25 April 2024

ਇਕਬਾਲ ਖ਼ਾਨ ਹੰਝੂਆਂ ਭਰੀ ਵਿਦਇਗੀ—ਸਤਨਾਮ ਸਿੰਘ ਢਾਅ/ ਕੇਸਰ ਸਿੰਘ ਨੀਰ (ਅਰਪਨ ਲਿਖਾਰੀ ਸਭਾ)

ਕੈਲਗਰੀ ਦੇ ਨਕਸਲੀ ਲਹਿਰ ਦੇ ਸਿਆਸੀ ਘੁਲਾਟੀਏ ਅਤੇ ਨਾਮਵਰ ਸ਼ਾਇਰ ਇਕਬਾਲ ਖ਼ਾਨ, ਸੁਰਜੀਤ ਸਿੰਘ ਪੰਨੂ (ਸੀਤਲ), ਪ੍ਰਸਿੱਧ ਉਰਦੂ ਸ਼ਾਇਰ ਮੁਨੱਵਰ ਰਾਣਾ, ਕਹਾਣੀਕਾਰ ਸੁਖਜੀਤ, ਜਗਦੇਵ ਸਿੰਘ ਸਿੱਧੂ ਦੇ ਨੌਜੁਆਨ ਭਤੀਜੇ ਅਤੇ ਮਾ. ਸੁਖਦੇਵ ਸਿੰਘ ਧਾਲ਼ੀਵਾਲ ਦੇ ਸਪੁੱਤਰ ਇਸ ਫ਼ਾਨੀ ਦੁਨੀਆਂ ਤੋਂ ਵਿਛੜ ਗਏ। ਸਭਾ ਵੱਲੋਂ ਇਨ੍ਹਾਂ ਸਾਰੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਕੈਲਗਰੀ(ਸਤਨਾਮ ਸਿੰਘ ਢਾਅ/ ਕੇਸਰ ਸਿੰਘ ਨੀਰ): ਅਰਪਨ ਲਿਖਾਰੀ ਸਭਾ ਦੀ ਮੀਟਿੰਗ 9 ਮਾਰਚ ਨੂੰ ਡਾ. ਜੋਗਾ ਸਿੰਘ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ। ਸਟੇਜ ਦੀ ਕਾਰਵਾਈ ਕੇਸਰ ਸਿੰਘ ਨੀਰ ਨੇ ਸੰਭਾਲਦਿਆਂ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਨਾਲ ਹੀ ਕੁਝ ਦੁੱਖਦਾਈ ਖ਼ਬਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕੈਲਗਰੀ ਦੇ ਨਕਸਲੀ ਲਹਿਰ ਦੇ ਸਿਆਸੀ ਘੁਲਾਟੀਏ ਅਤੇ ਨਾਮਵਰ ਸ਼ਾਇਰ ਇਕਬਾਲ ਖ਼ਾਨ, ਅਤੇ ਸੁਰਜੀਤ ਸਿੰਘ ਪੰਨੂ (ਸੀਤਲ), ਪ੍ਰਸਿੱਧ ਉਰਦੂ ਸ਼ਾਇਰ ਮੁਨੱਵਰ ਰਾਣਾ, ਕਹਾਣੀਕਾਰ ਸੁਖਜੀਤ, ਜਗਦੇਵ ਸਿੰਘ ਸਿੱਧੂ ਦੇ ਨੌਜੁਆਨ ਭਤੀਜੇ ਅਤੇ ਮਾ. ਸੁਖਦੇਵ ਸਿੰਘ ਧਾਲ਼ੀਵਾਲ ਦੇ ਸਪੁੱਤਰ ਇਸ ਫ਼ਾਨੀ ਦੁਨੀਆਂ ਤੋਂ ਵਿਛੜ ਗਏ ਹਨ। ਸਭਾ ਵੱਲੋਂ ਇਨ੍ਹਾਂ ਸਾਰੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰਾਂ ਨਾਲ ਦੱੁਖ ਦਾ ਇਜ਼ਹਾਰ ਕੀਤਾ ਗਿਆ।

ਉਪਰੰਤ ਕੇਸਰ ਸਿੰਘ ਨੀਰ ਨੇ ਇਕਬਾਲ ਖ਼ਾਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਉਸ ਦੀ ਸਾਹਿਤਕ ਦੇਣ ਅਤੇ ਕੀਤੇ ਕੰਮਾਂ ਬਾਰੇ ਯਾਦਾਂ ਸਾਂਝੀਆਂ ਕੀਤੀਆਂ।ਇੰਡੀਆ ਤੋਂ ਆਏ ਸ਼ਾਇਰ ਜਸਵਿੰਦਰ ਸਿੰਘ ਰੁਪਾਲ ਨੇ ਆਪਣੀ ਇਕ ਕਵਿਤਾ ‘ਦਿਲ ਵਿਚ ਵਸਦੇ ਸਾਂਝ ਦੇ ਸਾਜ ਨੂੰ ਸਿਜਦਾ ਮੈਂ ਕਰਾਂ’ ਕਵਿਤਾ ਰਾਹੀਂ ਇਕਬਾਲ ਖ਼ਾਨ ਨੂੰ ਸ਼ਰਧਾਂਜਲੀ ਦਿੱਤੀ। ਡਾ. ਬਾਠ ਨੇ ‘ਜ਼ਿੰਦਗੀ ਦਾ ਸਫ਼ਰ ਹੈ ਕੈਸਾ, ਸਫ਼ਰ ਕੋਈ ਸਮਝਾ ਨਹੀਂ ਕੋਈ ਜਾਣਾ ਨਹੀਂ’ ਨਾਂ ਦੇ ਗੀਤ ਰਾਹੀਂ ਸ਼ਰਧਾਂ ਦੇ ਫੁੱਲ ਭੇਟ ਕੀਤੇ। ਕਹਾਣੀਕਾਰਾ ਗੁਰਚਰਨ ਕੌਰ ਥਿੰਦ ਨੇ ਇਕਬਾਲ ਖ਼ਾਨ ਦੀ ਹੀ ਇਕ ਕਵਿਤਾ ‘ਕਲਮ ਦੀ ਅੱਖ’ ਸੁਣਾ ਕੇ ਸ਼ਰਧਾਂਜਲੀ ਦਿੱਤੀ ਨਾਲ ਹੀ ਵੋਮਿਨ-ਡੇ ਦੀ ਗੱਲ ਸਾਂਝੀ ਕਰਦਿਆਂ ਆਖਿਆ ਕਿ ਕੈਨੇਡਾ ਵਰਗੇ ਅਗਾਂਹ-ਵਧੂ ਮੁਲਕ ਵਿਚ ਵੀ ਇਸਤਰੀ ਨੂੰ ਪੁਰਸ਼ ਦੇ ਬਰਾਬਰ ਤਨਖ਼ਾਹ ਨਹੀਂ ਮਿਲਦੀ।

ਸੁਖਵਿੰਦਰ ਸਿੰਘ ਤੂਰ ਨੇ ਇਕਬਾਲ ਖ਼ਾਨ ਦੀ ਫਿਰੋਜ਼ਦੀਨ ਸ਼ਰਫ਼ ਨੂੰ ਸੰਬੋਧਿਤ ਕਰਕੇ ਲਿਖੀ ਕਵਿਤਾ ‘ਅਰਥੀ ਮੈਂ ਚੁੱਕੀ ਫਿਰਦਾ ਪੰਜਾਬ ਦੀ’ ਸੁਣਾ ਕੇ ਇਕਬਾਲ ਖ਼ਾਨ ਨੂੰ ਯਾਦ ਕੀਤਾ। ਲਖਬਿੰਦਰ ਸਿੰਘ ਜੌਹਲ ਨੇ ਕਿਰਤੀ ਨਾਂ ਦੀ ਕਵਿਤਾ ਨਾਲ ਇਕਬਾਲ ਖ਼ਾਨ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ। ਕੁਲਦੀਪ ਕੌਰ ਘਟੌੜਾ ਨੇ ਇਸਤਰੀ ਨੂੰ ਮਾਣ ਸਨਮਾਨ ਦੇਣ ਦੀ ਗੱਲ ਕਰਦਿਆਂ ਆਖਿਆ ਕਿ ਸਾਨੂੰ ਆਪਣੇ ਘਰਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਨਾਲ ਹੀ ਇਕਬਾਲ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਜਸਵਿੰਦਰ ਅਰਪਨ ਨੇ ਬਹੁਤ ਹੀ ਭਾਵੁਕ ਸ਼ਬਦਾਂ ਨਾਲ ਇਕਬਾਲ ਖ਼ਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਪ੍ਰੋ. ਸੁਖਵਿੰਦਰ ਸਿੰਘ ਥਿੰਦ ਨੇ ਇਸਤਰੀ ਦਿਵਸ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਲੜਕੀਆਂ ਦੀ ਸੇਹਿਤ ਅਤੇ ਸਿੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ।ਫੇਰ ਹੀ ਬਰਾਬਰੀ ਗੱਲ ਕੀਤੀ ਜਾ ਸਕਦੀ ਹੈ।

ਸਤਨਾਮ ਸਿੰਘ ਢਾਅ ਨੇ ਇਕਬਾਲ ਦੀਆਂ ਯਾਦਾਂ ਸਾਝੀਆਂ ਕਰਦਿਆਂ ਆਖਿਆ ਕਿ ਇਕਬਾਲ ਦੇ ਵਿਛੋੜੇ ਨਾਲ ਪੰਜਾਬੀ ਸਾਹਿਤਕ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਖਿਆ ਕਿ ਭਾਵੇਂ ਇਕਬਾਲ ਖ਼ਾਨ ਸਾਡੇ ਵਿਚ ਨਹੀਂ ਰਹੇ ਪਰ ਉਹਦੇ ਕੀਤੇ ਕੰਮ ਹਮੇਸ਼ਾਂ ਯਾਦ ਰਹਿਣਗੇ। ਡਾ. ਜੋਗਾ ਸਿੰਘ ਸਿਹੋਤਾ ਨੇ ਪ੍ਰੋ. ਦਰਸ਼ਨ ਸਿੰਘ ਕੋਮਲ ਦੀ ਲਿਖੀ ਬਹੁਤ ਹੀ ਭਾਵੁਕ ਕਵਿਤਾ ‘ਕਿਉਂ ਜੀ ਕਿਤ ਵੱਲ ਜਾ ਰਹੇ ਹੋ, ਹੋਇਆ ਕੀ ਕਸੂਰ ਸਾਥੋਂ ਕਿਉਂ ਪਲੜਾ ਛਡਾ ਰਹੇ ਹੋ’ ਆਪਣੀ ਸੁਰੀਲੀ ਅਵਾਜ਼ ਵਿਚ ਪੇਸ਼ ਕਰਕੇ ਹਾਜ਼ਰੀਨ ਦੀਆਂ ਅੱਖ਼ਾਂ ਨਮ ਕਰ ਦਿਤੀਆਂ।ਇਨ੍ਹਾਂ ਤੋ ਇਲਾਵਾ ਜਸਵਿੰਦਰ ਸਿੰਘ ਅਰਪਨ, ਪ੍ਰਿਤਪਾਲ ਸਿੰਘ ਮੱਲ੍ਹੀ ਅਤੇ ਸੁਖਦੇਵ ਕੌਰ ਢਾਅ ਨੇ ਵੀ ਸ਼ਰਧਾਂਜਲੀ ਸਮਾਗਮ ਵਿਚ ਭਰਪੂਰ ਯੋਗਦਾਨ ਪਇਆ। ਅਖ਼ੀਰ ਤੇ ਡਾ. ਜੋਗਾ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਇਕਬਾਲ ਖ਼ਾਨ ਨੂੰ 10 ਮਾਰਚ 2024 ਨੂੰ ਅੰਤਮ ਵਿਦਾਇਗੀ ਦਿੱਤੀ ਗਈ, ਜਿਸ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਏ। ਜਥੇਬੰਦੀਆਂ ਵਿਚ ਅਰਪਨ ਲਿਖਾਰੀ ਸਭਾ ਤੋਂ ਇਲਾਵਾ ਐਡਮਿੰਟਨ ਤੋਂ ਪ੍ਰੋਗਰੈਸਿਵ ਪਿਉਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ ਅਤੇ ਮੈਪਲ ਲੀਫ਼ ਰਾਰਿਟਜ਼ ਫ਼ਾਂਊਂਡੇਸ਼ਨ ਵੱਲੋਂ, ਪੰਜਾਬੀ ਸਾਹਿਤ ਅਤੇ ਸਭਿਅਚਰਕ ਸਭਾ ਵਿਨੀਪਿਗ, ਈਸਟ ਇੰਡੀਆ ਡਿਫ਼ੈਂਸ ਕਮੇਟੀ ਵੈਨਕੋਵਰ ਅਤੇ ਕੈਲਗਰੀ ਦੀਆਂ ਸਾਰੀਆਂ ਸਾਹਿਤਕ ਅਤੇ ਭਾਈਚਾਰਕ ਜਥੇਬੰਦੀਆਂ ਅਤੇ ਕੈਨੇਡਾ ਦੇ ਵੱਖ ਵੱਖ ਸੂਬਿਆਂ ਅਤੇ ਸ਼ਹਿਰਾਂ ਦੇ ਸਾਹਿਤਕਾਰਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਦੇਸ਼ ਬਿਦੇਸ਼ ਤੋਂ ਉਹਦੇ ਮਿੱਤਰ ਪਿਆਰਿਆਂ ਦੇ ਸ਼ੋਕ ਸੰਦੇਸ਼ ਪੜ੍ਹੇ ਗਏ ਖ਼ਾਸ ਕਰਕੇ ਉਹਦੇ ਪਿੰਡ ਖ਼ਾਨਖ਼ਾਨਾ ( ਨੇੜੇ ਬੰਗਾ) ਨਿਵਾਸੀਆਂ ਵੱਲੋਂ ਪਿੰਡ ਦੇ ਵਿੱਦਿਆ ਮੰਦਰ (ਸਕੂਲ) ਲਈ ਕੀਤੀ ਮਦਦ ਦਾ ਖ਼ਾਸ ਜ਼ਿਕਰ ਕਰਦਿਆਂ ਸ਼ੋਕ ਸੰਦੇਸ਼ ਭੇਜਿਆ।ਇਕਬਾਲ ਖ਼ਾਨ ਦੇ ਕੀਤੇ ਕੰਮ ਹਮੇਸ਼ਾਂ ਲਈ ਉਸ ਨੂੰ ਜ਼ਿੰਦਾ ਰੱਖਣਗੇ।
***

ਸਤਨਾਮ ਸਿੰਘ ਢਾਅ/ਕੇਸਰ ਸਿੰਘ ਨੀਰ
ਕੈਲਗਰੀ, ਅਲਬਰਟਾ
ਫੋਨ: 403-285-6091

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1318
***

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →