|
“ਯਹ ਆਪ ਕੀ ਹੀ ਬੱਚੀ ਹੈ। ਆਪ ਇਸ ਮਾਸੂਮ ਬੱਚੀ ਪਰ ਕਿਉਂ ਚਿਲਾਤੇ ਹੋ? ਆਪ ਕੋ ਕੋਈ ਸ਼ੱਕ ਹੈ ਤੋ ਮੈਂ ਹੀ ਆਪਣੀ ਬੱਚੀ ਕੋ ਲੇ ਕਰ ਕਹੀਂ ਚਲੀ ਜਾਤੀ ਹੂੰ।” ਪਾਰੋ ਨੇ ਕਿਹਾ ਕੁਝ ਦੇਰ ਝੁੱਗੀ ਵਿਚ ਚੁੱਪ ਛਾਈ ਰਹੀ। ਜਿਵੇਂ ਕਰਮੂ ਕੁਝ ਸੋਚ ਰਿਹਾ ਹੋਵੇ। ਉਸ ਨੇ ਸੋਚਿਆ ਕਿ ਜੇ ਪਾਰੋ ਸੱਚੀ ਮੁੱਚੀ ਉਸ ਨੂੰ ਛੱਡ ਕੇ ਚਲੀ ਗਈ ਤਾਂ ਘਰ ਬਰਬਾਦ ਹੋ ਜਾਏਗਾ। ਇਸ ਲਈ ਉਹ ਢਿੱਲਾ ਪੈਂਦੇ ਹੋਏ ਬੋਲਿਆ-“ਅੱਛਾ ਯਹ ਤੋ ਤੁਮਹੇ ਮਾਨਨਾ ਪੜੇਗਾ ਕਿ ਯਹ ਮੇਰੀ ਬੱਚੀ ਨਹੀਂ ਹੈ।” ਪਾਰੋ ਚੁੱਪ ਰਹੀ ਤਾਂ ਕਿ ਗੱਲ ਅੱਗੇ ਨਾ ਵਧੇ। ਇਸ ਤਰ੍ਹਾਂ ਉਨ੍ਹਾਂ ਵਿਚਕਾਰ ਇਕ ਮੂਕ ਸਮਝੋਤਾ ਹੋ ਗਿਆ। ਸਮਾਂ ਬੀਤਣ ਲੱਗਾ। ਬੱਚੀ ਉਨ੍ਹਾਂ ਦੇ ਘਰ ਪਲਣ ਲੱਗੀ। ਪਾਰੋ ਨੇ ਲਾਡ ਨਾਲ ਉਸ ਦਾ ਨਾਮ ਮਾਲਤੀ ਰੱਖਿਆ। ਹੁਣ ਕਰਮੂ ਦਾ ਵੀ ਮਾਲਤੀ ਨਾਲ ਮੋਹ ਪੈਣ ਲੱਗਾ। ਪਰ ਉਨ੍ਹਾਂ ਦੀਆਂ ਗਵਾਂਢਣਾ ਪਾਰੋ ਨੂੰ ਕਹਿੰਦੀਆਂ-“ਪਾਰੋ, ਮਾਲਤੀ ਤੋ ਆਪ ਦੋਨੋ ਕੀ ਬੇਟੀ ਲੱਗਤੀ ਹੀ ਨਹੀਂ।” ਪਾਰੋ ਇਸ ਗੱਲ ਨੂੰ ਹੱਸ ਕੇ ਟਾਲ ਦਿੰਦੀ। ਫਿਰ ਕੋਈ ਦੂਜੀ ਗੁਵਾਂਢਣ ਦੱਬੇ ਮੂੰਹ ਕਹਿ ਦਿੰਦੀ-“ਯਹ ਤੋ ਕਿਸੀ ਪੰਜਾਬੀ ਕੀ ਸੰਤਾਨ ਹੈ।” ਤੀਜੀ ਗੁਵਾਂਢਣ ਗੱਲ ਨੂੰ ਅੱਗੇ ਵਧਾਉਂਦੀ-“ਹਾਂ ਭਈ ਪਾਰੋ ਕੁਝ ਸਮਾਂ ਪਹਿਲਾਂ ਘਰ ਸੇ ਬਾਹਰ ਜੋ ਰਹਿ ਕੇ ਆਈ ਹੈ।” ਪਾਰੋ ਸਭ ਦੀਆਂ ਚੁਭਵੀਆਂ ਗੱਲਾਂ ਬਰਦਾਸ਼ਤ ਕਰ ਜਾਂਦੀ। ਫਿਰ ਵੀ ਉਸ ਨੂੰ ਮਾਣ ਸੀ ਕਿ ਉਸ ਦੀ ਧੀ ਸਾਰੇ ਬਿਹਾਰੀਆਂ ਦੀ ਬਿਰਾਦਰੀ ਤੋਂ ਗੋਰੀ ਚਿੱਟੀ ਸੀ। ਇਸ ਲਈ ਉਹ ਆਪਣੇ ਆਪ ਨੂੰ ਸਾਰੀ ਬਿਰਾਦਰੀ ਤੋਂ ਉੱਚਾ ਸਮਝਦੀ ਸੀ। ਜਦ ਮਾਲਤੀ ਚਾਰ ਸਾਲ ਦੀ ਹੋਈ ਤਾਂ ਪਾਰੋ ਨੇ ਦੋ ਤਿੰਨ ਪੰਜਾਬੀਆਂ ਦੇ ਘਰ ਝਾੜੂ, ਪੋਚਾ ਅਤੇ ਬਰਤਣਾਂ ਲਈ ਲਾ ਲਏ। ਉਹ ਮਾਲਤੀ ਨੂੰ ਵੀ ਆਪਣੇ ਨਾਲ ਲੈ ਜਾਂਦੀ। ਮਾਲਤੀ ਉਸ ਦੇ ਅੱਗੇ ਪਿੱਛੇ ਫਿਰਦੀ ਖੇਡਦੀ ਰਹਿੰਦੀ। ਦੋ ਘਰਾਂ ਦੇ ਛੋਟੇ ਛੋਟੇ ਬੱਚੇ ਵੀ ਸਨ। ਕਈ ਵਾਰੀ ਮਾਲਤੀ ਉਨ੍ਹਾਂ ਨਾਲ ਵੀ ਖੇਡਦੀ ਪਰ ਮਾਲਕਣਾ ਇਹ ਪਸੰਦ ਨਾ ਕਰਦੀਆਂ। ਇਸ ਲਈ ਉਹ ਆਪਣੇ ਬੱਚਿਆਂ ਨਾਲ ਖੇਡਣ ਤੋਂ ਵਰਜਦੀਆਂ। ਪਰ ਫਿਰ ਵੀ ਇਸ ਦਾ ਫਾਇਦਾ ਇਹ ਹੋਇਆ ਕਿ ਇਸ ਵਾਤਾਵਰਣ ਵਿਚ ਮਾਲਤੀ ਵੀ ਪੰਜਾਬੀ ਬੋਲਣਾ ਸਿੱਖ ਗਈ। ਪਾਰੋ ਸੋਚਦੀ ਕਿ ਹੌਲੀ ਹੌਲੀ ਉਸ ਦੀ ਧੀ ਪੰਜਾਬੀਆਂ ਵਿਚ ਹੀ ਰਲ ਜਾਵੇਗੀ। ਹੋ ਸਕਦਾ ਹੈ ਕਿ ਇਸ ਦੀ ਸ਼ਾਦੀ ਲਈ ਕੋਈ ਪੰਜਾਬੀ ਲੜਕਾ ਹੀ ਮਿਲ ਜਾਏ। ਇਸ ਮਾਹੌਲ ਵਿਚ ਮਾਲਤੀ ਵੱਡੀ ਹੋਣ ਲੱਗੀ ਹੁਣ ਉਹ ਮਾਂ ਦੇ ਕੰਮਾਂ ਵਿਚ ਵੀ ਹੱਥ ਵਟਾਉਣ ਲੱਗੀ। ਜਦ ਮਾਲਤੀ ਦਸ ਸਾਲ ਦੀ ਹੋਈ ਤਾਂ ਪਾਰੋ ਨੇ ਉਸ ਨੂੰ ਇਕ ਇਕੱਲ੍ਹੇ ਬਜ਼ੁਰਗ ਜੋੜੇ ਦੇ ਘਰ ਪੂਰੀ ਦਿਹਾੜੀ ਲਈ ਹੀ ਰਖਾ ਦਿੱਤਾ। ਹੁਣ ਮਾਲਤੀ ਸਵੇਰੇ ਘਰੋਂ ਜਾਂਦੀ ਅਤੇ ਰਾਤੀ ਸੋਣ ਲਈ ਹੀ ਮੁੜਦੀ। ਹੁਣ ਮਾਲਤੀ ਨੂੰ ਕੋਈ ਰੋਕ ਟੋਕ ਨਹੀਂ ਸੀ। ਇਸ ਲਈ ਉਸ ਦੇ ਪਰ ਨਿਕਲਣ ਲੱਗੇ। ਉਹ ਮਾਂ ਪਿਓ ਨਾਲ ਵੀ ਕੋਈ ਵਾਸਤਾ ਨਾ ਰੱਖਦੀ। ਉਹ ਅਕਸਰ ਰਾਤ ਨੂੰ ਕਾਫ਼ੀ ਲੇਟ ਘਰ ਆਉਂਦੀ। ਪੁੱਛਣ ਤੇ ਕਹਿੰਦੀ ਕਿ ਬਜ਼ੁਰਗਾਂ ਨੇ ਰੋਕ ਲਿਆ ਸੀ। ਇਕ ਦਿਨ ਉਹ ਰਾਤ 10 ਵਜੇ ਤੱਕ ਘਰ ਨਾ ਮੁੜੀ ਤਾਂ ਕਰਮੂ ਅਤੇ ਪਾਰੋ ਨੂੰ ਫਿਕਰ ਹੋਇਆ। ਉਹ ਅੱਧੀ ਰਾਤੀਂ ਬਜ਼ੁਰਗਾਂ ਦੇ ਘਰ ਗਏ। ਉਨ੍ਹਾਂ ਨੇ ਦੱਸਿਆ ਕਿ ਮਾਲਤੀ ਤਾਂ ਸ਼ਾਮ ਸੱਤ ਵਜੇ ਹੀ ਉਨ੍ਹਾਂ ਦੇ ਘਰੋਂ ਚਲੇ ਗਈ ਸੀ। ਸਾਰੀ ਰਾਤ ਕਰਮੂ ਅਤੇ ਪਾਰੋ ਉਸ ਨੂੰ ਉਡੀਕਦੇ ਰਹੇ ਪਰ ਉਹ ਨਾ ਆਈ। ਅਗਲੇ ਦੋ ਦਿਨ ਵੀ ਉਸ ਦੀ ਕੋਈ ਉੱਘ ਸੁੱਗ ਨਾ ਲੱਗੀ। ਉਨ੍ਹਾਂ ਨੂੰ ਬਹੁਤ ਫਿਕਰ ਹੋਇਆ। ਸਮਾਨ ਚੈਕ ਕਰਨ ਤੇ ਪਤਾ ਲੱਗਾ ਕਿ ਘਰ ਵਿਚ ਵੇਲੇ ਕੁਵੇਲੇ ਦੀ ਜ਼ਰੂਰਤ ਲਈ ਜਿਹੜੇ 12 ਹਜ਼ਾਰ ਰੁਪਏ ਰੱਖੇ ਹੋਏ ਸਨ ਉਹ ਵੀ ਗਾਇਬ ਸਨ। ਉਨ੍ਹਾਂ ਦੇ ਮਨ ਵਿਚ ਭੈੜੇ ਭੈੜੇ ਵਿਚਾਰ ਆਉਂਦੇ ਰਹੇ। ਉਨ੍ਹਾਂ ਨੂੰ ਵਿਚਾਰ ਆਇਆ ਕਿ ਉਹ ਕਿਸੇ ਲੜਕੇ ਨਾਲ ਭੱਜ ਗਈ ਹੈ। ਇਸ ਤੋਂ ਵੀ ਭੈੜਾ ਡਰ ਆਉਂਦਾ ਕਿ ਕੀ ਉਹ ਜਿੰਦਾ ਵੀ ਹੈ ਕਿ ਨਹੀਂ। ਕਿਸੇ ਨੇ ਮਾਰ ਕੇ ਤਾਂ ਨਹੀਂ ਸੁੱਟ ਦਿੱਤੀ। ਆਖਿਰ ਉਹ ਗੁਮਸ਼ੁਦਾ ਦੀ ਰਿਪੋਰਟ ਲਿਖਾਉਣ ਥਾਨੇ ਪਹੁੰਚੇ। ਥਾਨੇ ਵਾਲੇ ਸਿੱਧੇ ਮੂੰਹ ਗੱਲ ਹੀ ਨਾ ਕਰਨ। ਸਗੋਂ ਉਹ ਉਨ੍ਹਾਂ ਨੂੰ ਹੀ ਟਿਚਕਰਾਂ ਕਰਨ। “ਰਿਪੋਰਟ ਐਵੇਂ ਥੋੜ੍ਹਾ ਲਿਖੀ ਜਾਂਦੀ ਹੈ। ਪਹਿਲਾਂ ਆਪਣੀ ਕੁੜੀ ਨੂੰ ਸੰਭਾਲ ਕਿ ਕਿਉਂ ਨਹੀਂ ਰੱਖਿਆ। ਤੁਸੀਂ ਤਾਂ ਹੋ ਹੀ ਜਰਾਇਮ ਪੇਸ਼ਾ।” ਫਿਰ ਕਿਸੇ ਨੇ ਕਰਮੂ ਨੂੰ ਪਾਸੇ ਲਿਜਾ ਕਿ ਕਿਹਾ ਕਿ ਇਨ੍ਹਾਂ ਨੇ ਰਿਪੋਰਟ ਇਸ ਤਰ੍ਹਾਂ ਨਹੀਂ ਲਿਖਣੀ। ਪੈਸੇ ਨਾਲ ਇਨ੍ਹਾਂ ਦੀ ਸੇਵਾ ਕਰੋ ਫਿਰ ਇਹ ਤੁਹਾਡੀ ਰਿਪੋਰਟ ਲਿਖਣਗੇ। ਖੜੇ ਪੈਰ ਕਰਮੂ ਨੂੰ ਆਪਣੇ ਠੇਕੇਦਾਰ ਤੋਂ 10,000 ਰੁਪਏ ਅਡਵਾਂਸ ਲੈ ਕੇ ਪੁਲਿਸ ਨੂੰ ਦੇਣੇ ਪਏ ਤਾਂ ਉਸ ਦੀ ਰਿਪੋਰਟ ਲਿਖੀ ਗਈ। ਉਨ੍ਹਾਂ ਨੇ ਲੜਕੀ ਦੀ ਫੋਟੋ ਲੈ ਲਈ ਅਤੇ ਬਾਕੀ ਵੇਰਵੇ ਵੀ ਦਰਜ ਕਰ ਲਏ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਮਾਲਤੀ ਦੀ ਕਿਸੇ ਲੜਕੇ ਨਾਲ ਯਾਰੀ ਤਾਂ ਨਹੀਂ ਸੀ। ਕਰਮੂ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਹਫ਼ਤੇ ਬਾਅਦ ਪੁਲਿਸ ਨੇ ਦੱਸਿਆ ਕਿ ਮਾਲਤੀ ਨੇ 20 ਸਾਲ ਦੇ ਲੜਕੇ ਬਿਪਨ ਨਾਲ ਵਿਆਹ ਕਰਾ ਲਿਆ ਹੈ ਅਤੇ ਉਹ ਚਾਰ ਫੇਸ ਦੇ ਇਕ ਢਾਬੇ ਤੇ ਕੰਮ ਕਰਦਾ ਹੈ। ਉਨ੍ਹਾਂ ਨੇ ਬਿਪਨ ਦੁਆਰਾ ਮਾਲਤੀ ਨੂੰ ਹਾਰ ਪਾਉਂਦੇ ਦੀ ਫੋਟੋ ਵੀ ਉਨ੍ਹਾਂ ਨੂੰ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਲੜਕੀ ਦੀ ਉਮਰ ਇਸ ਸਮੇਂ 15 ਸਾਲ ਹੈ, ਇਸ ਲਈ ਉਹ ਨਬਾਲਗ ਹੈ। ਕਾਨੂੰਨ ਦੀ ਨਜ਼ਰ ਵਿਚ ਇਹ ਸ਼ਾਦੀ ਜ਼ਾਇਜ ਨਹੀਂ। ਤੁਸੀਂ ਚਾਹੋ ਤਾਂ ਅਸੀਂ ਲੜਕੀ ਨੂੰ ਬਰਾਮਦ ਕਰ ਕੇ ਤੁਹਾਨੂੰ ਸੋਂਪ ਸਕਦੇ ਹਾਂ। ਤੁਹਾਨੂੰ ਕਾਨੂਨੀ ਲੜਾਈ ਲੜਨੀ ਪਵੇਗੀ ਤੁਹਾਡਾ ਹੋਰ ਖਰਚਾ ਵੀ ਹੋਵੇਗਾ ਪਰ ਇਹ ਸ਼ਾਦੀ ਟੁੱਟ ਜਾਵੇਗੀ ਅਤੇ ਲੜਕੇ ਨੂੰ ਜੇਲ੍ਹ ਹੋ ਜਾਵੇਗੀ। ਕਰਮੂ ਨੇ ਕੁਝ ਸੋਚ ਕੇ ਕਿ ਕਿਹਾ-“ਹਮਾਰੀ ਬੇਇਜ਼ਤੀ ਤੋ ਹੋ ਹੀ ਗਈ ਹੈ। ਹਮਾਰੀ ਇਜ਼ੱਤ ਵਾਪਿਸ ਤੋ ਨਹੀਂ ਆ ਸਕਤੀ। ਲੜਕੀ ਕੋ ਦਾਗ ਲੱਗ ਗਯਾ ਹੈ। ਉਸ ਕੇ ਲੋਟਨੇ ਸੇ ਹਮਾਰੀ ਔਰ ਬੀ ਬਦਨਾਮੀ ਹੋਗੀ। ਇਸ ਲਿਯੇ ਉਸ ਕੋ ਵਾਪਸ ਲਾਨੇ ਕੀ ਜ਼ਰੂਰਤ ਨਹੀਂ। ਹਮਾਰੀ ਤਰਫ਼ ਸੇ ਅਬ ਵੋਹ ਮਰ ਗਈ। ਇਸ ਲਿਯੇ ਵੋਹ ਹਮਾਰੇ ਦਰਵਾਜ਼ੇ ਪਰ ਕਬੀ ਵਾਪਿਸ ਨਹੀਂ ਆਉਣੀ ਚਾਹੀਏ।” ਇਸ ਤੇ ਪੁਲਿਸ ਨੇ ਕਰਮੂ ਤੋਂ ਲਿਖਾ ਲਿਆ ਕਿ ਸਾਡੇ ਵਲੋਂ ਸਾਡੀ ਧੀ ਮਰ ਗਈ। ਹੁਣ ਉਸ ਨੂੰ ਤਲਾਸ਼ ਕਰਨ ਦੀ ਲੋੜ ਨਹੀਂ ਇਸ ਤੇ ਪੁਲਿਸ ਨੇ ਇਨ੍ਹਾਂ ਦਾ ਕੇਸ ਬੰਦ ਕਰ ਦਿੱਤਾ। ਬੇਸ਼ੱਕ ਪੁਲਿਸ ਨੇ ਕੇਸ ਬੰਦ ਕਰ ਦਿੱਤਾ ਪਰ ਕਰਮੂ ਅਤੇ ਪਾਰੋ ਦੇ ਮਨ ਅੰਦਰ ਜੋ ਅੱਗ ਲੱਗੀ ਹੋਈ ਸੀ ਉਹ ਸ਼ਾਂਤ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਹੀ। ਉਨ੍ਹਾਂ ਨੇ ਜਿਸ ਬੱਚੀ ਨੂੰ ਚਾਵਾਂ ਨਾਲ ਪਾਲ ਕੇ ਵੱਡੀ ਕੀਤਾ ਉਸ ਨੇ ਹੀ ਭਰੀ ਬਰਾਦਰੀ ਵਿਚ ਉਨ੍ਹਾਂ ਦੀ ਇੱਜ਼ਤ ਨੂੰ ਰੋਲ ਕੇ ਰੱਖ ਦਿੱਤਾ। ਦੋ ਤਿੰਨ ਦਿਨ ਬਾਅਦ ਪਾਰੋ ਦੇ ਮੋਬਾਇਲ ਦੀ ਘੰਟੀ ਵੱਜੀ। ਮਾਲਤੀ ਦਾ ਫੋਨ ਸੀ। ਪਾਰੋ ਨੇ ਗੁੱਸੇ ਵਿਚ ਕਿਹਾ-“ਬੰਦ ਕਰ ਰੀ ਫੂਨ। ਪਤਾ ਨਹੀਂ ਕਿਸ ਮਨਹੂਸ ਘੜੀ ਮੈਂਨੇ ਤੁਝ ਜੈਸੀ ਨੀਚ ਲੜਕੀ ਕੋ ਜਨਮ ਦਿਯਾ ਥਾ। ਤੁਝੇ ਤੋ ਜਨਮ ਸਮੇਂ ਹੀ ਗਲਾ ਘੋਟ ਕਰ ਮਾਰ ਦੇਣਾ ਚਾਹੀਏ ਥਾ।” “ਮੰਮੀ ਜੋ ਮੇਰੇ ਕੱਪੜੇ ਪੜੇ ਹੈਂ ਉਨ ਮੇਂ ਸੇ ਦੋ ਤੀਨ ਅੱਛੇ ਅੱਛੇ ਸੂਟ ਨਿਕਾਲ ਕਰ ਅਲੱਗ ਰੱਖ ਦੇਣਾ। ਮੈਂ ਕੱਲ੍ਹ ਸ਼ਾਮ ਆ ਕਰ ਲੇ ਜਾਉਂਗੀ।” “ਖਬਰਦਾਰ ਯਦੀ ਅਬ ਮੁਝੇ ਫੂਨ ਕਿਯਾ ਤੋ। ਹਮਾਰੀ ਔਰ ਸੇ ਤੁਮ ਮਰ ਗਈ ਹੋ। ਯਦੀ ਤੁਮ ਕੂਏਂ ਮੇ ਛਲਾਂਗ ਲਗਾ ਕਰ ਮਰ ਜਾਤੀ ਤੋ ਹਮੇ ਇਤਨਾ ਗਮ ਨਾ ਹੋਤਾ ਜਿਤਨਾ ਅਬ ਹੋ ਰਹਾ ਹੈ। ਹਮ ਏਕ ਬਾਰ ਮੇਂ ਹੀ ਰੋ ਕਰ ਸਬਰ ਲੇਤੇ। ਅਬ ਤੋ ਸਾਰੀ ਉਮਰ ਕਾ ਰੋਣਾ ਹੈ।” “ਮੰਮੀ ਆਪ ਸਮਝਤੇ ਕਯੋਂ ਨਹੀਂ ਮੇਰੇ ਪਾਸ ਬਦਲਨੇ ਕੇ ਲਿਯੇ ਬੀ ਕੋਈ ਸੂਟ ਨਹੀਂ ਮੈਂ ਕਿਯਾ ਪਹਿਨੂੰ?” “ਜਿਸ ਕੇ ਸਾਥ ਤੁਮ ਨੇ ਮੂੰਹ ਕਾਲਾ ਕਿਯਾ ਹੈ ਯਦੀ ਵੋਹ ਤੁਮਹੇਂ ਦੋ ਸੂਟ ਬੀ ਨਹੀਂ ਲੇ ਕਰ ਦੇ ਸਕਤਾ ਤੋ ਫਿਰ ਸਾਰੀ ਉਮਰ ਤੁਮਹੇਂ ਰੋਟੀ ਕਹਾਂ ਸੇ ਦੇਗਾ। ਖ਼ਬਰਦਾਰ, ਯਦੀ ਅਬ ਇਸ ਘਰ ਮੇ ਕਬੀ ਕਦਮ ਬੀ ਰੱਖਾ ਤੋ ਮੈਂ ਤੁਮਹਾਰੇ ਡੱਕਰੇ ਕਰ ਕੇ ਕੁੱਤੋਂ ਕੋ ਡਾਲ ਦੂੰਗੀ। ਹਮੇਂ ਦੁੱਖੀ ਕਰ ਕੇ ਤੁਮ ਕਬੀ ਸੁਖੀ ਨਹੀਂ ਰਹਿ ਸਕਤੀ।” ਇਹ ਕਹਿ ਕੇ ਮਾਂ ਨੇ ਮੋਬਾਇਲ ਰੱਖ ਦਿੱਤਾ। ਮਾਲਤੀ ਦਾ ਪਤੀ ਬਿਪਨ ਜਿਸ ਢਾਬੇ ਤੇ ਕੰਮ ਕਰਦਾ ਸੀ ਉੱਥੇ ਗੱਦੀ ਤੇ ਇਕ ਰਾਤ ਉਸ ਦਾ ਮਾਲਕ ਦੀਨੂ ਬੈਠਾ ਹੋਇਆ ਸੀ ਕਿ ਅਚਾਨਕ ਕਰਮੂ ਚਾਰ ਪੰਜ ਬੰਦਿਆਂ ਨੂੰ ਲੈ ਕੇ ਆ ਗਿਆ। ਸਭ ਨੇ ਹੱਥਾਂ ਵਿਚ ਡਾਂਗਾਂ ਫੜੀਆਂ ਹੋਈਆਂ ਸਨ ਅਤੇ ਸ਼ਰਾਬ ਨਾਲ ਗੁੱਟ ਸਨ। ਸਭ ਗੁੱਸੇ ਵਿਚ ਕੁਝ ਉੱਚਾ ਉੱਚਾ ਬੁੜਬੜਾ ਰਹੇ ਸਨ। ਕਰਮੂ ਨੇ ਅੱਗੇ ਵਧ ਕੇ ਦੀਨੂ ਨੂੰ ਰੋਹਬ ਨਾਲ ਪੁੱਛਿਆ-“ਕਿਆ ਬਿਪਨ ਯਹਾਂ ਕਾਮ ਕਰਤਾ ਹੈ?” “ਹਾਂ ਕਿਯਾ ਬਾਤ ਹੈ?” “ਉਸੇ ਬਾਹਰ ਨਿਕਾਲੋ, ਹਮ ਉਸ ਕੀ ਬਦਮਾਸ਼ੀ ਨਿਕਾਲਤੇ ਹੈਂ।” ਦੀਨੂ ਅੰਦਰ ਗਿਆ। ਬਿਪਨ ਭਾਂਡੇ ਧੋ ਰਿਹਾ ਸੀ। ਦੀਨੂ ਨੇ ਪੁੱਛਿਆ-“ਬਾਹਰ ਚਾਰ ਪਾਂਚ ਬੰਦੇ ਆਏ ਹੈਂ। ਕਿਯਾ ਤੁਮ ਉਨ ਕੋ ਜਾਣਤੇ ਹੋ? ਵੋਹ ਬਹੁਤ ਗੁੱਸੇ ਮੇਂ ਹੈਂ। ਤੁਮਹਾਰੀ ਉਨ ਕੇ ਸਾਥ ਕਿਯਾ ਬਾਤ ਹੈ?” ਬਿਪਨ ਨੇ ਦਰਵਾਜ਼ੇ ਦੀ ਝੀਥ ਵਿੱਚੋਂ ਬਾਹਰ ਝਾਕਿਆ ਅਤੇ ਡਾਂਗਾਂ ਵਾਲਿਆਂ ਬੰਦਿਆਂ ਨੂੰ ਦੇਖ ਕੇ ਡਰ ਗਿਆ ਅਤੇ ਬੋਲਿਆ- “ਹਾਂ, ਇਨ ਕੀ ਲੜਕੀ ਨੇ ਘਰ ਸੇ ਭਾਗ ਕਰ ਮੁਝ ਸੇ ਸ਼ਾਦੀ ਕਰ ਲੀ ਹੈ।” “ਹਰਾਮ ਕੇ ਲੜਕੇ, ਯਹ ਤੁਮ ਨੇ ਕਿਯਾ ਕਿਯਾ ਮੁਝੇ ਬਤਾਇਆ ਬੀ ਨਹੀਂ। ਅਬ ਵੋਹ ਮਾਰ ਮਾਰ ਕਰ ਤੁਮਹਾਰੀ ਹੱਡੀ ਪਸਲੀ ਏਕ ਕਰ ਦੇਂਗੇ। ਭਾਗ ਜਾ।” ਇਸ ਤਰ੍ਹਾਂ ਦੀਨੂ ਨੇ ਬਿਪਨ ਨੂੰ ਪਿਛਲੇ ਦਰਵਾਜ਼ੇ ਵਿਚੋਂ ਭਜਾ ਦਿੱਤਾ। ਬਾਹਰ ਆ ਕੇ ਕਰਮੂ ਅਤੇ ਉਸ ਦੇ ਸਾਥੀਆਂ ਨੂੰ ਕਿਹਾ-“ਜਨਾਬ ਵਹ ਤੋ ਆਪ ਕੋ ਦੇਖ ਕਰ ਡਰ ਕੇ ਮਾਰੇ ਭਾਗ ਗਿਆ ਹੈ।” “ਭਾਗ ਗਯਾ ਜਾਂ ਆਪ ਨੇ ਭਗਾ ਦਿਯਾ? ਉਸੇ ਕੱਲ੍ਹ ਹਮਾਰੇ ਸਹਮਣੇ ਪੇਸ਼ ਕਰੋ ਨਹੀਂ ਤੋ ਹਮ ਤੁਮਾਰ੍ਹੇ ਢਾਬੇ ਕੋ ਆਗ ਲਗਾ ਦੇਂਗੇ। ਇਕ ਭਈਏ ਨੇ ਜਾਂਦੇ ਜਾਂਦੇ ਦਾਲ ਦੇ ਪਤੀਲੇ ਤੇ ਡਾਂਗ ਮਾਰੀ। ਦਾਲ ਦਾ ਭਰਿਆ ਹੋਇਆ ਸਾਰਾ ਪਤੀਲਾ ਪਲਟ ਗਿਆ। ਦੀਨੂ ਇਸ ਤੇ ਵੀ ਚੁੱਪ ਰਿਹਾ। ਉਹ ਬਹੁਤ ਡਰ ਗਿਆ ਸੀ ਕਿਉਂਕਿ ਉਹ ਇਸ ਸਮੇਂ ਹੈ ਵੀ ਇਕੱਲ੍ਹਾ ਸੀ। ਅਗਲੇ ਦਿਨ ਦੀਨੂ ਨੇ ਬਿਪਨ ਨੂੰ ਨੌਕਰੀ ਤੋਂ ਕੱਢ ਦਿੱਤਾ। ਉਹ ਆਪਣਾ ਹੋਰ ਨੁਕਸਾਨ ਨਹੀਂ ਸੀ ਕਰਵਾਉਣਾ ਚਾਹੁੰਦਾ। ਨਵੀਂ ਨੌਕਰੀ ਲਈ ਬਿਪਨ ਨੇ ਬੜੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਕੰਮ ਨਾ ਬਣਿਆ। ਇਸ ਤਰ੍ਹਾਂ ਤਿੰਨ ਮਹੀਨੇ ਬੀਤ ਗਏ। ਉਨ੍ਹਾਂ ਕੋਲ ਜਿਹੜੇ ਥੋੜ੍ਹੇ ਬਹੁਤੇ ਪੈਸੇ ਸਨ ਉਹ ਵੀ ਸਭ ਹੌਲੀ ਹੌਲੀ ਖਤਮ ਹੋ ਗਏ। ਹਰ ਮਹੀਨੇ ਖੋਲੀ ਦਾ ਕਿਰਾਇਆ ਦੇਣਾ ਪੈਂਦਾ ਸੀ। ਦੋ ਕੁ ਹਜ਼ਾਰ ਰੁਪਏ ਮਾਲਤੀ ਦੇ ਕੱਪੜਿਆਂ ’ਤੇ ਅਤੇ ਹੋਰ ਜ਼ਰੂਰੀ ਸਮਾਨ ਤੇ ਲੱਗ ਗਏ। ਬਾਕੀ ਰਾਸ਼ਨ ਪਾਣੀ ਵਿਚ ਚਲੇ ਗਏ। ਪੈਸੇ ਪੱਖੋਂ ਹੁਣ ਦੋਵੇਂ ਖਾਲੀ ਸਨ। ਜੇ ਨਵੀਂ ਨੌਕਰੀ ਜਲਦੀ ਨਾ ਮਿਲੀ ਤਾਂ ਉਹ ਕੀ ਕਰਨਗੇ? ਇਕ ਦਿਨ ਬਿਪਨ ਨੇ ਮਾਲਤੀ ਨੂੰ ਕਿਹਾ ਕਿ-“ਮੈਂ ਆਪਣੇ ਗਾਂਵ ਜਾਤਾ ਹੂੰ ਔਰ ਪਿਤਾ ਜੀ ਸੇ ਖਰਚੇ ਕੇ ਲਿਯੇ ਕੂਛ ਪੈਸੇ ਲੇ ਕਰ ਆਉਂਗਾ।” “ਫਿਰ ਮੈਂ ਅਕੇਲੀ ਯਹਾਂ ਕੈਸੇ ਰਹੂੰਗੀ? ਆਪ ਮੁਝੇ ਬੀ ਸਾਥ ਲੇ ਚਲੇਂ।” “ਏਕ ਹਫਤੇ ਕੀ ਤੋ ਬਾਤ ਹੈ। ਤੁਮ ਫ਼ਿਕਰ ਨਾ ਕਰਨਾ। ਆ ਕਰ ਮੁਝੇ ਕੋਈ ਨਾ ਕੋਈ ਕਾਮ ਮਿਲ ਹੀ ਜਾਏਗਾ।” ਇਕ ਦਿਨ ਬਿਪਨ ਰਾਤ ਨੂੰ ਘਰ ਨਾ ਮੁੜਿਆ। ਮਾਲਤੀ ਨੂੰ ਬਹੁਤ ਫਿਕਰ ਲੱਗਾ ਕਿ ਬਿਪਨ ਕਿਧਰੇ ਉਸ ਨੂੰ ਮੰਝਧਾਰ ਵਿਚ ਛੱਡ ਕੇ ਤਾਂ ਨਹੀਂ ਚਲਾ ਗਿਆ? ਹੁਣ ਉਹ ਕੀ ਕਰੇਗੀ? ਫਿਰ ਵੀ ਉਸ ਦੇ ਮਨ ਵਿਚ ਉਮੀਦ ਜਾਗੀ ਕਿ ਸ਼ਾਇਦ ਬਿਪਨ ਆਪਣੇ ਵਾਇਦੇ ਅਨੁਸਾਰ ਹਫਤੇ ਬਾਅਦ ਪੈਸੇ ਲੈ ਕੇ ਮੁੜ ਹੀ ਆਏ ਅਤੇ ਸਾਡੀ ਗੱਡੀ ਫਿਰ ਲਾਈਨ ਤੇ ਪੈ ਜਾਏ। ਉਹ ਬੇਚੈਨੀ ਨਾਲ ਉਸ ਦਾ ਇੰਤਜਾਰ ਕਰਨ ਲੱਗੀ ਪਰ ਉਹ ਨਾ ਮੁੜਿਆ। ਹੁਣ ਖੋਲੀ ਵਾਲਾ ਵੀ ਆਪਣੇ ਕਿਰਾਏ ਦੇ ਪੈਸੇ ਮੰਗਣ ਲੱਗਾ ਅਤੇ ਕਰਿਆਨੇ ਵਾਲੇ ਨੇ ਵੀ ਉਧਾਰ ਦੇਣਾ ਬੰਦ ਕਰ ਦਿੱਤਾ। ਮਾਲਤੀ ਲਈ ਇਹ ਦਿਨ ਬੜੇ ਕਸ਼ਟ ਦੇ ਸਨ। ਉਹ ਵਾਪਸ ਆਪਣੇ ਮਾਂ ਪਿਓ ਦੇ ਦਰ ਤੇ ਵੀ ਦਸਤਕ ਨਹੀਂ ਸੀ ਦੇ ਸਕਦੀ। ਸਭ ਦਰਵਾਜ਼ੇ ਤਾਂ ਉਹ ਆਪ ਬੰਦ ਕਰ ਆਈ ਸੀ। ਮਾਲਤੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਨੂੰ ਦੋ ਚਾਰ ਘਰਾਂ ਵਿਚ ਝਾਝੂ ਪੋਚੇ ਦਾ ਹੀ ਕੰਮ ਮਿਲ ਜਾਏ। ਪਰ ਉਹ ਜਿੱਥੇ ਵੀ ਜਾਂਦੀ ਉਸ ਦੇ ਚਾਲ ਚੱਲਨ ਦੀ ਰਿਪੋਰਟ ਪਹਿਲਾਂ ਹੀ ਪਹੁੰਚ ਜਾਂਦੀ ਅਤੇ ਉਸ ਨੂੰ ਨਾਂਹ ਹੋ ਜਾਂਦੀ। ਅਗਲੇ ਦੋ ਮਹੀਨੇ ਉਸ ਨੇ ਬੜੀ ਮੁਸ਼ਕਲ ਨਾਲ ਕੱਟੇ। ਉਹ ਮਜ਼ਬੂਰ ਅਤੇ ਦੁਖਿਆਰਨ ਸੀ। ਹੁਣ ਉਹ ਨੀਮ ਪਾਗਲ ਜਿਹੀ ਹੋ ਗਈ ਸੀ ਅਤੇ ਸਾਰਾ ਦਿਨ ਮੈਲੇ ਕੁਚੈਲੇ ਕੱਪੜਿਆਂ ਨਾਲ ਗਲੀਆਂ ਵਿਚ ਗਾਉਂਦੀ ਫਿਰਦੀ-“ਜੋ ਮੈਂ ਜਾਣਤੀ ਕਿ ਪ੍ਰੀਤ ਕਿਯੇ ਦੁੱਖ ਹੋਏ। ਨਗਰ ਢੰਡੋਰਾ ਪੀਟਤੀ ਪ੍ਰੀਤ ਨਾ ਕਰਿਓ ਕੋਇ।” ਲਹਿਣੇਦਾਰਾਂ ਦੇ ਸਬਰ ਦਾ ਪਿਆਲਾ ਭਰ ਗਿਆ। ਕਰਿਆਨੇ ਵਾਲੇ ਨੇ ਆਪਣਾ ਪੈਸਾ ਲੈਣ ਲਈ ਬਹੁਤ ਦਬਾਅ ਪਾਣਾ ਸ਼ੁਰੂ ਕਰ ਦਿੱਤਾ। ਖੋਲੀ ਵਾਲੇ ਨੇ ਤਾਂ ਇਥੋਂ ਤੱਕ ਕਹਿ ਦਿੱਤਾ-“ਯਦੀ ਮੁਝੇ ਕੱਲ੍ਹ ਤੱਕ ਸਾਰਾ ਕਿਰਾਇਆ ਨਾ ਮਿਲਾ ਤੋ ਮੈਂ ਸਾਰਾ ਸਮਾਨ ਨਿਕਾਲ ਕਰ ਬਾਹਰ ਫੈਂਕ ਦੂੰਗਾ ਔਰ ਯਹ ਖੋਲੀ ਕਿਸੀ ਔਰ ਕੋ ਕਿਰਾਏ ਪਰ ਦੇ ਦੂੰਗਾ।” ਇਸ ਤੇ ਮਾਲਤੀ ਬਹੁਤ ਡਰ ਗਈ। ਉਹ ਸੋਚਦੀ ਜੇ ਮਾਲਕ ਨੇ ਸੱਚ ਮੁੱਚ ਹੀ ਸਮਾਨ ਬਾਹਰ ਸੁੱਟ ਦਿੱਤਾ ਤਾਂ ਉਹ ਕੀ ਕਰੇਗੀ। ਕਿੱਥੇ ਜਾਏਗੀ? ਉਸ ਦੀ ਤਾਂ ਬੜੀ ਬੇਇਜ਼ਤੀ ਹੋਵੇਗੀ। ਉਸ ਰਾਤ ਉਹ ਖੋਲੀ ਨੂੰ ਉਸੇ ਤਰ੍ਹਾਂ ਛੱਡ ਕੇ ਜਿੱਧਰ ਮੂੰਹ ਆਇਆ ਚੱਲ ਪਈ। ਉਹ ਤੁਰਦੀ ਗਈ, ਤੁਰਦੀ ਹੀ ਗਈ। ਜਦ ਉਹ ਥੱਕ ਗਈ ਤਾਂ ਉਸ ਦੇ ਪੈਰ ਰੁਕ ਗਏ। ਉਸ ਨੇ ਆਪਣੇ ਆਪ ਨੂੰ ਚੰਡੀਗੜ ਦੀ ਸੁਖਣਾ ਝੀਲ ਦੇ ਕਿਨਾਰੇ ਤੇ ਖੜੇ ਪਾਇਆ। ਉੱਥੇ ਕਾਫੀ ਹਨੇਰਾ ਸੀ। ਕੋਈ ਮਨੁੱਖ ਵੀ ਨਜ਼ਰ ਨਹੀਂ ਸੀ ਆ ਰਿਹਾ। ਝੀਲ ਦਾ ਪਾਣੀ ਇਸ ਸਮੇਂ ਬਿਲਕੁਲ ਸ਼ਾਂਤ ਅਤੇ ਠਹਿਰਿਆ ਹੋਇਆ ਸੀ। ਉਹ ਕਿਨਾਰੇ ਤੇ ਬੈਠ ਗਈ। ਝੀਲ ਦਾ ਸ਼ਾਂਤ ਪਾਣੀ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ। ਉਹ ਪੱਕੇ ਇਰਾਦੇ ਨਾਲ ਉੱਠੀ। ਇੱਧਰ ਉੱਧਰ ਦੇਖਿਆ ਅਤੇ ਇਕ ਦਮ ਝੀਲ ਵਿਚ ਛਾਲ ਮਾਰ ਦਿੱਤੀ। ਦੂਰੋਂ ਕਿਧਰੋਂ ਇਕ ਗਾਣੇ ਦੀ ਆਵਾਜ ਆ ਰਹੀ ਸੀ-“ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾ ਤੇ ਰੋਣ ਖੜੀਆਂ।” |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਪਾਰੋ ਜਦ ਮੁਹਾਲੀ ਦੇ 6 ਫੇਸ ਦੇ ਸਰਕਾਰੀ ਹਸਪਤਾਲ ਤੋਂ ਆਪਣੀ ਡਿਲੀਵਰੀ ਕਰਾ ਕੇ (ਬੱਚਾ ਜੰਮ ਕੇ) ਵਾਪਸ ਆਪਣੀ ਝੁੱਗੀ ਵਿਚ ਜਗਤਪੁਰੇ ਆਈ ਤਾਂ ਉਸ ਦੀ ਗੋਦੀ ਵਿਚ ਇਕ ਗੋਰੀ ਚਿੱਟੀ ਨਵਜੰਮੀ ਬੱਚੀ ਸੀ। ਪਾਰੋ ਆਪਣੀ ਇਸ ਫ਼ੁੱਲਾਂ ਵਰਗੀ ਧੀ ਤੋਂ ਵਾਰੀ ਵਾਰੀ ਜਾ ਰਹੀ ਸੀ। ਉਹ ਖ਼ੁਸ਼ੀ ਨਾਲ ਫੁੱਲੀ ਨਹੀਂ ਸੀਂ ਸੀ ਸਮਾ ਰਹੀ। ਸ਼ਾਮ ਨੂੰ ਜਦ ਉਸ ਦਾ ਪਤੀ ਕਰਮੂ ਘਰ ਆਇਆ ਤਾਂ ਪਾਰੋ ਨੇ ਖ਼ੁਸ਼ੀ ਖ਼ੁਸ਼ੀ ਉਸ ਨੂੰ ਆਪਣੀ ਬੱਚੀ ਦਾ ਮੂੰਹ ਦਿਖਾਇਆ। ਪਾਰੋ ’ਤੇ ਉਸ ਦਾ ਪਤੀ ਚੰਗੇ ਭਵਿੱਖ ਲਈ ਬਿਹਾਰ ਤੋਂ ਮੁਹਾਲੀ ਵਿਚ ਆ ਕੇ ਵੱਸੇ ਸਨ। ਏਨੀ ਸੋਹਣੀ ਬੱਚੀ ਨੂੰ ਦੇਖ ਕੇ ਕਰਮੂ ਦੇ ਮੱਥੇ ਤੇ ਤਿਊੜੀਆਂ ਪੈ ਗਈਆਂ। ਉਹ ਗੁੱਸੇ ਨਾਲ ਚੀਖਿਆ-“ਯਹ ਮੇਰੀ ਬੱਚੀ ਨਹੀਂ ਹੋ ਸਕਤੀ। ਸੱਚ ਬੋਲ ਯਹ ਕਿਸ ਕੀ ਬੱਚੀ ਹੈ? ਮੈਂ ਇਸੇ ਜਾਨ ਸੇ ਮਾਰ ਦੂੰਗਾ।”