ਬਿਨਾਂ ਬੋਲੇ ਕਰੀ ਜਾਂਦੀ ਤਿਰੀ ਤਸਵੀਰ ਹੈ ਗੱਲਾਂ। ਕਿਸੇ *ਰੇਖਾ *ਮਧੂਬਾਲਾ ਕਿਸੇ *ਹੇਮਾ ਤੋਂ ਇਹ ਕਮ ਨਾ, ਨਾ ਮੇਰੇ ਜ਼ਿਹਨ ‘ਚੋਂ ਨਿਕਲੇ ਤਿਰੀ ਤਸਵੀਰ ਇਹ ਹਮਦਮ, ਤਿਰੀ ਤਸਵੀਰ ‘ਚੋਂ ਦਿੱਸਣ ਤਿਰੇ ਅੰਦਾਜ਼ ਤੇ ਨਖ਼ਰੇ, ਗਲੇ ਪਹਿਨੀ ਤਿਰੀ ਮਾਲਾ ਸੁਨਹਿਰੀ ਕੀਲਦੀ ਦਿਲ ਨੂੰ, ਅਤੀ ਸੁੰਦਰ ਬੜੀ ਦਿਲਕਸ਼ ਤਿਰੀ ਤਸਵੀਰ ਹੈ ਜਾਨੁਮ, ਨਾ ਮੇਰੇ ਜ਼ਿਹਨ ‘ਚੋਂ ਨਿਕਲੇ ਤਿਰੀ ਤਸਵੀਰ ਦਾ ਮੰਜ਼ਰ, ਕਿ ਦੀਵਾਨਾ ਤਿਰੀ ਤਸਵੀਰ ਦਾ ‘ਗੁਰਸ਼ਰਨ’ ਹੈ ਹੋਇਆ, ਮੈਂ ਚਾਹਾਂ ਕਿ ਬਿਰਾਜਾਂ ਏਸ ਨੂੰ ਹੁਣ * “ਬੰਦਗੀ” ਅੰਦਰ, *ਰੇਖਾ *ਹੇਮਾ *ਮਧੂਬਾਲਾ: ਬੋਲੀਵੁੱਡ ਅਭਿਨੇਤਰੀਆਂ **
ਅਸਾਂ ਤੇ ਉਮਰ ਖੱਟੇ ਖ਼ਸਾਰੇ ਹੀ ਖ਼ਸਾਰੇ ਨੇ ਅਸਾਂ ਤੇ ਉਮਰ ਭਰ ਖੱਟੇ ਖ਼ਸਾਰੇ ਹੀ ਖ਼ਸਾਰੇ ਨੇ॥ ਜ਼ਰੂਰਤ ਪੈਣ ‘ਤੇ ਸਭ ਦੀ ਸਦਾ ਇਮਦਾਦ ਹੈ ਕੀਤੀ, ਕਰੋ ਨਾ ਬਾਤ ਬੀਤੇ ਦੀ ਤੇ ਅਜ ਵਿਚ ਲੀਨ ਹੋ ਜਾਵੋ, ਤੇਰੀ ਉਲਫ਼ਤ ਕੁਰਾਨੀ ਹੈ ਤਿਰਾ ਜਲਵਾ ਨੁਰਾਨੀ ਹੈ, ਨਹੀਂ ਮਿਲਦਾ ਕਿਤੇ ਵੀ ਚੈਨ ਬਿਨ ਖੋਜੇ ਰਤਾ ਖ਼ੁਦ ਨੂੰ, ਤਨਾਂ ਤੋਂ ਰਾਖ਼ ਹੈ ਬਣਦੀ ਤੇ ਰਾਖ਼ੋਂ ਉਪਜਦੈ ਮਾਨਵ, ਦਹਾਕੇ ਸਤ ਜਿਵੇਂ ਗੁਜ਼ਰੇ ਇਵੇਂ ਅਠਵਾਂ ਗੁਜ਼ਰ ਜਾਣਾ, ਮਿਲੇ ਫ਼ੁਰਸਤ ਜੇ ਮੇਰੇ ਯਾਰ, ਮੇਰੇ ਯਾਰ ਆ ਜਾਵੀਂ ਮਿਲੇ ਫੁਰਸਤ ਜੇ ਮੇਰੇ ਯਾਰ ਮੇਰੇ ਯਾਰ ਆ ਜਾਵੀਂ। ਸਮਾ ਨਿਤ ਦੌੜਦਾ ਜਾਵੇ ਖਲੋਣਾ ਏਸ ਨਾ ਮਿਤਰਾ, ਬੜੇ ਲੇਖਕ ਬੜੇ ਸ਼ਾਇਰ ਰਹੇ ਕਹਿ ਅਲਵਿਦਾ ਅਜਕਲ, ਕਰੇ ਕਿਰਪਾ ਖ਼ੁਦਾ-ਤਾਲਾ ਕਿਸੇ ਦਾ ਯਾਰ ਨਾ ਵਿੱਛੜੇ, ਗਏ •ਸਾਥੀ •ਚਮਨ •ਸ਼ਿਵਚਰਨ ਤੇ •ਆਜ਼ਾਦ ਇਸ ਜਗ ਤੋਂ, ਜੇ ਨਹੀਂ ਆਉਣਾ ਤਾਂ ਵੀ ਦੱਸ ਦੇ ਕਿ ਤੇਰਾ ਦਿਲ ਨਹੀਂ ਕਰਦਾ, ਜੇ ਆਖੇਂ ਘੱਲ ਦੇਵੇ ‘ਗੁਰਸ਼ਰਨ’ ਸੱਦਾ-ਪੱਤਰ ਆਵਣ ਦਾ, ਕਹੇ ‘ਗੁਰਸ਼ਰਨ’ ਰੂਹ ਵਿੱਚੋਂ ਕਿ ਆ ਕੇ ਯਾਰ ਤੂੰ ਮਿਲ ਜਾ, ਕਰੇ ‘ਗੁਰਸ਼ਰਨ’ ਬਹਿ ‘ਡੀਕਾਂ ਕਿ ਉਸ ਦੇ ਯਾਰ ਅਜ ਆੳਣੈਂ, •ਸਾਥੀ=ਸਾਥੀ ਲੁਧਿਆਣਵੀ ਗੁਰਸ਼ਰਨ’ ਕਹਿ ਗ਼ਜ਼ਲ ਇਕ ਮੌਲ਼ਾ ਦਾ ਨਾਮ ਲੈ ਕੇ ‘ਗੁਰਸ਼ਰਨ’ ਕਹਿ ਗ਼ਜ਼ਲ ਇਕ! ਮੌਲ਼ਾ ਦਾ ਨਾਮ ਲੈ ਕੇ॥ ਜੋ ਬਾਤ ਪਾਏ ਸਚ ਦੀ ਸਚ ਤੋਂ ਸਿਵਾਏ ਕੁਝ ਨਾ, ਟੁਰ ਨਾਲ ਸ਼ਾਨ ਸ਼ੌਕਤ ਬਣ ਕੇ ਅਵਾਜ਼ ਸਭ ਦੀ, ਏਕੇ ‘ਚ ਬਰਕਤਾਂ ਨੇ ਏਕੇ ਦੀ ਜਿੱਤ ਹੁੰਦੀ, ਦੁਖੀਆਂ ਦੀ ਕਰ ਸਹਾਇਤਾ ਸੀ ਜ਼ਖ਼ਮ ਲੋਕਤਾ ਦੇ, ਲਾ ਹਕ-ਹਲਾਲ ਨਾਰ੍ਹਾ ਕਰ ਹਕ ਦੀ ਕਮਾਈ, ਜਦ ਵੀ ਕਦੇ ਮੈਂ ਆਇਆ ਪਰਮਾਤਮਾ ਤਿਰੇ ਘਰ, ‘ਗੁਰਸ਼ਰਨ’ ਤੇਰਾ ਮੰਤਵ ਨਿਸ ਦਿਨ ਗ਼ਜ਼ਲ ਹੈ ਕਹਿਣੀ, ਮਿਲਦੀ ਖ਼ੁਸ਼ੀ ‘ਅਜੀਬਾ’ ਉਮਦਾ ਗ਼ਜ਼ਲ ਹੀ ਕਹਿ ਕੇ, ਪਰਵਰਦਿਗਾਰ ਦੇ ਦੇ ਮੁਹਲਤ ‘ਅਜੀਬ’ ਨੂੰ ਕੁਝ, 9.12.2021 ਅਦਬ ਦੇ ਸਾਗਰ ‘ਚ ਤਾਰੀ ਲਾ ਰਿਹਾਂ ਦਿਨ ਰਾਤ ਮੈਂ॥ ਤੇਰੀ ਖ਼ਾਤਰ ਜੀ ਰਿਹਾਂ ਮਰਸਾਂ ਵੀ ਤੇਰੇ ਵਾਸਤੇ, ਮਸਤ ਰਹਿੰਦਾ ਹਾਂ ਸੰਵਾਰਨ ਤੇ ਸ਼ਿੰਗਾਰਨ ਨੂੰ ਗ਼ਜ਼ਲ, ਮਾਣਦਾਂ ਆਨੰਦ ਨਿਤ ਨਵ ਕਹਿੰਦਿਆਂ ਉਮਦਾ ਗ਼ਜ਼ਲ, ਕਹਿ ਗ਼ਜ਼ਲ ਉੱਤੇ ਗ਼ਜ਼ਲ ਭਰਦਾ ਨਹੀਂ ਹੈ ਦਿਲ ਮਿਰਾ, ਆਖ ਨਵ-ਵਿਸ਼ਿਆਂ ‘ਤੇ ਨਿਸ ਦਿਨ ਮੈਂ ਗ਼ਜ਼ਲ ਐ ਦੋਸਤੋ, ਰਬ ਕਰੇ ਜ਼ਿੰਦਾ ਰਹੇ ‘ਗੁਰਸ਼ਰਨ’ ਪਰਲੋ ਤਕ ਗ਼ਜ਼ਲ, ਮਾਰ ਕਰੋਨੇ ਐਸੀ ਮਾਰੀ ਲੋਕੀਂ ਨੇ ਦੁਸ਼ਵਾਰ ਬੜੇ ਮਾਰ ਕਰੋਨੇ ਐਸੀ ਮਾਰੀ ਲੋਕੀਂ ਨੇ ਦੁਸ਼ਵਾਰ ਬੜੇ॥ ਔਖੀ-ਘੜੀ ਨਾ ਮੌਲ਼ਾ ਦੇਵੀਂ ਭੁੁੱਲ ਕੇ ਵੀ ਨਾ ਮਾਨਵ ਨੂੰ, ਕੰਮ-ਕਾਰ ਨਾ ਮਿਲਦਾ ਕੋਈ ਜਦ ਵੀ ਢੂੰਡਣ ਜਾਵੇ ਕੋਈ, ਵਿੱਚ ਵਿਦੇਸ਼ੀਂ ਭੱਜੇ ਆਵਣ ਮੁੰਡੇ ਕੁੜੀਆਂ ਭਾਰਤ ਤੋਂ, ਭਾਰਤ ਦੇਸ਼ ਮਹਾਨ ਦੇਸ਼ ਹੈ ਆਬਾਦੀ ਜਾਂ ਰਕਬੇ ਵਿਚ, ਜੰਮਣ-ਮਰਨ ‘ਤੇ ਲੋਕੀਂ ਕਰਨ ਇਕੱਤਰ ਲੋਕ ਅਨੇਕ ਅਜੇ ਵੀ, ਉੱਤੋਂ ਉੱਤੋਂ ਚਾਰੇ ਬੰਨੇਂ ਲਵ ਯੂ ਲਵ ਯੂ ਹੁੰਦੀ ਏ, ਯਾਰ ‘ਅਜੀਬਾ’ ਤੂੰ ਕੀ ਲੈਣਾ ਦੇਣਾ ਜਗਤ ਝਮੇਲੇ ‘ਚੋਂ, ਚੰਨ ਚੌਦ•ਵੀਂ ਦਾ ਆਖਾਂ •ਜਾਂ ਆਫ਼•ਤਾਬ ਆਖਾਂ। ਚੰਨ ਚੌਦਵੀਂ ਦਾ ਆਖਾਂ ਜਾਂ ਆਫ਼ਤਾਬ ਆਖਾਂ। ਸੂਹਾ ਗੁਲਾਬ ਆਖਾਂ ਤੈਨੂੰ ਸ਼ਬਾਬ ਆਖਾਂ, ਮੇਰੇ ਨਸੀਬ ਦੇ ਵਿਚ ਸ਼ਾਮਿਲ ਨਸੀਬ ਤੇਰਾ, ਆਸ਼ਕ ਮੈਂ ਤੇਰੀ ਦੀਦ ਦਾ ਤੇਰਾ ਗੁਲਾਮ ਵੀ, ਚਿਹਰੇ ‘ਤੇ ਨੂਰ ਤੇਰੇ ਜਾਹੋ-ਜਲਾਲ ਤੇਰੇ, ਤੇਰੇ ਜਿਹਾ ਨਾ ਦਿਲਕਸ਼ ਅੱਜ ਤੱਕ ਮੈਂ ਯਾਰ ਡਿੱਠਾ, ਗ਼ੁੱਸੇ ਗਿਲੇ ਦੇ ਲਾਗੇ ਜਾਵੇ ਨਾ ਜੋ ਵੀ ਯਾਰਾ, ਇਕ ਦੂਸਰੇ ‘ਚੋਂ ਆਪਾਂ ਇਕ ਦੂਸਰੇ ਨੂੰ ਤੱਕੀਏ, ਦਰਿਆ ਮੁਹੱਬਤਾਂ ਦਾ ਨਦੀਆ ਜਾਂ ਝੀਲ ਕੋਈ, ਦਿਲ ਲੋਚਦੈ ਲਵਾਂ ਕਰ ਤੈਨੂੰ ਪ੍ਰੇਮ ਰੱਜ ਕੇ, ਆਖਣ ਤੋਂ ਮੈਂ ਟਲ਼ਾਂ ਨਾ ਤੈਨੂੰ ਹੁਸੀਨ ਸੁੰਦਰ, ਦਿਲ ਆਖਦੈ ‘ਅਜੀਬਾ’ ਆਖਾਂ ਤਿਰੇ ‘ਤੇ ਗ਼ਜ਼ਲਾਂ, ਇਕ ਅਦਾ ਅਜ ਆਪਣੀ ਸਾਡੇ ‘ਤੋਂ ਵੀ ਯਾਰਾ ਲੁਟਾ। ਇਕ ਅਦਾ ਅਜ ਆਪਣੀ ਸਾਡੇ ‘ਤੋਂ ਵੀ ਯਾਰਾ ਲੁਟਾ। ਤਾਰਿਆਂ ਨੂੰ ਤੋੜ ਕੇ ਅਸਮਾਨ ‘ਤੋਂ ਹਮਦਮ ਮਿਰੇ, ਤੇਰੀ ਖ਼ਾਤਰ ਹਰ ਬਲਾ ਤੇ ਹਰ ਕਜ਼ਾ ਸੰਗ ਲੜ ਰਿਹਾਂ, ਵੇਖ ਕੇ ਨਾਚੀਜ਼ ਨੂੰ! ਮੂੰਹ ਮੋੜਿਆ ਤੂੰ ਇਉਂ ਸਨਮ, ਜ਼ਿੰਦਗੀ ਦੇ ਵਿਚ ਮੁਹੱਬਤ ਲਾਜ਼ਮੀ ਹੈ ਜੀਣ ਨੂੰ, ਚੁੱਪ ਹੈ ਵਾਤਾਵਰਨ ਮਾਹੌਲ ਵੀ ਖ਼ਾਮੋਸ਼ ਹੈ, ਕਿਸ ਤਰਫ਼ ਨੂੰ ਜਾ ਰਹੀ ‘ਗੁਰਸ਼ਰਨ’ ਦੁਨੀਆ ਦੀ ਨੁਹਾਰ, ਦਿਲ ਕਰੇ ‘ਗੁਰਸ਼ਰਨ’ ਸੰਗ ਦੋ ਪਲ ਜੇ ਸਾਂਝੇ ਕਰਨ ਨੂੰ, ਹਰ ਗ਼ਜ਼ਲ ਮੇਰੀ ਸਮਰਪਤ ਹੈ ਪੰਜਾਬੀ ਅਦਬ ਨੂੰ, ਹੈ ਦਾਸਤਾਂ ਗ਼ਜ਼ਲ ਦੀ ਕਾਵਿਕ ਕਿਤਾਬ ਮੇਰੀ। ਹੈ ਦਾਸਤਾਂ ਗ਼ਜ਼ਲ ਦੀ ਕਾਵਿਕ ਕਿਤਾਬ ਮੇਰੀ। ਕਰਦੀ ਕਲੋਲ ਨਖ਼ਰੇ ਪੁਸਤਕ ਨਵੇਲੜੀ ਇਹ, ਹਰ ਸ਼ਬਦ ਹਰ ਸਤਰ ਵਿਚ ਬੋਲੇ ਇਹ ਸੱਚ ਕੇਵਲ, ਸੁਰ ਤਾਲ ਦੀ ਇਹ ਵੀਣਾ ਸੰਗੀਤ ਦਾ ਪੁਲੰਦਾ, ਅਪਣੀ ਗ਼ਜ਼ਲ ਦੇ ਬਿਨ ਤਾਂ ਮੇਰਾ ਮੁਹਾਲ ਜੀਣਾ, ਪੜ੍ਹ ਲਿਖ ਵੇਖ ਇਸ ਨੂੰ ਯਾਰੋ ਸਰੂਰ ਆਉਂਦੈ, ਤੈਨੂੰ ‘ਅਜੀਬ’ ਲਗਦੈ ਸਿਖਦਾ ਹੈਂ ਤੂੰ ਅਜੇ ਤਕ, |
*** 568 *** |