ਸੱਤ ਹਿੰਦੀ ਮਿੰਨੀ ਕਹਾਣੀਅਾਂ— * ਅਨੁ : ਪ੍ਰੋ. ਨਵ ਸੰਗੀਤ ਸਿੰਘ |
1. ਮੂਕ ਅੰਤਰ-ਆਤਮਾ—* ਮੂਲ : ਬਸੰਤ ਰਾਘਵ ਇਹ ਠੀਕ ਹੈ ਕਿ ਮੈਂ ਉਸ ਆਦਮੀ ਨੂੰ ਜਾਣਦਾ ਹਾਂ, ਜਿਸਨੇ ਖੁੱਲ੍ਹਮ-ਖੁੱਲ੍ਹਾ ਵਗਦੀ ਸੜਕ ਤੇ ਤੇਜ਼ਧਾਰ ਚਾਕੂ ਨਾਲ ਇੱਕ ਆਦਮੀ ਦਾ ਕਤਲ ਕਰ ਦਿੱਤਾ। ਮੈਂ ਉਸ ਆਦਮੀ ਨੂੰ ਵੀ ਪਛਾਣਦਾ ਹਾਂ, ਜੋ ਹੁਣ ਇੱਕ ਲਹੂ-ਭਿੱਜੀ ਲਾਸ਼ ਵਿੱਚ ਤਬਦੀਲ ਹੋ ਗਿਆ ਹੈ। “ਚੁੱਪ ਕਰ…” ਮੈਂ ਆਪਣੀ ਅੰਤਰ-ਆਤਮਾ ਨੂੰ ਕਿਹਾ। “ਬਿਲਕੁਲ ਚੁੱਪ ਰਹਿ, ਤੂੰ ਕੁਝ ਵੀ ਨਾ ਬੋਲ…ਨਾ ਬੋਲ, ਨਾ ਟੋਕ! ਮੈਨੂੰ ਨਾ ਝੰਜੋੜ! ਕੋਈ ਮਰੇ, ਕੋਈ ਜੀਵੇ…ਮੈਨੂੰ ਕੀ…!” ਮੈਂ ਮਨ ਹੀ ਮਨ ਬੁੜਬੁੜਾਇਆ…”ਵਧੇਰੇ ਲੋਕ ਜਾਣਦੇ ਹਨ, ਮੈਥੋਂ ਬਿਹਤਰ ਜਾਣਦੇ ਹਨ। ਫਿਰ ਮੈਨੂੰ ਕੀ ਪਾਗਲ ਕੁੱਤੇ ਨੇ ਵੱਢਿਆ ਹੈ ਕਿ ਇਸ ਭਿਆਨਕ ਕਤਲ ਦਾ ਇੱਕੋ-ਇੱਕ ਗਵਾਹ ਬਣਾਂ…! ਨਹੀਂ, ਸਿਆਣਪ ਏਸੇ ਵਿੱਚ ਹੈ ਕਿ ਮੈਂ ਵੀ ਦੌੜ ਜਾਵਾਂ ਏਥੋਂ। ਦੂਜਿਆਂ ਵਾਂਗ ਬਿਲਕੁਲ ਗ਼ੈਰ-ਜ਼ਿੰਮੇਵਾਰ ਅੰਦਾਜ਼ ਵਿੱਚ! ਕਿ ਕੁਝ ਵੇਖਿਆ ਹੀ ਨਹੀਂ, ਕਿ ਕੁਝ ਹੋਇਆ ਹੀ ਨਹੀਂ। ਕੌਣ ਕਰੇ ਪੁਲੀਸ ਨੂੰ ਇਤਲਾਹ, ਕੌਣ ਦੇਵੇ ਗਵਾਹੀ! ਕੌਣ ਪਾਏ ਆਪਣੀ ਜਾਨ ਜੋਖਮ ਵਿੱਚ! ਖੂਹ ਵਿੱਚ ਡਿੱਗੇ ਇਨਸਾਨੀਅਤ!” ਮੈਂ ਆਪਣੀ ਅੰਤਰ-ਆਤਮਾ ਨੂੰ ਕਿਹਾ, “ਮੈਂ ਤੇਰੇ ਜਾਲ਼ ਵਿੱਚ ਫਸਣ ਵਾਲਾ ਨਹੀਂ ਹਾਂ। ਅਸੂਲ ਇਹੋ ਕਹਿੰਦਾ ਹੈ ਕਿ ਚੁੱਪਚਾਪ ਖਿਸਕ ਜਾਵਾਂ ਅਤੇ ਲੁਕ ਜਾਵਾਂ ਤਾਂ ਕਿ ਇੱਕ ਠੰਡਾ ਸਾਹ ਲੈ ਕੇ ਆਰਾਮ ਨਾਲ ਕਹਿ ਸਕਾਂ, ‘ਜਾਨ ਬਚੀ ਤੋ ਲਾਖੋਂ ਪਾਏ, ਲੌਟ ਕੇ ਬੁੱਧੂ ਘਰ ਕੋ ਆਏ।’ ਤੂੰ ਬਿਲਕੁਲ ਫ਼ਿਕਰ ਨਾ ਕਰ ਮੇਰੀ ਅੰਤਰਆਤਮਾ। ਆਦਮੀ ਇਵੇਂ ਹੀ ਨਿਰਲੇਪ ਚੰਗਾ ਲੱਗਦਾ ਹੈ। ਉਹਦੀ ਇਹੀ ਉਦਾਸੀਨ ਭਾਵਨਾ ਉਹਨੂੰ ਹਮੇਸ਼ਾ ਮੁਕਤੀ ਪ੍ਰਦਾਨ ਕਰਦੀ ਹੈ। ਆਦਮੀ ਜਿੰਨਾ ਵੱਧ ਸੁਆਰਥੀ ਹੋਵੇਗਾ, ਉਨਾ ਹੀ ਸਫ਼ਲ ਦੁਨੀਆਂਦਾਰ ਮੰਨਿਆ ਜਾਵੇਗਾ।” ਇੱਕ ਵਿਸ਼ਾ : ਤਿੰਨ ਕਹਾਣੀਆਂ: 2. ਤੋਹਫ਼ਾ—ਕਮਲੇਸ਼ ਭਾਰਤੀ
ਹੁਣ ਪਤਨੀ ਵੀ ਝਾੜੂ ਲਗਾਉਂਦਿਆਂ ਸਾਰਾ ਦੁਖ ਭੁੱਲ ਕੇ ਮੁਸਕਰਾ ਰਹੀ ਸੀ। 3. ਰੱਖੜੀ—-ਗੋਵਿੰਦ ਸ਼ਰਮਾ
“ਨਹੀਂ ਦੀਦੀ, ਮੈਂ ਰੱਖੜੀ ਬੰਨ੍ਹਵਾਉਣ ਨਹੀਂ ਆਇਆ।” “ਕਿਉਂ? ਕੀ ਏਨਾ ਵੱਡਾ ਹੋ ਗਿਆ ਹੈਂ ਕਿ ਭੈਣ ਦੀ ਰੱਖੜੀ ਦੀ ਤੈਨੂੰ ਲੋੜ ਨਹੀਂ? ਕੀ ਦੇਣ ਲਈ ਤੇਰੇ ਕੋਲ ਤੋਹਫ਼ਾ ਨਹੀਂ ਹੈ? ਮੈਂ ਤਾਂ ਕੋਈ ਵਧੀਆ ਤੋਹਫ਼ੇ ਦੀ ਉਮੀਦ ਲਾਈ ਬੈਠੀ ਸਾਂ…।” “ਦੀਦੀ, ਮੈਨੂੰ ਸਭ ਯਾਦ ਹੈ। ਯਾਦਾਂ ਬੁਰੀ ਤਰ੍ਹਾਂ ਮੇਰੇ ਨਾਲ ਚਿੰਬੜੀਆਂ ਹੋਈਆਂ ਹਨ। ਮੈਂ ਜਦੋਂ ਸੱਤ ਸਾਲ ਦਾ ਸਾਂ, ਉਦੋਂ ਮਾਤਾ-ਪਿਤਾ ਛੱਡ ਕੇ ਚਲੇ ਗਏ। ਤੁਸੀਂ ਹੀ ਪਾਲਿਆ-ਪੋਸਿਆ। ਮੈਨੂੰ ਪੜ੍ਹਾਇਆ ਤੇ ਇਸ ਯੋਗ ਬਣਾਇਆ ਕਿ ਅੱਜ ਮੈਂ ਇੱਕ ਅਫ਼ਸਰ ਹਾਂ। ਇੱਕ ਅਜਿਹਾ ਅਫ਼ਸਰ ਜਿਸ ਉੱਤੇ ਲੱਖਾਂ ਲੋਕਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੈ। ਦੀਦੀ, ਮੈਂ ਇਹ ਸੋਚ ਕੇ ਹੀ ਕੰਬ ਜਾਂਦਾ ਹਾਂ ਕਿ ਜੇ ਤੁਹਾਡਾ ਪਿਆਰ ਮੈਨੂੰ ਨਾ ਮਿਲਿਆ ਹੁੰਦਾ ਤਾਂ ਮੇਰਾ ਕੀ ਬਣਦਾ! ਮੈਂ ਖ਼ੁਦ ਨੂੰ ਬਹੁਤ ਛੋਟਾ ਅਤੇ ਕਮਜ਼ੋਰ ਮਹਿਸੂਸ ਕਰ ਰਿਹਾ ਹਾਂ। ਇਸ ਲਈ ਹਮੇਸ਼ਾ ਵਾਂਗ ਤੁਹਾਥੋਂ ਰੱਖੜੀ ਬੰਨ੍ਹਵਾ ਕੇ ਤੋਹਫ਼ਾ ਦੇਣ ਦੀ ਫ਼ਾਰਮੈਲਿਟੀ ਨਹੀਂ ਕਰਾਂਗਾ। ਅੱਜ ਮੈਂ ਤੁਹਾਡੇ ਹੱਥ ਤੇ ਰੱਖੜੀ ਬੰਨ੍ਹਾਂਗਾ। ਤੁਹਾਡੇ ਹੱਥ ਮੇਰੇ ਹੱਥਾਂ ਨਾਲੋਂ ਜ਼ਿਆਦਾ ਮਜ਼ਬੂਤ ਹਨ। ਮੈਂ ਤੁਹਾਥੋਂ ਤੋਹਫ਼ਾ ਲਵਾਂਗਾ। ਵਾਅਦਾ ਕਰੋ ਕਿ ਤੁਹਾਡਾ ਹੱਥ ਹਮੇਸ਼ਾ ਮੇਰੇ ਸਿਰ ਤੇ ਰਹੇਗਾ। ਤੁਸੀਂ ਪਹਿਲਾਂ ਵਾਂਗ ਹੀ ਮੇਰੀ ਰਾਖੀ ਕਰਦੇ ਰਹੋਗੇ…।” ਉਹਨੇ ਆਪਣੀ ਜੇਬ ‘ਚੋਂ ਇੱਕ ਰੱਖੜੀ ਕੱਢ ਲਈ ਸੀ। ਭੈਣ ਦੀਆਂ ਅੱਖਾਂ ਵਿੱਚ ਹੰਝੂ ਸਨ…। 3. ਹਵਾ ਦਾ ਰੁਖ਼—* ਮੂਲ : ਸੁਰੇਸ਼ ਸੌਰਭ
‘ਏਨੀ ਰਾਤ ਤੱਕ ਕਿੱਥੇ ਸੀ?’ ਅੱਬੂ ਨੇ ਗੁੱਸੇ ਵਿੱਚ ਪੁੱਛਿਆ। ‘ਪ੍ਰੋਗਰਾਮ ਹੀ ਲੰਮਾ ਹੋ ਗਿਆ। ਕੀ ਕਰਦੀ?’ ‘ਕੀ ਸੀ ਪ੍ਰੋਗਰਾਮ?’ ‘ਰਾਮ ਭਜਨ ਦੀ ਸ਼ਾਮ…’ ਤਸੱਲੀ ਨਾਲ ਬੈਠਦਿਆਂ ਬੇਟੀ ਬੋਲੀ। ‘ਅੱਛਾ! ਤੂੰ ਰਾਮ-ਭਜਨ ਗਾਇਆ?’ ‘ਹਾਂ ਹਾਂ…’ ਫਿਰ ਪਰਸ ‘ਚੋਂ ਨੋਟ ਕੱਢ ਕੇ ਗਿਣਨ ਲੱਗੀ – ਇੱਕ, ਦੋ, ਤਿੰਨ… ਨੋਟਾਂ ਦੀ ਚਮਕ ਨਾਲ ਅੱਬੂ ਦੀਆਂ ਅੱਖਾਂ ਚੁੰਧਿਆ ਗਈਆਂ। ‘ਤੂੰ ਤਾਂ ਨਾਤ-ਏ-ਪਾਕ ਕੱਵਾਲੀ ਗਾਉਂਦੀ ਸੀ। ਫਿਰ ਰਾਮ-ਭਜਨ…?’ ‘ਵਾਹ, ਪੂਰੇ ਸੋਲਾਂ ਹਜ਼ਾਰ ਇਨਾਮ ਮਿਲਿਆ। ਇੰਨੇ ਘੱਟ ਸਮੇਂ ਵਿੱਚ ਕਦੇ ਏਨੇ ਪੈਸੇ ਨਹੀਂ ਮਿਲੇ ਸਨ। ਹਾਂ ਅੱਬੂ, ਤੁਸੀਂ ਕੀ ਕਹਿ ਰਹੇ ਸੀ…?’ ‘ਇਹੋ ਕਿ ਤੂੰ ਤਾਂ ਕੁਝ ਹੋਰ ਹੀ ਗਾਉਂਦੀ ਸੈੰ। ਫਿਰ ਅਚਾਨਕ ਰਾਮ-ਭਜਨ…?’ ‘ਹਵਾ ਦਾ ਰੁਖ਼ ਵੇਖ ਕੇ ਪੰਛੀ ਵੀ ਪਰਵਾਜ਼ ਭਰਦੇ ਨੇ, ਮੈਂ ਤਾਂ ਫਿਰ ਵੀ ਇਨਸਾਨ ਹਾਂ। ਹਾ-ਹਾ-ਹਾ।’ ਹੱਸਦੇ ਹੋਏ ਅੱਖਾਂ ਨਚਾ ਕੇ ‘ਅੱਬੂ, ਤੁਸੀਂ ਵੀ ਕੁਝ ਸਮਝਿਆ ਕਰੋ।’ ‘ਪਰਸੋਂ।’ 4. ਕਮਲੇਸ਼ ਭਾਰਤੀ ਦੀਆਂ ਤਿੰਨ ਮਿੰਨੀ ਕਹਾਣੀਆਂ
ਯੁਵਾ ਸਮਾਗਮ ਵਿੱਚ ਸਰਵੋਤਮ ਅਭਿਨੇਤਰੀ ਦਾ ਇਨਾਮ ਜਿੱਤਣ ਵਾਲੀ ਕਲਾਕਾਰ ਅਭਿਨੈ ਤੋਂ ਅਚਾਨਕ ਮੂੰਹ ਮੋੜ ਗਈ। ਕਿਉਂ? ਇਹ ਸੁਆਲ ਪੁੱਛਿਆ ਤਾਂ ਉਹਨੇ ਠੰਡਾ ਹਉਕਾ ਭਰਦਿਆਂ ਦੱਸਿਆ ਕਿ ਸਰ, ਨਾਟਕ ਨਿਰਦੇਸ਼ਕ ਮੈਨੂੰ ਸਟੁਡੀਓ ਵਿੱਚ ਕਦਮ ਰੱਖਣ ਤੋਂ ਪਹਿਲਾਂ ਕਹਿਣ ਲੱਗੇ ਕਿ ਅੰਦਰ ਜਾਣ ਤੋਂ ਪਹਿਲਾਂ ਸ਼ਰਤ ਹੈ ਕਿ ਸ਼ਰਮ ਬਾਹਰ ਰੱਖਣੀ ਪਵੇਗੀ। ਬਸ, ਮੇਰੀ ਕਲਾ ਸ਼ਰਮਸਾਰ ਹੋਣ ਤੋਂ ਪਹਿਲਾਂ ਘਰ ਮੁੜ ਆਈ। “ਚੱਲ ਯਾਰ, ਅੱਜ ਦੋ ਘੁੱਟਾਂ…” ਮੇਰੇ ਛੋਟੇ ਭਰਾ ਦੇ ਬੇਟੇ ਦਾ ਜਨਮਦਿਨ ਸੀ। ਇਸਲਈ ਆਫ਼ਿਸ ਤੋਂ ਛੇਤੀ ਛੁੱਟੀ ਲੈ ਕੇ ਆਇਆ। ਘਰ ਵਿੱਚ ਖੂਬ ਰੌਣਕ ਅਤੇ ਖੁਸ਼ੀ ਦਾ ਮਾਹੌਲ। ਬਾਹਰ ਕੀ ਵੇਖਦਾ ਹਾਂ – ਸਾਡੀ ਕੰਮ ਵਾਲੀ ਦਾ ਛੋਟਾ ਜਿਹਾ ਬੇਟਾ ਭਾਂਡੇ ਮਾਂਜ ਰਿਹਾ ਹੈ ਅਤੇ ਰੋਂਦਾ ਰੋਂਦਾ ਮਾਂ ਨੂੰ ਕਹਿ ਰਿਹਾ ਹੈ – ਮੈਨੂੰ ਵੀ ਕੇਕ ਦਿਵਾਓ, ਮੈਂ ਵੀ ਜਨਮਦਿਨ ਮਨਾਉਣਾ ਹੈ। ਮਾਂ ਬੇਬੱਸ। ਝਾਕ ਰਹੀ ਆਪਣੇ ਅੰਦਰ। ਮੈਂ ਸੋਚ ਰਿਹਾ ਹਾਂ ਕਿ ਜਨਮਦਿਨ ਕੀਹਦਾ ਮਨਾਵਾਂ? ਪ੍ਰੇਰਕ ਪ੍ਰਸੰਗ:
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015