ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ |
![]() ਪੰਡਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਸਰਕਾਰ ਨੇ 1950 ਵਿੱਚ ਸਮੁੱਚੇ ਭਾਰਤ ਵਿਚ ਖਾਸ ਤੌਰ ‘ਤੇ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਅੰਡੇਮਾਨ, ਆਸਾਮ ਅਤੇ ਰਾਜਸਥਾਨ ਦੇ ਜੰਗਲਾਂ ਅਤੇ ਬੰਜ਼ਰ ਜ਼ਮੀਨਾ ਨੂੰ ਅਨਾਜ ਦੀ ਲੋੜ ਪੂਰੀ ਕਰਨ ਲਈ ਪੰਜਾਬੀਆਂ/ਸਿੱਖਾਂ ਨੂੰ ਸੱਦਕੇ 25 ਸਾਲਾਂ ਲਈ ਪਟੇ ਤੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ। ਸਾਂਝੇ ਪੰਜਾਬ ਦੇ ਉਦੋਂ ਦੇ ਪਛੜੇ ਪਿਹੋਵਾ ਅਤੇ ਕੈਥਲ ਦੇ ਇਲਾਕੇ ਦੀਆਂ ਬੰਜ਼ਰ ਜ਼ਮੀਨਾਂ ਵੀ ਪਟੇ ‘ਤੇ ਦਿੱਤੀਆਂ ਗਈਆਂ ਸਨ। ਅਸਲ ਵਿੱਚ ਇਹ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ਸਨ। ਇਸ ਤੋਂ ਬਾਅਦ ਵੀ ਇਹ ਕਾਰਵਾਈ ਚਲਦੀ ਰਹੀ। ਬਹੁਤ ਸਾਰੇ ਕਿਸਾਨਾਂ ਨੇ ਹੋਰ ਜ਼ਮੀਨਾਂ ਖਰੀਦਕੇ ਵੱਡੇ ਖੇਤੀਬਾੜੀ ਫਾਰਮ ਬਣਾ ਲਏ। ਇਹ ਪਟੇ ਹਰ 25 ਸਾਲ ਬਾਅਦ ਵਧਦੇ ਰਹੇ। ਉਸ ਸਮੇਂ ਭਾਰਤ ਨੂੰ ਅਨਾਜ ਦੀ ਘਾਟ ਪੂਰੀ ਕਰਨ ਲਈ ਅਮਰੀਕਾ ਤੋਂ ਪੀ ਐਲ ਓ ਸਕੀਮ ਅਧੀਨ ਮੰਗਵਾਉਣਾ ਪੈਂਦਾ ਸੀ। ਲਾਲ ਰੰਗ ਦੀ ਕਣਕ ਹੁੰਦੀ ਸੀ। ਜਦੋਂ ਇਹ ਘਾਟ ਪੂਰੀ ਕਰਨ ਬਾਰੇ ਸੋਚਿਆ ਤਾਂ ਪੰਜਾਬੀ/ਸਿੱਖ ਕਿਸਾਨ ਮਿਹਨਤੀ ਅਤੇ ਦਲੇਰ ਹੋਣ ਕਰਕੇ ਸਰਕਾਰ ਦੀ ਨਿਗਾਹ ਚੜ੍ਹੇ। ਸਰਕਾਰ ਨੇ ਆਪ ਜ਼ਮੀਨਾਂ ਅਲਾਟ ਕੀਤੀਆਂ। ਕਿਸੇ ਕਿਸਾਨ ਨੇ ਭੀਖ ਨਹੀਂ ਮੰਗੀ। ਸਗੋਂ ਉਨ੍ਹਾਂ ਦਿਨਾਂ ਵਿੱਚ ਬਿਜਲੀ, ਸਕੂਲ, ਹਸਪਤਾਲ, ਟੈਲੀਫੋਨ ਆਦਿ ਕੋਈ ਸਹੂਲਤ ਨਹੀਂ ਸੀ ਤਾਂ ਵੀ ਕਿਸਾਨਾਂ ਨੇ ਅਨੇਕਾਂ ਮੁਸ਼ਕਲਾਂ ਦੇ ਹੁੰਦਿਆਂ ਦੇਸ਼ ਦੀ ਅਨਾਜ ਦੀ ਲੋੜ ਪੂਰੀ ਕੀਤੀ। ਹੁਣ ਕਿਸਾਨਾਂ ਨੇ ਕੀ ਗੁਨਾਹ ਕਰ ਦਿੱਤਾ ਕਿ ਸਰਕਾਰ ਉਨ੍ਹਾਂ ਨੂੰ ਉਜਾੜਨ ਲਈ ਤਤਪਰ ਹੈ। ਪੰਜਾਬੀਆਂ/ਸਿੱਖਾਂ ਨੇ ਸਰਕਾਰ ਦੀ ਇਛਾ ਦੀ ਪੂਰਤੀ ਕਰਦਿਆਂ ਬੰਜ਼ਰ ਅਤੇ ਜੰਗਲੀ ਜ਼ਮੀਨਾਂ ਪੱਧਰੀਆਂ ਕਰਕੇ ਅਨਾਜ ਦੀ ਮੰਗ ਪੂਰੀ ਕੀਤੀ। ਭਾਰਤ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਕਰ ਦਿੱਤਾ। ਲਾਲ ਬਹਾਦਰ ਸ਼ਾਸ਼ਤਰੀ ਪ੍ਰਧਾਨ ਮੰਤਰੀ ਨੇ ਤਾਂ ‘‘ਜੈ ਜਵਾਨ ਜੈ ਕਿਸਾਨ’’ ਦਾ ਨਾਅਰਾ ਵੀ ਦਿੱਤਾ ਸੀ। ਉਤਰ ਪ੍ਰਦੇਸ਼ ਦੇ ਦੋ ਮੁੱਖ ਮੰਤਰੀ ਕੇ. ਸੀ. ਪੰਤ ਅਤੇ ਐਨ. ਡੀ. ਤਿਵਾੜੀ ਕਿਸਾਨਾਂ ਦੇ ਹਮਦਰਦ ਰਹੇ ਪ੍ਰੰਤੂ ਉਸ ਤੋਂ ਬਾਅਦ ਕਿਸਾਨਾਂ ਦੇ ਪਟੇ ਵਧਾਉਣ ਵਿੱਚ ਹਰ ਮੁੱਖ ਮੰਤਰੀ ਆਨਾ ਕਾਨੀ ਕਰਨ ਲੱਗ ਪਿਆ। 1997 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਦੇ ਮੁੱਖ ਮੰਤਰੀ ਬੀਬੀ ਮਾਇਆ ਵਤੀ ਸਨ ਤਾਂ ਉਨ੍ਹਾਂ ਕਿਸਾਨਾਂ ਨੂੰ ਉਤਰ ਪ੍ਰਦੇਸ਼ ਵਿੱਚੋਂ ਉਜਾੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਗੁਜ਼ਰਾਤ ਵਿੱਚ ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਵੀ ਕਿਸਾਨਾਂ ਨੂੰ ਉਜਾੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਕਿਸਾਨ ਹਾਈ ਕੋਰਟ ਵਿੱਚੋਂ ਕੇਸ ਜਿੱਤ ਗਏ ਸਨ ਤਾਂ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਸ ਕਰ ਦਿੱਤਾ ਜਿਹੜਾ ਲੰਬਿਤ ਪਿਆ ਹੈ। ਸਿਆਸੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿੱਚ ਉਤਰ ਪ੍ਰਦੇਸ਼ ਦੇ ਮਰਹੂਮ ਕਿਸਾਨ ਲੀਡਰ ਅਜੀਤ ਸਿੰਘ ਦਾ ਬੇਟਾ ਜੈਆਂਤ, ਸਮਾਜਵਾਦੀ ਪਾਰਟੀ, ਟੀ ਐਮ ਸੀ ਦੇ ਦੋ ਐਮ ਪੀ, ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਹਰਸਿਮਰਤ ਕੌਰ ਬਾਦਲ ਆਦਿ ਵੀ ਲਖੀਮਪਰ ਖੀਰੀ ਪਹੁੰਚਕੇ ਪ੍ਰਭਾਵਤ ਪਰਿਵਾਰਾਂ ਨੂੰ ਮਿਲੇ ਸਨ। ਸਿਆਸੀ ਪਾਰਟੀਆਂ ਦੀ ਭੂਮਿਕਾ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ। |