ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਗੁਰੂ ਸਾਹਿਬ ਦੇ ਯੋਗਦਾਨ ਦਾ ਸ਼ਬਦ-ਗੁਰੂ ਤੱਕ ਦੇ ਸਫਰ ਨੂੰ ਡਾ. ਰਤਨ ਸਿੰਘ ਜੱਗੀ ਨੇ ਇਕ ਇਤਿਹਾਸਕ ਦਸਤਾਵੇਜ਼ ਦੇ ਰੂਪ ਵਿੱਚ ਸੰਕਲਿਤ ਕਰਕੇ ਸਿੱਖ ਜਗਤ ਨੂੰ ਬਿਹਤਰੀਨ ਤੋਹਫ਼ਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਗੁਰੂ ਸਾਹਿਬਾਨ ਬਾਰੇ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ ਪ੍ਰੰਤੂ ‘ਗੁਰੂ ਨਾਨਕ ਜੋਤਿ ਵਿਕਾਸ’ ਆਪਣੀ ਕਿਸਮ ਦੀ ਵਿਲੱਖਣ ਪੁਸਤਕ ਹੈ।
ਇਹ ਪੁਸਤਕ ਖੋਜ ‘ਤੇ ਅਧਾਰਤ ਹੈ। ਵੈਸੇ ਤਾਂ ਹਰ ਗੁਰੂ ਸਾਹਿਬ ਬਾਰੇ ਇਕ-ਇਕ ਪੁਸਤਕ ਪ੍ਰਕਾਸ਼ਤ ਕੀਤੀ ਜਾ ਸਕਦੀ ਹੈ। ਦਸ ਗੁਰੂਆਂ ਬਾਰੇ ਸੰਖੇਪ ਵਿੱਚ ਠੋਸ ਤੱਥਾਂ ‘ਤੇ ਅਧਾਰਤ ਜਾਣਕਾਰੀ ਇਕ ਪੁਸਤਕ ਵਿੱਚ ਇਕੱਠੀ ਕਰ ਦਿੱਤੀ ਹੈ। ਸ੍ਰੀ ਗੁਰੀ ਨਾਨਕ ਦੇਵ ਸਿਰੀ ਚੰਦ ਅਤੇ ਲਖਮੀ ਦਾਸ ਦੋ ਸਪੁੱਤਰਾਂ ਦੇ ਜਨਮ ਤੋਂ ਬਾਅਦ ਵੀ ਉਹ ਸੰਤੁਸ਼ਟ ਨਾ ਹੋਏ। ਫਿਰ ਪੰਜ ਉਦਾਸੀਆਂ (ਅਧਿਆਤਮਿਕ ਯਾਤ੍ਰਾਵਾਂ) ਤੇ ਚਲੇ ਗਏ। ਯਾਤ੍ਰਾ ਦੇ ਸਾਰੇ ਤੀਰਥਾਂ ਅਤੇ ਕੇਂਦਰਾਂ ‘ਤੇ ਗਏ, ਜਿਨ੍ਹਾਂ ਵਿੱਚ ਸੁਮੇਰ ਪਰਬਤ, ਮੱਕਾ, ਮਦੀਨਾ, ਬਗ਼ਦਾਦ, ਅਚਲ ਬਟਾਲਾ ਆਦਿ ਸ਼ਾਮਲ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖੀ ਸ਼ੁਕਲ ਪੱਖ ਸੰਮਤ 1526 ਨੂੰ ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਦਾਸ ਮਹਿਤਾ ਦੇ ਘਰ ਹੋਇਆ। ਜਾਣਕਾਰੀ ਦੇ ਸਾਰੇ ਸ੍ਰੋਤ ਗੁਰੂ ਜੀ ਦੇ ਜਨਮ-ਦਿਵਸ ਅਤੇ ਮਹੀਨੇ ਬਾਰੇ ਇਕਮਤ ਨਹੀਂ ਹਨ। ਦਿਹਾਂਤ ਸੰਮਤ 1596 ਅਸੂ ਵਦੀ 10 ਨੂੰ ਕਰਤਾਰਪੁਰ ਵਿੱਚ ਹੋਇਆ। ਇਥੋਂ ਤੱਕ ਕਿ ਗੁਰੂ ਜੀ ਨਾਲ ਸੰਬੰਧਤ ਘਟਨਾਵਾਂ ਬਾਰੇ ਵੀ ਇਕਮਤ ਨਹੀਂ ਹਨ। ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਜੋ ਉਪਦੇਸ਼ ਗੁਰੂ ਜੀ ਦਿੰਦੇ ਸਨ, ਉਹੀ ਉਨ੍ਹਾਂ ਦੀ ਬਾਣੀ ਸੀ। ਸਾਰੀ ਬਾਣੀ ਇਕੋ ਸਮੇਂ ਨਹੀਂ ਰਚੀ ਗਈ। ਡਾ. ਜੱਗੀ ਅਨੁਸਾਰ ਵੱਡੇ ਆਕਾਰ ਵਾਲੀਆਂ ਰਚਨਾਵਾਂ ਕਰਤਾਰਪੁਰ ਰਚੀਆਂ ਗਈਆਂ ਸਨ। ਉਨ੍ਹਾਂ ਦੀ ਬਾਣੀ ਦੀ ਕੁਲ ਪੱਦ-ਸੰਖਿਆ 958 ਹੈ। ਗੁਰੂ ਜੀ ਦੀ ਪ੍ਰਮਾਣਿਕ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਸੰਕਲਨ ਵੇਲੇ ਨਿਸਚਿਤ ਕੀਤੀ ਸੀ। ਡਾ. ਜੱਗੀ ਅਨੁਸਾਰ ਗੁਰੂ ਜੀ ਮਾਨਵਵਾਦੀ, ਨਿਮਰ, ਵਿਸ਼ਾਲ ਅਨੁਭਵੀ, ਕਵੀ, ਵਿਚਾਰਕ, ਨਿਰਭੈ ਲੋਕ ਨਾਇਕ, ਦੇਸ਼ ਭਗਤ, ਬ੍ਰਹਮ ਗਿਆਤਾ, ਕ੍ਰਾਂਤੀਕਾਰੀ ਸੁਧਾਰਕ, ਮਹਾਂਪੁਰਸ਼ ਸਨ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਮਾਤਾ ਤਿ੍ਰਪਤਾ ਅਤੇ ਪਿਤਾ ਕਾਲੂ ਦਾਸ ਮਹਿਤਾ ਦੇ ਘਰ ਹੋਇਆ। ਸ੍ਰੀ ਗੁਰੂ ਅੰਗਦ ਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਤਿੰਨ ਸ੍ਰੋਤਾਂ ਤੋਂ ਜਾਣਕਾਰੀ ਮਿਲਦੀ ਹੈ, ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ, ਵਾਰਾਂ ਭਾਈ ਗੁਰਦਾਸ ਅਤੇ ਦਸਮ ਗ੍ਰੰਥ ਅਤੇ ਭਾਈ ਨੰਦ ਲਾਲ ਗੋਯਾ ਦੀਆਂ ਰਚਨਾਵਾਂ ਸ਼ਾਮਲ ਹਨ। ਉਨ੍ਹਾਂ ਦੀ ਬਾਣੀ ਭਾਵੇਂ ਬਹੁਤ ਥੋੜ੍ਹੀ ਹੈ ਪ੍ਰੰਤੂ ਉਸ ਵਿੱਚ ਪ੍ਰੇਮ-ਭਾਵਨਾ ਸ਼ਰਧਾ ਅਤੇ ਸਮਰਪਣ ਨਾਲ ਉਘੜਕੇ ਸਾਹਮਣੇ ਆਉਂਦੀ ਹੈ। ਉਨ੍ਹਾਂ ਦੇ 63 ਸ਼ਲੋਕ ਅਤੇ 9 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਭਾਈ ਲਹਿਣਾ ਜੀ ਦਾ ਪਰਿਵਾਰ ਦੇਵੀ ਦਾ ਭਗਤ ਸੀ ਪ੍ਰੰਤੂ ਗੁਰੂ ਜੀ ਨੇ ਜਪੁਜੀ ਸਾਹਿਬ ਅਤੇ ਆਸਾ ਕੀ ਵਾਰ ਦਾ ਪਾਠ ਸੁਣਿਆਂ ਤਾਂ ਪ੍ਰਭਾਤ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਪਰਿਵਾਰ ਸਮੇਤ ਕਰਤਾਪੁਰ ਪਹੁੰਚ ਗਏ। ਫਿਰ ਉਹ ਗੁਰੂ ਨਾਨਕ ਦੇਵ ਦੇ ਉਪਾਸਕ ਬਣ ਗਏ, ਜਿਸ ਤੋਂ ਭਾਈ ਲਹਿਣਾ ਦਾ ਪਰਿਵਾਰ ਨਰਾਜ਼ ਹੋ ਗਿਆ। ਪ੍ਰੰਤੂ ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਜੁੜ ਗਏ। ਫਿਰ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਨੇ ਆਪਣਾ ਉਤਰ ਅਧਿਕਾਰੀ ਬਣਾਕੇ ਉਨ੍ਹਾਂ ਦਾ ਨਾਮ ਅੰਗਦ ਦੇਵ ਰੱਖ ਦਿੱਤਾ। ਉਹ ਇਕੱਲੇ ਤਪੱਸਵੀ ਹੀ ਨਹੀਂ ਸਗੋਂ ਸਮਾਜ ਸੇਵਕ ਵੀ ਸਨ। ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈ (ਵੈਸਾਖ ਵਦੀ 1,1561) ਨੂੰ ਮੱਤੇ-ਦੀ-ਸਰਾਂ ਜਿਲ੍ਹਾ ਫਰੀਦਕੋਟ ਵਿਖੇ ਹੋਇਆ। ਉਨ੍ਹਾਂ ਦਾ ਦਿਹਾਂਤ 29 ਮਾਰਚ 1552 ਈ ਚੇਤ ਸੁਦੀ 4, 1609 ਬਿਕਰਮੀ ਨੂੰ ਹੋਇਆ। ਸ੍ਰੀ ਗੁਰੂ ਅਮਰ ਦਾਸ ਸ੍ਰੀ ਗੁਰੂ ਰਾਮ ਦਾਸ ਸ੍ਰੀ ਗੁਰੂ ਅਰਜਨ ਦੇਵ ਗੁਰੂ ਦਰਬਾਰ ਦੀ ਸਹੀ ਵਿਵਸਥਾ ਹੋਣ ਤੋਂ ਬਾਅਦ ਉਸਾਰੀ ਦੇ ਕੰਮਾ ਵਲ ਧਿਆਨ ਦੇਣਾ ਸ਼ੁਰੂ ਕੀਤਾ। 1589 ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰੱਖਵਾਈ। 1604 ਈ. ਵਿੱਚ ਆਪਣੀ ਬਾਣੀ ਸਹਿਤ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਅਤੇ ਹਰਿਮੰਦਰ ਸਾਹਿਬ ਵਿੱਚ ਸਥਾਪਤਿ ਕਰਵਾਇਆ। 15 ਮਈ 1606 ਨੂੰ ਗੁਰੂ ਜੀ ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਭਾਰਤੀ ਪੁਸਤਕ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਸਥਾਪਤ ਕੀਤਾ। ਗੁਰੂ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ। ਸੁਖਮਨੀ ਗੁਰੂ ਜੀ ਦੀ ਪ੍ਰਮੁੱਖ ਬਾਣੀ ਹੈ। ਸ੍ਰੀ ਗੁਰੂ ਹਰਿਗੋਬਿੰਦ 11 ਸਾਲ ਦੀ ਉਮਰ ਵਿੱਚ ਗੁਰ-ਗੱਦੀ ਤੇ ਬਿਰਾਜਮਾਨ ਹੋਏ। ਉਨ੍ਹਾਂ ਭਗਤੀ ਦੇ ਪਹਿਰਾਵੇ ਦੇ ਨਾਲ ਯੋਧਿਆਂ ਦੀ ਸਾਜ-ਸਜਾ ਵੀ ਗ੍ਰਹਿਣ ਕੀਤੀ। ਪੀਰੀ ਦੇ ਨਾਲ ਮੀਰੀ ਦਾ ਸਾਮੰਜਸ ਕੀਤਾ। ਗੁਰੂ ਸਾਹਿਬ ਦੁਆਰਾ ਸਿੱਖਾਂ ਨੂੰ ਸੈਨਿਕ ਸਿਖਲਾਈ ਦੇਣ ਲਈ ਬੁੰਗਾ ਤਖ਼ਤ ਦੀ ਸਥਾਪਨਾ ਕੀਤੀ। ਜਿਸ ਕਰਕੇ ਜਹਾਂਗੀਰ ਨੇ 1619 ਵਿੱਚ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ, ਜਿਥੇ ਕਈ ਰਾਜਪੂਤ ਰਾਜੇ ਵੀ ਕੈਦ ਸਨ। ਗੁਰੂ ਜੀ ਨੇ ਮੁਗਲਾਂ ਨਾਲ ਚਾਰ ਲੜਾਈਆਂ ਲੜੀਆਂ। ਆਪ ਜੀ 3 ਮਾਰਚ 1644 ਨੂੰ ਸਵਰਗਵਾਸ ਹੋ ਗਏ। ਸ੍ਰੀ ਗੁਰੂ ਹਰਿ ਰਾਇ ਸ੍ਰੀ ਗੁਰੂ ਹਰਿਕ੍ਰਿਸ਼ਨ ਸ੍ਰੀ ਗੁਰੂ ਤੇਗ ਬਹਾਦਰ ਔਰੰਗਜ਼ੇਬ ਨੇ 11 ਨਵੰਬਰ 1675 ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ। ਭਾਰਤੀ ਸੰਸਕ੍ਰਿਤੀ ਵਿੱਚ ਬਲੀਦਾਨ ਦੀ ਪਰੰਪਰਾ ਦਾ ਆਰੰਭ ਗੁਰੂ ਤੇਗ ਬਹਾਦਰ ਨੇ ਕੀਤਾ। ਤਿਲਕ ਜੰਞੂ ਦੇ ਰਾਖੇ ਅਖਵਾਏ। ਆਪ ਨੇ 15 ਰਾਗਾਂ ਵਿੱਚ 59 ਸ਼ਬਦਾਂ ਚਉਪਦਿਆਂ ਦੀ ਰਚਨਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਸਿੱਖ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਖਾਲਸੇ ਦੀ ਸਿਰਜਣਾ 13 ਅਪ੍ਰੇਲ 1699 ਨੂੰ ਆਨੰਦਪੁਰ ਸਾਹਿਬ ਵਿੱਚ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਕੁਰਬਾਨੀ ਦਿੱਤੀ। ਸੰਸਾਰ ਦੇ ਇਤਿਹਾਸ ਵਿੱਚ ਅਜਿਹੀ ਕੁਰਬਾਨੀ ਦੀ ਦਾਸਤਾਂ ਨਹੀਂ ਮਿਲਦੀ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ। ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ। ਮਾਤਾ ਗੁਜਰੀ ਠੰਡੇ ਬੁਰਜ ਵਿੱਚ ਸ਼ਹੀਦ ਕੀਤੇ ਗਏ। ਡਾ. ਰਤਨ ਸਿੰਘ ਜੱਗੀ ਨੇ ਸਿੱਖ ਗੁਰੂਆਂ ਦੇ ਯੋਗਦਾਨ ਨੂੰ ਸੰਖੇਪ ਵਿੱਚ ਲਿਖਕੇ ਕੁਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। |