ਆਜ਼ਾਦੀ ਦਿਹਾੜੇ ਤੇ ਲਿਖਿਆ ਗੀਤ- ਸੁਣ ਨੀ ਭੈਣ ਆਜਾਦੀਏ– ਸ਼ਹੀਦਾਂ ਦੇ ਸੁਪਨਿਆਂ ਦੀ ਆਜਾਦੀ ਦੇ ਨਾ ਮਿਲਣ ਦੇ ਦਰਦ ਦੀ ਬਾਤ ਪਾਉਂਦਾ ਹੈ ਜੀ! ਉਮੀਦ ਹੈ ਪਸੰਦ ਕਰੋਗੇ ਤੇ ਇਸ ਕਲਮ ਦੀ ਝੋਲੀ ਅਸੀਸਾਂ ਪਾਓਗੇ! ਜੇ ਚੰਗਾ ਲੱਗੇ ਤਾਂ ਯੂਟਿਊਬ ਤੇ ਲਾਈਕ ਕੁਮੈਂਟ ਕਰਕੇ ਅੱਗੇ ਵੰਡਣ ਦੀ ਖੇਚਲ ਵੀ ਕਰਨਾ ਜੀ! ਧੰਨਵਾਦ! ਕੀ ਇਹ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਹੈ ? ਇਸੇ ਸੋਚ ਤੋਂ ਇਸ ਰਚਨਾ ਦਾ ਜਨਮ ਹੋਇਆ – ਆਜ਼ਾਦੀ ਦਿਹਾੜੇ ਤੇ ਵਿਸ਼ੇਸ਼- *ਸੁਣ ਨੀ ਭੈਣ ਅਜ਼ਾਦੀਏ (ਗੀਤ )*ਸੁਣ ਨੀ ਭੈਣ ਅਜ਼ਾਦੀਏ ਸਾਥੋਂ, ਦਰਦ ਨਾ ਜਾਏ ਸੁਣਾਇਆ। ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ। ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ ‘ਚ ਸੜ ਗਏ। ਗਦਰ ਲਹਿਰ ਦੇ ਨਾਇਕ ਸਾਡੇ, ਤਨ ਤੇ ਲੱਖ ਤਸੀਹੇ ਜਰ ਗਏ। ਸੰਨ ਸੰਤਾਲੀ ਵਿੱਚ ਤੂੰ ਆਈ, ਆਉਂਦੇ ਸਾਰ ਹੀ ਵੰਡੀਆਂ ਪਾਈਆਂ। ਲਾਈ ਲੱਗ ਤੂੰ ਨਿਕਲੀ ਅੜੀਏ, ਧਨਵਾਨਾਂ ਦੇ ਹੱਥੀਂ ਚੜ੍ਹ ਗਈ। ਐਨਾ ਵੱਡਾ ਮੁੱਲ ਤਾਰ ਕੇ, ਸੂਰਮਿਆਂ ਤੈਨੂੰ ਪਰਨਾਇਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488