|
ਇਕ ਵਾਰ ਜਦੋਂ ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਨ, ਉਦੋਂ ਉਨ੍ਹਾਂ ਆਰ. ਐਸ. ਐਸ. ਮੁੱਖੀ ਨੂੰ ਤਲਬ ਕੀਤਾ ਸੀ ਕਿ ਸਿੱਖ ਮਹਿਸੂਸ ਕਰਦੇ ਹਨ ਕਿ ਆਰ. ਐਸ. ਐਸ. ਸਿੱਖਾਂ ਦੇ ਵਿਰੁੱਧ ਹੈ। ਉਨ੍ਹਾਂ ਦੀ ਸਿੱਖ ਪ੍ਰਤੀਨਿਧਾਂ ਨਾਲ ਘੱਟ ਗਿਣਤੀ ਕਮਿਸ਼ਨ ਦੇ ਦਫ਼ਤਰ ਵਿਚ ਲੰਬੀ ਮੀਟਿੰਗ ਹੋਈ ਸੀ, ਜਿਸ ਵਿਚ ਉਨ੍ਹਾਂ ਲਿਖਕੇ ਦਿੱਤਾ ਸੀ ਕਿ ਆਰ. ਐਸ. ਐਸ. ਸਿੱਖ ਧਰਮ ਦੇ ਵਿਰੁਧ ਨਹੀਂ, ਸਗੋਂ ਉਨ੍ਹਾਂ ਦੇ ਮੁੱਖ ਦਫ਼ਤਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਲਗਾਈ ਹੋਈ ਹੈ। ਭਾਵ ਹਿੰਦੂ ਸਿੱਖਾਂ ਵਿਚ ਭਰਾਤਰੀ ਭਾਵ ਬਰਕਰਾਰ ਹੈ। ਉਨ੍ਹਾਂ ਦੀ ਭਾਈਚਾਰਕ ਸਾਂਝ ਅਟੁੱਟ ਹੈ। ਆਰ ਐਸ. ਐਸ. ਦੀ ਥਿਊਰੀ ਵਿਚ ਵੀ ਸਿੱਖ ਧਰਮ ਨੂੰ ਵੱਖਰੀ ਮਾਣਤਾ ਦਿੱਤੀ ਹੋਈ ਹੈ। ਭਾਵੇਂ ਆਰ. ਐਸ. ਐਸ. ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਹ ਕਹਿੰਦੇ ਕੁਝ ਹਨ ਪ੍ਰੰਤੂ ਕਰਦੇ ਉਸਦੇ ਉਲਟ ਹਨ। ਸਾਡੇ ਸਿੱਖ ਸਿਆਸਤਦਾਨ ਵੀ ਘੱਟ ਮੌਕਾ ਪ੍ਰਸਤ ਨਹੀਂ ਹਨ। ਉਹ ਅਸੂਲਾਂ ਦੀ ਗੱਲ ਨਹੀਂ ਕਰਦੇ ਸਗੋਂ ਆਪਣੀ ਸਿਆਸਤ ਦੇ ਲਾਭ ਨੂੰ ਮੁੱਖ ਰਖਕੇ ਫੈਸਲੇ ਕਰਦੇ ਹਨ। ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦਾ ਘਾਣ ਕਰ ਰਹੇ ਹਨ। ਸਿਆਸੀ ਮੰਤਵ ਲਈ ਸਿੱਖ ਧਰਮ ਨੂੰ ਵਰਤਣਾ ਬਹੁਤ ਮਾੜੀ ਗੱਲ ਹੈ। ਹੁਣੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜ਼ਲਾਸ ਹੋਇਆ ਹੈ। ਉਸ ਇਜ਼ਲਾਸ ਵਿਚ ਆਰ. ਐਸ. ਐਸ. ਦੇ ਵਿਰੁਧ ਮਤਾ ਪਾਸ ਕੀਤਾ ਗਿਆ ਹੈ। ਜਨਰਲ ਹਾਊਸ ਵਿਚ ਅਜਿਹਾ ਮਤਾ ਪਹਿਲੀ ਵਾਰ ਪਾਸ ਕੀਤਾ ਗਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਅਕਾਲੀ ਦਲ ਦੇ ਪ੍ਰਧਾਨ ਦੀ ਸਹਿਮਤੀ ਤੋਂ ਬਿਨਾ ਪਾਸ ਨਹੀਂ ਹੋ ਸਕਦਾ। ਮੇਰਾ ਭਾਵ ਇਹ ਵੀ ਨਹੀਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਆਰ. ਐਸ. ਐਸ. ਦੇ ਵਿਰੁਧ ਕਿਉਂ ਪਾਇਆ ਹੈ। ਮੇਰਾ ਭਾਵ ਤਾਂ ਇਹ ਹੈ ਕਿ ਅਸੂਲਾਂ ਤੇ ਅਧਾਰਤ ਸਿੱਖ ਸਿਅਸਤਦਾਨਾ ਨੂੰ ਸਿਆਸਤ ਕਰਨੀ ਚਾਹਦੀ ਹੈ। ਗਿਰਗਟ ਵਾਂਗੂੰ ਰੰਗ ਨਹੀਂ ਬਦਲਣੇ ਚਾਹੀਦੇ। ਕਲ੍ਹ ਆਰ. ਐਸ. ਐਸ. ਬਹੁਤ ਚੰਗੀ ਸੀ ਤੇ ਫਿਰ ਅੱਜ ਕਿਵੇਂ ਮਾੜੀ ਹੋ ਗਈ? ਹਿੰਦੂ ਸਿੱਖ ਭਾਈਚਾਰਕ ਸੰਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਆਰ. ਐਸ. ਐਸ. ਹਮੇਸ਼ਾਂ ਅੰਦਰਖਾਤੇ ਘੱਟ ਗਿਣਤੀਆਂ, ਜਿਨ੍ਹਾਂ ਵਿਚ ਸਿੱਖ ਵੀ ਸ਼ਾਮਲ ਹਨ ਦੇ ਵਿਰੁਧ ਵਿਓਂਤਾਂ ਬੁਣਦਾ ਰਹਿੰਦਾ ਹੈ। ਮੇਰਾ ਲਿਖਣ ਦਾ ਭਾਵ ਹੈ ਕਿ ਸਿਆਸੀ ਲਾਭਾਂ ਦੀ ਖ਼ਾਤਰ ਸਿੱਖ ਧਰਮ ਨੂੰ ਹੁਣ ਤੱਕ ਨੁਕਸਾਨ ਅਕਾਲੀ ਦਲ ਪਹੁੰਚਾਉਂਦਾ ਰਿਹਾ ਹੈ। ਰਾਜ ਭਾਗ ਤਾਂ ਵਕਤੀ ਹੁੰਦਾ ਹੈ। ਧਰਮ ਤਾਂ ਸਥਾਈ ਹੈ। ਧਰਮ ਨੂੰ ਪਹੁੰਚਾਇਆ ਨੁਕਸਾਨ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਕਰੇਗਾ। ਅਕਾਲੀ ਦਲ ਨੂੰ ਆਪਣੀ ਪੰਜਾਬੀ ਪਾਰਟੀ ਵਾਲੀ ਨੀਤੀ ਬਦਲਣੀ ਪਵੇਗੀ। ਜੇਕਰ ਅਕਾਲੀ ਦਲ ਆਪਣੀਅਾਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਸਿੱਖ ਜਗਤ ਉਸਤੋਂ ਮੂੰਹ ਮੋੜ ਲਵੇਗਾ। *** |

by
ਸਿਆਸਤਦਾਨ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਅਨੁਸਾਰ ਫੈਸਲੇ ਕਰਦੇ ਹਨ।