![]() ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (25 ਜੁਲਾਈ 2021 ਨੂੰ) 46ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਲਫ਼ਜ਼ੀ ਮਣਕਿਆਂ ਦੀ ਗਾਨੀ ਦੀ ਸਿਰਜਕ ਸੁਰਿੰਦਰ ਸਿਦਕ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਕਮਾਲ ਦੀ ਸ਼ਾਇਰਾ ਸੁਰਿੰਦਰ ਸਿਦਕ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
ਅਦੀਬ ਸਮੁੰਦਰੋਂ ਪਾਰ ਦੇ : ਲਫ਼ਜ਼ੀ ਮਣਕਿਆਂ ਦੀ ਗਾਨੀ ਦੀ ਸਿਰਜਕ ਸੁਰਿੰਦਰ ਸਿਦਕ—ਹਰਮੀਤ ਸਿੰਘ ਅਟਵਾਲਲਫ਼ਜ਼ ਦਾ ਅਰਥ ਹੈ ਸ਼ਬਦ। ਸ਼ਬਦ ਆਪਣੇ ਆਪ ਵਿਚ ਸ਼ਕਤੀਸ਼ਾਲੀ ਹੁੰਦਾ ਹੈ। ਖ਼ਾਸ ਕਰਕੇ ਸ਼ਾਇਰੀ ਦੇ ਖੇਤਰ ਵਿਚ ਜੇ ਕੋਈ ਸ਼ਬਦਾਂ ਜਾਂ ਲਫ਼ਜ਼ਾਂ ਦੇ ਮਣਕਿਆਂ ਦੀ ਗਾਨੀ ਬਣਾ ਸਕੇ ਤਾਂ ਇਹ ਆਪਣੇ ਆਪ ਵਿਚ ਖ਼ਿਆਲ ਦੀ ਅਮੀਰੀ ਦੇ ਪੜ੍ਹਨ ਸੁਣਨ ਵਾਲੇ ਦੇ ਮਨ ਮਸਤਕ ਉੱਪਰ ਲਤਾਕੁੰਜ ਵਾਂਗ ਛਾਅ ਜਾਣ ਵਾਲੀ ਗੱਲ ਹੁੰਦੀ ਹੈ। ਇਹ ਆਪਣੇ ਆਪ ਵਿਚ ਰਚਨਾ ਦੇ ਨਿੱਜ ਤੋਂ ਪਰ ’ਤੇ ਪਏ ਪ੍ਰਭਾਵ ਦਾ ਹੀ ਦੂਜਾ ਨਾਂ ਹੁੰਦਾ ਹੈ। ਅਜਿਹਾ ਅਸਰ ਪਾ ਸਕਣ ਵਾਲੀ ਸ਼ਾਇਰੀ ਹੀ ਕਿਸੇ ਦਾ ਦਿਲ ਜਿੱਤ ਸਕਦੀ ਹੈ, ਕਿਸੇ ਦੇ ਦਿਲ ਦੀ ਗੱਲ ਕਰ ਸਕਦੀ ਹੈ, ਕਿਸੇ ਦੇ ਦਿਲ ’ਤੇ ਰਾਜ ਕਰ ਸਕਦੀ ਹੈ ਜਾਂ ਰੂਹ ਲਈ ਲਫ਼ਜ਼ੀ ਮਣਕਿਆਂ ਦੀ ਗਾਨੀ ਬਣ ਸਕਦੀ ਹੈ। ਪੰਜਾਬੀ ਵਿਚ ਜਿਹੜੇ ਸ਼ਾਇਰ ਐਸੀ ਅਨਮੋਲ ਗਾਨੀ ਬਣਾ ਸਕਣ ਦੇ ਸਮਰੱਥ ਹਨ ਉਨ੍ਹਾਂ ’ਚੋਂ ਇਕ ਹੈ ਆਸਟ੍ਰੇਲੀਆ ਦੇ ਸ਼ਹਿਰ ਐਲੀਲੈਡ ਵਿਚ ਵੱਸਦੀ ਸਾਡੀ ਕਮਾਲ ਦੀ ਸ਼ਾਇਰਾ ਸੁਰਿੰਦਰ ਸਿਦਕ ਜਿਸ ਦਾ ਲਿਖਿਆ ਹਰ ਸ਼ਿਅਰ ਆਪਣੀ ਅਹਿਮੀਅਤ ਰੱਖਦਾ ਹੈ। ਸੁਰਿੰਦਰ ਸਿਦਕ ਦੀਆਂ ਹੁਣ ਤਕ ਆਈਆਂ ਗ਼ਜ਼ਲਾਂ ਦੀਆਂ ਦੋ ਪੁਸਤਕਾਂ ਜੇ ਕੋਈ ਇਕ ਵਾਰੀ ਪੜ੍ਹ ਸੁਣ ਲਵੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਉਸਦੇ ਅਗਲੇ ਦੀਵਾਨ ਨੂੰ ਪੜ੍ਹਨ ਸੁਣਨ ਵਾਲਾ ਫ਼ਹੀਮ ਸ਼ਖ਼ਸ ਨਾ ਉਡੀਕੇ। ਗੱਲ ਅੱਗੇ ਤੋਰਨ ਤੋਂ ਪਹਿਲਾਂ ਸੁਰਿੰਦਰ ਸਿਦਕ ਦੇ ਕੁਝ ਸ਼ਿਅਰ ਉਪਰੋਕਤ ਸੰਦਰਭ ’ਚ ਆਪ ਦੀ ਨਜ਼ਰ ਹਨ :- ਦਿਲ ਮੇਰੇ ਵਿਚ ਬਲਦੇ ਥਲ ਨੇ, ਇਸੇ ਸੰਸਾਰ ਅੰਦਰ ਆਪਣੀਆਂ ਇੱਛਾਵਾਂ ਦੀ ਪੂਰਤੀ ਦੀ ਇੱਛੁਕ ਸੁਰਿੰਦਰ ਸਿਦਕ ਦੀ ਸ਼ਾਬਦਿਕ ਸਰੋਦ ਨਾਲ ਗੜੱੁਚ ਸ਼ਾਇਰੀ ਬਹੁਤ ਸਹਿਜ ਨਾਲ ਪਾਠਕ ਦੀ ਜ਼ੁਬਾਨ ’ਤੇ ਚੜ੍ਹਦੀ ਹੈ। ਮਸਲਨ ਹੀਰ ਰਾਂਝੇ ਫੇਸ ਬੁੱਕਾਂ ’ਤੇ ਮਿਲਣ ਸੁਰਿੰਦਰ ਸਿਦਕ ਦਾ ਜਨਮ 16 ਜਨਵਰੀ 1971 ਨੂੰ ਮਾਤਾ ਅੰਮ੍ਰਿਤ ਕੌਰ ਤੇ ਪਿਤਾ ਕੁਲਵੰਤ ਸਿੰਘ ਬਜਾਜ ਦੇ ਘਰ ਸ਼ਹਿਰ ਮਲੋਟ ਵਿਖੇ ਹੋਇਆ। ਸੁਰਿੰਦਰ ਦਾ ਬਚਪਨ ਪੰਜਾਬ ਦੇ ਅਬੋਹਰ ਸ਼ਹਿਰ ਵਿਚ ਬੀਤਿਆ। ਉਸ ਨੇ ਗ੍ਰੈਜੂਏਸ਼ਨ ਅਬੋਹਰ ਤੋਂ, ਫਾਰਮੇਸੀ ਦੀ ਪੜ੍ਹਾਈ ਲੁਧਿਆਣਾ ਤੋਂ ਅਤੇ ਬੀ.ਐੱਡ ਸੰਤ ਦਰਬਾਰਾ ਸਿੰਘ ਕਾਲਜ ਲੋਪੋਂ ਤੋਂ ਕੀਤੀ। ਫ਼ਿਰੋਜ਼ਪੁਰ ਦੇ ਇਕ ਸਕੂਲ ਵਿਚ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਵੱਲੋਂ ਸੇਵਾ ਨਿਭਾਈ ਤੇ 10 ਵਰ੍ਹੇ ਪਹਿਲਾਂ ਆਸਟ੍ਰੇਲੀਆ ਦੀ ਧਰਤੀ ਐਲੀਲੈਡ ਵਿਖੇ ਜਾ ਵਸੀ। ਉੱਥੇ ਫੈਿਟਰਜ਼ ਯੂਨੀਵਰਸਿਟੀ ਸਾਊਥ ਆਸਟ੍ਰੇਲੀਆ ਤੋਂ ਨਰਸਿੰਗ ਕੀਤੀ ਤੇ ਹੁਣ ਮਰੀਜ਼ਾਂ ਦੀ ਸੇਵਾ ਕਰ ਰਹੀ ਹੈ। ਸੁਰਿੰਦਰ ਸਿਦਕ ਦੇ ਹੁਣ ਤਕ ਦੇ ਗ਼ਜ਼ਲ ਸੰਗ੍ਰਹਿ ‘ਰੂਹ ਦੀ ਗਾਨੀ’ ਤੇ ‘ਕੁਝ ਤਾਂ ਕਹਿ’ ਪਾਠਕਾਂ ਦੇ ਹੱਥਾਂ ਵਿਚ ਪੁੱਜ ਚੱੁਕੇ ਹਨ। ਇਨ੍ਹਾਂ ਦੋਵਾਂ ਪੁਸਤਕਾਂ ਅੰਦਰਲੀਆਂ ਗ਼ਜ਼ਲਾਂ ਲਫ਼ਜ਼ੀ ਮਣਕਿਆਂ ਦੀ ਗਾਨੀ ਬਾਖ਼ੂਬੀ ਬਣਾਉਦੀਆਂ ਹਨ। ਇਹ ਗ਼ਜ਼ਲਾਂ ਬਹੁਤਾ ਕਰਕੇ ਉੱਚੀ ਉਡਾਰੀ ਦੀਆਂ ਹਨ। ਇਨ੍ਹਾਂ ਵਿਚ ਪਰਵਾਸ ਹੰਢਾਉਣ, ਵਤਨ, ਮਾਪਿਆਂ ਤੇ ਸਖੀਆਂ ਤੋਂ ਦੂਰੀ ਦਾ ਦਰਦ, ਨਾਰੀ ਸੰਵੇਦਨਾ ਦੀ ਗੱਲ ਤੇ ਹੋਰ ਬੜਾ ਕੁਝ ਐਸਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਅਧੂਰੇ ਸੁਪਨੇ ਅਕਸਰ ਮੋਹ ਭੰਗ ਹੋਣ ਦੀ ਸਥਿਤੀ ਦਾ ਸਬੱਬ ਬਣਦੇ ਹਨ। ਆਸ਼ਾ ਉੱਤੇ ਨਿਰਾਸ਼ਾ ਦਾ ਜਬਰੀ ਕਬਜ਼ਾ ਕਰਵਾਉਦੇ ਹਨ। ਸਮਾਜ ਤੇ ਸਮੂਹ ਦਾ ਭਲਾ ਵਿਅਕਤੀਗਤ ਭਾਵਨਾ ਦੀ ਪ੍ਰਬਲਤਾ ਅੱਗੇ ਹੱਥ ਖੜ੍ਹੇ ਕਰ ਦਿੰਦਾ ਹੈ। ਸਿੱਟੇ ਵੱਜੋਂ ਵਿਸੰਗਤੀਆਂ ਦਾ ਵਸੀਹ ਵਿਸਤਾਰ ਹੁੰਦਾ ਹੈ ਤੇ ਅੰਤ ਨੂੰ ਬੰਦਾ ਹਾਸ਼ੀਏ ’ਤੇ ਜਾ ਪੈਂਦਾ ਹੈ। ਸੁਰਿੰਦਰ ਸਿਦਕ ਦੀ ਸ਼ਾਇਰੀ ਸਥੂਲ ਤੇ ਸੂਖਮ ਪੱਧਰ ਦੀ ਸੰਯੁਕਤਤਾ ਦੇ ਤਲ ’ਤੇ ਵਿਚਰਦੀ ਹੋਈ ਸਰੋਕਾਰਾਂ ਨੂੰ ਸਿਰਜਣਾ ਦਾ ਰੂਪ ਦਿੰਦਿਆਂ ਪਾਠਕਾਂ ਦੀ ਸੰਵੇਦਨਾ ਦੇ ਸਨਮੁਖ ਹੁੰਦੀ ਹੈ ਤੇ ਸਾਹਿਤਕ ਰੰਗ ’ਚ ਸਾਰਾ ਕੁਝ ਰੰਗ ਕੇ ਪਾਠਕ/ਸਰੋਤੇ ਦੀ ਸੋਚ ਦੀ ਉਂਗਲੀ ਫੜਦੀ ਹੈ ਤੇ ਕਲਮ ਦੀ ਤਾਕਤ ਦਾ ਜਲੌਅ ਜ਼ੋਰਾਵਰੀ ਅੰਦਾਜ਼ ’ਚ ਦਿਖਾਉਦੀ ਹੈ। ਉਸ ਦਾ ਇਕ ਸ਼ਿਅਰ ਹੈ :- ਨਾਰੀ ਨੂੰ ਜੋ ਜੁੱਤੀ ਸਮਝੇ, ਸਮੇਂ ਦੀ ਤਲਖ਼ ਹਕੀਕਤ ਨੂੰ ਦਰਸਾਉਦਾ ਸਿਦਕ ਦਾ ਇਕ ਹੋਰ ਸ਼ਿਅਰ ਦੇਖੋ:- ਇਸ ਨਗਰ ਪੈ ਗਿਆ ਹੈ, ਕਿੰਝ ਮੋਹ ਦਾ ਕਾਲ ਵੇਖੋ। ਰੰਗ ਬਦਲਦੇ ਮਨੁੱਖੀ ਸੁਭਾਅ ਦੇ ਮੌਸਮਾਂ ਨੂੰ ਕੁਝ ਇੰਝ ਚਿਤਰਿਆ ਹੈ ਸਿਦਕ ਨੇ :- ਦਿਲਾਂ ਵਿਚ ਸਾਜ਼ਿਸ਼ਾਂ ਰੱਖਦੇ ਤੇ ਸੁਰਿੰਦਰ ਸਿਦਕ ਦੀ ਸ਼ਾਇਰੀ ਦੀ ਤਾਜ਼ਗੀ, ਮਹਿਕ ਧੜਕਣ ਤੇ ਪੁਖਤਗੀ ਸਦਕਾ ਹੀ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਨੇ ਉਸ ਨੂੰ ‘ਪੰਜਾਬੀ ਗ਼ਜ਼ਲ ਦੇ ਅੰਬਰੀ ਚੜ੍ਹਿਆ ਇਕ ਚਮਕਦਾ ਸਿਤਾਰਾ ਆਖਿਆ ਹੈ।’ ਉੱਘੀ ਸ਼ਾਇਰਾ ਗੁਰਚਰਨ ਕੌਰ ਕੋਚਰ ਨੇ ਵੀ ਸੁਰਿੰਦਰ ਸਿਦਕ ਦੀ ਸ਼ਾਇਰੀ ਨੂੰ ‘ਧਰਤੀ ਤੋਂ ਅੰਬਰ ਤਕ ਦੀ ਉਡਾਣ ਆਖਿਆ ਹੈ।’ ‘ਰੂਹ ਦੀ ਗਾਨੀ’ ਪੁਸਤਕ ਸੁਰਿੰਦਰ ਨੇ ਆਪਣੇ ਰੂਹ ਦੇ ਹਾਣੀ ਨੂੰ ਸਮਰਪਿਤ ਕੀਤੀ ਹੈ। ਤੇ ‘ਕੁਝ ਤਾਂ ਕਹਿ’ ਆਪਣੀ ਮਾਂ ਅੰਮ੍ਰਿਤ ਕੌਰ ਦੇ ਨਾਮ ਕੀਤੀ ਹੈ ਜਿਸ ਦੇ ਸੀਰ, ਸੀਰਤ ਅਤੇ ਸ਼ਾਇਸਤਗੀ ਨੇ ਹੀ ਸੁਰਿੰਦਰ ਤੋਂ ਸਿਦਕ ਹੋਣ ਤਕ ਦਾ ਮੁਕਾਮ ਉਸ ਨੂੰ ਬਖ਼ਸ਼ਿਆ ਹੈ। ਸੁਰਿੰਦਰ ਸਿਦਕ ਦੀ ਸ਼ਾਇਰੀ ਸਮੇਂ ਦੇ ਸੱਚ ਦਾ ਸਾਫ਼-ਸੁਥਰਾ ਸ਼ੀਸ਼ਾ ਹੈ। ਸਥਿਤੀਆਂ/ਮਨੋਸਥਿਤੀਆਂ ਦੀ ਭਾਵਪੂਰਤ ਸ਼ਾਇਰਾਨਾ ਤਸਵੀਰ ਹੈ :- ਹੁੰਦੀ ਏ ਸਾਬਤ ਰਹਿਣ ਦੀ ਸਾਡਾ ਸੁਰਿੰਦਰ ਸਿਦਕ ਨਾਲ ਸਮੇਂ-ਸਮੇਂ ਸਾਹਿਤਕ ਵਿਚਾਰ-ਵਿਮਰਸ਼ ਹੁੰਦਾ ਰਹਿੰਦਾ ਹੈ। ਹੋਈਆਂ ਵਿਚਾਰਾਂ ’ਚੋਂ ਉਸ ਵੱਲੋਂ ਕੁਝ ਅੰਸ਼ ਹਾਜ਼ਰ ਹਨ :- * ਮੈਨੂੰ ਬਚਪਨ ਤੋਂ ਹੀ ਕਵਿਤਾ ਪੜ੍ਹਨ ਦੀ ਡਾਢੀ ਰੁਚੀ ਸੀ। ਸਾਹਿਤ ਰੂਪੀ ਚਸ਼ਮਾ ਮੇਰੇ ਘਰ ਹੀ ਵਹਿੰਦਾ ਸੀ। ਨਾਨਾ ਜੀ ਪ੍ਰਤਾਪ ਸਿੰਘ ਕੰਵਲ ਕਵਿਤਾ ਕਹਿੰਦੇ ਸਨ ਅਤੇ ਮੰਮੀ ਜੀ ਕਵਿਤਾ ਸੁਣਾਉਦੇ ਸਨ ਤਾਂ ਮੇਰੇ ਦਿਲ ਨੂੰ ਛੂਹ ਜਾਂਦੀ ਸੀ। ਬਚਪਨ ਵਿਚ ਹੀ ਇਸ ਸਾਹਿਤ ਦੇ ਚਸ਼ਮੇ ’ਚੋਂ ਚੂਲੀ ਭਰ ਬੈਠੀ ਤੇ ਪਹਿਲੀ ਜਮਾਤ ਵਿਚ ਪੜ੍ਹਦੀ ਸਾਂ ਜਦ 15 ਅਗਸਤ ਦੇ ਸਮਾਗਮ ਵਿਚ ਕਵਿਤਾ ਸੁਣਾਈ। ਪਹਿਲਾਂ ਛੋਟੀਆਂ-ਛੋਟੀਆਂ ਨਜ਼ਮਾਂ ਲਿਖਣ ਲੱਗੀ। ਗ਼ਜ਼ਲ ਵੱਲ ਝੁਕਾਅ ਆਸਟ੍ਰੇਲੀਆ ਆਉਣ ਤੋਂ ਬਾਅਦ ਹੀ ਹੋਇਆ। * ਆਸਟ੍ਰੇਲੀਆ ਵਿਚ ਪਿਛਲੇ ਕੁਝ ਸਾਲਾਂ ਤੋਂ ਹੀ ਕਵਿਤਾ/ਸ਼ਾਇਰੀ ਨੇ ਜਨਮ ਲਿਆ ਹੈ। ਦਰਅਸਲ ਪਿਛਲੇ ਕੁਝ ਕੁ ਸਾਲਾਂ ਤੋਂ ਹੀ ਪੰਜਾਬੀ ਵਿਦਿਆਰਥੀ ਆਸਟ੍ਰੇਲੀਆ ਆਉਣ ਲੱਗੇ ਹਨ। ਜੋ ਵਿਦਿਆਰਥੀ ਇਥੇ ਆਏ, ਉਹ ਇੱਥੋਂ ਦੇ ਵਸਨੀਕ ਬਣੇ। ਪਹਿਲਾਂ ਤਾਂ ਇੱਥੇ ਆ ਕੇ ਸੰਘਰਸ਼ ਵਿਚ ਹੀ ਲੱਗੇ ਰਹੇ। ਪੱਕੇ ਵਸਨੀਕ ਹੋਣ ਤੋਂ ਬਾਅਦ ਹੀ ਆਪਣੀ ਭਾਸ਼ਾ ਤੇ ਆਪਣੀ ਪਛਾਣ ਬਾਰੇ ਸੋਚਣਾ ਸ਼ੁਰੂ ਕੀਤਾ ਹੋਵੇਗਾ। ਉਹੀ ਕਵੀ ਏਥੇ ਹਨ ਜੋ ਪੰਜਾਬ ਤੋਂ ਹੀ ਕਾਵਿ-ਸਿਰਜਣਾ ਦਾ ਸ਼ੌਕ ਤੇ ਬੀਜ ਨਾਲ ਲੈ ਕੇ ਆਏ। * ਆਸਟ੍ਰੇਲੀਆ ਵਿਚ ਦਰਜਨ ਭਰ ਸਾਹਿਤ ਸਭਾਵਾਂ ਸਰਗਰਮ ਹਨ। ਦੋ ਵਰਲਡ ਪੰਜਾਬੀ ਕਾਨਫਰੰਸਾਂ ਵੀ ਹੋ ਚੱੁਕੀਆਂ ਹਨ। * ਮੇਰੀ ਨਿੱਜੀ ਲਾਇਬ੍ਰੇਰੀ ਵਿਚ ਸੈਂਕੜੇ ਭਰ ਕਿਤਾਬਾਂ ਹਨ। ਮੈਂ ਜਦ ਵੀ ਪੰਜਾਬ ਜਾਂਦੀ ਹਾਂ ਤਾ ਸੂਟ ਘੱਟ ਤੇ ਕਿਤਾਬਾਂ ਜ਼ਿਆਦਾ ਲਿਆਉਦੀ ਹਾਂ। ਮੈਂ ਮਹੀਨੇ ਵਿਚ ਇਕ, ਵੱਧ ਤੋਂ ਵੱਧ ਦੋ ਕਿਤਾਬਾਂ ਹੀ ਪੜ੍ਹਦੀ ਹਾਂ ਪਰ ਮੇਰੀ ਪੜ੍ਹੀ ਕਿਤਾਬ ਤੁਸੀਂ ਦੇਖਕੇ ਹੀ ਕਹੋਗੇ ਕਿ ਨਿੱਠ ਕੇ ਪੜ੍ਹੀ ਹੈ। * ਹਰ ਵੱਡੇ ਬੰਦੇ ਦੇ ਅੰਦਰ ਇਕ ਛੋਟਾ ਬੱਚਾ ਛੁਪਿਆ ਹੁੰਦਾ ਹੈ ਜੋ ਪ੍ਰਸੰਸਾ ਚਾਹੁੰਦਾ ਹੈ। ਉਹ ਪ੍ਰਸੰਸਾ ਤਾੜੀਆਂ ਦੇ ਰੂਪ ਵਿਚ ਹੋਵੇ, ਵਾਹ-ਵਾਹ ਦੇ ਰੂਪ ਵਿਚ ਹੋਵੇ ਜਾਂ ਕਿਸੇ ਵੱਡੇ ਸਨਮਾਨ ਦੇ ਰੂਪ ਵਿਚ ਹੋਵੇ। ਕਵੀ/ਸ਼ਾਇਰ/ਲੇਖਕ ਮਨੁੱਖ ਹਨ ਤੇ ਪ੍ਰਸੰਸਾ ਹਰ ਕੋਈ ਭਾਲਦਾ ਹੈ। ਇਸ ਲਈ ਇਨਾਮਾਂ ਦੀ ਦੌੜ ਵਿਚ ਸ਼ਾਮਲ ਹੋਣਾ ਸੁਭਾਵਕ ਹੈ। ਕੋਈ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਤੇ ਕੋਈ ਨਹੀਂ ਕਰਦਾ। ਗੱਲਾਂ ਤਾਂ ਹੋਰ ਵੀ ਹਨ ਪਰ ਥਾਂ ਦੇ ਸੰਜਮ ਸਦਕਾ ਸੁਰਿੰਦਰ ਸਿਦਕ ਦੇ ਇਸ ਸ਼ਿਅਰ ਨਾਲ ਹੀ ਆਗਿਆ ਲਈ ਜਾਂਦੀ ਹੈ :- ਮੈਨੂੰ ਜਿਹੜੇ ਸ਼ਖ਼ਸ ਕੋਲੋਂ |