23 June 2021

ਮੈਂ ਤੇ ਮੇਰੀ ਸਿਰਜਣਾ: ਮੇਰੀਆਂ ਕਹਾਣੀਆਂ ਸਮਕਾਲ ਨਾਲ ਟਕਰਾਉਂਦੇ ਯਥਾਰਥ ਦਾ ਮਨੋ-ਵਿਗਿਆਨ—ਲਾਲ ਸਿੰਘ

ਕੁਝ ਸਮਾਂ ਪਹਿਲਾਂ, ਪੰਜਾਬੀ ਦੀ ਇਕ ਪ੍ਰਤਿਸ਼ਠ ਪਤ੍ਰਿਕਾ ਦੇ ‘ਆਪਣੀ ਕਲਮਕਾਰੀ’ ਕਾਲਮ ਲਈ ਲਿਖੇ ਇਕ ਬਿਰਤਾਂਤ ਦੇ ਅੰਤ ਵਿਚ ਮੈਂ ਆਪਣੀ ਕਹਾਣੀ ਸਮੇਤ ਇਕ ਵੰਨਗੀ ਪ੍ਰਤੀ ਕੁਝ ਸ਼ੰਕੇ ਪਾਠਕਾਂ ਦੀ …

ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋਂ! ਜਿੱਤ ਪੱਕੀ ਹੈ—ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ)

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਅੰਦੋਲਨ ਸਿਖਰ ਤੇ ਹੈ। ਕਿਸਾਨ ਅੰਦੋਲਨ ਵਿੱਚ ਸਿਰਫ ਓਹੀ ਲੋਕ ਸ਼ਾਮਿਲ ਨਹੀਂ ਹਨ ਜੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਦਿਸ ਰਹੇ ਹਨ ਬਲਕਿ …

ਹਾਇਕੂ : ਮੁੱਢਲੀ ਜਾਣ ਪਛਾਣ ਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ—ਹਰਵਿੰਦਰ ਧਾਲੀਵਾਲ

ਹਾਇਕੂ, ਜਪਾਨ ਦੀ ਕਵਿਤਾ ਦਾ ਇੱਕ ਰੂਪ ਹੈ। ਆਕਾਰ ਵਿੱਚ ਇਹ ਬਹੁਤ ਸੰਖੇਪ ਹੁੰਦਾ ਹੈ। ਹਾਇਕੂ ਜਪਾਨ ਦੀ ਸਭਿੱਅਤਾ ਅਤੇ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹੈ। ਜਪਾਨ ਵਿੱਚ ਇਹ ਮੰਨਿਆ …

ਧਰਮ ਅਤੇ ਮਜ਼ਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ —ਡਾ: ਬਲਦੇਵ ਸਿੰਘ ਕੰਦੋਲਾ

ਆਮ ਭਾਸ਼ਾ ਵਿਚ ‘ਮਜ਼ਹਬ’, ‘ਦੀਨ’ ਅਤੇ ‘ਧਰਮ’ ਸ਼ਬਦਾਂ ਦੇ ਅਰਥ ਇਕ ਬਰਾਬਰ ਲਏ ਜਾਂਦੇ ਹਨ। ਜੇ ਅਸੀਂ ਯੂਰਪ ਦੀ ਅੰਗਰੇਜ਼ੀ ਭਾਸ਼ਾ ਵੀ ਲੈ ਲਈਏ ਤਾਂ ‘ਰਿਲੀਜਨ’ ਸ਼ਬਦ ਵੀ ਇਸ ਸੂਚੀ …

“ਮੇਰੀਆਂ ਕਹਾਣੀਆਂ ਕਿਹੜੇ ਬਾਗ ਦੀਆਂ ਮੂਲੀਆਂ ਨੇ”—ਲਾਲ ਸਿੰਘ ਦਸੂਹਾ

“ਮੇਰੀਆਂ ਕਹਾਣੀਆਂ…………” ਪ੍ਰੌੜ ਅਵਸਥਾ ਸੋਚਣੀ ਨੂੰ, ਲੰਘ ਚੁੱਕੀ ਉਮਰ ਦੇ ਵਿਚਾਰਾਂ ਨਾਲੋਂ ਵੱਖਰਾਉਣ ਲਈ ਮੈਂ ਆਪਣੀ ਇਬਾਰਤ ਨੂੰ ਚਾਰ ਕੋਨਾਂ ਤੋਂ ਬਿਆਨ ਕਰਨਾ ਚਾਹਾਂਗਾ। ਪਹਿਲਾ ਤੇ ਅਹਿਮ ਕੋਨ ਹੈ ਨਿੱਜ …

ਮੰਜ਼ਿਲਾਂ ਹੋਰ ਵੀ ਹਨ—ਗੁਰਸ਼ਰਨ ਸਿੰਘ ਕੁਮਾਰ

ਕਾਮਯਾਬੀ ਤੇ ਸਭ ਦਾ ਹੱਕ ਹੈ। ਮਿਹਨਤ ਕਰ ਕੇ ਕਾਮਯਾਬ ਹੋਣਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਜੇ ਕੋਈ ਮਿਹਨਤ ਕਰੇਗਾ ਤਾਂ ਹੀ ਕਾਮਯਾਬ ਹੋਵੇਗਾ ਅਤੇ ਅੱਗੇ ਵਧੇਗਾ। ਹਰ ਮਨੁੱਖ …

ਪ੍ਰੇਰਨਾਦਾਇਕ ਲੇਖ: ਖ਼ੁਸ਼ੀ ਦਾ ਮੰਤਰ — ਗੁਰਸ਼ਰਨ ਸਿੰਘ ਕੁਮਾਰ

ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਹਰ ਮਨੁੱਖ ਦੀ ਅਭਿਲਾਸ਼ਾ ਹੁੰਦੀ ਹੈ ਤਾਂ ਕਿ ਉਹ ਸ਼ਾਂਤੀ ਪੂਰਬਕ ਜ਼ਿੰਦਗੀ ਬਸਰ ਕਰ ਸਕੇ। ਕਈ ਮਨੁੱਖ ਦੁਨਿਆਵੀਂ ਪਦਾਰਥਾਂ ਵਿਚੋਂ ਸੁੱਖ ਭਾਲਦੇ ਹਨ ਕਿਉਂਕਿ ਇਨ੍ਹਾਂ ਨਾਲ …

“ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?”–ਮਿੰਟੂ ਬਰਾੜ ਅਸਟਰੇਲੀਅਾ

ਆਧੁਨਿਕ ਯੁੱਗ ਦੇ ਵਿਚ ਨਿੱਜਤਾ ਛਿੱਕੇ ਤੇ ਟੰਗੀ ਦਿਖਾਈ ਦਿੰਦੀ ਹੈ। ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸੀ ਪਰ, ਪਰਦੇ ਦਾ ਮਤਲਬ ਸਮਝਦੇ ਸਨ। ਉਹ ਬੰਦ ਮੁੱਠੀਆਂ ਦੀ ਅਹਿਮੀਅਤ ਤੋਂ ਜਾਣੂ ਸਨ। …

ਹੈ ਕੋਈ ਜੋ ਪ੍ਰੇਮ ਗੋਰਖੀ ਨੂੰ ਜਵਾਬ ਦੇ ਸਕਦਾ ਹੋਵੇ?? —- ਕੇਹਰ ਸ਼ਰੀਫ਼

ਪਿਛਲੇ ਦਿਨੀਂ ਪੰਜਾਬੀ ਦਾ ਉੱਘਾ ਸਾਹਿਤਕਾਰ ਪ੍ਰੇਮ ਗੋਰਖੀ ਸਦੀਵੀ ਵਿਛੋੜਾ ਦੇ ਗਿਆ। ਮੈਂ ਗੋਰਖੀ ਨੂੰ 1973-74 ਤੋਂ ਜਾਣਦਾਂ, ਉਸ ਵਲੋਂ “ਮਿੱਟੀ ਰੰਗੇ ਲੋਕ” ਤੇ “ਦ੍ਰਿਸ਼ਟੀ” ਵਿਚ “ਤਿੱਤਰ ਖੰਭੀ ਜੂਹ” ਲਿਖਣ …

ਸਿਆਣਪ ਦਾ ਸੰਬੰਧ ਪੰਨਿਆਂ ਨਾਲ ਕਿ ਜ਼ਿਲਦਾਂ ਨਾਲ?—ਡਾ. ਨਿਸ਼ਾਨ ਸਿੰਘ ਰਾਠੌਰ

ਸਿਆਣਪ: ਕਹਿੰਦੇ, ਗ਼ਾਲਿਬ ਨੂੰ ਵਕਤ ਦੇ ਬਾਦਸ਼ਾਹ ਨੇ ਆਪਣੇ ਮਹਿਲੀਂ ਸੱਦਿਆ। ਲਿਖਦਾ ਜੂ ਕਮਾਲ ਸੀ। ਸ਼ਬਦਾਂ ‘ਚ ਜਾਨ ਪਾ ਦਿੰਦਾ ਸੀ। ਖ਼ੈਰ! ਗ਼ਾਲਿਬ ਅੱਪੜ ਗਿਆ ਮਹਿਲ ਦੇ ਬਾਹਰ। ਸੰਤਰੀ ਨੇ …

ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ-ਪਹਿਲੀ ਮਈ— ✍️ਕੇਹਰ ਸ਼ਰੀਫ਼

ਆਦਿ ਕਾਲ ਤੋਂ ਹੀ ਕਿਰਤੀ ਮਨੁੱਖ ਨੇ ਇਤਿਹਾਸ ਆਪਣੇ ਖੂਨ ਨਾਲ ਲਿਖਿਆ ਹੈ। ਸਿਆਹੀ ਬਾਅਦ ਵਿਚ ਆਈ ਸੀ। ਹੱਕ-ਸੱਚ ਵਾਸਤੇ ਕੀਤੀਆਂ ਕੁਰਬਾਨੀਆਂ ਵਾਲੇ ਪਹਿਲੀ ਮਈ ਦੇ ਇਸ ਇਤਿਹਾਸਕ ਦਿਹਾੜੇ ਨੂੰ …

ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ—ਉਜਾਗਰ ਸਿੰਘ

  ਕੋਵਿਡ –19 ਦੀ ਦੂਜੀ ਲਹਿਰ ਨੇ ਭਾਰਤ ਵਿਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਸਿਵਿਆਂ ਦੀ ਅੱਗ ਠੰਡੀ ਨਹੀਂ ਹੋ ਰਹੀ। …

ਸਮਾਜਿਕ ਤੇ ਆਰਥਿਕ ਹਲਾਤ ਨੇ ਮੈਨੂੰ ਸਾਹਿਤ ਨਾਲ ਜੋੜਿਆ— ✍️ਨਿਰੰਜਣ ਬੋਹਾ

‘ਮੈ ਲੇਖਕ ਕਿਉਂ ਬਣਿਆ’ ਵਰਗਾ ਸਧਾਰਣ ਜਿਹਾ ਵਿਖਾਈ ਦੇਂਦਾ ਸੁਆਲ ਮੇਰੇ ਲਈ ਬਹੁਤ ਗੰਭੀਰ ਅਰਥ ਰੱਖਦਾ ਹੈ। ਇਸ ਸਵਾਲ ਦਾ ਜੁਆਬ ਮੇਰੇ ਕੋਲੋਂ ‘ਮੈ ਰੋਟੀ ਕਿਉਂ ਖਾਂਦਾ ਹਾਂ‘ ਦੇ ਸੁਆਲ …

ਸੰਤ ਰਾਮ ਉਦਾਸੀ ਦੇ ਜਨਮ ਦਿਵਸ `ਤੇ: ਮੇਰੀ ਮੌਤ `ਤੇ ਨਾ ਰੋਇਓ— ✍️ਪ੍ਰਿੰ. ਸਰਵਣ ਸਿੰਘ

  ਸੰਤ ਰਾਮ ਉਦਾਸੀ 20 ਅਪ੍ਰੈਲ 1939 ਨੂੰ ਜਿ਼ਲ੍ਹਾ ਬਰਨਾਲਾ ਦੇ ਪਿੰਡ ਰਾਏਸਰ, ਕੰਮੀਆਂ ਦੇ ਵਿਹੜੇ ਜੰਮਿਆ ਸੀ। ਉਹਦੇ ਪਿਤਾ ਮੇਹਰ ਸਿੰਘ ਨੇ ਸੀਰ ਕੀਤੇ, ਭੇਡਾਂ ਚਾਰੀਆਂ ਤੇ ਵਟਾਈ `ਤੇ …

ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ— ਕੇਹਰ ਸ਼ਰੀਫ਼

ਲੋਕਰਾਜ ਉਸਨੂੰ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਆਪਣਾ ਰਾਜ ਸਮਝਦੇ ਹੋਣ। ਲੋਕ ਸਮਝਦੇ ਹੀ ਨਾ ਹੋਣ ਸਗੋਂ, ਲੋਕਾਂ ਨਾਲ ਨਿੱਤ ਦਾ ਵਿਹਾਰ ਵੀ ਇਸ ਦੀ ਗਵਾਹੀ ਭਰਦਾ ਹੋਵੇ। ਇਹ …

ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ ‘ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ—ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ, ਸਕਾਟਲੈਂਡ

6 ਮਈ ਨੂੰ ਹੋਣ ਜਾ ਰਹੀਆਂ ‘ਸਕਾਟਿਸ਼ ਪਾਰਲੀਮੈਂਟ’ ਚੋਣਾਂ ਕਰਕੇ ਬਰਤਾਨਵੀ ਸਿਆਸਤ ਦੇ ਮੱਥੇ ‘ਤੇ ਵੀ ਠੰਢੀਆਂ ਤ੍ਰੇਲੀਆਂ ਆ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ‘ਹੌਲੀਰੂਡ’ ਚੋਣਾਂ ਦੇ ਨਤੀਜੇ ਬਰਤਾਨੀਆ ਦੀ …

ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ—-ਉਜਾਗਰ ਸਿੰਘ

  ਸਿਆਸਤਦਾਨ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਅਨੁਸਾਰ ਫੈਸਲੇ ਕਰਦੇ ਹਨ। ਆਪਣੇ ਫੈਸਲਿਆਂ ਨੂੰ ਬਦਲਣ ਲੱਗੇ ਮਿੰਟ ਸਕਿੰਟ ਹੀ ਲਾਉਂਦੇ ਹਨ। ਕਹਿਣ ਤੋਂ ਭਾਵ ਅਜੋਕੀ ਸਿਆਸਤ ਖ਼ੁਦਗਰਜ਼ੀ ਦੇ ਰਾਹ ਪੈ ਗਈ …

ਭੁੱਖ ਦੇ ਪਸਾਰੇ—✍️ਗੁਰਸ਼ਰਨ ਸਿੰਘ ਕੁਮਾਰ

ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਦਿਨੇ ਫਿਰ ਖੜੀ। ਪ੍ਰਮਾਤਮਾ ਨੇ ਹਰ ਜੀਵ ਨਾਲ ਪੇਟ ਲਾ ਕੇ ਭੇਜਿਆ ਹੈ, ਜਿਸ ਕਾਰਨ ਉਸ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ। ਇਸ …

ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ—ਉਜਾਗਰ ਸਿੰਘ

ਮੈਂ ਅਤੇ ਮੇਰੀ ਪਤਨੀ 17 ਸਾਲ ਤੋਂ ਲਗਪਗ ਹਰ ਸਾਲ ਅਮਰੀਕਾ ਆਉਂਦੇ ਜਾਂਦੇ ਰਹਿੰਦੇ ਹਾਂ। ਇਥੇ ਸਾਡਾ ਸਪੁੱਤਰ ਨਵਜੀਤ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਆਈ. ਟੀ. ਵਿਚ ਕੰਮ ਕਰਦੇ ਹਨ। …

ਅੱਖੀਂ ਵੇਖਿਆ ਨਨਕਾਣਾ ਸਾਕਾ  ਡਾ. ਹਰਸ਼ਿੰਦਰ ਕੌਰ, ਐਮ. ਡੀ.

ਸਿੱਖੀ ਇੱਕ ਵਿਚਾਰਧਾਰਾ ਹੈ, ਜੋ ਕਿਸੇ ਵੀ ਸਦੀ ਦਾ ਹਾਕਮ ਸਮਝ ਹੀ ਨਹੀਂ ਸਕਿਆ। ਇੱਕ ਪਾਸੇ ਸਿਰੇ ਦੀ ਬਹਾਦਰੀ ਤੇ ਦੂਜੇ ਪਾਸੇ ਸਹਿਣ ਸ਼ਕਤੀ ਦਾ ਸਿਖਰ। ਬਹਾਦਰੀ (ਪਹਿਲਾ ਮਰਣੁ ਕਬੂਲਿ) …

ਗੁਰਬਾਣੀ ਪਰਿਪੇਖ ’ਚ ਕਿਰਸਾਨ ਅਤੇ ਕਿਰਸਾਨੀ ਦਾ ਸਮਾਧਾਨ—ਗਿ. ਜਗਤਾਰ ਸਿੰਘ ਜਾਚਕ (ਨਿਊਯਾਰਕ)

ਸੰਸਾਰ ਭਰ ਦੇ ਧਰਮ ਗ੍ਰੰਥਾਂ ਅਤੇ ਖੇਤੀ ਭੂ-ਵਿਗਿਆਨੀਆਂ ਦੀਆਂ ਲਿਖਤਾਂ ਮੁਤਾਬਕ ਮਨੁੱਖੀ ਸਭਿਅਤਾ ਦਾ ਵਿਕਾਸ ਅਤੇ ਕਿਰਸਾਨੀ (ਖੇਤੀਬਾੜੀ) ਦਾ ਇਤਿਹਾਸ; ਲਗਭਗ ਸਮਾਨੰਤਰ ਚੱਲਦੇ ਆ ਰਹੇ ਹਨ ਕਿਉਂਕਿ ਮੁੱਢ ਤੋਂ ਹੀ …

ਸੋਸ਼ਲ ਮੀਡੀਆ ਦਾ ਸਾਡੀ ਜਿ਼ੰਦਗੀ ‘ਤੇ ਪ੍ਰਭਾਵ—✍️ ਰਿਸ਼ੀ ਗੁਲਾਟੀ

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਜੋ ਵਿਚਾਰਾਂ ‘ਚ ਬਹੁਤ ਵਿਖਰੇਵਾਂ ਪੈਦਾ ਕਰਦਾ ਹੈ। ਕੁਝ ਲੋਕ ਸੋਸ਼ਲ ਮੀਡੀਆ ਨੂੰ ਇੱਕ ਜਬਰਦਸਤ ਕ੍ਰਾਂਤੀ ਦੇ ਰੂਪ ‘ਚ ਵੇਖਦੇ ਹਨ ਤੇ ਅਜਿਹੇ …

ਜਾਗਦੀ ਜਮੀਰ ਵਾਲੇ—ਡਾ. ਨਿਸ਼ਾਨ ਸਿੰਘ ਰਾਠੌਰ

ਗੱਲ ਕੁਝ ਵੀ ਨਹੀਂ….ਪਰ ਬਿੰਨਾਗੂੜ੍ਹੀ (ਪੱਛਮੀ ਬੰਗਾਲ) ਤੋਂ ਫਾਜ਼ਿਲਕਾ (ਪੰਜਾਬ) ‘ਚ ਮੇਰੀ ਬਦਲੀ ਹੋਈ ਤਾਂ ਮੈਂ ਆਪਣੀ ਮੋਟਰ ਸਾਈਕਲ ਧੂਪਗੂੜ੍ਹੀ ਰੇਲਵੇ ਸਟੇਸ਼ਨ ਉੱਪਰ ਬੁੱਕ ਕਰਵਾਉਣ ਲਈ ਗਿਆ। ਮੇਰੇ ਨਾਲ ਇੱਕ …

ਕੀ ਬੋਲੀਏ ਅਤੇ ਕੀ ਨਾ ਬੋਲੀਏ?—✍️ਗੁਰਸ਼ਰਨ ਸਿੰਘ ਕੁਮਾਰ

ਪ੍ਰੇਰਨਾਦਾਇਕ: ਮਨੁੱਖ ਆਪਣੀ ਬੋਲੀ ਕਰ ਕੇ ਹੀ ਸਭ ਜੀਵਾਂ ’ਤੋਂ ਬਿਹਤਰ ਹੈ। ਇਸੇ ਲਈ ਉਸ ਦੀ ਸਭ ਉੱਪਰ ਸਰਦਾਰੀ ਹੈ। ਪ੍ਰਮਾਤਮਾ ਨੇ ਕੇਵਲ ਮਨੁੱਖ ਨੂੰ ਹੀ ਬੋਲੀ ਦੀ ਦਾਤ ਬਖਸ਼ੀ …

ਜਨਮ ਦਿਨ ਦਾ ਤੋਹਫ਼ਾ—ਗੁਰਦਿਆਲ ਸਿੰਘ ਰਾਏ

ਇਹ ਜਨਮ ਦਿਨ ਮੰਨਾਉਣ ਦੀ ਰੀਤ ਵੀ ਭਲੀ ਹੈ। ਇਸ ਬਾਰ ਜਨਮ ਦਿਨ ਦੇ ਮੌਕੇ ਉਤੇ ਸਾਡੀ ਬੇਟੀ ‘ਨੀਲਮ’ ਨੇ ਤੋਹਫ਼ੇ ਵਜੋਂ ਇਕ “ਸਕਰੋਲ” (scroll) ਭਾਵ ਗੋਲ ਵਲ੍ਹੇਟੀ ਹੋਈ ਲਿਖਤ …

ਕੈਂਸਰ ਬਾਰੇ ਕੁਝ ਸ਼ਬਦ—ਡਾ. ਗੁਰਦੇਵ ਸਿੰਘ ਘਣਗਸ

ਮੇਰੇ ਦੋਸਤ ਕਈ ਵਾਰ ਮੈਂਨੂੰ ਕੈਂਸਰ ਦੀ ਬੀਮਾਰੀ ਬਾਰੇ ਸਵਾਲ ਪੁਛਦੇ। ਕੁਝ ਪੰਜਾਬੀ ਵਿਚ ਲਿਖਣ ਲਈ ਕਹਿੰਦੇ, ਜੋ ਮੇਰੀ ਮਾਂ ਬੋਲੀ ਹੈ। ਪਰ ਕਿਉਂਕਿ ‘ਕੈਂਸਰ’ ਇੱਕ ਵੱਡਾ ਮਜਮੂਨ ਹੈ ਜਿਸ …

ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ—✍️ ਡਾ. ਗੁਰਦਿਆਲ ਸਿੰਘ ਰਾਏ (ਪ੍ਰੋ.ਪਿਆਰਾ ਸਿੰਘ ਪਦਮ ਦੀ ਪੁਸਤਕ ‘ਕੋਠੀ ਝਾੜ’ ਦੇ ਸੰਦਰਭ ਵਿਚ)

ਇਹ ਦੱਸਦਿਅਾਂ ਪਰਸੰਨਤਾ ਦਾ ਅਨੁਭੱਵ ਹੋ ਰਿਹਾ ਹੈ ਕਿ ‘ਪ੍ਰੋ. ਪਿਆਰਾ ਸਿੰਘ ਪਦਮ ਸਿਮਰਤੀ ਗ੍ਰੰਥ’ ਹੁਣੇ ਹੁਣੇ ਹੀ ਪ੍ਰਕਾਸ਼ਿਤ ਹੋਇਆ ਹੈ। ਇਸਦੀ ਸੰਪਾਦਨਾ ਪੰਜਾਬੀ ਦੇ ਪ੍ਰਸਿੱਧ ਬਹੁ-ਪੱਖੀ ਲੇਖਕ, ਖੋਜੀ, ਆਲੋਚਕ …

ਆਪਣੀਆਂ ਸ਼ਰਤਾਂ ਤੇ ਨੌਕਰੀ ਕਰਨ ਵਾਲਾ ਅਧਿਕਾਰੀ ਵਰਿਆਮ ਸਿੰਘ ਢੋਟੀਆ—✍️ਉਜਾਗਰ ਸਿੰਘ

ਜੇਕਰ ਕਿਸੇ ਇਨਸਾਨ ਦਾ ਇਰਾਦਾ ਦ੍ਰਿੜ੍ਹ ਲਗਨ ਅਤੇ ਮਿਹਨਤ ਨਾਲ ਆਪਣਾ ਕੈਰੀਅਰ ਬਣਾਉਣ ਦੀ ਸਾਰਥਿਕ ਭਾਵਨਾ ਵਾਲਾ ਹੋਵੇ ਤਾਂ ਹਾਲਾਤ ਭਾਵੇਂ ਕਿਹੋ ਜਹੇ ਵੀ ਹੋਣ ਪ੍ਰੰਤੂ ਆਪਣੇ ਉਪਰ ਵਿਸ਼ਵਾਸ ਹੋਵੇ …

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ—ਗੁਰਭਜਨ ਸਿੰਘ ਗਿੱਲ (ਪ੍ਰੋ.)

21 ਫਰਵਰੀ ਨੂੰ ਵਿਸ਼ਵ ਮਾਂ ਬੋਲੀ ਦਿਹਾੜੇ ਤੇ ਵਿਸ਼ੇਸ਼ ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਦੇ 50 ਸਾਲਾਂ ਵਿੱਚ ਪੰਜਾਬੀ …

ਸਵੈ-ਕਥਨ: ਨੰਨੀ ਜਿਹੀ ਚਿੜੀ—ਅਮਰਜੀਤ ਚੀਮਾਂ (ਯੂ.ਐੱਸ. ਏ.)

ਅੱਜ ਮਨ ਬਹੁਤ ਉਦਾਸ ਹੈ ਦੋਸਤੋ ਅੱਜ ਮਨ ਬਹੁਤ ਉਦਾਸ ਹੈ। ਪਹਿਲਾਂ ਮੈਂ ਘਟਨਾ ਦੇ ਪਿਛੋਕੜ ਬਾਰੇ ਦੱਸ ਦੇਵਾਂ, ਮੈਂ ਨਿਊਯਾਰਕ ਸਟੇਟ ਦੇ ਸ਼ਹਿਰ ਬੱਫਲੋਂ ਵਿੱਚ ਰਹਿ ਰਿਹਾ ਹਾਂ। ਮੌਸਮ …

ਮੇਰੀਆਂ ਕਹਾਣੀਆਂ ਦੇ ਪਾਤਰ—ਲਾਲ ਸਿੰਘ ਦਸੂਹਾ

ਮੈਂ ਲਾਲ ਸਿੰਘ ਪੁੱਤਰ ਸੂਰੈਣ ਸਿੰਘ ਪੁੱਤਰ ਹਾਕਮ ਸਿੰਘ ਜਾਤ ਰਾਮਗੜੀਆ ਸਕਨਾ ਝੱਜ ਠਾਣਾਂ ਟਾਡਾਂ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਹਾਜਰ ਨਾਜਰ ਮੰਨ ਕੇ ਬਿਆਨ ਕਰਦਾ …

ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ—✍️ਉਜਾਗਰ ਸਿੰਘ

ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਦਾ ਵਾਦਵਿਵਾਦ ਬਹੁਤ ਗਰਮਾਇਆ ਹੋਇਆ ਹੈ। ਸਾਰੇ ਭਾਰਤ ਦੇ ਇਕੱਲੇ …

ਕਿਸਾਨ ਅਤੇ ਸਰਕਾਰ: ਮੈਂ ਨਾ ਮਾਨੂੰ ਦੀ ਜ਼ਿਦ—✍️ਹਰਜਿੰਦਰ ਸਿੰਘ ਲਾਲ, ਖੰਨਾ 

ਮੈਂ ਨਾ ਮਾਨੂੰ ਦੀ ਜ਼ਿਦ ਤੀਰਗੀ ਕੀ ਅਪਨੀ ਜ਼ਿਦ ਹੈ, ਜੁਗਨੂੰਉਂ ਕੀ ਅਪਨੀ ਜ਼ਿਦ, ਠੋਕਰੋਂ ਕੀ ਅਪਨੀ ਜ਼ਿਦ ਹੈ, ਹੌਸਲੋਂ ਕੀ ਅਪਨੀ ਜ਼ਿਦ। ਤੀਰਗੀ ਹਨੇਰੇ ਨੂੰ ਕਹਿੰਦੇ ਹਨ ਤੇ ਜੁਗਨੂੰ …

ਮਰਣੈ ਤੇ ਜਗਤੁ ਡਰੈ—✍️ਡਾ. ਹਰਸ਼ਿੰਦਰ ਕੌਰ, ਪਟਿਆਲਾ   

ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਮਰਨ ਤੋਂ ਸਾਰਾ ਸੰਸਾਰ ਡਰਦਾ ਹੈ। ਹਰ ਕੋਈ ਜੀਊਣਾ ਚਾਹੁੰਦਾ ਹੈ। ਭਗਤ ਕਬੀਰ ਜੀ ਅਨੁਸਾਰ ਮਰਦਾ ਤਾਂ ਸੰਸਾਰ ਦਾ ਹਰ ਬੰਦਾ ਹੈ ਪਰ ਕਿਸੇ …

ਸਮੇਂ ਨਾਲ ਸੰਵਾਦ—✍️ਕੇਹਰ ਸ਼ਰੀਫ਼, ਜਰਮਨੀ

ਕੇਹਰ ਸ਼ਰੀਫ਼ (ਜਰਮਨੀ) ਦੀਆਂ ‘ਲਿਖਾਰੀ’ ਵਿੱਚ ਹੁਣ ਤੱਕ 38 ਕੁ  ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ‘ਕੁੱਜੇ ਵਿੱਚ ਸਮੁੰਦਰ ਬੰਦ’ ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ …

ਸਵੈ-ਕਥਨ: ਅਪਣਾ ਲਹੂ—✍️ਡਾ. ਗੁਰਦੇਵ ਸਿੰਘ ਘਣਗਸ

ਇਹ ਗੱਲ ਮਾਰਚ 2005 ਦੀ ਹੈ। ਮੈਂ ਉਦੋਂ ਕੁੱਝ ਹਫਤਿਆਂ ਲਈ ਪੰਜਾਬ ਗਿਆ ਹੋਇਆ ਸਾਂ। ਇੱਕ ਦਿਨ ਅੰਮ੍ਰਿਤਸਰ ਜਾਣ ਦਾ ਸਬੱਬ ਬਣ ਗਿਆ। ਤੜਕੇ ਉੱਠਿਆ, ਚਾਹ ਪੀਤੀ ਤੇ ਗੋਬਿੰਦਗੜ੍ਹ ਬੱਸ …

ਕਿਸਾਨ ਅੰਦੋਲਨ ਵਿਚ ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ: ਜਸਵਿੰਦਰ ਸਿੰਘ—✍️ਉਜਾਗਰ ਸਿੰਘ

ਬਾਬਾ ਸ਼ੇਖ ਫਰੀਦ ਨੇ ਬਾਰਵੀਂ ਸਦੀ ਵਿਚ ਸ਼ਲੋਕ ਲਿਖੇ ਸਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1379 ਅੰਗ ‘ਤੇ ਦਰਜ ਹਨ, ਜਿਨ੍ਹਾਂ ਵਿਚੋਂ ਦੋ ਸ਼ਲੋਕ ਕਾਠ ਦੀ ਰੋਟੀ ਬਾਰੇ ਹਨ, …

“ਕੰਜਰ“—✍️ਅਮਰਜੀਤ ਚੀਮਾਂ (ਯੂ. ਐੱਸ. ਏ.)

ਪੈਸਾ ਤਾਂ ਯਾਰ ਕੰਜਰਾਂ ਕੋਲ ਵੀ ਬਹੁਤ ਹੁੰਦਾ– ਜੋ ਕੰਜਰਖ਼ਾਨਾ ਅੱਜ ਸਰਕਾਰ ਨੇ ਪਾਇਆ ਹੋਇਆ? ਕਾਰਪੋਰੇਟ ਘਰਾਣੇ, ਜਿਹੜੇ ਪੈਸੇ ਨਾਲ ਰੱਜਦੇ ਹੀ ਨਹੀਂ। ਪੈਸਾ, ਪੈਸਾ, ਪੈਸਾ! ਅੱਜ ਜਿੱਧਰ ਵੀ ਨਜ਼ਰ …

ਕਾਫ਼ਲੇ ਵੱਲੋਂ ਕਿਸਾਨ ਮਸਲੇ `ਤੇ ਹੋਈ ਜ਼ੂਮ ਮੀਟਿੰਗ ਵਿੱਚ ਮੌਜੂਦਾ ਸਥਿਤੀ `ਤੇ ਹੋਈ ਚਰਚਾ “ਦਹੀਂ ਦੇ ਭੁਲੇਖੇ ਕਪਾਹ ਨੂੰ ਮੂੰਹ ਮਾਰ ਬੈਠੀ ਹੈ ਮੋਦੀ ਸਰਕਾਰ” — ਅਮੋਲਕ ਸਿੰਘ

ਕਿਸਾਨ ਅੰਦੋਲਨ ਨੂੰ ਦਰ-ਪੇਸ਼ ਮੁਸ਼ਕਲਾਂ ਅਤੇ ਇਸਦੇ ਭਵਿੱਖ ਅਤੇ ਚੁਣੌਤੀਆਂ ਬਰੈਂਪਟਨ:- (ਪਰਮਜੀਤ ਦਿਓਲ) ਬੀਤੇ ਐਤਵਾਰ ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਮਨਮੋਹਨ ਸਿੰਘ ਗੁਲਾਟੀ ਦੀ ਸੰਚਾਲਨਾ ਹੇਠ ਹੋਈ ‘ਪੰਜਾਬੀ ਕਲਮਾਂ ਦਾ …

ਸਵੈ-ਕਥਨ: ਇਨ ਹੀ ਕੀ ਕਿਰਪਾ ਸੇ…ਲਾਲ ਸਿੰਘ ਦਸੂਹਾ

ਆਪਣੇ ਬਾਰੇ ਲਿਖਣਾ…ਤਿੱਖੀ ਧਾਰ ਤੇ ਤੁਰਨ ਵਰਗਾ ਆਪਣੇ ਬਾਰੇ ਲਿਖਣਾ ਇਕ ਤਰ੍ਹਾਂ ਨਾਲ ਤਿੱਖੀ ਧਾਰ ‘ਤੇ ਤੁਰਨ ਵਰਗਾ ਲੱਗਦਾ। ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਇਉਂ ਕਰਦਿਆਂ ‘ਮੈਂ-ਮੈਂ” ਦੀ …