18 October 2025

ਸਉਣ ਮਹੀਨਾ —ਪ੍ਰੋ. ਨਵ ਸੰਗੀਤ ਸਿੰਘ

ਸਉਣ ਮਹੀਨਾ

ਸਉਣ ਮਹੀਨਾ ਦਿਨ ਤੀਆਂ ਦੇ,
ਪਿੱਪਲੀਂ ਪੀਂਘਾਂ ਪਾਈਆਂ।
‘ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਨਣਦਾਂ ਤੇ ਭਰਜਾਈਆਂ।

ਹਾਸਾ-ਠੱਠਾ ਕਰਦੀਆਂ ਮਿਲ ਕੇ,
ਦਿੰਦੀਆਂ ਖ਼ੂਬ ਵਧਾਈਆਂ।
ਖ਼ੁਸ਼ੀ ਵੱਸੇ ਇਹ ਨਗਰ-ਖੇੜਾ,
ਜਿਸ ਵਿੱਛੜੀਆਂ ਆਣ ਮਿਲਾਈਆਂ।

ਰੰਗ-ਬਰੰਗੇ ਘੱਗਰੇ ਪਾਏ,
ਦੇਵੇ ਰੂਪ ਦੁਹਾਈਆਂ।
ਉੱਚੀ-ਉੱਚੀ ਪਾਉਣ ਬੋਲੀਆਂ,
ਅੰਬਰ-ਘਟਾਵਾਂ ਛਾਈਆਂ।

ਆ ਕੇ ਮਿਲ ਜਾ ਹਾਣ ਦਿਆ ਵੇ,
ਅੱਖੀਆਂ ਨੇ ਤ੍ਰਿਹਾਈਆਂ।
ਯਾਦ ਤੇਰੀ ਵਿੱਚ ਦੀਦੇ ਛਲਕਣ,
ਸਹਿ ਨਾ ਸਕਾਂ ਜੁਦਾਈਆਂ।

ਚਾਰੇ ਪਾਸੇ ਢੂੰਡਾਂ, ਜਿਸ ਨਾਲ,
ਵਿੱਚ ਜਵਾਨੀ ਲਾਈਆਂ।
ਬਿਨ ਤੇਰੇ ਤੋਂ ਸਾਰੀਆਂ ਘੜੀਆਂ,
ਬ੍ਰਿਹਾ ਵਿੱਚ ਬਿਤਾਈਆਂ।

ਦਿਲ ਮੇਰੇ ‘ਚੋਂ ਛੱਲਾਂ ਉੱਠਣ,
ਕਿਉਂ ਸੀ ਅੱਖੀਆਂ ਲਾਈਆਂ।
ਕਰਕੇ ਚੇਤੇ ਓਸ ਸਮੇਂ ਨੂੰ,
ਅੱਖਾਂ ਨੇ ਭਰ ਆਈਆਂ।
 ***

# 1, ਲਤਾ ਗਰੀਨ ਐਨਕਲੇਵ,
ਪਟਿਆਲਾ-147002
+91 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1568
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →