਤਰ ਕਾਕਾ ਅਰਜਣ ਸਿੰਘ ਗਿੱਲ ਜੋ ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਿਆ ਸੀ, ਨੂੰ ਸ਼ਰਧਾਂਜਲੀ ਦਿੱਤੀ ਗਈ। ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ  ਕੀਤਾ ਗਿਆ।

ਸਤਨਾਮ ਸਿੰਘ ਢਾਹ ਨੇ ਵਿਛੜੀਆਂ ਰੂਹਾਂ ( ਡਾ. ਪ੍ਰੋ. ਮਹਿੰਦਰ ਸਿੰਘ ਹੱਲਣ, ਕਾਕਾ ਅਰਜਨ ਸਿੰਘ ਗਿੱਲ ਡਾ. ਜਸਵਿੰਦਰ ਭੱਲਾ) ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਰਨੈਲ ਸਿੰਘ ਪਾਰਸ ਦੀ ਲਿਖੀ ਕਵਿਤਾ ‘ਜੱਗ ਜੰਕਸ਼ਨ ਰੇਲਾਂ ਦਾ’ ਸੁਣਾਈ ਅਤੇ ਨਾਲ ਹੀ ਡਾ. ਮਹਿੰਦਰ ਸਿੰਘ ਦੇ ਕੁਲੀਗ ਰਹੇ ਇੰਗਲੈਂਡ ਤੋਂ ਗੁਰਨਾਮ ਢਿੱਲੋਂ ਅਤੇ ਟਰੰਟੋ ਤੋਂ ਉਨ੍ਹਾਂ ਦੇ ਸ਼ਗਿਰਦ ਰਹੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਵੱਲੋਂ ਭੇਜੇ ਗਏ ਸ਼ਰਧਾਂਜਲੀ  ਸੁਨੇਹੇ ਪੜ੍ਹ ਕੇ ਸੁਣਾਏ। ਸੁਭਾਸ਼ ਸ਼ਰਮਾਂ ਨੇ ਜਸਵਿੰਦਰ ਭੱਲਾ ਦੀ ਜ਼ਿੰਦਗੀ ਤੇ ਚਾਨਣਾ ਪਾਉਂਦਿਆਂ ਆਪਣੇ ਛੋਟੇ ਭਰਾ ਬਾਲ ਮੁਕੰਦ ਸਰਮਾਂ ਦੇ ਇਕੱਠਿਆਂ ਕੰਮ ਕਰਨ ਅਤੇ ਆਪਣੀਆਂ ਪਰਿਵਾਰਕ ਸਾਂਝਾਂ ਦਾ ਜਿਕਰ ਵੀ ਕੀਤਾ। ਉਨ੍ਹਾਂ ਆਖਿਆ ਕਿ ਭੱਲੇ ਕੋਲ਼ ਵਿਅੰਗ ਕਰਨ ਦਾ ਨੈਚੁਰਲ-ਟੈਲਿਂਟ ਸੀ। ਉਹ ਆਪਣੇ ਮਿੱਤਰਾਂ ਦੋਸਤਾਂ ਇਥੇ ਤੱਕ ਕਿ ਆਪਣੇ ਪਰਿਵਾਰਕ ਮੈਂਬਰ ਤੇ ਵੀ ਅਜਿਹਾ ਵਿਅੰਗ ਕਰ ਜਾਂਦਾ ਸੀ ਕਿ ਅਗਲਾ ਗੁੱਸਾ ਵੀ ਨਹੀਂ ਸੀ ਕਰਦਾ।

ਉਪਰੰਤ ਪੰਜਾਬ ਵਿਚ ਆਏ ਹੜ੍ਹਾਂ ਬਾਰੇ ਜਸਵੰਤ ਸਿੰਘ ਸੇਖੋਂ ਦੀ ਲਿਖੀ ਕਵਿਤਾ ‘ਰੱਬ ਦੀ ਰਜ਼ਾ’ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਤਿੱਖਾ ਵਿਅੰਗ ਕਰਦੀ ਕਵਿਤਾ ਪੇਸ਼ ਕੀਤੀ। ਲਖਵਿੰਦਰ ਸਿੰਘ ਜੌਹਲ ਨੇ ਇਕ ਕਵਿਤਾ ਪੰਜਾਬ ਵਿਚ ਹੜ੍ਹਾਂ ਦੀ ਤ੍ਰਾਸਦੀ ਪੇਸ਼ ਕਰਦੀ ਕਵਿਤਾ ਸੁਣਾਈ। ਬੀਬਾ ਰਵਿੰਦਰ ਕੌਰ ਨੇ ਰੱਬ ਦੀ ਹੋਂਦ ਅਤੇ ਅਣਹੋਂਦ ਬਾਰੇ ਆਪਣੇ ਵਿਚਾਰ ਰੱਖੇ ਤੇ ਰੱਬ ਦੀ ਹੋਂਦ ਬਾਰੇ  ਇਕ ਸਵਾਲ ਛੱਡਿਆ। ਦਿੱਲੀ ਤੋਂ ਆਏ ਜਸਵਿੰਦਰ ਸਿੰਘ ਨੇ 84 ਵੇਲੇ ਦਿੱਲੀ ਵਿਚ ਹੋਏ ਸਰਕਾਰੀ ਕਤਲੇਆਮ ਦੀਆਂ ਹੱਡ ਬੀਤੀਆਂ ਸਾਂਝੀਆਂ ਕੀਤੀਆਂ। ਪਰਮਜੀਤ ਭੰਗੂ ਨੇ ਵੀ ਇਕ ਕਵਿਤਾ ਰਾਹੀਂ ਹਾਜ਼ਰੀ ਭਰੀ । ਜੈ ਸਿੰਘ ਉੱਪਲ਼ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਪਰਿਵਾਰ ਦੇ ਜੈਤੋ ਦੇ ਮੋਰਚੇ ਸਮੇਂ ਪਈਆਂ ਸ਼ਹੀਦੀਆਂ ਅਤੇ ਤੇਜਾ ਸਿੰਘ ਸਮੁੰਦਰੀ ਦੇ ਸਾਥ ਦੀ ਗੱਲਬਾਤ ਤੇ ਚਾਨਣਾ ਪਾਇਆ। ਸਤਨਾਮ ਸਿੰਘ ਸ਼ੇਰਗਿੱਲ ਨੇ ਅਰਪਨ ਲਿਖਾਰੀ ਨਾਲ ਲੰਬੇ ਸਮੇਂ ਤੋਂ ਜੂੜੇ ਰਹਿਣ ਦੇ ਅਨੁਭਵ ਸਾਂਝੇ ਕੀਤੇ। ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਰੰਗ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ ਅੰਗਰੇਜ਼ ਸਿੰਘ ਸੀਤਲ ਨੇ ਆਪਣੀ ਸ਼ਾਇਰੀ ਨਾਲ ਧੀਆਂ ਨੂੰ ਕੁੱਖ ਵਿਚ ਮਾਰਨ ਵਾਲਿਆਂ ਨੂੰ ਦੁਨੀਆ ਦੇ  ਸਾਰੇ ਰਿਸ਼ਤੇ ਖਤਮ ਹੋਣ ਦੀ ਚੇਤਾਵਨੀ ਦਿੱਤੀ। ਹਾਸਿਆਂ ਦੀ ਪਟਾਰੀ ਲੈ ਕੇ ਪਹੁੰਚੇ ਤਰਲੋਕ ਸਿੰਘ ਚੁੱਘ ਨੇ ਦੁੱਖ ਸੁੱਖ ਵਿਚ ਵੀ ਹੱਸਣ ਦੀ ਆਦਤ ਪਾ ਸੱਜਣਾ ਦਾ ਸੁਨੇਹਾ ਵੀ ਦਿੱਤਾ। ਚਰਨਜੀਤ ਸਿੰਘ ਫੁੱਲ ਨੇ ਇਕ ਭਜਨ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਹਰਮਿੰਦਰਪਾਲ ਸਿੰਘ ਨੇ ਵੀ ਇਕ ਸ਼ਬਦ ਸੁਣਾ ਕੇ ਨਿਹਾਲ ਕੀਤਾ।

ਮਾ. ਹਰਭਜਨ ਸਿੰਘ ਨੇ ਆਪਣੇ ਅਧਿਆਪਨ ਸਮੇਂ ਦੇ ਅਨੁਭਵ ਸਾਂਝੇ  ਕਰਦਿਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਭਾਮ ਦੇ ਪਿਛੋਕੜ ਬਾਰੇ ਚਾਨਣਾ ਪਾਇਆ। ਕਿਰਨਜੋਤ ਹੁੰਝਣ ਨੇ ਆਪਣੇ ਪਿਤਾ ਕੇਸਰ ਸਿੰਘ ਨੀਰ ਦੀ ਇਕ ਬਹੁਤ ਮਕਬੂਲ ਗ਼ਜ਼ਲ ਦੇ ਸ਼ੇਅਰਾਂ ਨਾਲ ਆਪਣੀ ਹਾਜ਼ਰੀ ਲਗਵਾਈ। ਇੰਜੀ. ਜੀਰ ਸਿੰਘ ਬਰਾੜ ਨੇ ਪੰਜਾਬ ਬਿਜਲੀ ਬੋਰਡ ਵਿਚ ਕੰਮ ਕਰਦਿਆਂ ਦੇ ਕੁਝ ਤਜਰਬੇ ਸਾਂਝੇ ਕੀਤੇ। ਜਰਨੈਲ ਸਿੰਘ ਤੱਗੜ ਨੇ ਇਕ ਗ਼ਜ਼ਲ ਸਾਂਝੀ ਕੀਤੀ। ਸੁਖਪ੍ਰੀਤ ਸਿੰਘ ਦੌਲਤ ਸਰੀਹ ਵਾਲੇ ਨੇ ਬਹੁਤ ਹੀ ਭਾਵੁਕ ਕਰਦੀ ਕਵਿਤਾ ‘ਅਸੀਂ ਦਰਦ ਛੁਪਾਈ ਫਿਰਦੇ ਹਾਂ’ ਸੁਣਾ ਕੇ ਵਾਹ ਵਾਹ ਖੱਟੀ। ਬੀਬਾ ਬਲਜਿੰਦਰ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਅਸੀਂ ਅਰਪਨ ਲਿਖਾਰੀ ਸਭਾ ਦੀ ਨਵੀਂ ਕਾਰਜਕਰਨੀ ਟੀਮ ਦੇ ਕੰਮਾਂ ਦੇ ਮਿਆਰ ਨੂੰ ਹੋਰ ਵੀ ਵਧੀਆ ਅਤੇ ਉੱਚਾ ਚੁੱਕਣ ਲਈ ਵਚਨਵਧ ਹਾਂ। ਜਗਦੇਵ ਸਿੰਘ ਸਿੱਧੂ ਨੇ ਕੈਨੇਡੀਅਨ ਨੇਟਿਵ ਲੋਕਾਂ ਬਾਰੇ ਪੰਜਾਬੀ ਭਾਈਚਾਰੇ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਬਾਰੇ ਆਪਣੀ ਸੋਚ ਬਦਲਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਕੀਤੇ ਤਸ਼ੱਦਦ ਦੀ ਦਾਸਤਾਨ ਇਕ ਬੱਚੀ ਦੀ ਜੁਬਾਨੀ, ਜਿਨ੍ਹਾਂ ਨਾਲ ਰੈਜ਼ੀਡੈਸ਼ਲ ਸਕੂਲਾਂ ਵਿਚ ਹੋਏ ਜ਼ੁਲਮ ਦੀ ਮੂੰਹ ਬੋਲਦੀ ਤਸਵੀਰ ਵਾਲ਼ੀ ਕਵਿਤਾ ਸੁਣਾ ਕੇ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਦਰਸ਼ਨ ਸਿੰਘ ਬਰਾੜ ਨੇ ਲੋਕ-ਸਿਆਣਪਾਂ ਨੂੰ ਆਪਣੀ ਕਵਿਤਾ ਰਾਹੀਂ ਵਿਲੱਖਣ ਅੰਦਾਜ਼ ਵਿਚ ਪੇਸ਼ ਕੀਤਾ। ਸਿੱਧੂ ਨੇ ਅਰਪਨ ਲਿਖਾਰੀ ਸਭਾ ਦੇ ਮੋਢੀ ਮੈਂਬਰ,ਕੇਸਰ ਸਿੰਘ ਨੀਰ ਅਤੇ ਇਕਬਾਲ ਖ਼ਾਨ  ਜੋ ਅਰਪਨ ਲਿਖਾਰੀ ਸਭਾ ਲਈ ਸਮਰਪਿਤ ਰਹੇ ਦੇ ਸਦੀਵੀ ਵਿਛੋੜਾ ਦੇ ਜਾਣ ਦੇ ਬਾਅਦ, ਨੀਰ ਅਤੇ ਖ਼ਾਨ ਪਰਿਵਾਰ ਦੀ ਅਰਪਨ ਲਿਖਾਰੀ ਸਭਾ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇ ਪਰਿਵਾਰਾਂ ਵੱਲੋਂ ਪਹਿਲਾਂ ਵਾਂਗ ਹੀ ਹਮੇਸ਼ਾਂ ਲਈ ਜੁੜੇ ਰਹਿਣ ਦੇ ਦਿੱਤੇ  ਵਚਨ ਦਾ ਧੰਨਵਾਦ ਵੀ ਕੀਤਾ। ਇਨ੍ਹਾਂ ਤੋਂ ਇਲਾਵਾ ਮੁਖਵਿੰਦਰ ਸਿੰਘ ਉੱਪਲ,ਜਸਪਿੰਦਰ ਸਿੰਘ, ਮਹਿੰਦਰ ਕੌਰ ਕਾਲ਼ੀਰਾਏ, ਅਵਤਾਰ ਕੌਰ ਤੱਗੜ ਅਤੇ ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜਿਕਰ ਯੋਗ ਰਹੀ।

 ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਅਰਪਨ ਲਿਖਾਰੀ ਸਭਾ ਦੀ ਕਾਰਜਕਰਨੀ ਟੀਮ ਦੇ ਮੈਂਬਰਾਂ ਦੇ ਨਾਂ ਪੜ੍ਹ ਕੇ ਸੁਣਾਏ ਤੇ ਹਾਜ਼ਰੀਨ ਵੱਲੋਂ ਪ੍ਰਵਾਨਗੀ ਲਈ ਗਈ। ਸੇਖੋਂ ਨੇ ਸਾਹਿਤਕ ਵਿਚਾਰਾਂ ਦਾ ਮੁਲਾਂਕਣ ਕਰਦਿਆਂ ਆਖਿਆ ਕਿ ਅੱਜ ਦੀ ਇਸ ਚਰਚਾ ਵਿਚ ਸਾਰੇ ਰੰਗਾਂ ਦੇ ਵਿਚਾਰ ਪੇਸ਼ ਹੋਏ ਹਨ, ਚਰਚਾ ਸ਼ਲਾਘਾ ਯੋਗ ਰਹੀ ਹੈ। ਆਖ਼ੀਰ ‘ਤੇ ਪ੍ਰਧਾਨ ਸੇਖੋਂ ਨੇ ਪੰਜਾਬੀ ਮੀਡੀਆ ਤੇ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਅਗਲੀ ਮੀਟਿੰਗ ਵਿਚ  ਵੀ ਇਸੇ ਤਰ੍ਹਾਂ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1608
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →