ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (5 ਦਸਬੰਰ 2021 ਨੂੰ) 65ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸਹਿਜ ਤੇ ਸੁਹਜ ਦਾ ਸ਼ਾਇਰ ਗੌਤਮ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਸ਼ਾਇਰ ਗੌਤਮ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਅਦੀਬ ਸਮੁੰਦਰੋਂ ਪਾਰ ਦੇ: ਸਹਿਜ ਤੇ ਸੁਹਜ ਦਾ ਸ਼ਾਇਰ ਗੌਤਮ— ਹਰਮੀਤ ਸਿੰਘ ਅਟਵਾਲ ਕੈਨੇਡਾ ਦੇ ਸ਼ਹਿਰ ਸਰੀ (ਬੀ.ਸੀ.) ਵਿਚ ਵਸਦੇ ਪੰਜਾਬੀ ਦੇ ਨੇਕ ਦਿਲ ਸ਼ਾਇਰ ਗੌਤਮ ਉੱਪਰ ਡਾ. ਧਨਵੰਤ ਕੌਰ ਦੀ ਆਖੀ ਇਹ ਗੱਲ ਪੂਰੀ ਢੁੱਕਦੀ ਹੈ ਕਿ ਸਾਹਿਤਕਾਰ ਦੀ ਟੇਕ ਸੱਚ, ਸਹਿਜ ਤੇ ਸੁਹਜ ਉੱਪਰ ਹੋਣੀ ਚਾਹੀਦੀ ਹੈ ਤਾਂ ਹੀ ਸਾਹਿਤ ਸੱਤਿਅਮ, ਸ਼ਿਵਮ ਤੇ ਸੁੰਦਰਮ ਦੇ ਧਰਮ ਨੂੰ ਨਿਭਾ ਸਕਦਾ ਹੈ। ਗੌਤਮ ਗੁਣਵਾਨ ਸ਼ਾਇਰ ਹੈ। ਉਸ ਦੀ ਸ਼ਾਇਰੀ ਅਸਲੋਂ ਸੱਚ, ਸੁਹਜ ਤੇ ਸਹਿਜ ਦੀ ਸ਼ਾਇਰੀ ਹੈ। ਉਸ ਨੂੰ ਮਨੁੱਖੀ ਵਿਹਾਰ ਦੀਆਂ ਗਹਿਨ ਸੰਰਚਨਾਵਾਂ ਵਿਚ ਕੰਮ ਕਰਦੇ ਬਿੰਦੂਆਂ ਦਾ ਚਿੰਤਨੀ-ਚਿਤਰਣ ਕਰਨਾ ਵੀ ਆਉਦਾ ਹੈ, ਸੱਚ ਨੂੰ ਸਾਹਿਤਕ ਸੁਹਜ ਵਿਚ ਦੀ ਲੰਘਾ ਕੇ ਸਹਿਜਤਾ ਨਾਲ ਆਪਣੀ ਰਚਨਾਤਮਕ ਕਲਪਨਾ ਦੀ ਤਾਕਤ ਨਾਲ ਸਿਰਜਣਾਤਮਕ ਰੂਪ ਦੇਣਾ ਵੀ ਆਉਂਦਾ ਹੈ ਤੇ ਦੱਸਣ ਨਾਲੋਂ ਦਰਸਾਉਣ ਦਾ ਗੌਤਮ ਦਾ ਅੰਦਾਜ਼ ਬਿਆਂ ਵੀ ਆਪਣਾ ਹੀ ਹੈ। ਉਂਜ ਵੀ ਵਿਦਵਾਨ ਸੱਜਣਾਂ ਦਾ ਮੰਨਣਾ ਹੈ ਕਿ ਜਿਸ ਲੇਖਕ ਨੂੰ ਪੰਜਾਬੀ ਅਵਚੇਤਨ ਦੇ ਨਿਰਮਾਣਕਾਰੀ ਪ੍ਰੇਰਕ ਤੇ ਪੰਜਾਬੀ ਵਿਸ਼ਵ ਦਿ੍ਰਸ਼ਟੀ ਦੇ ਮੂਲ ਵਿਚਾਰਧਾਰਕ ਸਰੋਕਾਰ ਸਮਝ ਆ ਗਏ, ਸਮਝੋ ਉਸ ਦੀ ਕਲਮ ਰਾਹੇ ਪੈ ਗਈ। ਇਸ ਪੱਖੋਂ ਵੀ ਗੌਤਮ ਸੁਭਾਗਾ ਹੈ। ਉਸ ਨੂੰ ਪ੍ਰਗਟਾਏ ਜਾ ਰਹੇ ਵਸਤੂ-ਤੱਥ ਦੀਆਂ ਲਗਪਗ ਸਾਰੀਆਂ ਜਟਿਲਤਾਵਾਂ ਦੀ ਸਮਝ ਹੈ। ਉਹ ਚਿਤਰਨ ਦੇ ਕੇਂਦਰੀ ਤੇ ਲਾਜ਼ਮੀ ਤੱਤਾਂ ਨੂੰ ਕਦੇ ਅੱਖੋਂ ਪਰੋਖੇ ਨਹੀਂ ਕਰਦਾ ਤੇ ਬੜੇ ਸਹਿਜ ਤੇ ਸੁਹਜ ਸੰਗ ਆਪਣੀ ਗੱਲ ਕਹਿਣ ਦੀ ਸਮਰੱਥਾ ਰੱਖਦਾ ਹੈ। ਹੁਣ ਤਕ ਗੌਤਮ ਦਾ ਇੱਕੋ ਇਕ ਗ਼ਜ਼ਲ ਸੰਗ੍ਰਹਿ ‘ਸੁਪਨੇ ਸੌਣ ਨਾ ਦਿੰਦੇ’ ਪਾਠਕਾਂ ਨੇ ਪੜ੍ਹਿਆ ਹੈ, ਜਿਸ ਵਿਚ ਕੁੱਲ 64 ਗ਼ਜ਼ਲਾਂ ਹਨ। ਇਸ ਪੁਸਤਕ ਅੰਦਰਲੀ ਹਰ ਗ਼ਜ਼ਲ ਪਾਠਕ ਦੇ ਮਨ-ਮਸਤਕ ਅੰਦਰ ਉਤਰਦੀ ਜਾਂਦੀ ਹੈ। ਪੰਜਾਬੀ ਭਾਸ਼ਾ ਦੇ ਲੋਕ ਮੁਹਾਵਰੇ ’ਚ ਰਚੀਆਂ ਇਹ ਗ਼ਜ਼ਲਾਂ ਸਹਿਜੇ ਹੀ ਜ਼ੁਬਾਨ ’ਤੇ ਚੜ੍ਹਦੀਆਂ ਹਨ। ਪੁਸਤਕ ਦੇ ਨਾਂ ਵਾਲੀ ਗ਼ਜ਼ਲ ਹੀ ਪਹਿਲਾਂ ਇੱਥੇ ਸਾਂਝੀ ਕੀਤੀ ਜਾਂਦੀ ਹੈ, ਜਿਸ ਵਿੱਚੋਂ ਸ਼ਾਇਰ ਦੀ ਸ਼ਾਇਰਾਨਾ ਸੰਜੀਦਗੀ ਦਾ ਸਹਿਜ ਅਨੁਮਾਨ ਲਾਇਆ ਜਾ ਸਕਦਾ ਹੈ। ਗ਼ਜ਼ਲ ਹੈ:- ਗਰਦਿਸ਼ ਮੈਨੂੰ ਖੜ੍ਹਨ ਨਾ ਦੇਵੇ ਤਾਰੇ ਭੌਣ ਨਾ ਦਿੰਦੇ ਕਿਹੜੇ ਖੂੰਜੇ ਰੱਖਾਂ ਮੈਂ ਹੁਣ ਮਹਿਕਦੀਆਂ ਇਹ ਯਾਦਾਂ। ਕਾਵਾਂ ਦੀ ਸਰਕਾਰ ਹੈ ਏਥੇ ਸੁਰ ’ਤੇ ਹੈ ਪਾਬੰਦੀ, ਗ਼ੈਰਾਂ ਦਾ ਪਿੜ ਗਾਹੁੰਦੇ-ਗਾਹੁੰਦੇ ਘਸ ਗਈਆਂ ਨੇ ਖੁਰੀਆਂ, ਵੇਚ ਰਹੇ ਨੇ ਅੱਜ ਵੀ ਮਾਲੀ ਖ਼ੁਦ ਕਲੀਆਂ ਦੀ ਲਾਲੀ, ਵੇਲ਼ਾ ਸੀ ਜਦ ਬੰਦ ਕਰੇ ਤੂੰ ਆਪਣੇ ਦਿਲ ਦੇ ਬੂਹ,ੇ ਉਂਜ ਸ਼ਾਇਰੀ ਬਾਰੇ ਤੇ ਵਿਸ਼ੇਸ਼ ਤੌਰ ’ਤੇ ਗੌਤਮ ਦੀ ਸ਼ਾਇਰੀ ਬਾਰੇ ਸਰੀ (ਕੈਨੇਡਾ) ਵਿਚ ਵੱਸਦੇ ਨਾਮਵਰ ਸ਼ਾਇਰ ਕਿ੍ਰਸ਼ਨ ਭਨੋਟ ਦੀਆਂ ਲਿਖੀਆਂ ਇਹ ਸਤਰਾਂ ਇਕਾਗਰਚਿਤ ਹੋ ਕੇ ਵਿਚਾਰਨਯੋਗ ਹਨ :- ਫ਼ਾਰਸੀ ਦਾ ਕਥਨ ਹੈ ‘ਸ਼ਾਇਰੀ ਜੁਜ਼ ਪੈਗੰਬਰੀ ਅਸਤ’ ਭਾਵ ਸ਼ਾਇਰੀ ਪੈਗੰਬਰੀ ਦਾ ਹੀ ਇਕ ਅੰਗ ਹੈ। ਇਸੇ ਕਰਕੇ ਪੁਰਾਣੇ ਵਿਦਵਾਨਾਂ ਨੂੰ ਰਿਸ਼ੀ ਦਾ ਲਕਬ ਦਿੱਤਾ ਜਾਂਦਾ ਰਿਹਾ ਹੈ। ਕੋਈ ਵੀ ਲਿਖਤ ਨਿੱਜੀ ਪੀੜ ਤੋਂ ਸ਼ੁਰੂ ਹੋ ਕੇ ਸਮੂਹਿਕ ਪੀੜ ਵੱਲ ਸਫ਼ਰ ਕਰਦੀ ਹੈ। ਗੌਤਮ ਦੀ ਸ਼ਾਇਰੀ ਵੀ ਸਮਾਜਿਕ ਸਰੋਕਾਰਾਂ ਨੂੰ ਮਖ਼ਾਤਿਬ ਹੈ। ਸਮਾਜਿਕ, ਆਰਥਿਕ, ਰਾਜਨੀਤਕ, ਨੈਤਿਕ, ਧਾਰਮਿਕ, ਸੱਭਿਆਚਾਰਕ ਸਰੋਕਾਰਾਂ ਨੂੰ ਉਸ ਦੀ ਕਲਮ ਸੰਬੋਧਿਤ ਹੈ। ਉਹ ਸਥਾਪਤੀ ਦੇ ਸੋਹਲੇ ਨਹੀਂ ਗਾਉਦੀ ਸਗੋਂ ਦੱਬੇ-ਕੁਚਲੇ ਲੋਕਾਂ ਦੀ ਜ਼ੁਬਾਨ ਬਣਦੀ ਹੈ। ਧੱਕੇਸ਼ਾਹੀ, ਪਖੰਡ, ਦੰਭ, ਦੋਗਲਾਪਣ, ਭਿ੍ਰਸ਼ਟਾਚਾਰ ਉਸ ਦੇ ਨਜ਼ਰੀਂ ਪੈਂਦਾ ਹੈ ਤਾਂ ਉਸ ਦੀ ਕਲਮ ਬੇਬਾਕੀ ਤੇ ਨਿਡਰਤਾ ਨਾਲ ਆਪਣੀ ਵਿਦਰੋਹੀ ਆਵਾਜ਼ ਬੁਲੰਦ ਕਰਦੀ ਹੈ। ਗੌਤਮ ਦੀ ਸੋਚ ਵਿਗਿਆਨਕ, ਅਗਾਂਹਵਧੂ ਤੇ ਯਥਾਰਥਵਾਦੀ ਹੈ। ਨਿਰਸੰਦੇਹ ਗੌਤਮ ਸਮੇਂ ਦਾ ਚੇਤੰਨ ਯਥਾਰਥਵਾਦੀ ਸ਼ਾਇਰ ਹੈ, ਜਿਹੜਾ ਸੱਚਾਈ ਦੇ ਰੂਪੋਸ਼ ਹੋ ਜਾਣ ਦੀ ਸਥਿਤੀ ਨੂੰ ਵੀ ਬਾਖ਼ੂਬੀ ਚਿਤਰਦਾ ਹੈ। ਮਸਲਨ:- ਹਸ਼ਰ ’ਤੇ ਆਣ ਪੁੱਜੀ ਹੈ, ਮਨੁੱਖੀ ਜਾਤ ਹੁਣ ਲਗਦਾ ਅਸਾਡੇ ਦੋਗਲੇਪਣ ਤੋਂ, ਡਰੀ ਹੋਈ ਇਵੇਂ ‘ਗੌਤਮ’ ਬਿਨਾਂ ਸਿਰ ਦੀ ਯੋਗ ਵਰਤੋਂ ਕੀਤਿਆਂ ਕਿਸਮਤ ਨੂੰ ਕਸੂਰਵਾਰ ਦੱਸਣਾ ਵੀ ਗੌਤਮ ਠੀਕ ਨਹੀਂ ਸਮਝਦਾ:- ਅਜੇ ਤੁਰਨਾ ਨਹੀਂ ਸਿੱਖੇ, ਉਹ ਚਲਦੇ ਚਾਲ ਭੇਡਾਂ ਦੀ ਮੈਂ ਤੇਰਾ ਹੋ ਹੀ ਜਾਣਾ ਸੀ, ਜ਼ਰਾ ਹਾਮੀ ਭਰੀ ਹੰੁਦੀ ਗੌਤਮ ਦਾ ਜਨਮ ਪਿੰਡ ਚੂਹੜ, ਤਹਿਸੀਲ ਨਕੋਦਰ (ਜਲੰਧਰ) ਵਿਖੇ ਪਿਤਾ ਚੰਦਨ ਭਾਨ ਗੌਤਮ ਤੇ ਸਤਿਆਵਤੀ ਗੌਤਮ ਦੇ ਘਰ 1974 ’ਚ ਹੋਇਆ। ਗੌਤਮ ਬੀਐੱਸਸੀ (ਮੈਡੀਕਲ ਸਾਇੰਸ) ਤੇ ਐੱਮਐੱਮਸੀ (ਫੋਰੈਂਸਿਕ ਸਾਇੰਸ) ਦੀ ਵਿੱਦਿਆ ਪ੍ਰਾਪਤ ਹੈ। ਸਾਲ 2002 ਵਿਚ ਉਹ ਕੈਨੇਡਾ ਜਾ ਵਸਿਆ। ਗੌਤਮ ਦੀ ਉਪਰੋਕਤ ਪੁਸਤਕ ਅੰਦਰਲੀ ਸ਼ਾਇਰੀ ਨੂੰ ਹਰਦਿਆਲ ਸਾਗਰ ਨੇ ‘ਬੇਬਾਕ ਤੇ ਬੇਖ਼ੌਫ਼ ਸ਼ਾਇਰੀ’ ਆਖਿਆ ਹੈ। ਮਕਬੂਲ ਗ਼ਜ਼ਲਗੋ ਜਸਵਿੰਦਰ ਨੇ ਗੌਤਮ ਨੂੰ ‘ਊਰਜਾ ਭਰਪੂਰ ਸ਼ਾਇਰ’ ਕਿਹਾ ਹੈ। ਆਪਣੇ ਸੁਭਾਅ ਬਾਰੇ ਤਾਂ ਗੌਤਮ ਨੇ ‘ਸ਼ੁਕਰੀਆ’ ਤਹਿਤ ਅੰਤ ’ਚ ਇਕ ਸ਼ਿਅਰ ਨਾਲ ਹੀ ਗੱਲ ਸਿਰੇ ਲਾ ਦਿੱਤੀ ਹੈ। ਸ਼ਿਅਰ ਹੈ :- ਪੇਤਲੀ ਸੀ ਜਦ ਸਮਝ ਤਦ ਤਲਖ਼ ਸੀ ਮੇਰਾ ਸੁਭਾਅ ਅੱਜ ਦੇ ਸਮੇਂ ਦੀ ਇਕ ਖ਼ਾਸ ਕਿਸਮ ਦੀ ਔਖਿਆਈ ਦੀ ਅਭਿਵਿਅਕਤੀ ਗੌਤਮ ਨੇ ਇੰਝ ਕੀਤੀ ਹੈ :- ਪੁਗਾਉਣਾ ਇਸ਼ਕ ਹੈ ਮੁਸ਼ਕਲ ਤੇ ਯਾਰੀ ਓਸ ਤੋਂ ਔਖੀ ਸ਼ਰਾਫ਼ਤ ਦਿਲ ਦਾ ਗਹਿਣਾ ਹੈ, ਇਹ ਆਦਮ ਜਾਤ ਦਾ ਹਾਸਿਲ ਗੌਤਮ ਦੀਆਂ ਗ਼ਜ਼ਲਾਂ ਦਾ ਅਰੂਜ਼ੀ ਪੱਖ ਵੀ ਪ੍ਰਪੱਕ ਹੈ। ਆਮ ਤੌਰ ’ਤੇ ਗ਼ਜ਼ਲ ਦੇ ਸ਼ਿਅਰ ਵਿਚ ਜ਼ੁਬਾਨਦਾਨੀ, ਕਹਿਣ ਦਾ ਢੰਗ, ਤਕਾਬੁਲ, ਮਦਾਹ ਸਬੀਹ, ਤਰਸੀਹ, ਤਕਰਾਰ, ਤਜ਼ਾਦ, ਸਨਾਇਆ ਮਾਅਨਵੀ, ਮੁਸਾਵਾਤ, ਮਾਅਕੂਸ, ਈਜਾਜ਼, ਤਾਸੀਸ, ਸਿਆਸਤ, ਮੁਬਾਲਗਾ, ਟੁਕੜੀਆਂ ਦੀ ਵਰਤੋਂ, ਮੰਜਰਕਸ਼ੀ ਆਦਿ ਗੁਣ ਹੋਣੇ ਮੰਨੇ ਗਏ ਹਨ, ਜਿਨ੍ਹਾਂ ਦੀ ਮੌਜੂਦਗੀ ਗੌਤਮ ਦੇ ਸ਼ਿਅਰਾਂ ਵਿਚ ਆਪਣੇ ਹੀ ਰੰਗ-ਸਰੂਪ ਵਿਚ ਹੈ। ਗੌਤਮ ਨਾਲ ਹੋਏ ਵਿਚਾਰ-ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇੱਥੇ ਲਿਖੇ ਜਾਂਦੇ ਹਨ: * 2012 ਵਿਚ ਸ੍ਰੀ ਭਨੋਟ ਜੀ ਤੋਂ ਅਰੂਜ ਸਿੱਖਣ ਦਾ ਸਬੱਬ ਬਣਿਆ। ਬਹਿਰ ਵਜ਼ਨ ਸਿੱਖਣ ਤੋਂ ਇਲਾਵਾ ਗ਼ਜ਼ਲ ਦੀਆਂ ਹੋਰ ਬਾਰੀਕੀਆਂ ਜਾਣਨ ਵਿਚ ਪਿਆਰੇ ਦੋਸਤ ਰਾਜਵੰਤ ਰਾਜ ਅਤੇ ਵੱਡੇ ਵੀਰ ਜਸਵਿੰਦਰ ਦਾ ਬਹੁਤ ਯੋਗਦਾਨ ਰਿਹਾ। * ਕਿਸੇ ਵੀ ਸਮਾਜ ਦੀ ਸਿਰਜਣਾ ਵਿਚ ਮੁੱਖ ਤੌਰ ’ਤੇ ਮਨੁੱਖੀ ਜ਼ਰੂਰਤਾਂ, ਸੁਰੱਖਿਆ ਅਤੇ ਮਨੁੱਖੀ ਪਿਆਰ ਮੁੱਖ ਭੂਮਿਕਾ ਨਿਭਾਉਦੇ ਹਨ। ਸਾਡੀ ਤ੍ਰਾਸਦੀ ਹੈ ਕਿ ਅਜੋਕੇ ਸਮਾਜ ਵਿਚ ਇਹ ਲੋੜਾਂ ਪੈਸੇ ਨਾਲ ਪੂਰੀਆਂ ਕਰਨ ਦੀ ਹੋੜ ਲੱਗੀ ਹੈ। ਇਸ ਰੁਝਾਨ ਨੇ ਮਨੁੱਖ ਵਿਚਲਾ ਅਦ੍ਰਿਸ਼ ਰਿਸ਼ਤਾ ਖ਼ਤਮ ਕਰ ਦਿੱਤਾ ਹੈ। ਪਦਾਰਥਾਂ ਨੂੰ ਇਕੱਠਾ ਕਰਦਾ ਅੱਜ ਦਾ ਮਨੁੱਖ ਸੰਵੇਦਨਾ ਤੋਂ ਦੂਰ ਹੰੁਦਾ ਜਾ ਰਿਹਾ ਹੈ। ਸਮਾਜਿਕ ਸਰੋਕਾਰਾਂ ਉੱਪਰ ਨਿੱਜੀ ਸਰੋਕਾਰ ਹਾਵੀ ਹੋ ਰਹੇ ਹਨ। * ਗ਼ਜ਼ਲ ਮੰਚ ਸਰੀ ਦੀ ਸਥਾਪਨਾ ਦਾ ਮਕਸਦ ਹਮਖ਼ਿਆਲ ਦੋਸਤਾਂ ਨੂੰ ਇਕੱਠਾ ਕਰ ਕੇ ਗ਼ਜ਼ਲ ਦੇ ਪਸਾਰ ਅਤੇ ਨਿਖ਼ਾਰ ਉੱਤੇ ਕੰਮ ਕਰਨਾ ਸੀ। ਇਸ ਮਕਸਦ ਵਿਚ ਅਸੀਂ ਬਹੁਤ ਹੱਦ ਤਕ ਕਾਮਯਾਬ ਰਹੇ ਹਾਂ। * ਸਾਡੀ ਖ਼ੁਸ਼ਨਸੀਬੀ ਹੈ ਕਿ ਸਾਡੇ ਆਸ-ਪਾਸ ਪੰਜਾਬੀ ਦੇ ਬਹੁਤ ਹੀ ਨਾਮਵਰ ਸ਼ਾਇਰ ਵਸ ਰਹੇ ਨੇ, ਜਿਨ੍ਹਾਂ ਵਿਚ ਜਸਵਿੰਦਰ, ਿਸ਼ਨ ਭਨੋਟ, ਰਾਜਵੰਤ ਰਾਜ, ਹਰਦਮ ਮਾਨ, ਮਨਪ੍ਰੀਤ, ਕਵਿੰਦਰ ਚਾਂਦ ਤੇ ਕੁਝ ਹੋਰ ਸ਼ਾਇਰ ਜਿਨ੍ਹਾਂ ਨੂੰ ਲੋਕ ਪੜ੍ਹਨਾ ਤੇ ਸੁਣਨਾ ਪਸੰਦ ਕਰਦੇ ਹਨ। * ਇਨਾਮ ਜਾਂ ਸਨਮਾਨ ਦਾ ਭਾਵ ਕਿਸੇ ਲੇਖਕ ਪ੍ਰਤੀ ਸਮਾਜ ਦੇ ਸਤਿਕਾਰ ਦਾ ਪ੍ਰਗਟਾਵਾ ਹੈ। ਪਰ ਅੱਜ-ਕੱਲ੍ਹ ਜੋ ਕੁਝ ਹੋ ਰਿਹਾ ਹੈ, ਜਿਸ ਤਰ੍ਹਾਂ ਕੁਝ ਅਯੋਗ ਲੇਖਕਾਂ ਨੂੰ ਵੱਕਾਰੀ ਇਨਾਮ ਦਿੱਤੇ ਜਾ ਰਹੇ ਹਨ, ਇਸ ਨੇ ਸਨਮਾਨਾਂ-ਇਨਾਮਾਂ ਦੀ ਕਦਰ ਬਹੁਤ ਘਟਾ ਦਿੱਤੀ ਹੈ। ਇਹ ਤਾਣੀ ਏਨੀ ਉਲਝ ਗਈ ਹੈ ਕਿ ਹੁਣ ਤਾਂ ਸੁਹਿਰਦ ਲੇਖਕਾਂ ਨੂੰ ਇਸ ਤੋਂ ਬਚਣਾ ਹੀ ਚਾਹੀਦਾ ਹੈ। * ਪੰਜਾਬੀ ਵਿਚ ਬਹੁਤ ਲਿਖਿਆ ਜਾ ਰਿਹਾ ਹੈ। ਸਾਡੇ ਕੋਲ ਪਾਠਕ ਘੱਟ ਤੇ ਲੇਖਕ ਵੱਧ ਹਨ। * ਨਵੇਂ ਸ਼ਾਇਰ ਬਹੁਤ ਵਧੀਆ ਲਿਖ ਰਹੇ ਹਨ। ਮੈਂ ਉਨ੍ਹਾਂ ਤੋਂ ਸ਼ਾਇਰੀ ਵਿਚ ਨਵੇਂ ਬਿੰਬਾਂ, ਨਵੇਂ ਮੁਹਾਵਰਿਆਂ ਤੇ ਨਵੇਂ ਖ਼ਿਆਲਾਂ ਦੀ ਉਮੀਦ ਕਰਦਾ ਹਾਂ। ਸੱਚ, ਸਹਿਜ ਅਤੇ ਸੁਹਜ ਦੇ ਸ਼ਾਇਰ ਗੌਤਮ ਦੇ ਇਨ੍ਹਾਂ ਸ਼ਿਅਰਾਂ ਨਾਲ ਹੀ ਆਗਿਆ ਲਈ ਜਾਂਦੀ ਹੈ: ਥੋੜ੍ਹੇ ਜਿਹੇ ਸੀ ਪਹਿਲੋਂ, ਹੁਣ ਹੋਰ ਆ ਰਲ਼ੇ ਨੇ ਮੰਡੀ ’ਚ ਜਾ ਖੜ੍ਹੇ ਨੇ,ਸਾਜ਼ਾਂ ਸਮੇਤ ਸਾਜ਼ੀ ਆਪਣੀ ਬਚਾ ਕੇ ਇੱਜ਼ਤ,ਏਥੋਂ ਵਿਦਾ ਤੂੰ ਹੋ ਜਾ |
*** |