![]() ਇਸ ਘਟਨਾਕਰਮ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਰਸੈਪਸ਼ਨ ਅਹੁਦਿਆਂ ਦੀ ਪ੍ਰਾਪਤੀ ਕਰਨ ਲਈ ਪੁਠੇ ਸਿੱਧੇ ਫ਼ੈਸਲੇ ਕਰਨ ਵਾਲਾ ਬਣ ਗਿਆ ਹੈ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ, ਜਦੋਂ ਬਹੁਤੇ ਵਿਧਾਨਕਾਰਾਂ ਨੇ ਸੁਨੀਲ ਕੁਮਾਰ ਜਾਖੜ ਅਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਪਾਈ ਤਾਂ ਨਵਜੋਤ ਸਿੰਘ ਸਿੱਧੂ ਮੀਟਿੰਗ ਵਿੱਚੋਂ ਉਠਕੇ ਚਲੇ ਗਏ। ਫਿਰ ਆਪ ਹੀ ਅਨੂਸੂਚਿਤ ਜਤੀਆਂ ਵਿਚੱੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਅਤੇ ਜਦੋਂ ਚੰਨੀ ਮੁੱਖ ਮੰਤਰੀ ਬਣ ਗਏ ਤਾਂ ਬੱਚਿਆਂ ਦੀ ਤਰ੍ਹਾਂ ਪ੍ਰੋਟੋਕੋਲ ਨੂੰ ਅਣਡਿਠ ਕਰਕੇ ਉਨ੍ਹਾਂ ਦਾ ਹੱਥ ਫੜੀ ਫਿਰਦੇ ਰਹੇ। ਜਦੋਂ ਮੁੱਖ ਮੰਤਰੀ ਨੇ ਆਪਣਾ ਹੱਥ ਛੁਡਵਾਇਆ ਤਾਂ ਬਿਟਰ ਕੇ ਬੈਠ ਗਏ। ਜਦੋਂ ਨਵਜੋਤ ਸਿੰਘ ਆਪਣੀ ਮਰਜ਼ੀ ਦੇ ਅਧਿਕਾਰੀ ਨਿਯੁਕਤ ਨਾ ਕਰਵਾ ਸਕੇ ਤਾਂ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਕੋਈ ਨਤੀਜੇ ਤਾਂ ਹੀ ਦੇ ਸਕਦਾ ਹੈ, ਜੇਕਰ ਉਹ ਆਪਣੀ ਮਰਜ਼ੀ ਦੇ ਅਧਿਕਾਰੀ ਨਿਯੁਕਤ ਕਰੇਗਾ। ਨਵਜੋਤ ਸਿੰਘ ਸਿੱਧੂ ਦੋ ਅਧਿਕਾਰੀਆਂ ਡੀ ਜੀ ਪੀ ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ‘ਤੇ ਇਤਰਾਜ਼ ਕਰ ਰਹੇ ਹਨ। ਇਹ ਨਿਯੁਕਤੀਆਂ ਮੁੱਖ ਮੰਤਰੀ ਨੇ ਕਾਂਗਰਸ ਹਾਈ ਕਮਾਂਡ ਦੀ ਪ੍ਰਵਾਨਗੀ ਨਾਲ ਕੀਤੀਆਂ ਹਨ। ਇਨ੍ਹਾਂ ਦੋਵੇਂ ਨੁਕਤਿਆਂ ‘ਤੇ ਨਵਜੋਤ ਸਿੰਘ ਸਿੱਧੂ ਸਹੀ ਲਗਦੇ ਹਨ। ਘੱਟੋ ਘੱਟ ਅਜਿਹੀਆਂ ਨਿਯੁਕਤੀਆਂ ਕਰਨ ਤੋਂ ਪਹਿਲਾਂ ਜਿਨ੍ਹਾਂ ਨਾਲ ਪੰਜਾਬ ਦੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਮੁੱਖ ਮੰਤਰੀ ਨੂੰ ਵੀ ਆਪਣੇ ਸਾਥੀਆਂ ਦੀ ਸਲਾਹ ਲੈਣੀ ਚਾਹੀਦੀ ਸੀ। ਸੁਖਜਿੰਦਰ ਸਿੰਘ ਰੰਧਾਵਾ ਉਹ ਵਿਅਕਤੀ ਹੈ ਜਿਸਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਕਰਨ ਵਾਲੇ ਮੰਤਰੀਆਂ ਅਤੇ ਵਿਧਾਨਕਾਰਾਂ ਨੂੰ ਲਾਮਬੰਦ ਕਰਕੇ ਨਵਜੋਤ ਸਿੰਘ ਸਿੱਧੂ ਨਾਲ ਜੋੜਿਆ ਸੀ, ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੇ ਵਿਭਾਗਾਂ ਤੇ ਇਤਰਾਜ਼ ਕਰਨਾ ਸ਼ੋਭਦਾ ਨਹੀਂ ਸੀ। ਹੁਣ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ‘ਤੇ ਫ਼ੈਸਲਾ ਜੋ ਮਰਜ਼ੀ ਹੋਵੇ ਕਾਂਗਰਸ ਦੇ ਭਵਿਖ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। |
*** 29 ਸਤੰਬਰ 2021 *** 406 *** |