|
ਤਨ ਦਾ ਪਿਆਸਾ ਹੈ ਕੁਈ ਤੇ ਮੈਂ ਹਕੀਕੀ ਇਸ਼ਕ ਦਾ, ਸਾਹਿਤਕਾਰ ਦਾ ਮੁੱਖ ਮੰਤਵ ਆਪਣੀਆਂ ਰਚਨਾਵਾਂ ਰਾਹੀਂ ਲੋਕਾਈ ਦੀ ਬਿਹਤਰੀ ਲਈ ਪ੍ਰੇਰਨਾ ਦੇ ਕੇ ਸਮਾਜ ਨੂੰ ਸੇਧ ਦੇਣੀ ਹੁੰਦਾ ਹੈ। ਕਿਸੇ ਸਮੇਂ ਸਾਹਿਤ ਮਨੋਰੰਜਨ ਦਾ ਹੀ ਸਾਧਨ ਸਮਝਿਆ ਜਾਂਦਾ ਸੀ ਜਾਂ ਕਲਾ, ਕਲਾ ਲਈ ਕਿਹਾ ਜਾਂਦਾ ਸੀ। ਪ੍ਰੰਤੂ ਸਮੇਂ ਦੀ ਤਬਦੀਲੀ ਅਤੇ ਆਧੁਨਿਕਤਾ ਦੇ ਜ਼ਮਾਨੇ ਵਿੱਚ ਮਨੋਰੰਜਨ ਲਈ ਸਾਹਿਤ ਦੀ ਰਚਨਾ ਬਹੁਤੀ ਨਹੀਂ ਕੀਤੀ ਜਾਂਦੀ। ਪ੍ਰਗਤਸ਼ੀਲ ਸਾਹਿਤ ਬਹੁਤੀ ਮਾਤਰਾ ਵਿੱਚ ਰਚਿਆ ਜਾਂਦਾ ਹੈ, ਜਿਸ ਦਾ ਸਮਾਜ ਨੂੰ ਲਾਭ ਹੋ ਸਕੇ। ਇਸ ਸੰਧਰਵ ਵਿੱਚ ਗ਼ਜ਼ਲਕਾਰ ਬਹੁਤੀਆਂ ਗ਼ਜ਼ਲਾਂ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਾ ਹੈ। ਧਾਰਮਿਕ ਕੱਟੜਵਾਦ ਤੇ ਪਖੰਡਵਾਦ ਦਾ ਗ਼ਜ਼ਲਕਾਰ ਪਰਦਾ ਫਾਸ਼ ਕਰਦਾ ਹੋਇਆ ਕੁਝ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲਿਖਦਾ ਹੈ: ਆਪੇ ਮੰਦਰ, ਆਪ ਪੁਜਾਰੀ, ‘ਢਿਲੋਂ’ ਆਪ ਭਗਤ ਜਨ ਵੀ, ਸਮਾਜਿਕ ਤਾਣੇ ਬਾਣੇ ਵਿੱਚ ਲੋਕ ਕਹਿਣੀ ਤੇ ਕਰਨੀ ਦੇ ਪੱਕੇ ਨਹੀਂ, ਉਹ ਇਸਤਰੀਆਂ ਦੀ ਭਲਾਈ ਅਤੇ ਬਿਹਤਰੀ ਬਾਰੇ ਦਮਗਜ਼ੇ ਮਾਰਦੇ ਰਹਿੰਦੇ ਹਨ ਪ੍ਰੰਤੂ ਅਸਲੀਅਤ ਕੁਝ ਹੋਰ ਹੁੰਦੀ ਹੈ। ਸਾਹਿਤਕਾਰ ਅਜਿਹੀਆਂ ਹਰਕਤਾਂ ਬਾਰੇ ਚੇਤੰਨ ਹੁੰਦਾ ਹੈ। ਤ੍ਰਿਲੋਕ ਸਿੰਘ ਢਿਲੋਂ ਵੀ ਇਸਤਰੀਆਂ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲਿਖਕੇ ਸਮਾਜ ਨੂੰ ਲਾਹਣਤਾਂ ਪਾਉਂਦਾ ਹੈ। ਉਸ ਦੀਆਂ ਗ਼ਜ਼ਲਾਂ ਦੇ ਇਸਤਰੀਆਂ ਦੀ ਤ੍ਰਾਸਦੀ ਬਾਰੇ ਕੁਝ ਸ਼ਿਅਰ ਇਸ ਪ੍ਰਕਾਰ ਹਨ: ਮਿਲੀ ਸੀ ਕੱਲ੍ਹ ਕਿਸੇ ਔਰਤ ਦੀ ਨੋਚੀ ਲਾਸ਼ ਜੋ ਰੁਲ਼ਦੀ, ਸਾਡੇ ਸਮਾਜ ਵਿੱਚ ਸਭ ਕੁਝ ਠੀਕ ਨਹੀਂ ਹੋ ਰਿਹਾ। ਅਮੀਰ ਲੋਕ ਆਪਣੀ ਅਮੀਰੀ ਕਰਕੇ ਫੋਕੀ ਹਓਮੈ ਦੇ ਸ਼ਿਕਾਰ ਹੋਏ ਪਏ ਹਨ। ਉਹ ਸਮਾਜ ਦੇ ਮੱਧ ਵਰਗੀ ਅਤੇ ਦੱਬੇ ਕੁਚਲੇ ਗ਼ਰੀਬ ਲੋਕਾਂ ਨੂੰ ਟਿਚ ਸਮਝਦੇ ਹਨ। ਉਹ ਆਪਣੇ ਆਪ ਨੂੰ ਪਰਮਾਤਮਾ ਦੇ ਵਰੋਸਾਏ ਹੋਏ ਉਚ ਵਰਗ ਦੇ ਨੁਮਾਇੰਦੇ ਸਮਝਦੇ ਹਨ। ਹਾਲਾਂ ਕਿ ਪਰਮਾਤਮਾ ਨੇ ਸਾਰੀ ਮਨੁੱਖਤਾ ਨੂੰ ਬਰਾਬਰ ਬਣਾਇਆ ਅਤੇ ਬਰਾਬਰ ਜੀਵਨ ਜਿਓਣ ਦੇ ਅਧਿਕਾਰ ਦਿੱਤੇ ਹਨ। ਹਓਮੈ ਵਾਲੇ ਘੁਮੰਡੀ ਲੋਕ ਸਾਜ਼ਿਸ਼ਾਂ ਰਚਕੇ ਆਪਣੀ ਮਨਮਾਨੀ ਕਰਦੇ ਹਨ। ਬਹੁਤੇ ਲੋਕ ਉਨ੍ਹਾਂ ਦੀਆਂ ਜ਼ਿਆਦਤੀਆਂ ਦੇ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰਦੇ ਸਗੋਂ ਚੁੱਪ ਚਾਪ ਬਰਦਾਸ਼ਤ ਕਰਦੇ ਰਹਿੰਦੇ ਹਨ। ਚੁੱਪ ਰਹਿਣ ਵਿੱਚ ਆਪਣੀ ਬਿਹਤਰੀ ਸਮਝਦੇ ਹਨ। ਅਜਿਹੇ ਲੋਕਾਂ ਬਾਰੇ ਗ਼ਜ਼ਲਕਾਰ ਆਪਣੇ ਸ਼ਿਅਰਾਂ ਵਿੱਚ ਲਿਖਦਾ ਹੈ: ਜਦ ਤਾਕਤ ਤੇ ਹਓਮੈ ਮਿਲ ਕੇ ਸਾਜ਼ਿਸ਼ ਰਚਦੇ ਨੇ, ਡਾਲਰਾਂ ਦੀ ਚਕਾਚੌਂਦ ਵਿੱਚ ਪੰਜਾਬੀ ਨੌਜਵਾਨੀ ਦਾ ਪ੍ਰਵਾਸ ਵਿੱਚ ਜਾਣਾ, ਮਾਪਿਆਂ ਲਈ ਖ਼ਤਰੇ ਦੀ ਘੰਟੀ ਬਣ ਚੁੱਕਿਆ ਹੈ। ਬੱਚੇ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਮਾਪਿਆਂ ਨੂੰ ਵਿਸਾਰ ਜਾਂਦੇ ਹਨ। ਡਾਲਰ ਕਮਾਉਣ ਦੇ ਚਕਰ ਵਿੱਚ ਜਦੋਜਹਿਦ ਕਰਦੇ ਰਹਿੰਦੇ ਹਨ, ਪਿੱਛੇ ਮਾਪੇ ਉਨ੍ਹਾਂ ਦੇ ਵਿਛੋੜੇ ਨੂੰ ਤਰਸਦੇ ਰਹਿੰਦੇ ਹਨ। ਇਸ ਤ੍ਰਾਸਦੀ ਨੇ ਖ਼ੂਨ ਦੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰ ਦਿੱਤੀ ਹੈ। ਤ੍ਰਿਲੋਕ ਸਿੰਘ ਢਿਲੋਂ ਵੀ ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਸਮਝਦਾ। ਇਸ ਕਰਕੇ ਉਹ ਆਪਣੇ ਸ਼ਿਅਰਾਂ ਵਿੱਚ ਲਿਖਦਾ ਹੈ: ਚਮਕ ਵਿੱਚ ਡਾਲਰਾਂ ਦੀ ਮਾਪਿਆਂ ਨੂੰ ਭੁੱਲ ਜਿਨ੍ਹਾਂ ਜਾਣੈ, ਦੁਨੀਆਂ ਰੰਗ ਬਿਰੰਗੀ ਹੈ। ਗ਼ਰੀਬ ਤੇ ਅਮੀਰ ਵਿੱਚ ਬਹੁਤ ਵੱਡਾ ਪਾੜਾ ਹੈ। ਵਿਖਾਵਾ ਹੀ ਪ੍ਰਧਾਨ ਹੈ, ਅਮਲੀ ਤੌਰ ‘ਤੇ ਕੰਮ ਨਹੀਂ ਕੀਤੇ ਜਾ ਰਹੇ। ਇਨ੍ਹਾਂ ਸਾਰੀਆਂ ਗੱਲਾਂ ਦਾ ਸਾਹਿਤਕਾਰਾਂ ‘ਤੇ ਪ੍ਰਭਾਵ ਪੈਣਾ ਕੁਦਰਤੀ ਹੈ। ਫਿਰ ਉਹ ਲੋਕਾਂ ਦੇ ਕਾਰਨਾਮਿਆਂ ਨੂੰ ਆਪਣੀਆਂ ਰਚਨਾਵਾਂ ਵਿੱਚ ਦਰਸਾਉਂਦੇ ਹਨ। ਤ੍ਰਿਲੋਕ ਸਿੰਘ ਢਿਲੋਂ ਨੇ ਅਜਿਹੇ ਲੋਕਾਂ ਦੇ ਮੁਖੌਟਿਆਂ ਨੂੰ ਆਪਣੀਆਂ ਗ਼ਜ਼ਲਾਂ ਵਿੱਚ ਵਰਣਨ ਕੀਤਾ ਹੈ। ਉਨ੍ਹਾਂ ਲੋਕਾਂ ਬਾਰੇ ਸ਼ਾਇਰ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ: ਆਪਣੇ ਚਿਹਰੇ ਤੋਂ ਰਤਾ ਪਹਿਲਾਂ ਮਖੌਟਾ ਤਾਂ ਉਤਾਰ, ਭਵਿਖ ਵਿੱਚ ਤ੍ਰਿਲੋਕ ਸਿੰਘ ਢਿਲੋਂ ਤੋਂ ਹੋਰ ਵਧੀਆ ਗ਼ਜ਼ਲ ਸੰਗ੍ਰਹਿ ਦੀ ਉਮੀਦ ਕੀਤੀ ਜਾ ਸਕਦੀ ਹੈ। 95 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਸ਼ਬਦਾਂਜਲੀ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਸੰਪਰਕ: ਤ੍ਰਿਲੋਕ ਸਿੰਘ ਢਿਲੋਂ : 9855461644 |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਤ੍ਰਿਲੋਕ ਸਿੰਘ ਢਿਲੋਂ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਲਗਪਗ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜ਼ਮਾਇਆ ਹੈ, ਪ੍ਰੰਤੂ ਉਸਦੀ ਸਭ ਤੋਂ ਵੱਧ ਪਕੜ ਕਾਵਿ ਰੂਪ ਗ਼ਜ਼ਲ ‘ਤੇ ਹੈ। ਉਸ ਦੀਆਂ ਅੱਠ ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਛੇ ਪੁਸਤਕਾਂ ਵਿੱਚ ਉਸ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਗ਼ਜ਼ਲ ਸੰਗ੍ਰਹਿ ਉਸਦੀ ਦਸਵੀਂ ਪੁਸਤਕ ਹੈ। ਇਸ ਗ਼ਜ਼ਲ ਸੰਗ੍ਰਹਿ ਦੇ ਵਿਸ਼ੇ ਵੀ ਬਹੁ-ਰੰਗੀ ਹਨ। ਤ੍ਰਿਲੋਕ ਸਿੰਘ ਢਿਲੋਂ ਦੀਆਂ ਗ਼ਜ਼ਲਾਂ ‘ਗ਼ਜ਼ਲ-ਮੁਸੱਲਸਲ ਅਤੇ ‘ਗ਼ਜ਼ਲ-ਗ਼ੈਰ ਮੁਸੱਲਸਲ’ ਦੋਵੇਂ ਰੂਪਾਂ ਵਿੱਚ ਹਨ। ਭਾਵ ਕੁਝ ਗ਼ਜ਼ਲਾਂ ਵਿੱਚ ਸਾਰੇ ਸ਼ਿਅਰ ਇੱਕੋ ਹੀ ਭਾਵ ਦੀ ਪੇਸ਼ਕਾਰੀ ਕਰਦੇ ਹਨ ਅਤੇ ਕੁਝ ਵੱਖੋ-ਵੱਖਰੇ ਭਾਵਾਂ ਦੀ ਅਭੀਵਿਅਕਤੀ ਕਰਦੇ ਹਨ। ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਗ਼ਜ਼ਲਾਂ ਸੱਤ-ਸੱਤ ਸ਼ਿਅਰਾਂ ਵਾਲੀਆਂ ਹਨ। ਮੁੱਖ ਤੌਰ ‘ਤੇ ਤ੍ਰਿਲੋਕ ਸਿੰਘ ਢਿਲੋਂ ਨੇ ਲੋਕਾਈ ਦੀ ਆਵਾਜ਼ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ। ਭਾਵ ਉਸ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਤ੍ਰਿਲੋਕ ਸਿੰਘ ਢਿਲੋਂ ਨੇ ਗ਼ਜ਼ਲ ਦੀ ਦਿਸ਼ਾ ਤੇ ਦਸ਼ਾ ਹੀ ਬਦਲਕੇ ਰੱਖ ਦਿੱਤੀ ਹੈ। ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ, ਜਿਨ੍ਹਾਂ ਵਿੱਚ ਨਸ਼ੇ, ਭਰੂਣ ਹੱਤਿਆ, ਇਸਤਰੀਆਂ ਦੀ ਦੁਰਦਸ਼ਾ, ਦਾਜ-ਦਹੇਜ, ਪ੍ਰਦੂਸ਼ਣ, ਆਰਥਿਕ ਅਸਾਵਾਂਪਣ, ਅਨੈਤਿਕਤਾ, ਡੇਰਾਵਾਦ, ਧਾਰਮਿਕ ਕੱਟੜਤਾ, ਰਾਜਨੀਤਕ ਗਿਰਾਵਟ ਆਦਿ ਸ਼ਾਮਲ ਹਨ। ਗ਼ਜ਼ਲ ਸੰਗ੍ਰਹਿ ਵਿੱਚ 72 ਗ਼ਜ਼ਲਾਂ ਹਨ, ਜਿਹੜੀਆਂ ਆਪੋ ਆਪਣੇ ਵਿਸ਼ਿਆਂ ਦੇ ਰੰਗ ਵਿਖੇਰਦੀਆਂ ਹੋਈਆਂ ਲੋਕਾਈ ਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਆਮ ਤੌਰ ‘ਤੇ ਗ਼ਜ਼ਲ ਦਾ ਸੰਬੰਧ ਇਸ਼ਕ ਮਜ਼ਾਜ਼ੀ ਨਾਲ ਜੋੜਿਆ ਜਾਂਦਾ ਹੈ। ਭਾਵ ਗ਼ਜ਼ਲ ਔਰਤ ਦੇ ਆਲੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ, ਪ੍ਰੰਤੂ ਸ਼ਾਇਰ ਨੇ ਗ਼ਜ਼ਲ ਨੂੰ ਸਮਾਜਿਕ /ਧਾਰਮਿਕ/ਅਧਿਆਤਮਿਕ ਰੰਗ ਵਿੱਚ ਰੰਗਿਆ ਹੈ। ਦੋ ਸ਼ਿਅਰ ਧਾਰਮਿਕ/ਅਧਿਆਤਮਿਕ ਰੰਗ ਦੇ ਇਸ ਪ੍ਰਕਾਰ ਹਨ: